ਹਿਨਾ ਦੇ ਖਿਲਾਫ਼ ਚੱਲ ਰਹੀਆਂ ਅਫ਼ਵਾਹਾਂ ਬਕਵਾਸ ਹਨ- ਫਿਰੋਜ਼

ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵੱਲ ਭੁਟੋ ਦੇ ਅਫੇਅਰ ਸਬੰਧੀ ਚਰਚੇ ਜੋਰਾਂ ਸ਼ੋਰਾਂ ਤੇ ਹਨ। ਹਿਨਾ ਦੇ ਪਤੀ ਫਿਰੋਜ਼ ਗੁਲਜ਼ਾਰ ਨੇ ਆਪਣੀ ਪਤਨੀ ਦੇ ਖਿਲਾਫ਼ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਬਕਵਾਸ ਦਸਦੇ ਹੋਏ ਕਿਹਾ ਕਿ ਉਸ ਦੇ ਅਕਸ ਨੂੰ ਖਰਾਬ ਕਰਨ ਲਈ ਬਦਨਾਮ ਕੀਤਾ ਜਾ ਰਿਹਾ ਹੈ।

ਬਿਜ਼ਨਸਮੈਨ ਫਿਰੋਜ਼ ਗੁਲਜ਼ਾਰ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਮੈਂ ਅਜਿਹੀਆਂ ਅਫਵਾਹਾਂ ਤੇ ਕਮੈਂਟ ਦੇਣ ਦੀ ਲੋੜ ਨਹੀਂ ਸਮਝਦਾ। ੳਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਰਿਸ਼ਤੇਦਾਰਾਂ ਤੋਂ ਮੇਰੇ ਅਤੇ ਹਿਨਾਂ ਸਬੰਧੀ ਛੱਪ ਰਹੀਆਂ ਬਕਵਾਸ ਖਬਰਾਂ ਬਾਰੇ ਪਤਾ ਚੱਲਿਆ। ਗੁਲਜ਼ਾਰ ਨੇ ਕਿਹਾ ਕਿ ਇਹ ਪੜ੍ਹਨ ਦੇ ਯੋਗ ਨਹੀਂ ਹਨ ਅਤੇ ਮੈਂ ਸੋਸ਼ਲ ਮੀਡੀਆ ਤੇ ਚੱਲ ਰਹੀ ਕਿਸੇ ਵੀ ਗਾਸਿਪ ਤੇ ਕਮੈਂਟ ਦੇਣ ਦੀ ਜਰੂਰਤ ਨਹੀਂ ਸਮਝਦਾ। ਉਨ੍ਹਾਂ ਨੇ ਕਿਹਾ ਕਿ ਹਿਨਾ ਤੋਂ ਵੱਖ ਹੋਣ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਅਤੇ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਸ ਗਾਸਿੱਪ ਵਿੱਚ ਮੇਰੀਆਂ ਦੋ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸਿਆ ਗਿਆ। ਇਹ ਬਹੁਤ ਹੀ ਅਫਸੋਸਜਨਕ ਹੈ ਕਿ ਸਾਡੇ ਦੇਸ਼ ਵਿੱਚ ਅਜਿਹੀਆਂ ਅਫ਼ਵਾਹਾਂ ਨੂੰ ਰੋਕਣ ਲਈ ਕੋਈ ਸਿਸਟਮ ਨਹੀਂ ਹੈ। ਹਿਨਾ ਰਬਾਨੀ ਇਸ ਸਮੇਂ ਰਾਸ਼ਟਰਪਤੀ ਜਰਦਾਰੀ ਨਾਲ ਯੂਐਨ ਜਨਰਲ ਅਸੈਂਬਲੀ ਵਿੱਚ ਹਿੱਸਾ ਲੈਣ ਲਈ ਅਮਰੀਕਾ ਵਿੱਚ ਹੈ ਅਤੇ ਉਸ ਨੇ ਵੀ ਇਸ ਸਬੰਧੀ ਕਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>