ਖ਼ਬਰਾਂ ਦੀ ਭੰਨਤੋੜ (09-30-12)

-ਹਿਨਾ ਦੇ ਖਿਲਾਫ਼ ਚਲ ਰਹੀਆਂ ਅਫ਼ਵਾਹਾਂ ਬਕਵਾਸ ਹਨ-ਫਿਰੋਜ਼
*ਵੇਖੀਂ ਕਿਤੇ ਇਸੇ ਭੁਲੇਖੇ ਵਿਚ ਹੀ ਨਾ ਚੜ੍ਹ ਜਾਵੇ ਕੋਈ ਚੰਨ

-ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ-ਸ:ਭੂੰਦੜ
*ਜਿਵੇਂ ਸਾਡੇ ਲੀਡਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਇਕੱਠਾ ਕਰਨ ਵਿਚ ਲੱਗੇ ਹੋਏ ਹਨ।

-ਬਲਿਊ ਸਟਾਰ ਦੇ ਸ਼ਹੀਦਾਂ ਦੀ ਯਾਦਗਾਰ ਦਾ ਕੰਮ ਆਖ਼ਰੀ ਪੜਾਅ ‘ਚ
*28 ਸਾਲਾਂ ਬਾਅਦ ਬਣਨ ਵਾਲੀਆਂ ਇਨ੍ਹਾਂ ਯਾਦਗਾਰਾਂ ਦੇ ਨਾਮ ‘ਤੇ ਫਿਰ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਵਰਗੀ ਰਾਜਨੀਤੀ ਖੇਡੀ ਜਾਵੇਗੀ।

-ਧਰਮ ਪ੍ਰਚਾਰ ਲਹਿਰ ਦੀ ਪ੍ਰਚਾਰ ਹਨੇਰੀ ਦੇ ਸਾਰਥਕ ਨਤੀਜੇ ਨਿਕਲ ਰਹੇ ਹਨ-ਜਥੇ: ਅਵਤਾਰ ਸਿੰਘ
*ਤਾਹੀਉਂ, ਪੰਜਾਬ ਵਿਚ ਸਿੱਖ ਬੱਚੇ ਬੱਚੀਆਂ ਕੇਸ ਕਤਲ ਵੱਡੀ ਪੱਧਰ ‘ਤੇ।

-ਰਾਮਦੇਵ ਦੇ ਆਸ਼ਰਮ ਦੇ 6 ਪ੍ਰੋਡਕਟਸ ਦੇ ਨਮੂਨੇ ਫੇਲ੍ਹ
*ਉਹਨੇ ਕਿਹੜੀ ਡਾਕਟਰੇਟ ਦੀ ਡਿਗਰੀ ਲਈ ਹੋਈ ਹੈ। ਨਮੂਨੇ ਫੇਲ੍ਹ ਨਾ ਹੋਣ ਤਾਂ ਹੋਰ ਕੀ ਹੋਵੇ।

-ਵਾਲਮਾਰਟ ਜਲਦੀ ਖੋਲ੍ਹ ਰਿਹਾ ਹੈ ਭਾਰਤ ‘ਚ ਸਟੋਰ
*ਇਸੇ ਖੁਸ਼ੀ ਵਿਚ ਭਾਜਪਾ ਕਰ ਰਹੀ ਹੈ ਬੰਦ ਹੋਰ ਅਤੇ ਹੋਰ

-ਲੋਕ ਵਿਰੋਧੀ ਧਿਰਾਂ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਦੂਰ ਰਹਿਣ-ਪ੍ਰਧਾਨ ਮੰਤਰੀ
*ਅਤੇ ਕਾਂਗਰਸ ਦੀ ਜ਼ਿੰਦਾਬਾਦ, ਜ਼ਿੰਦਾਬਾਦ ਕਹਿਣ।

-ਰੋਮਨੀ ਨੇ ਜਾਰੀ ਕੀਤੀ ਟੈਕਸ ਰਿਟਰਨ ਰਿਪੋਰਟ
*ਹੁਣ ਮੰਗ ਰਿਹਾ ਹੈ ਲੋਕਾਂ ਤੋਂ ਵੋਟ

-ਖੁਲ੍ਹ ਸਕਦੇ ਹਨ, ਜ਼ਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਕੇਸ
*ਇਸਤੋਂ ਬਾਅਦ ਦੋਸ਼ੀ ਹੋਣ ਦੀ ਸੂਰਤ ਵਿਚ ਭੱਜ ਸਕਦੈ ਵਿਦੇਸ਼

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>