ਪੋਸਟਰ ਤੇ ਮੇਰੀ ਫੋਟੋ ਛਾਪਣ ਲਈ ਭਾਜਪਾ ਮਾਫ਼ੀ ਮੰਗੇ–ਰਾਖੀ

ਕਾਨਪੁਰ- ਭਾਜਪਾ ਦੇ ਪਾਰਟੀ ਵਰਕਰਾਂ ਵੱਲੋਂ ਕੇਂਦਰੀ ਕੋਇਲਾ ਮੰਤਰੀ ਜਾਇਸਵਾਲ ਦੇ ਨਾਲ ਰਾਖੀ ਸਾਵੰਤ ਦੇ ਪੋਸਟਰ ਜਾਰੀ ਕਰਨ ਤੇ ਆਈਟਮ ਗਰਲ ਰਾਖੀ ਨੇ ਆਪਣੇ ਸਖਤ ਤੇਵਰ ਵਿਖਾਏ ਹਨ। ਬੀਜੇਪੀ ਦੇ ਇਸ ਕੋਝੇ ਮਜ਼ਾਕ ਤੇ ਰਾਖੀ ਨੇ ਚੰਗੀ ਝਾੜਝੰਭ ਕੀਤੀ ਹੈ।

ਕਾਨਪੁਰ ਵਿੱਚ ਭਾਜਪਾਈਆਂ ਨੇ ਇੱਕ ਪੋਸਟਰ ਲਗਾਇਆ ਸੀ ਜਿਸ ਉਪਰ ਇੱਕ ਪਾਸੇ ਜਾਇਸਵਾਲ ਦੀ ਸਿਹਰਾ ਬੰਨ੍ਹ ਕੇ ਖੜੇ ਦੀ ਫੋਟੋ ਸੀ ਅਤੇ ਦੂਸਰੇ ਪਾਸੇ ਫਿਲਮ ਅਭਿਨੇਤਰੀ ਰਾਖੀ ਸਾਵੰਤ ਵਿਆਹ ਵਾਲੇ ਜੋੜੇ ਵਿੱਚ ਹੱਥ ਵਿੱਚ ਜੈਮਾਲਾ ਫੜ ਕੇ ਖੜੀ ਵਿਖਾਈ ਹੈ। ਇਸ ਪੋਸਟਰ ਤੇ ਇਹ ਲਿਖਿਆ ਸੀ, ਨਵੀਂ ਸ਼ਾਦੀ ਨਵਾਂ ਮਜ਼ਾ। ਇਸ ਮੌਕੇ ਭਾਜਪਾ ਵਰਕਰਾਂ ਨੇ ਢੋਲ-ਵਾਜੇ ਵਜਾ ਕੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਅਤੇ ਫਿਰ ਜਾਇਸਵਾਲ ਦਾ ਪੁੱਤਲਾ ਸਾੜਿਆ।

ਰਾਖੀ ਸਾਵੰਤ ਨੂੰ ਜਦੋਂ ਇਸ ਮਜ਼ਾਕ ਰੂਪੀ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਮਿਲੀ ਤਾਂ ਉਹ ਗੁਸੇ ਵਿੱਚ ਭੜਕ ਉਠੀ। ਉਸ ਨੇ ਕਿਹਾ ਕਿ ਭਾਜਪਾ ਦੇ ਨੇਤਾਵਾਂ ਨੂੰ ਇਸ ਬਾਰੇ ਮਾਫ਼ੀ ਮੰਗਣੀ ਚਾਹੀਦੀ ਹੈ। ਤੇਜ਼ ਤਰਾਰ ਰਾਖੀ ਸਾਵੰਤ ਨੇ ਇਹ ਵੀ ਕਿਹਾ ਕਿ ਉਹ ਜਾਇਸਵਾਲ ਨਾਲ ਹੇਮਾ ਮਾਲਿਨੀ ਜਾਂ ਸਿਮਰਤੀ ਇਰਾਨੀ ਦਾ ਵਿਆਹ ਕਿਉਂ ਨਹੀਂ ਕਰਵਾ ਦਿੰਦੇ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>