87 ਸਾਲਾ ਬਜ਼ੁਰਗ ਔਰਤ 25 ਕਿਲੋ ਕੋਕੀਨ ਦੇ ਅਟੈਚੀ ਸਮੇਤ ਏਅਰਪੋਰਟ ਤੋਂ ਅਰਾਮ ਨਾਲ ਬਾਹਰ ਆ ਗਈ

ਪੈਰਿਸ,(ਸੁਖਵੀਰ ਸਿੰਘ ਸੰਧੂ)- ਇੱਕ 87 ਸਾਲਾਂ ਦੀ ਬਜ਼ੁਰਗ ਔਰਤ ਆਪਣੀ ਧੀ ਨਾਲ ਰੀਪਬਲਿੱਕ ਆਫ ਡੋਮੀਨੀਕ ਦੇਸ਼ ਵਿੱਚ ਛੁਟੀਆਂ ਕੱਟਣ ਲਈ ਗਈ।ਵਾਪਸੀ ਮੌਕੇ ਜਦੋਂ ਉਹ ਫਰਾਂਸ ਦੇ ਅੰਤਰਰਾਸ਼ਟਰੀ ਏਅਰਪੋਰਟ ਚਾਰਲਸ ਦਾ ਗੌਲ ਤੇ ਉਤਰੀ ਤਾਂ ਵਿਰਧ ਸਰੀਰ ਹੋਣ ਕਰਕੇ ਜਹਾਜ਼ ਵਿੱਚੋਂ ਹੌਲੀ ਹੌਲੀ ਉਤਰਦੀ ਨੂੰ ਦੇਰ ਹੋ ਗਈ।ਜਦੋਂ ਉਹ ਬੈਗਾਂ ਵਾਲੇ ਪਟੇ ਤੇ ਅਟੈਚੀ ਲੈਣ ਲਈ ਪਹੁੰਚੀ ਤਾਂ ਨਾਲ ਦੇ ਯਾਤਰੀ ਆਪੋ ਆਪਣਾ ਸਮਾਨ ਲੈਕੇ ਚਲੇ ਗਏ ਸਨ।ਸਿਰਫ ਦੋ ਅਟੈਚੀ ਹੀ ਪਟੇ ਉਪਰ ਘੁੰਮ ਰਹੇ ਸਨ।ਦੋਵੇਂ ਮਾਵਾਂ ਧੀਆਂ ਨੇ ਆਪੋ ਆਪਣੇ ਅਟੈਚੀ ਚੁੱਕੇ ਤੇ ਬੜੇ ਅਰਾਮ ਨਾਲ ਸਕਿੁਰਟੀ ਕੋਲ ਦੀ ਲੰਘ ਕੇ ਘਰ ਪਹੁੰਚ ਗਈਆਂ।ਜਦੋਂ ਉਸ ਨੇ ਘਰ ਆਕੇ ਅਟੈਚੀ ਖੋਲਿਆ ਤਾਂ ਉਹ 25 ਕਿਲੋ ਕੋਕੀਨ ਦਾ ਭਰਿਆ ਸੀ।ਬਜ਼ੁਰਗ ਔਰਤ ਨੇ ਉਸ ਵਕਤ ਹੀ ਪੁਲਿਸ ਨੂੰ ਸੂਚਿਤ ਕਰਕੇ ਉਸ ਦੇ ਹਵਾਲੇ ਕਰ ਦਿੱਤਾ।ਪੁਲਿਸ ਉਹ ਔਰਤ ਬੇਗੁਨਾਹ ਦੀ ਨਿਗ੍ਹਾ ਨਾਲ ਵੇਖਦੀ ਹੈ, ਕਿਉ ਕਿ ਉਸ ਦਾ ਫੋਨ ਕਰਕੇ ਦੱਸਣਾ ਹੀ ਇਸ ਦਾ ਵੱਡਾ ਸਬੂਤ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>