ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੋਟਰਾਂ ਵੱਲੋਂ ਸਿੱਧੇ ਰੂਪ ਵਿੱਚ ਕਰਨ ਦਾ ਫੈਸਲਾ ਸੁਆਗਤਯੋਗ- ਸਰਨਾ

  ਦਿੱਲੀ ਸ਼੍ਰੌਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਾਬਕਾ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਿੱਧੇ ਰੂਪ ਵਿੱਚ ਵੋਟਰਾਂ ਰਾਹੀ ਕਰਾਉਣ ਦੇ ਲਏ ਗਏ ਫੈਸਲੇ ਦਾ ਸੁਆਗਤ ਕਰਦਿਆ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਬਿਨਾਂ ਕਿਸੇ ਦੇਰੀ ਤੋ ਕਰਵਾਈਆ ਜਾਣ ਤਾਂ ਕਿ ਬਾਦਲਕਿਆ ਦੇ ਝੂਠ ਸੱਚ ਦਾ ਨਿਤਾਰਾ ਹੋ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਨਾ ਭਰਾਵਾਂ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਸਿੱਧੀ ਚੋਣ ਕਰਾਉਣ ਦਾ ਫੈਸਲਾ ਲੈ ਕੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਸਰਕਾਰ ਲੋਕਤੰਤਰੀ ਕਦਰਾਂ ਕੀਮਤਾਂ ਦੀ ਪਹਿਰੇਦਾਰ ਹੈ ਅਤੇ ਸਰਕਾਰ ਦਿੱਲੀ ਕਮੇਟੀ ਵਿੱਚ ਵੀ ਅਜਿਹੀਆ ਪਰੰਪਰਾ ਨੂੰ ਕਾਇਮ ਰੱਖਣਾ ਚਾਹੁੰਦੀ ਹੈ। ਸ੍ਰ. ਸਰਨਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਇਹ ਪ੍ਰਾਵਧਾਨ ਕਰ, ਦਿੱਲੀ ਗੁਰਦੁਆਰਾ ਐਕਟ ਵਿੱਚ ਇਨਕਲਾਬੀ ਸੁਧਾਰ ਲਿਆਂਦਾ ਹੈ। ਉਨ੍ਹਾਂ ਕਿਹਾ ਪੰਜਾਬ ਸ੍ਰੋਮਣੀ ਗੁਰਦੁਆਰਾ ਐਕਟ ਨੂੰ ਬਣਿਆ 90 ਵਰੇ ਦੇ ਲਗਭਗ ਹੋ ਰਹੇ ਹਨ, ਪ੍ਰੰਤੂ ਉਸ ਵਿਚ ਅਜੇ ਕੋਈ ਆਮ ਤਬਦੀਲੀ ਲਿਆਉਣ ਦੀ ਲੋੜ ਨਹੀਂ ਸਮਝੀ ਗਈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਮਤਦਾਤਾਵਾਂ ਰਾਹੀਂ ਸਿੱਧੀ ਚੋਣ ਦੀ ਪ੍ਰੀਕਿਰਿਆ ਸ਼ੁਰੂ ਕੀਤੇ ਜਾਣ ਨਾਲ ਬਾਦਲ ਦਲੀਆ ਦੁਆਰਾ ਮੈਂਬਰਾਂ ਦੀ ਖਰੀਦੋ ਫਰੋਖਤ ਰਾਹੀਂ ਪ੍ਰਧਾਨਗੀ ਹਥਿਆਉਣ ਲਈ ਉਸਾਰੇ ਜਾ ਰਹੇ ਸੁਪਨੇ ਢਹਿ ਢੇਰੀ ਹੋ ਗਏ ਹਨ। ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਕਾਵਾਂ ਰੌਲੀ ਪਾ ਕੇ ਦਿੱਲੀ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਦਿਆ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹ ਪਾਲਾ ਮਾਰ ਰਿਹਾ ਹੈ ਕਿ ਜੇਕਰ ਕ੍ਰਲ੍ਹ ਨੂੰ ਇਹ ਵਿਵਸਥਾ ਸ਼੍ਰੌਮਣੀ  ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਸਰਕਾਰ ਨੇ ਲਾਗੂ ਕਰ ਦਿੱਤੀ ਤਾਂ ਉਹਨਾਂ ਦਾ ਲਿਫਾਫਾ ਕਲਚਰ ਬੀਤੇ ਦੀ ਗਲ ਹੋ ਕੇ ਰਹਿ ਜਾਵੇਗਾ ਅਤੇ ਜਿਹੜਾ ਵੀ ਇੱਕ ਵਾਰੀ ਪ੍ਰਧਾਨ ਬਣ ਗਿਆ ਉਹ ਪੰਜ ਸਾਲ ਤੱਕ ਕਿਸੇ ਵੀ ਦਬਾ ਤੋਂ ਸੁਰਖਰੂ ਰਹੇਗਾ, ਹਰ ਸਾਲ ਪ੍ਰਧਾਨਗੀ ਖੋਹੇ ਜਾਣ ਦਾ ਡਰ ਉਸ ਨੂੰ ਨਹੀ ਸਤਾਏਗਾ। ਉਹਨਾਂ ਕਿਹਾ ਕਿ ਸਿੱਧੀ ਚੋਣ ਪ੍ਰਣਾਲੀ ਰਾਹੀਂ ਇਮਾਨਦਾਰ ਤੇ ਯੋਗ ਵਿਅਕਤੀ ਹੀ ਅੱਗੇ ਆਵੇਗਾ। ਉਹਨਾਂ ਕਿਹਾ ਕਿ ਕਿੰਨਾ ਚੰਗਾ ਹੋਵੇ ਜੇਕਰ ਬਾਦਲਕੇ ਇਸ, ਫੈਸਲੇ ਦਾ ਸੁਆਗਤ ਕਰਨ ਤੇ ਖੁਦ ਹੀ ਮੰਗ ਕਰਨ ਕਿ ਇਸ ਪ੍ਰੀਕਿਰਿਆ ਨੂੰ ਸ਼੍ਰੌਮਣੀ ਕਮੇਟੀ ਵਿੱਚ ਵੀ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇਸ ਦੇ ਪ੍ਰਧਾਨ ਮੰਤਰੀ  ਡਾਂ.ਮਨਮੋਹਨ ਸਿੰਘ ਨੂੰ ਮਿਲ ਰਹੇ ਹਨ ਅਤੇ ਉਹਨਾਂ ਦਾ ਬਾਦਲ ਨੂੰ ਸੁਝਾ ਹੈ ਕਿ ਉਹ ਡਾਂ ਮਨਮੋਹਨ ਸਿੰਘ ਨੂੰ ਸਿੱਧੀ ਚੋਣ ਪ੍ਰੀਕਿਰਿਆ ਸ਼ਰੂ ਕਰਨ ਲਈ ਉਹਨਾਂ ਦਾ ਧੰਨਵਾਦ ਕਰਨ ਤੇ ਮੰਗ ਕਰਨ ਕਿ ਇਸ ਸਬੰਧੀ  ਨੋਟੀਫਿਕੇਸ਼ਨ ਤੁਰੰਤ ਕੀਤਾ ਜਾਵੇ ਤਾਂ ਕਿ ਚੋਣਾਂ ਅਦਾਲਤ ਵੱਲੋਂ ਨਿਰਧਾਰਤ ਕੀਤੇ ਗਏ ਸਮੇਂ ਅਨੁਸਾਰ 31 ਦਸੰਬਰ 2012 ਤੋਂ ਪਹਿਲਾਂ ਪਹਿਲਾਂ ਹੋ ਸਕਣ। ਉਹਨਾਂ ਕਿਹਾ ਕਿ ਸਿੱਧੀ ਚੋਣ ਪ੍ਰਣਾਲੀ ਰਾਹੀ ਪ੍ਰਧਾਨ ਕਿਸੇ ਵਿਸ਼ੇਸ਼ ਵਿਅਕਤੀ ਨੂੰ ਜਵਾਬਦੇਹ ਨਹੀ ਹੋਵੇਗਾ ਸਗੋਂ ਸੰਗਤ ਨੂੰ ਜਵਾਬਦੇਹ ਹੋਵੇਗਾ ਤੇ ਹਰੇਕ ਸਿੱਖ ਆਪਣੀ ਮਰਜ਼ੀ ਦੇ ਪ੍ਰਧਾਨ ਨੂੰ ਵੋਟ ਪਾ ਸਕੇਗਾ। ਉਹਨਾਂ ਕਿਹਾ ਕਿ ਇਸ ਨਾਲ ਗੁਰਦੁਆਰਾ ਪ੍ਰਬੰਧ ਵਿਚ ਬਾਹਰੀ ਦਖਲਅੰਦਾਜੀ ਘੱਟ ਜਾਵੇਗੀ। ਉਹਨਾਂ ਕਿਹਾ ਕਿ ਗੁਰਧਾਮਾਂ ਦੇ ਵਿਕਾਸ ਅਤੇ ਹੋਰ ਕਮੇਟੀ ਨਾਲ ਸਬੰਧਿਤ ਧਾਰਮਿਕ, ਸਮਾਜਿਕ, ਵਿਦਿਅਕ ਅਤੇ ਮੈਡੀਕਲ ਸੰਸਥਾਵਾਂ ਦੇ ਪ੍ਰਬੰਧਾਂ ਵਿੱਚ ਵੀ ਪਾਰਦਰਸ਼ਤਾ ਆਵੇਗੀ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਲਈ ਉਹਨਾਂ ਦਾ ਦਲ ਪੂਰੀ ਤਰ੍ਹਾ ਤਿਆਰ ਹੈ ਅਤੇ ਉਹ ਮੰਗ ਕਰਦੇ ਹਨ ਚੋਣਾਂ ਬਿਨਾਂ ਕਿਸੇ ਦੇਰੀ ਤੋਂ ਕਰਵਾਈਆ ਜਾਣ। ਉਹਨਾਂ ਕਿਹਾ ਕਿ ਸਰਕਾਰ ਨੇ ਤਾਂ ਜਨਵਰੀ 2012 ਵਿੱਚ ਹੀ ਚੋਣਾਂ ਕਰਾਉਣ ਲਈ ਪ੍ਰੀਕਿਰਿਆਿ ਦਾ  ਆਰੰਭ ਕਰ ਦਿੱਤਾ ਸੀ ਪਰ ਬਾਦਲ ਦਲੀਆ ਨੇ ਅਦਾਲਤ ਵਿੱਚ ਜਾ ਕੇ ਚੋਣਾਂ ਜਾਣ ਬੁੱਝ ਕੇ ਅੱਗੇ ਪਵਾ ਦਿੱਤੀਆ। ਉਹਨਾਂ ਕਿਹਾ ਕਿ ਬਾਦਲਕਿਆ ਨੂੰ ਆਪਣੀ ਹਾਰ ਸਪੱਸ਼ਟ ਨਜ਼ਰ ਆ ਰਹੀ ਹੈ ਜਿਸ ਕਰਕੇ ਉਹ ਬਹਾਨੇਬਾਜੀਆ ਲਗਾ ਰਹੇ ਹਨ। ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਪਾਰਟੀ ਚੋਣ ਮੈਨੀਫੈਸਟੋ ਬਾਰੇ ਉਹਨਾਂ ਕਿਹਾ ਕਿ ਵਿਕਾਸ ਉਹਨਾਂ ਦਾ ਮੁੱਖ ਮੁੱਦਾ ਹੋਵੇਗਾ ਅਤੇ ਜੇਕਰ ਉਹਨਾਂ ਨੂੰ ਸੰਗਤਾਂ ਨੇ ਦੁਬਾਰਾ ਫਤਵਾ ਦਿੱਤਾ ਤਾਂ ਉਹ ਵਾਅਦਾ ਕਰਦੇ ਹਨ ਕਿ ਦਿੱਲੀ ਦੇ ਗੁਰਧਾਮਾਂ ਵਿਕਾਸ ਦੇ ਨਾਲ ਨਾਲ ਵਿਦਿਅਕ ਸੰਸਥਾਵਾਂ ਦੇ ਵਿਕਾਸ ਦੀ ਪ੍ਰਕ੍ਰਿਆ ਜਾਰੀ ਰਹੇਗੀ। ਇੱਕ ਖਾਲਸਾ ਯੂਨੀਵਰਸਿਟੀ ਵੀ ਖੋਹਲਣਾ ਉਨ੍ਹਾਂ ਦੇ ਏਜੰਡੇ ਵਿੱਚ ਸਾਮਿਲ ਹੋਵੇਗਾ। ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਨੂੰ ਬੀਮਾ  ਕੈਸ਼ ਲੈਸ ਮੈਡੀਕਲ ਸਹੂਲਤ ਵੀ ਦਿੱਲੀ ਕਮੇਟੀ ਵੱਲੋ ਦਿੱਤੀ ਗਈ ਹੈ। ਇਸ ਸਕੀਮ ਵਿੱਚ ਹੁਣ ਤੱਕ 10 ਹਜ਼ਾਰ ਸਿੱਖ ਨੂੰ ਸ਼ਾਮਲ ਹੋ ਚੁੱਕੇ ਹਨ ਅਤੇ ਉਹਨਾਂ ਦਾ ਟੀਚਾ 25 ਹਜਾਰ ਤੱਕ ਇਸਦਾ ਲਾਭ ਪਹੁੰਚਾਣ ਦਾ ਹੈ।
ਆਪਣੀ ਪਾਕਿਸਤਾਨ ਫੇਰੀ ਨੂੰ ਸਫਲ ਦੱਸਦਿਆ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਓਕਬ ਬੋਰਡ ਵੱਲੋਂ ਬਹੁਤ ਹੀ ਸੋਹਣੇ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਪਾਕਿਸਤਾਨ ਸਰਕਾਰ ਤੇ ਓਕਬ ਬੋਰਡ ਦੇ ਚੈਅਰਮੈਂਨ ਜਨਾਬ ਸਈਅਦ ਹਾਸ਼ਮੀ ਨੂੰ ਪੇਸਕਸ ਕੀਤੀ ਕਿ ਸਿਆਲਕੋਟ ਦੇ ਜਿਲ੍ਹੇ ਵਿੱਚ ਪੈਦੇ ਬਾਬੇ ਦੀ ਬੇਰ ਗੁਰੂਦੁਆਰੇ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਏ। ਉਹ ਸੇਵਾ ਕਿਸੇ ਕਾਰ ਸੇਵਾ ਵਾਲੇ ਮਹਾਪੁਰਖਾਂ ਰਾਹੀਂ ਕਰਵਾਉਣਗੇ। ਉਹਨਾਂ ਦੱਸਿਆ ਕਿ ਓਕਬ ਬੋਰਡ ਵੱਲੋਂ ਉਹਨਾਂ ਦੀ ਪੇਸਕਸ ਸਬੰਧੀ ਹਾਂ ਪੱਖੀ ਹੁੰਗਾਰਾ ਦੇਣ ਦਾ ਭਰੋਸਾ ਦੁਆਇਆ ਗਿਆ। ਉਹਨਾਂ ਕਿਹਾ ਕਿ 65 ਸਾਲਾ ਦੇ ਬਾਅਦ ਪਹਿਲੀ ਵਾਰੀ ਇਸ ਗੁਰਧਾਮ ਵਿਖੇ ਕੀਤਰਨ  ਹੋਇਆ ਹੈ। ਉਹਨਾਂ ਕਿਹਾ ਕਿ ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਪੰਚਮ ਪਾਤਸ਼ਾਹ  ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ‘‘ਸ਼ਬਦ ਹਜਾਰੇ’’ ਬਾਣੀ ਦਾ ਉਚਾਰਨ ਕੀਤਾ ਸੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਪਾਕਿਸਤਾਨ ਵਿਖੇ ਇੱਕ ਕੀਤਰਨੀ ਜੱਥਾ ਵੀ ਭੇਜਿਆ ਜਾਏਗਾ ਜਿਹੜਾ ਇੱਕ ਮਹੀਨੇ ਦਾ ਵੀਜਾ ਲੈ ਕੇ ਜਾਵੇਗਾ ਅਤੇ ਲੋੜ ਅਨੁਸਾਰ ਹੋਰ ਜੱਥੇ ਵੀ ਭੇਜੇ ਜਾਣਗੇ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਸ਼੍ਰੌਮਣੀ ਕਮੇਟੀ ਪਾਕਿ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਲਈ ਗੰਭੀਰ ਨਹੀ ਸਗੋਂ ਉਸ ਦਾ ਇੱਕ ਨੁਕਾਤੀ ਪ੍ਰੋਗਰਾਮ ਉਥੋਂ ਗੋਲਕ ਸਮੇਟ ਕੇ ਲਿਆਉਣਾ ਸੀ । ਉਹਨਾਂ ਕਿਹਾ ਕਿ ਜਦੋਂ ਪਾਕਿ ਸਰਕਾਰ ਨੇ ਅਜਿਹਾ ਹੋਣ ਤੋਂ ਰੋਕ ਦਿੱਤਾ ਹੈ ਅਤੇ ਪਾਕਿਸਤਾਨ ਸਰਕਾਰ ਨੇ ਉਥੋਂ ਦੇ ਸਿੱਖਾਂ ਦੀ ਵੱਖਰੀ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਪ੍ਰਬੰਧ ਉਥੋਂ ਦੇ ਸਿੱਖਾਂ ਨੂੰ ਸੋਂਪ ਦਿੱਤਾ ਤਾਂ ਉਸ ਸਮੇਂ ਤੋਂ ਹੀ ਸ੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਨੂੰ ਪੂਰੀ ਤਰ੍ਹਾ ਵਿਸਾਰ ਦਿੱਤਾ। ਇਥੋਂ ਤੱਕ ਕਿ ਸ਼੍ਰੌਮਣੀ ਕਮੇਟੀ ਦੀ ਤੱਤਕਾਲੀ ਪਰਧਾਨ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਸ ਵਜੋ ਜੱਥੇ ਭੇਜਣੇ ਬੰਦ ਕਰ ਦਿੱਤੇ। ਉਸ ਸਮੇਂ ਸੰਗਤਾਂ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਹਰ ਗੁਰਪੁਰਬ ਤੇ ਇਨ੍ਹਾਂ ਗੁਰਧਾਮਾਂ ਦੇ ਦਰਸਨਾਂ ਲਈ ਪਹੁੰਚਦੀਆ ਰਹੀਆ।  ਉਹਨਾਂ ਦੱਸਿਆ ਕਿ ਉਹ ਗੁਰੂਦੁਆਰਾ ਡੇਰਾ ਸਾਹਿਬ ਦੇ ਗੁਰੂਘਰ ਦੀ ਖਸਤਾ ਹਾਲਤ ਵਿੱਚ.ਵੀ ਸੁਧਾਰ ਲਿਆਉਣ ਲਈ ਉਹ ਯਤਨਸ਼ੀਲ ਹਨ ਅਤੇ ਜਲਦੀ ਹੀ ਉਹ ਇਸ ਦੀ ਮਰੁੰਮਤ ਦੀ ਸੇਵਾ ਵੀ ਸ਼ੁਰੂ ਕਰ ਦੇਣਗੇ। ਉਹਨਾਂ ਕਿਹਾ ਕਿ ਜਿਹੜੇ ਗੁਰਧਾਮ ਸਿੱਖਾਂ ਕੋਲੋ 1947 ਦੀ ਵੰਡ ਵੇਲੇ ਵਿਛੋੜ ਦਿੱਤੇ ਗਏ ਸਨ ਉਹਨਾਂ ਸਾਰਿਆ ਨੂੰ ਮੁੜ ਖਲਵਾਉਣ ਦੀ ਕੋਸ਼ਿਸ਼ ਜਾਰੀ ਹੈ ਤਾਂ ਕਿ ਸੰਗਤਾਂ ਜਦੋਂ ਵੀ ਪਾਕਿਸਤਾਨ ਜਾਣ ਸਾਰੇ ਹੀ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਉਹਨਾਂ ਕਿਹਾ ਕਿ ਇਸ ਕਾਰਜ ਲਈ ਉਹਨਾਂ ਦਾ ਪਾਕਿਸਤਾਨ ਸਰਕਾਰ ਤੇ ਓਕਬ ਬੋਰਡ ਨਾਲ ਰਾਬਤਾ ਬਣਿਆ ਹੋਇਆ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>