ਜੱਸੋਵਾਲ ਨੇ 34ਵੇਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦਾ ਡੰਕਾ ਵਜਾਇਆ : ਹਰਦਿਆਲ ਸਿੰਘ ਅਮਨ

ਲੁਧਿਆਣਾ-34ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲਾ ਕੱਲ ਲੁਧਿਆਣਾ ਦੇ ਆਰਤੀ ਚੌਂਕ ਵਿੱਚ ਪ੍ਰੋ: ਮੋਹਨ ਸਿੰਘ ਬੁੱਤ ਨੂੰ ਪੁਸ਼ਪਾਂਜਲੀ ਭੇਂਟ ਕਰਨ ਉਪਰੰਤ ਆਰੰਭ ਹੋਇਆ । ਇਸ ਮੌਕੇ ਤੇ ਮੇਲੇ ਦੇ ਬਾਨੀ ਜਗਦੇਵ ਸਿੰਘ ਜੱਸੋਵਾਲ ਨੇ ਮੇਲੇ ਦਾ ਡੰਕਾ ਵਜਾਇਆ ਅਤੇ ਕਈ ਪੰਜਾਬੀਆਂ ਦੇ ਕਾਫਲੇ ਸਮੇਤ ਨਾਭੇ ਵੱਲ ਰਵਾਨਾ ਹੋ ਗਏ, ਜਿੱਥੇ ਇਹ ਮੇਲਾ ਤਿੰਨ ਦਿਨ ਚਲੇਗਾ । ਮੇਲੇ ਦੇ ਮੁੱਕ ਬੁਲਾਰੇ ਹਰਦਿਆਲ ਅਮਨ ਨੇ ਸਭ ਨੂੰ ਜੀ ਆਇਆਂ ਆਖਿਆ । ਦੋ ਉਭੱਰਦੇ ਗਾਇਕਾਂ ਲਵਦੀਪ ਤੇ ਮਨਮੀਨ ਨੇ ਦੇਵ ਥਰੀਕੇਵਾਲਾ ਦਾ ਨਸ਼ਿਆਂ ਬਾਰੇ ਲਿਖਿਆ ਗੀਤ ਗਾਇਆ । ਆਤਮਾ ਬੁੱਢੇਵਾਲੀਆ ਅਤੇ ਮਨਜੀਤ ਰੁਪੋਵਾਲੀਆ ਨੇ ਵੀ ਗੀਤ ਸੁਣਾਏ । ਭਦੌੜ ਦੇ ਐਮ.ਐਲ.ਏ. ਮੁਹੰਮਦ ਸਦੀਕ ਨੇ ਇਸ ਮੌਕੇ ਤੇ ਪ੍ਰੋ: ਮੋਹਨ ਸਿੰਘ ਚਰਚਿੱਤ ਗੀਤ ਸੋਨੇ ਦੀ ਮੁੰਦਰੀ ਗਾਇਆ । ਪੰਜਾਬ ਦੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਪੀ.ਏ.ਯੂ.ਦੇ ਵੀ.ਸੀ. ਡਾ: ਬੀ.ਐਸ.ਢਿੱਲੋਂ, ਸਾਹਿਤ ਅਕੈਡਮੀ ਦੇ ਪ੍ਰਧਾਨ ਗੁਰਭਜਨ ਗਿੱਲ, ਦੇਵ ਥਰੀਕੇਵਾਲਾ, ਪਰਗਟ ਗਰੇਵਾਲ, ਜਸਵਿੰਦਰ ਭੱਲਾ, ਨਿੰਦਰ ਘੁਗਿਆਣਵੀ, ਤਰਲੋਚਨ ਲੋਚੀ, ਜਨਮੇਜਾ ਜੋਹਲ, ਲੰਡਨ ਤੋਂ ਸਾਬਕਾ ਮੇਅਰ ਗੁਰਬਚਨ ਥਿੰਦ ਅਤੇ ਮੌਜੂਦਾ ਮੇਅਰ ਪ੍ਰੀਤਮ ਗਰੇਵਾਲ ਸਮੇਤ ਕੇ.ਕੇ.ਬਾਵਾ, ਸਾਧੂ ਸਿੰਘ ਗਰੇਵਾਲ, ਗੁਰਨਾਮ ਸਿੰਘ ਠੇਕੇਦਾਰ, ਇਕਬਾਲ ਸਿੰਘ ਰੁੜਕਾ, ਸੋਹਣ ਸਿੰਘ ਠੇਕੇਦਾਰ ਸਮੇਤ ਉਘੀਆਂ ਹਸਤੀਆਂ ਹਾਜ਼ਰ ਸਨ । ਇਸ ਮੌਕੇ ਉਤੇ ਜਗਦੇਵ ਸਿੰਘ ਜੱਸੋਵਾਲ ਨੇ ਸਭਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪ੍ਰੋ: ਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨਾ ਇਕ ਤਰ੍ਹਾਂ ਮਾਂ ਬੋਲੀ ਪੰਜਾਬੀ ਨੂੰ ਸਜੱਦਾ ਕਰਨਾ ਹੈ । ਉਹਨਾਂ ਨਾਭਾ ਵਿਖੇ ਹੋ ਰਹੇ ਮੇਲੇ ਦੀ ਰੂਪ ਰੇਖਾ ਬਾਰੇ ਚਾਨਣਾ ਵੀ ਪਾਇਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>