ਨਸ਼ਿਆਂ ਨੂੰ ਰੋਕਣ ‘ਚ ਖੇਡਾਂ ਮਦਦਗਾਰ ਸਾਬਿਤ ਹੋ ਸਕਦੀਆਂ ਹਨ – ਰੱਖੜਾ

ਲੁਧਿਆਣਾ - ਪ੍ਰਫੈਕਟ ਰੀਅਲ ਅਸਟੇਟ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਲੜਕੀਆਂ ਦੇ ਪਹਿਲੇ ਮੈਚ ਵਿੱਚ ਚੰਡੀਗੜ੍ਹ ਇਲੈਵਨ ਨੇ ਗਵਾਲੀਅਰ ਇਲੈਵਨ ਨੂੰ 4–1ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸ ਮੈਚ ਦਾ ਪਹਿਲਾ ਗੋਲ ਚੰਡੀਗੜ੍ਹ ਟੀਮ ਦੀ ਨਵਨੀਤ ਕੌਰ ਨੇ 10ਵੇਂ ਮਿੰਟ ਵਿੱਚ ਕੀਤਾ। ਇਸੇ ਟੀਮ ਦੀ ਪੂਜਾ ਰਾਣੀ ਨੇ 18ਵੇਂ ਮਿੰਟ ਵਿੱਚ ਦੂਸਰਾ ਗੋਲ ਕਰਕੇ ਟੀਮ ਨੂੰ ਚੜਤ ਦਿਵਾਈ। ਗਵਾਲੀਅਰ ਟੀਮ ਵੱਲੋਂ ਪਹਿਲਾ ਗੋਲ ਕਵਿਤਾ ਵਿਦਿਆਰਥੀ ਨੇ 25ਵੇਂ ਮਿੰਟ ਵਿੱਚ ਕੀਤਾ। ਪਰ ਚੰਡੀਗੜ੍ਹ ਇਲੈਵਨ ਵੱਲੋਂ 43ਵੇਂ ਅਤੇ 48ਵੇਂ ਮਿੰਟਾਂ ਵਿੱਚ ਨਵਨੀਤ ਕੌਰ ਅਤੇ ਰਮਨੀਕ ਕੌਰ ਵੱਲੋਂ ਦੋ ਗੋਲ ਕਰਕੇ ਟੀਮ ਨੂੰ ਵੱਡੇ ਫਰਕ ਨਾਲ ਜਿੱਤ ਦਿਵਾਈ।

ਦਿਨ ਦੇ ਦੂਸਰੇ ਤੇ ਆਖਰੀ ਮੈਚ ਵਿੱਚ ਸੈਂਟਰਲ ਰੇਲਵੇ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 4–1ਦੇ ਫਰਕ ਨਾਲ ਮਾਤ ਦਿੱਤੀ। ਇਸ ਮੈਚ ਦਾ ਪਹਿਲਾ ਗੋਲ ਸੈਂਟਰਲ ਰੇਲਵੇ ਦੀ ਖਿਡਾਰਨ ਪ੍ਰਤਿਭਾ ਸਾਵੰਤ ਨੇ ਦੂਸਰੇ ਮਿੰਟ ਵਿੱਚ ਕੀਤਾ। ਦੂਸਰਾ ਅਤੇ ਤੀਸਰਾ ਗੋਲ ਇਸੇ ਟੀਮ ਦੀ ਵੰਦਨਾ ਕਟਾਰੀਆ ਨੇ 29ਵੇਂ ਅਤੇ 47ਵੇਂ ਮਿੰਟ ਵਿੱਚ ਕੀਤਾ। ਰੇਲ ਕੋਚ ਫੈਕਟਰੀ ਦੀ ਕਿਰਨਦੀਪ ਕੌਰ ਨੇ ਪੈਨਲਟੀ ਸਟਰੋਕ ਨਾਲ 57ਵੇਂ ਮਿੰਟ ਵਿੱਚ ਆਪਣੀ ਟੀਮ ਲਈ ਇਕਲੌਤਾ ਗੋਲ ਕੀਤਾ। ਸੈਂਟਰਲ ਰੇਲਵੇ ਲਈ ਚੌਥਾ ਗੋਲ ਸੌਦਰਿਆ ਨੇ 67ਵੇਂ ਮਿੰਟ ਵਿੱਚ ਕਰਕੇ ਟੀਮ ਜਿੱਤ ਦਿਵਾਈ। ਅੱਜ ਸਵੇਰੇ ਸੜਕ ਹਾਦਸੇ ਵਿੱਚ ਸਵਰਗਵਾਸ ਹੋਏ ਪ੍ਰਸਿੱਧ ਕਲਾਕਾਰ ਜਸਪਾਲ ਭੱਟੀ ਨੂੰ 2 ਮਿੰਟ ਦਾ ਮੌਨ ਵਰਤ ਰੱਖ ਕੇ ਖਿਡਾਰੀਆਂ ਵੱਲੋਂ ਸਰਧਾਂਜ਼ਲੀ ਭੇਂਟ ਕੀਤੀ ਗਈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਸ: ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਇਸਤਰੀ ਵਰਗ ਦੇ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਜਵਾਨੀ ਤਬਾਹ ਕਰਨ ਵਾਲ ਹੜ੍ਹ ਰੋਕਣ ਲਈ ਖੇਡਾਂ ਉੱਚ ਤਾਕਤੀ ਡੈਮ ਵਾਂਗ ਮਦਦਗਾਰ ਸਾਬਤ ਹੋ ਸਕਦੀਆਂ ਹਨ।ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਟਕਸਾਲੀ ਖੇਡਾਂ ਦੇ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੰਮੀ ਮਿਆਦ ਵਾਲੀ ਵਿਕਾਸ ਨੀਤੀ ਬਣਾ ਚੁੱਕੀ ਹੈ ਅਤੇ ਚੰਗੀ ਮੁਹਾਰਤ ਵਾਲੇ ਖਿਡਾਰੀਆਂ ਨੂੰ ਬਚਪਨ ਤੋਂ ਹੀ ਸਿਖਲਾਈ ਦਿਵਾਉਣ ਦੇ ਯੋਗ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਵੀ ਖੇਡਾਂ ਦੇ ਵਿਕਾਸ ਲਈ ਮੌਕੇ ਤਿਆਰ ਕੀਤੇ ਜਾਣਗੇ।ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਪ੍ਰਬੰਧਕਾਂ ਸਪੋਰਟਸ ਕੌਂਸਲ ਆਫ ਲੁਧਿਆਣਾ ਨੂੰ 2 ਲੱਖ ਰੁਪਏ ਦੀ ਖੇਡ ਵਿਕਾਸ ਗਰਾਂਟ ਭੇਜਣ ਦਾ ਐਲਾਨ ਕੀਤਾ। ਸ: ਰੱਖੜਾ ਨਾਲ ਆਏ ਐਨ ਆਰ ਆਈ ਸ: ਦੇਵਿੰਦਰ ਸਿੰਘ ਰਣੀਆ ਸੀਨੀਅਰ ਅਕਾਲੀ ਆਗੂ ਯੂ ਐਸ ਏ ਨੇ ਕੌਂਸਲ ਨੂੰ 40 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸ:ਰੱਖੜਾ ਅਤੇ ਹੋਰ ਮਹਿਮਾਨਾਂ ਨੂੰ ਸਪੋਰਟਸ ਕੌਂਸਲ ਆਫ ਲੁਧਿਆਣਾ ਦੇ ਸਰਪ੍ਰਸਤ ਪ੍ਰੋ:ਗੁਰਭਜਨ ਸਿੰਘ ਗਿੱਲ ਅਤੇ ਹਾਕੀ ਉਲੰਪੀਅਨ ਸ: ਰਜਿੰਦਰ ਸਿੰਘ ਦੀ ਅਗਵਾਈ ਹੇਠ ਕੌਂਸਲ ਮੈਂਬਰਾਂ ਨੇ ਸਨਮਾਨਿਤ ਕੀਤਾ। ਆਰਗੇਨਾਈਜਿੰਗ ਸਕੱਤਰ ਡਾ:ਕੁਲਵੰਤ ਸਿੰਘ ਸੋਹਲ ਅਤੇ ਡਾ:ਦਰਸ਼ਨ ਬੜੀ ਨੇ ਮੰਚ ਸੰਚਾਲਨ ਦੀ ਜਿੰਮੇਂਵਾਰੀ ਨਿਭਾਈ।

ਵਿਧਾਇਕ ਸ: ਬਲਵਿੰਦਰ ਸਿੰਘ  ਬੈਂਸ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਖਾਲੀ ਪਈਆਂ ਥਾਵਾਂ ਤੇ ਖੇਡ ਸਹੂਲਤਾਂ ਉਸਾਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਆਪਣੇ ਅਤੇ ਨਿੱਕੇ ਵੀਰ ਸਿਮਰਜੀਤ ਸਿੰਘ ਬੈਂਸ ਦੇ ਹਲਕਿਆਂ ਵਿੱਚ ਵਾਲੀਬਾਲ, ਬਾਸਕਟਬਾਲ, ਟੇਬਲ ਟੈਨਿਸ, ਲਾਅਨ ਟੈਨਿਸ ਅਤੇ ਥੋੜ੍ਹੀ ਥਾਂ ਮੱਲਣ ਵਾਲੀਆਂ ਖੇਡਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੇ।  ਸ: ਬੈਂਸ ਨੇ ਆਖਿਆ ਕਿ ਜਿਸ ਪਿੰਡ ਜਾਂ ਮੁਹੱਲੇ ਦੀਆਂ ਦੀ ਸ਼ਾਮਾਂ ਖੇਡ ਮੈਦਾਨ ਵਿੱਚ ਗੁਜ਼ਰਦੀਆਂ ਹਨ ਉਥੇ ਨਸ਼ਾ ਨਹੀਂ ਵੜ ਸਕਦਾ ਜਦ ਕਿ ਜਿਥੇ ਸ਼ਾਮਾਂ ਵਿਹਲੀਆਂ ਹਨ ਉਥੋਂ ਨਸ਼ੇ ਨੂੰ ਫੌਜ ਵੀ ਨਹੀਂ ਕੱਢ ਸਕਦੀ। ਸ: ਬੈਂਸ ਨੇ ਇਸ ਮੌਕੇ ਇੱਕ ਲੱਖ ਰੁਪਏ ਸਪੋਰਟਸ ਕੌਂਸਲ ਨੂੰ ਭੇਜਣ ਦਾ ਐਲਾਨ ਵੀ ਕੀਤਾ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਤਿਵਾੜੀ ਆਈ ਏ ਐਸ,ਪੰਜਾਬ ਬੀਜ ਨਿਗਮ ਦੇ ਚੇਅਰਮੈਨ ਸ: ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੈਂਬਰ ਪਾਰਲੀਮੈਂਟ ਸ: ਗੁਰਚਰਨ ਸਿੰਘ ਗਾਲਿਬ, ਡੀ ਆਈ ਜੀ ਰੇਲਵੇ ਅਤੇ ਹਾਕੀ ਉਲੰਪੀਅਨ ਗੋਲਡ ਮੈਡਲਿਸਟ ਸ: ਦਵਿੰਦਰ ਸਿੰਘ ਗਰਚਾ ਆਈ ਪੀ ਐਸ, ਜਲੰਧਰ ਦਿਹਾਤੀ ਦੇ ਐਸ ਐਸ ਪੀ ਸ: ਯੂਰਿੰਦਰ ਸਿੰਘ ਹੇਅਰ, ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਡਾ: ਰਿਸ਼ੀਪਾਲ ਸਿੰਘ, ਡੀ ਸੀ ਪੀ ਲੁਧਿਆਣਾ ਸ: ਜੋਗਿੰਦਰ ਸਿੰਘ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਸ: ਜਗਦੀਸ਼ ਸਿੰਘ ਗਰਚਾ, ਕੌਂਸਲਰ ਸ: ਜਗਦੇਵ ਸਿੰਘ ਗੋਹਲਵੜੀਆ, : ਸਤਪਾਲ ਸਿੰਘ ਲੁਹਾਰਾ ਅਤੇ ਸ: ਰਣਜੀਤ ਸਿੰਘ ਬਿੱਟੂ,: ਭੁਪਿੰਦਰ ਸਿੰਘ ਭਿੰਦਾ ਤੋਂ ਇਲਾਵਾ ਸ: ਹਰਬੀਰ ਸਿੰਘ ਸਰਪੰਚ ਇਯਾਲੀ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਸ: ਤੇਜਾ ਸਿੰਘ ਧਾਲੀਵਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਟਰੱਸਟ ਦੇ ਚੇਅਰਮੈਨ ਸ: ਹੁਸ਼ਿਆਰ ਸਿੰਘ ਗਰੇਵਾਲ, : ਇੰਦਰਜੀਤ ਸਿੰਘ ਸਰਾਭਾ,ਰਾਣਾ ਸਰਾਭਾ ਵੀ ਹਾਜ਼ਰ ਸਨ।

26ਅਕਤੂਬਰ ਨੂੰ ਇਸ ਚੈਂਪੀਅਨਸ਼ਿਪ ਦੇ ਮਰਦਾਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ ਤੋਂ ਇਲਾਵਾ ਲੜਕੀਆਂ ਦੇ ਲੀਗ ਮੈਚ ਦੁਪਹਿਰ 2 ਵਜੇ ਸ਼ੁਰੂ ਹੋਣਗੇ। ਪਹਿਲਾ ਮੈਚ ਲੜਕੀਆਂ ਦੇ ਵਰਗ ਵਿੱਚ ਚੰਡੀਗੜ੍ਹ ਇਲੈਵਨ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਚਕਾਰ ਹੋਵੇਗਾ।ਇਸ ਤੋਂ ਬਾਅਦ ਲੜਕਿਆਂ ਦਾ ਪਹਿਲਾ ਸੈਮੀਫਾਈਨਲ ਪੰਜਾਬ ਨੈਸ਼ਨਲ ਬੈਂਕ ਅਤੇ ਬੀ ਪੀ ਸੀ ਐਲ ਵਿਚਕਾਰ 4 ਵਜੇ ਹੋਵੇਗਾ। ਲੜਕੀਆਂ ਦਾ ਦੂਸਰਾ ਲੀਗ ਮੈਚ 6 ਵਜੇ ਗਵਾਲੀਅਰ ਇਲੈਵਨ ਅਤੇ ਸੈਂਟਰਲ ਰੇਲਵੇ ਵਿਚਕਾਰ ਹੋਵੇਗਾ। ਲੜਕਿਆਂ ਦਾ ਦੂਸਰਾ ਸੈਮੀਫਾਈਨਲ ਮੁਕਾਬਲਾ 8 ਵਜੇ ਇੰਡੀਅਨ ਆਇਲ ਅਤੇ ਨਾਮਧਾਰੀ ਵਿਚਕਾਰ ਹੋਵੇਗਾ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ: ਮਹੇਸ਼ਇੰਦਰ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਇਸ ਮੌਕੇ ਸ:ਭੁਪਿੰਦਰਜੀਤ ਸਿੰਘ ਹੈਬੋਵਾਲ, : ਜੋਗਿੰਦਰ ਸਿੰਘ ਪਟਵਾਰੀ,ਪ੍ਰੋ: ਰਜਿੰਦਰ ਸਿੰਘ ਤੋਂ ਇਲਾਵਾ ਇਸ ਮੌਕੇ ਪ੍ਰਮੁੱਖ ਸਖਸ਼ੀਅਤਾਂ ਵਿੱਚ ਹਾਕੀ ਦੇ ਉਲੰਪੀਅਨ ਸ: ਰਜਿੰਦਰ ਸਿੰਘ ਸੀਨੀਅਰ, ਹਰਦੀਪ ਸਿੰਘ ਗਰੇਵਾਲ, ਦੀਦਾਰ ਸਿੰਘ ਨਾਮਧਾਰੀ, ਰਮਨਦੀਪ ਸਿੰਘ ਗਰੇਵਾਲ, ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਸ: ਰਣਜੋਧ ਸਿੰਘ, ਡਾ: ਦਰਸ਼ਨ ਬੜੀ, ਡਾਫ਼; ਬਲਦੇਵ ਸਿੰਘ ਔਲਖ, : ਹਰਪ੍ਰੀਤ ਸਿੰਘ ਸ਼ਿਵਾਲਿਕ, ਦਲਜੀਤ ਸਿੰਘ ਗਰੇਵਾਲ ਸਾਬਕਾ ਜਨਰਲ ਮੈਨੇਜਰ ਰੇਲ ਕੋਚ ਫੈਕਟਰੀ, ਕਪੂਰਥਲਾ, ਅੰਤਰਰਾਸ਼ਟਰੀ ਪੱਧਰ ਦੇ ਦੌੜਾਕ ਸ: ਹਰਭਜਨ ਸਿੰਘ ਗਰੇਵਾਲ ਡਾ: ਪਰਮਿੰਦਰ ਸਿੰਘ ਸਿੱਧੂ, : ਮਨਿੰਦਰ ਸਿੰਘ ਨੱਤ ਸਰਪੰਚ ਕਾਕੋਵਾਲ, : ਜਗਬੀਰ ਸਿੰਘ ਗਰੇਵਾਲ (ਹਾਕੀ ਖਿਡਾਰੀ), : ਭੁਪਿੰਦਰ ਸਿੰਘ ਡਿੰਪਲ, : ਸੁਖਵਿੰਦਰ ਸਿੰਘ ਘੋਨਾ, ਗੁਰਪ੍ਰੀਤ ਸਿੰਘ, ਡਾ: ਸੁਰਿੰਦਰ ਸਿੰਘ ਸੰਧੂ, : ਦਵਿੰਦਰ ਸਿੰਘ ਕਹਿਲ, ਮਾਸਟਰ ਕਮਿੱਕਰ ਸਿੰਘ, ਤੇਜਾ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ, : ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਇੰਦਰਮੋਹਨ ਸਿੰਘ ਕਾਦੀਆਂ, ਹਰਮੀਤ ਸਿੰਘ, ਪਵਿੱਤਰ ਸਿੰਘ ਗਰੇਵਾਲ, ਪ੍ਰਭਜੋਤ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਆਗੂ, ਰਵਿੰਦਰ ਰੰਗੂਵਾਲ, ਗੁਰਪ੍ਰੀਤ ਸਿੰਘ, ਅਨਿਲ ਪ੍ਰਭਾਤ, ਲਖਵਿੰਦਰ ਸਿੰਘ , ਮਨਿੰਦਰਪਾਲ ਸਿੰਘ ਹਾਕੀ ਖਿਡਾਰੀ, ਤੇਜਦੀਪ ਭੱਲਾ, ਰਮਿੰਦਰਪਾਲ ਸਿੰਘ ਗਰੇਵਾਲ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ ਗਰੇਵਾਲ ਅੰਤਰਰਾਸ਼ਟਰੀ ਹਾਕੀ ਖਿਡਾਰੀ, ਬਿੱਟੂ ਗਰੇਵਾਲ, ਤੇਜਿੰਦਰ ਕਾਕਾ, ਸੁਰਿੰਦਰ ਸਿੰਘ, ਰਣਜੀਤ ਸਿੰਘ ਕਾਕਾ, ਕੁਲਵਿੰਦਰ ਰਾਜਨ, ਅਨਿਲ ਸ਼ਰਮਾ, ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>