ਅਰਸ਼ਦੀਪ ਕੌਰ ਪੰਧੇਰ ਨੇ ਚੁੰਮਿਆਂ “ਮਿਸ ਕੈਨੇਡਾ ਪੰਜਾਬਣ ਟੋਰੰਟੋ 2012″ ਦਾ ਤਾਜ਼

ਟੋਰੰਟੋ – ਕੈਨੇਡਾ ਦੇ ਸ਼ਹਿਰ ਬਰੈਮਪਟਨ ਦੀ ਜੰਮੀ ਪਲੀ 19 ਸਾਲਾ ਖੂਬਸਰਤ ਤੇ ਖੂਬਸੀਰਤ ਮੁਟਿਆਰ ਅਰਸ਼ਦੀਪ ਪੰਧੇਰ ਜਜਾਂ ਤੇ ਦਰਸ਼ਕਾਂ ਨੂੰ ਅਪਣੀ ਕਲਾ ਨਾਲ ਕੀਲ ਕੇ ਤੀਸਰੀ ਸੱਭਿਆਚਾਰਕ ਸੁੰਦਰਤਾ “ਮਿਸ ਕੈਨੇਡਾ ਪੰਜਾਬਣ ਟੋਰੰਟੋ 2012″ ਦਾ ਵਕਾਰੀ ਖਿਤਾਬ ਜਿਤ ਲਿਆ ਤੇ ਅਗਲੇ ਵਰੇ ਦੀ ਦੋ ਫਰਵਰੀ ਨੂੰ ਲੁਧਿਆਣਾ ਭਾਰਤ ਵਿਚ ਹੋ ਰਹੇ ਬਹੁਚਰਚਿਤ ਬਾਰਵੇਂ ਅੰਤਰ-ਰਾਸ਼ਟਰੀ ਵਿੱਲਖਣ ਸੁੰਦਰਤਾ ਮੁਕਾਬਲੇ “ਮਿਸ ਵਰਲਡ ਪੰਜਾਬਣ -2013 ” ਦੇ ਕੁਆਰਟਰ ਫਾਈਨਲ ਵਿਚ ਅਪਣਾ ਸਥਾਨ ਪਕਾ ਕਰ ਲਿਆ । ਸੱਭਿਆਚਾਰਕ ਸੱਥ ਪੰਜਾਬ ਦੇ ਸਰਪਰਸਤੀ ਤੇ ਸਰਦਾਰ ਜਸਮੇਰ ਸਿੰਘ ਦੀ ਢੱਟ ਦੀ ਨਿਰਦੇਸ਼ਨਾ ਹੇਠ ਵਤਨੋਂ ਦੂਰ ਨੈਟਵਰਕ, ਰੇਡੀਓ ਤੇ ਟੀ ਵੀ ਦੇ ਬੈਨਰ ਹੇਠ ਸੁੱਖੀ ਨਿਝੱਰ ਵਲੋਂ ਕਰਵਾਏ ਇਸ ਮੁਕਾਬਲੇ ਵਿਚ ਕੈਨੇਡਾ ਵਿਚ ਹੀ ਜਨਮੀ ਸੋਨੀਆਂ ਪਾਬਲਾ ਨੂੰ ਦੂਸਰਾ ਸਥਾਨ ਹਾਸਲ ਹੋਇਆ ਜਦੋਂ ਕੇ ਰਮਿੰਦਰਜੀਤ ਗਿਲ ਦੀ ਝੋਲੀ ਤੀਸਰਾ ਸਥਾਨ ਪਿਆ ।
ਈਟੋਬੀਕੋਕੇ ਦੇ ਮਿਰਾਜ਼ ਬੈਂਕਟ ਹਾਲ ਜੋ ਦਰਸ਼ਕਾਂ ਨਾਲ ਅਪਣੀ ਕਪੈਸਟੀ ਤੋਂ ਕਿਤੇ ਜਿਆਦਾ ਭਰਿਆ ਪਿਆ ਸੀ ਵਿਚ ਹੋਏ ਇਸ ਦਿਲਚਸਪ ਮੁਕਾਬਲੇ ਵਿਚ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਗਿਆਰਾਂ ਪੰਜਾਬੀ ਮੁਟਿਆਰਾਂ ਨੇ ਭਾਗ ਲਿਆ । ਸਭ ਤੋਂ ਪਹਿਲਾਂ   ਨਿੱਝੀ ਪ੍ਰਤਿਭਾ ਦੋਰ ਵਿਚ ਮੁਟਿਆਰਾਂ ਨੇ ਸ਼ਬਦ, ਲੋਕ ਗੀਤ, ਸੁਹਾਗ, ਘੋੜੀਆਂ ਗਾ ਕੇ ਸੁਣਾਈਆਂ, ਢੋਲ ਬਜਾਇਆਂ ਤੇ ਮੋਨੋ ਐਕਟਿੰਗ ਕੀਤੀ ਇਸ ਦੋਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਕੈਲਗਰੀ ਦੀ ਹਰਮਨਪ੍ਰੀਤ ਚਵਾਨ ਨੂੰ ” ਗੁਣਵੰਤੀ ਪੰਜਾਬਣ” ਜਦੋਂ ਕੇ “ਲੋਕ ਨਾਚ” ਦੇ ਦੂਸਰੇ ਦੋਰ ਵਿਚ  ਜੋਬਨਪ੍ਰੀਤ ਸੰਧੂ ਨੂੰ “ਖੂਬਸੂਰਤ ਲੋਕ ਨਾਚ” ਦੇ ਸਬ-ਟਾਈਟਲ ਦਿਤੇ ਗਏ । ਵਿਰਸੇ ਸੰਬੰਦੀ ਸੁਆਲ-ਜੁਆਬ ਦੋਰ ਦਾ ਦਰਸ਼ਕਾਂ ਖੂਬ ਅੰਨਦ ਮਾਣਿਆ ਇਸ ਵਿਚ ਵਧੀਆ ਕਾਰਗੁਜ਼ਾਰੀ ਲਈ ਗਗਨਦੀਪ ਰੰਧਾਵਾ ਨੇ ” ਸੁੱਘੜ-ਸਿਆਣ ਪੰਜਾਬਣ”  ਤੇ “ਗਿੱਧੇ ਦੇ ਦੋਰ ” ਵਿਚ ਧਮਾਲਾਂ ਪਾਉਣ ਲਈ ਮਨਜੋਤ ਫੁੱਲ ਨੇ “ਗਿੱਧਿਆਂ ਦੀ ਰਾਣੀ” ਦੇ  ਖਿਤਾਬ ਹਾਸਲ ਕੀਤੇ । ਰੁਪਿੰਦਰ ਕੌਰ, ਕਿਰਨਦੀਪ ਬਰਾੜ, ਕਾਜਲ ਫੁੱਲ ਤੇ ਕਿਰਨ ਜੱਸਲ ਨੂੰ ਸਪੈਸ਼ਲ ਹੌਸਲਾ ਵਰਧਕ ਅਵਾਰਡ ਦਿਤੇ ਗਏ । ਕੈਨੇਡਾ ਸਰਕਾਰ ਵਿਚ ਸਪੋਰਟਸ ਮਨਿਸਟਰ ਸਰਦਾਰ ਬਲ ਗੋਸਲ ਨੇ ਇਹਨਾਂ ਮੁਟਿਆਰਾਂ ਨੂੰ ਰਵਾੲਤੀ ਪੰਜਾਬੀ ਗਹਿਣੇ ਬੁੱਘਤੀਆਂ, ਖੂਬਸੂਰਤ ਟਰਾਫੀਆਂ, ਸਰਟੀਫੀਕੇਟ ਤੇ ਹੋਰ ਤੋਹਫੇ ਦੇਕੇ ਸਨਮਾਨਿਆ । ਜਦੋਂ ਕਿ ਜੇਤੂ ਪੰਜਾਬਣ ਅਰਸ਼ਦੀਪ ਪੰਧੇਰ ਦੇ ਸਿਰ “ਸੱਗੀ ਫੁੱਲ” ਦਾ ਤਾਜ਼ ਅਰਸ਼ਦੀਪ ਗੋਸਲ ਮਿਸ ਵਰਲਡ ਪੰਜਾਬਣ ਤੇ  ਮੁਖ ਪ੍ਰਬੰਦਕ ਤਲਵਿੰਦਰ ਨਿੱਝਰ ਨੇ ਅਪਣੇ ਹਥੀਂ ਸਜਾਇਆ । ਜਿਸਨੂੰ ਭਾਰਤ ਆਉਣ ਜਾਣ ਦੀ ਮੁਫਤ ਹਵਾਈ ਟਿਕਟ “ਆਲ ਅਰਾਊਂਡ ਲਿੰਕ” ਵਲੋਂ ਸ੍ਰੀ ਦਿਨੇਸ਼ ਉਪਲ ਵਲੋ ਭੇਟ  ਕੀਤੀ ਗਈ । ਸੀ ਆਈ ਐਮ ਟੀ ਕਾਲਜ਼ ਵਲੋ ਸ੍ਰੀ ਕਮਲ ਬਲ ਨੇ ਸਾਰੀਆਂ ਮੁਟਿਆਰਾਂ ਨੂੰ ਸਕਾਲਰਸ਼ਿਪ ਦਿਤੀ । ਮੁਕਬਲੇ ਦੇ ਜਜਾਂ ਦੇ ਪੈਨਲ ਵਿਚ ਸਨ  ਭਾਰਤ ਤੋਂ ਗੁਰਪ੍ਰੀਤ ਸਿੰਘ ਤੇ ਐਮ ਐਸ ਢਿਲੋਂ, ਅਮਰੀਕਾ ਤੋਂ ਗੁਰਮੁਖ ਸਿੰਘ, ਪੱਛਮੀ ਪੰਜਾਬ ਤੋਂ ਸ਼ਿਆਮਾ ਖਾਨ, ਟੋਰੰਟੋ ਤੋਂ ਮੈਡਮ ਕੁਲਵਿੰਦਰ ਵਿਰਕ। ਸ਼ੋਅ ਦੋਰਾਨ ਗੀਤਕਾਰ ਮੱਖਣ ਬਰਾੜ, ਗਾਇਕ ਗੁਰਸੇਵਕ ਸੋਨੀ, ਸ਼ਾਮਾ ਖਾਨ ਤੇ ਸੁਰਿੰਦਰ ਭਾਟੀਆ ਨੇ ਅਪਣੀ ਕਲਾ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ।
ਇਸ ਤੋਂ ਪਹਿਲਾਂ ਇਸ ਮੁਕਾਬਲੇ ਦੀ ਸੁਰੂਆਤ ਮੈਬਰ ਪਾਰਲੀਮੈਂਟ ਪੈਟਰਿਕ ਬਰਾਊਨ ਨੇ ਕੈਨੇਡਾ ਦੇ ਪਰਾਇਮ ਮਨਿਸਟਰ ਮਿਸਟਰ ਸਟੀਵਨ ਹਰਪਰ ਦਾ ਲਿਖਤੀ ਸੁਨੇਹਾ ਪੜਕੇ ਕੀਤੀ ਜਿਸ ਸਮੇਂ ਕੈਬਨਿਟ ਮਨਿਸਟਰ ਹਰਿੰਦਰ ਤੱਖੜ,   ਬਰੈਮਪਟਨ ਦੀ ਮੇਅਰ ਮੈਡਮ ਸੂਜ਼ਨ ਫੈਨਲ  ਤੇ ਐਮ ਐਲ ਏ ਵਿਕ ਢਿਲੋਂ ਵੀ ਸਟੇਜ਼ ਤੇ ਹਾਜ਼ਰ ਸਨ ਜਿਨਾ ਨੇ ਅਪਣੇ ਸੰਬੋਧਨ ਵਿਚ ਸੁੱਖੀ ਨਿਝਰ ਤੇ ਉਹਨਾਂ ਦੀ ਟੀਮ ਨੂੰ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿਤੀ। ਜਸਮੇਰ ਢੱਟ ਨੇ “ਵਿਸ਼ਵ ਪੰਜਾਬਣ” ਮੁਕਾਬਲਿਆਂ ਦੇ ਇਤਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੇ “ਸੂਰਤ, ਸੀਰਤ ਤੇ ਲਿਆਕਤ ਦਾ ਇਹ ਮੁਕਾਬਲਾ ਵਿਦੇਸ਼ੀ ਧਰਤੀ ਤੇ ਧੀਆਂ-ਧਿਆਣੀਆਂ ਨੂੰ ਪੰਜਾਬੀ ਬੋਲੀ, ਸੱਭਿਆਚਾਰ ਤੇ ਵਿਰਸੇ ਨਾਲ ਜੋੜਣ ਦਾ ਇਕ ਉਪਰਾਲਾ ਹੈ ਕਿਉਕੇ ਕੰਪੀਊਟਰ ਕਰਨ ਦੇ ਇਸ ਯੁਗ ਵਿਚ ਅਪਣੀ ਅਲਗ ਪਹਿਚਾਣ ਬਣਾਈ ਰਖਣਾ ਦਿਨ ਬਦਿਨ ਕਠਿਨ ਹੋ ਰਿਹਾ ਹੈ” ਸੁੱਖੀ ਨਿੱਝਰ ਨੇ ਸ਼ੋਅ ਦੇ ਆਖਰ ਵਿਚ ਆਏ ਮਹਿਮਾਨਾ, ਦਰਸ਼ਕਾਂ ਸਪਾਂਸ਼ਰਜ ਤੇ ਕੈਨੇਡਾ ਦੇ ਸਮੁਚੇ ਪ੍ਰਿੰਟ ਤੇ ਇਲੈਕਟਰੋਨਿਕ ਮੀਡੀਆ ਦਾ ਧੰਨਵਾਦਿ ਕੀਤਾ । ਮੁਕਾਬਲੇ ਦਾ ਲਾਈਵ ਟੈਲੀਕਾਸਟ ਇੰਟਰਨੈਟ ਤੇ ਝਾਂਜਰ ਟੀਵੀ ਡਾਟ ਕਾਮ ਰਾਹੀਂ ਕੀਤਾ ਗਿਆ । ਪੀ ਟੀ ਸੀ ਪੰਜਾਬੀ ਤੇ ਇਸ ਦਾ ਵਰਲਡ ਵਾਈਡ ਪ੍ਰਸ਼ਾਰਣ ਜਲਦੀ ਕੀਤਾ ਜਾਵੇਗਾ ਜਦੋਂ ਕੇ ਅਗਲੇ ਸ਼ਨੀਵਾਰ “ਵਤਨੋਂ ਦੂਰ ਟੀ ਵੀ” ਤੇ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ।ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਸ਼ਾਨ ਗਰੇਵਾਲ, ਅਮਰਜੀਤ ਸਿਧੂ, ਮੇਜਰ ਸਮਰਾ, ਪ੍ਰਿੰਸ਼ ਸੰਧੂ, ਹਰਪ੍ਰੀਤ ਫਰਮਾਹਾ, ਅਵਨੀਤ ਜਸਲ, ਜਸੀ, ਤਰਨ ਤੇ ਅਮਨ ਗਾਖਲ  ਦਾ ਬਹੁਤ ਯੋਗਦਾਨ ਰਿਹਾ । ਇਸ ਸਮੇਂ ਇਸ ਮੁਕਾਬਲੇ ਦੇ ਮੁਖ ਪ੍ਰਯੋਜਿਕ ਸਮੋਸਾ ਸਵੀਟ ਫੈਕਟਰੀ ਦੇ ਹਰਪਾਲ ਸਿਧੂ, ਭਾਰਤ ਸਰਕਾਰ ਦੇ ਕੈਨੇਡਾ ਵਿਚ ਹਾਈ ਕਮਿਸ਼ਨਰ ਸਰਦਾਰ ਪੀ ਪੀ ਸਿੰਘ, ਬੁੱਧ ਸਿੰਘ ਧਾਲੀਵਾਲ, ਰਵੀ ਜੱਸਲ, ਮੈਡਮ ਕੁਲਦੀਪ ਗੋਸਲ, ਜਬਰਜੰਗ ਨਿੱਝਰ ਅਦਿ ਸਖਸ਼ੀਅਤਾਂ ਤੇ ਟੋਰੰਟੋ ਦਾ ਸਾਰਾ ਮੀਡੀਆ ਹਾਜ਼ਰ ਸੀ । ਦਰਸ਼ਕਾਂ ਨੇ ਇਸ ਤਰਾਂ ਦਾ ਮਿਆਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਲਈ ਸਰਦਾਰ ਜਸਮੇਰ ਸਿੰਘ ਢੱਟ ਤੇ ਸ੍ਰੀ ਸੁੱਖੀ ਨਿੱਝਰ ਦਾ ਧੰਨਵਾਦਿ ਕੀਤਾ ਹੈ ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>