ਭਾਰਤੀ ਰਾਜਨੀਤੀ ਅਤੇ ਰਾਜਨੇਤਾ

ਇਤਿਹਾਸ:  200 ਸਾਲ ਦੇ ਅੰਗਰੇਜੀ ਰਾਜ ਦੀ ਗੁਲਾਮੀ ਤੋਂ ਸਾਨੂੰ ਸਾਡੇ ਦੇਸ਼ ਦੀਆਂ ਮਹਾਨ ਸ਼ਖਸ਼ੀਅਤਾਂ ਨੇ ਆਪਣਾ ਪੂਰਾ ਜੀਵਨ ਵਾਰ ਕੇ, ਜਦ ਭਾਰਤਵਾਸੀਆਂ ਨੂੰ ਅਜਾਦੀ ਪ੍ਰਦਾਨ ਕੀਤੀ ਤਾਂ ਪੂਰਾ ਦੇਸ਼ ਖੁਸ਼ੀ ਨਾਲ ਝੂੰਮ ਉੱਠਿਆ। ਪਰ ਜਾਂਦੇ-ਜਾਂਦੇ ਅੰਗਰੇਜਾਂ ਨੇ ਕਟੜਪੰਥੀਆਂ ਨੂੰ ਹਲਾਸ਼ੇਰੀ ਦੇ ਕੇ ਦੇਸ਼ ਦੇ ਦੋ ਟੁਕੜੇ ਕਰ ਕੇ, ਪਾਕਿਸਤਾਨ ਦਾ ਨਿਰਮਾਣ ਕਰਵਾ ਕੇ ਅਜਾਦੀ ਦੀ ਮਿਲੀ ਖੁਸ਼ੀ ਨੂੰ ਥੋੜੀ ਘੱਟ ਕਰ ਦਿੱਤਾ।

ਇਹਨਾਂ ਗੋਰੇ ਅੰਗਰੇਜਾਂ ਤੋਂ ਬਾਅਦ ਸ਼ਾਸ਼ਨ ਦੀ ਜਿੰਮੇਵਾਰੀ, ਭਾਰਤੀ ਸਿਆਸਤਦਾਨਾਂ ਤੇ ਆ ਗਈ। ਅਗਰ ਕੁਛ ਅਪਵਾਦਾਂ ਨੂੰ ਛੱਡ ਵੀ ਦੇਈਏ ਤਾਂ ਹੁਣ ਤੱਕ ਭਾਰਤੀ ਸਿਆਸਤਦਾਨ ਵੀ ਕਾਲੇ ਅੰਗਰੇਜ ਹੀ ਸਿੱਧ ਹੋਏ ਹਨ। ਭਿਸ਼ਟਾਚਾਰ, ਪਰਿਵਾਰਵਾਦ, ਦੂਸ਼ਣਬਾਜੀ ਇਹਨਾਂ ਦਾ ਵਿਸ਼ੇਸ਼ ਅੰਗ ਬਣ ਗਿਆ ਹੈ।

ਦੇਸ਼ ਦੀਆਂ ਖੇਤਰੀ ਅਤੇ ਛੋਟੀਆਂ ਪਾਰਟੀਆਂ ਦੀ ਤਾਂ ਗੱਲ ਹੀ ਛੱਡੋ, ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਵੀ ਇਸ  ਔਗੁਣ ਤੋਂ ਮੁਕਤ ਨਹੀਂ ਹਨ। ਦੋਵਾਂ ਦੇ ਚਰਿਤਰ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਜਿਵੇਂ ਇੱਕ ਵਿਦਿਆਰਥੀ ਦੀ ਪੜਾਈ ਕਿਸ ਤਰ੍ਹਾਂ ਦੀ ਹੈ, ਉਸ ਦਾ ਨਤੀਜਾ ਬਿਆਨ ਕਰਦਾ ਦਿਂਦਾ ਹੈ, ਉਸੇ ਤਰ੍ਹਾਂ ਇਹਨਾਂ ਪਾਰਟੀਆਂ ਦੀ ਮੌਜੂਦਾ ਸਥਿਤੀ ਇਹਨਾਂ ਦੇ ਭ੍ਰਿਸ਼ਟਾਚਾਰ ਨਾਲ ਭਰੇ ਕਾਰਜਕਾਲ ਨੂੰ ਬਿਖੂਬੀ ਬਿਆਨ ਕਰਦੇ ਹਨ।

ਕੇਂਦਰ ਸਰਕਾਰ: ਵਰਤਮਾਨ ਸਰਕਾਰ ਜਿਸਦੀ ਅਗਵਾਈ ਕਾਂਗਰਸ ਪਾਰਟੀ ਕਰ ਰਹੀ ਹੈ, ਦਾ ਕਾਰਜਕਾਲ ਘਪਲਿਆਂ ਨਾਲ ਭਰਿਆਂ ਪਿਆ ਹੈ। ਪ੍ਰਧਾਨ ਮੰਤਰੀ ਦਾ ਆਪਣੇ ਮੰਤਰੀਆਂ ‘ਤੇ ਕੋਈ ਕੰਟਰੋਲ ਨਹੀਂ ਹੈ। ਜਿਹੜੇ ਆਏ ਦਿਨ ਦਿਵਾਲੀ ਦੇ ਪਟਾਕਿਆਂ ਵਾਂਗ ਬਿਆਨ ਤੇ ਬਿਆਨ ਦਾਗਦੇ ਰਹਿੰਦੇ ਹਨ। ਤੇ ਸਰਕਾਰ ਦੇ ਅਕਸ  ਨੂੰ ਖਰਾਬ ਕਰਨ ਤੇ ਉਤਾਰੂ ਹਨ। ਇਸ ਸਰਕਾਰ ਨੇ ਜੇ ਸੱਭ ਤੋਂ  ਵੱਡੀ ਮਾਰ ਮਾਰੀ ਹੈ ਤਾਂ ਉਹ ਮਾਰੀ ਹੈ ਆਮ ਆਦਮੀ ਨੂੰ। ਉਪਰੋਂ ਇਹ ਹੱਦ ਕਰ ਦਿਤੀ ਬਿਆਨ ਦਾਗ ਕੇ ਕਿ 30-40 ਰੁਪੈ ਦੀ ਦਿਹਾੜੀ ਕਮਾਉਣ ਵਾਲਾ  ਗਰੀਬ ਹੀ ਨਹੀਂ।  ਇਸ  ਕੈਲਕੂਲੇਸ਼ਨ ਨੂੰ ਗਲਤ ਵੀ ਕਿਉ ਕਹੀਏ, ਇਹ ਕੈਲਕੂਲੇਸ਼ਨ ਤਾਂ ਸਾਡੇ ਅਰਥਸ਼ਾਸ਼ਤਰੀ ਪ੍ਰਧਾਨ ਮੰਤਰੀ ਦੀ ਟੀਮ ਦੀ ਹੈ।

ਮੰਹਿਗਾਈ ਦੇ ਵਧਣ ਨੂੰ ਸਾਡੀ ਸਰਕਾਰ ਸ਼ੁਭ ਸੰਕੇਤ ਮੰਨਦੀ ਹੈ ਕਿ ਅਰਥ-ਵਿਵਿਸਥਾ ਠੀਕ ਗਤੀ ਨਾਲ ਚਲ ਰਹੀ ਹੈ। ਪਰ ਇਹ ਆਮ ਆਦਮੀ ਬਾਰੇ ਨਹੀਂ ਸੋਚਦੀ ਜਿਹੜਾ 100 ਜਾਂ 130 ਰੁਪੈ ਦਿਹਾੜੀ ਕਮਾਂਉਂਦਾ ਹੈ, ਉਸ ਵਿੱਚੌਂ ਉਹ ਰੋਜ ਮਰਾਂ ਦੇ ਖਰਚੇ ਕਿਸ ਤਰ੍ਹਾਂ ਕਡਦਾ ਹੋਵੇਗਾ? ਪਰ ਇਸਦੀ ਚਿੰਤਾ ਸਰਕਾਰ ਕਿਉ ਕਰੇ, ਜਦ ਉਸ ਨੂੰ ਵੱਡੇ-ਵੱਡੇ ਬਿਸਨਦਮੈਨਾਂ ਤੋਂ, ਸ਼ਾਹੂਕਾਰਾਂ ਤੋਂ ਕਰੋੜਾਂ-ਅਰਬਾਂ ਰੁਪੈ, ਨੀਤੀਆਂ -ਕਨੂੰਨ ਬਣਾੳਣ ਬਦਲੇ ਦਾਨ ਦੇ ਰੂਪ ਵਿੱਚ ਮਿਲਦਾ ਹੈ।

ਜ੍ਹਿਨੇ ਘਪਲੇ ਇਸ ਸਰਕਾਰ ਦੇ ਕਾਰਜਕਾਲ ਵਿੱਚ ਹੋਏ, ਸ਼ਾਇਦ ਇਹਨੇ ਕਿਸੇ ਕਾਰਜਕਾਲ ਵਿੱਚ ਨਹੀਂ ਹੋਏ। ਪਰ ਇਸ ਦੇ ਬਾਵਜੂਦ ਇਸ ਦੇ ਮੰਤਰੀ ਤੇ ਬੁਲਾਰੇ, ਇਸ ਨੂੰ ਸੁਧਾਰਨ ਵਿੱਚ ਕੰਮ ਕਰਨ ਦੀ ਬਜਾਏ ਹਰ ਵੇਲੇ ਸ਼ੇਰ ਵਾਂਗ ਦਹਾੜਦੇ ਰਹਿੰਦੇ ਹਨ। ਮਜਾਲ ਹੈ ਕਿਸੇ ਦੀ ਕੋਈ ਧਰਮ-ਨਿਰਪਖਤਾ ਜਾਂ ਨਹਿਰੂ-ਗਾਂਧੀ ਖਾਨਦਾਨ ਬਾਰੇ ਕੋਈ ਗੱਲ ਕਰ ਜਾਵੇ।

ਧਰਮ-ਨਿਰਪਖਤਾ ਦੇ ਇਹ ਸੱਭ ਤੋਂ ਵੱਡੇ ਠੇਕੇਦਾਰ ਨੇ। ਪਰ ਇਹਨਾਂ ਦੀ ਧਰਮ-ਨਿਰਪਖਤਾ ਹੈ ਕੀ? ਧਰਮ-ਨਿਰਪਖਤਾ ਤਾਂ ਉਸ ਨੂੰ ਕਹਿੰਦੇ ਹਨ ਕਿ ਸਰਕਾਰ ਵੱਲੌਂ ਸਾਰੇ ਧਰਮਾਂ ਨੂੰ ਬਰਾਬਰ ਸਮਰਥਨ ਜਾਂ ਕਿਸੇ ਵੀ ਧਰਮ ਨੂੰ ਸਮਰਥਨ ਨਾ ਦੇਣਾ। ਪਰ ਇਹ ਤਾਂ ਸ਼ਰੇਆਮ ਮੁਸਲਮ ਧਰਮ ਦਾ ਸਮਰਥਨ ਕਰਦੇ ਹਨ। ਫਿਰ ਵੀ ਇਹ ਧਰਮ ਨਿਰਪੱਖ ਕਿਉ? ਜੇ ਇਹ ਧਰਮ ਨਿਰਪੱਖ ਨੇ ਤਾਂ ਫਿਰ ਸਿੱਖਾਂ ਦਾ ਸਮਰਥਨ ਕਰਨ ਵਾਲੀ ਅਕਾਲੀ ਦਲ ਅਤੇ ਹਿੰਦੂਆਂ ਦਾ ਸਮਰਥਨ ਕਰਨ ਵਾਲੀ ਭਾਜਪਾ ਫਿਰਕੂ ਕਿਉਂ? ਕੀ ਧਰਮ ਨਿਰਪਖਤਾ ਦੀ ਪਰਿਭਾਸ਼ਾ ਘੱਟ- ਗਿਣਤੀ ਤੇ ਬਹੁ -ਗਿਣਤੀ ਧਰਮ ਹੋਣ ਤੇ ਬਦਲ ਜਾਂਦੀ ਹੈ? ਜਿਸਦਾ ਜਵਾਬ ਨਹੀਂ ਹੈ। ਪਰ ਇਸ ਵਿੱਚ ਕਈ ਵੱਡੇ ਲੇਖਕਾਂ ਤੋਂ ਲੈ ਕਿ ਕੁਛ ਟੀ ਵੀ ਚੈਨਲ ਅਤੇ ਕੁਛ ਅਖਬਾਰ ਵੀ ਉਲਝੇ ਹੋਏ ਹਨ। ਜਿਹੜੇ ਹਿਂੰਦੁਆਂ ਦਾ ਨਾਂ ਆਊਣ ਤੇ ਹੀ ਭੜਕ ਉੱਠਦੇ ਹਨ। ਗੁਜਰਾਤ ਦੇ ਨਰਿੰਦਰ ਮੋਦੀ ਦੀ ਗੱਲ ਹੀ ਲੈ ਲਵੋ। ਸਾਰੀਆਂ ਧਰਮ ਨਿਰਪੱਖ ਪਾਰਟੀਆਂ, ਧਰਮ ਨਿਰਪੱਖ ਲੇਖਕ, ਧਰਮ ਨਿਰਪੱਖ ਟੀ ਵੀ ਚੈਨਲ, ਧਰਮ ਨਿਰਪੱਖ ਅਖਬਾਰਾਂ ਅਜੇ ਤੱਕ ਪਿੱਛੇ ਪਈਆਂ ਹੋਈਆਂ ਹਨ, ਕੋਈ ਉਸ ਨੂੰ ਕਾਤਿਲ, ਕੋਈ ਉਸਨੂੰ ਫਿਰਕੂ ਦਸਦਾ ਹੈ। ਬਾਵਜੂਦ ਇਸ ਦੇ ਕਿ ਅਦਾਲਤ ਦੇ ਫੈਸਲੇ ਦੀ ਹੀ ਉਡੀਕ ਕਰ ਲੈਂਦੇ। ਅਦਾਲਤ  ਨੇ ਅਜੇ ਤੱਕ ਉਸ ਨੂੰ ਦੋਸੀ ਨਹੀਂ ਠਹਿਰਾਇਆ। ਤੇ ਜਿਹੜੇ  ਦਿੱਲੀ ਦੰਗਿਆਂ ਵਿੱਚ ਦੋਸੀ ਸਨ ਤੇ ਸੰਸਦ ਹਮਲੇ ਵਿੱਚ ਅਦਾਲਤ ਵਲੋ ਦੋਸੀ ਠਹਿਰਾ ਦਿੱਤੇ ਗਏ, ਦੋਸੀਆਂ  ਦੀ ਗੱਲ ਆੳਂਦੀ ਹੈ ਤਾਂ ਸਾਰੇ ਧਰਮ –ਨਿਰਪੱਖਤਾਂ ਦੇ ਠੇਕੲਦਾਰ ਚੁੱਪ ਕਿਉ ਹੋ ਜਾਂਦੇ ਹਨ। ਤੇ  ਮੋਦੀ ਦੀ ਹਿੰਮਤ ਨੂੰ ਦਾਦ, ਅੱਜ ਵੀ ਸ਼ਾਨ ਨਾਲ ਰਾਜ ਚਲਾ ਰਹੇ ਹਨ ਤੇ ਗੁਜਰਾਤ ਨੂੰ ਇੱਕ ਮਾਡਲ ਬਣਾ ਦਿੱਤਾ ਹੈ। ਇਹ ਮੋਦੀ ਕੋਈ ਭ੍ਰਿਸਟਾਚਾਰੀ ਜਾਂ ਪਰਿਵਾਰਵਾਦੀ ਨਹੀਂ ਹੈ।

ਜਿਹੜੀ ਵੀ ਪਾਰਟੀ ਸਤ੍ਹਾ ਵਿੱਚ ਆੳਂਦੀ ਹੈ, ਪਹਿਲਾਂ ਵਿਰੋਧੀ ਪਾਰਟੀਆਂ ਨੂੰ ਡੰਡਾ ਦਿਖਾਂੳਂਦੀ ਹੈ, ਡੰਡਾ ਵੀ ਛੋਟਾ-ਮੋਟਾ ਨਹੀਂ, ਸੀ ਬੀ ਆਈ ਦਾ ਡੰਡਾ। ਜੇ  ਬਹੁਮਤ ਘੱਟ ਰਿਹਾ ਹੈ ਤਾਂ ਵੀ ਸਾਡੇ ਖੇਤਰੀ ਨੇਤਾਵਾਂ ਦੇ ਭ੍ਰਿਸਟਾਚਾਰ ਦੇ ਕਿਸੇ ਸੀ ਬੀ ਆਈ ਤੋਂ ਖਲਵਾਉਣ ਦਾ ਡੱਰ ਦੇ ਕੇ ਸਮਰਥਨ ਹਾਂਸਿਲ ਕਰ ਲਿਆ ਜਾਂਦਾ ਹੈ। ਪਰ ਦੇਸ ਵਿੱਚ ਸ਼ੇਰ ਵਾਂਗ ਦਹਾੜਦੀਆਂ ਤੇ ਲੂਮੜੀ ਵਾਂਗ ਚਲਾਕ ਸਰਕਾਰਾਂ , ਅੰਤਰਰਾਸ਼ਟਰੀ ਮੰਚ ਤੇ ਮੇਮਣਾ ਸਾਬਿਤ ਹੁੰਦੀਆਂ ਹਨ। ਕਿਨੇ ਕਿੱਸੇ ਅਖਬਾਰਾਂ ਵਿੱਚ ਛੱਪੇ ਕਿ ਕਦੀ ਇਸ ਭਾਰਤੀ ਦੀ ਕੱਪੜੇ ਲੁਹਾ ਕੇ ਅਮਰੀਕਾ ਇੰਮੀਗਰੇਸਨ ਨੇ ਤਲਾਸੀ ਲਈ, ਉਹਨਾਂ ਨੇ ਸਾਡੇ ਵਿਦੇਸ ਮੰਤਰੀ ਤੱਕ ਨੂੰ ਨਹੀਂ ਬਖਸਿਆ। ਕੱਪੜੇ ਅਤੇ ਜੁਤੀਆਂ ਤੱਕ ਲੁਹਾਈਆਂ। ਪਰ ਕੀ ਕਦੇ ਭਾਰਤੀ ਇੰਮੀਗਰੇਸਨ ਨੇ ਕਦੇ ਕਿਸੇ ਅਮਰੀਕੀ ਮੰਤਰੀ ਦੀ ਛੱਡੋ, ਅਮਰੀਕੀ ਆਮ ਵਿੱਅਕਤੀ ਦੀ ਕਦੇ ਇਸ ਤਰ੍ਹਾਂ ਤਲਾਸੀ ਲਈ? ਕਦੇ ਨਹੀਂ। ਅਮਰੀਕਾ ਰਹਿਣ ਦਿੳ, ਸਾਡੀ ਸਰਕਾਰ ਦੀ ਤਾਂ ਕਦੇ ਮੁਸਲਮਾਨ ਦੇਸਾਂ ਦੇ ਤਾਨਾਸਾਹੀਆਂ ਨੂੰ ਕੁਛ ਕਹਿਣ ਦੀ ਹਿੰਮਤ ਨਹੀਂ ਪਈ। ਇਹ ਤਾਂ ਭਲਾ ਹੋਵੇ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਦਾ ਜਿਨ੍ਹਾਂ  ਨੇ ਇੱਕ –ਦੋ ਵਾਰ ਅਮਰੀਕਾਂ ਨੂੰ ਟੇਡੀਆਂ ਅੱਖਾਂ ਵਿਖਾਈਆਂ ਤੇ ਦੇਸ਼ ਦੇ ਸਵੈ-ਮਾਣ ਵਿੱਚ ਵਾਧਾ ਕੀਤਾ। ਇੰਦਰਾ ਗਾਂਧੀ  ਨੇ ਪਾਕਿਸਤਾਨ ਨਾਲ ਲੜਾਈ ਜਿੱਤੀ। ਪਾਕਿਸਤਾਨ ਨਾਲ ਅਮਰੀਕੀ ਸਮਰਥਨ ਦੇ ਬਾਵਜੂਦ। ਅਮਰੀਕਾ ਉਥੈ ਕੁਛ ਨਹੀਂ ਕਰ ਸਕਿਆ ਤੇ ਪਾਕਿਸਤਾਨ ਦੋ ਟੁਕੱੜੇ ਹੋ ਗਿਆ। ਵਾਜਪਾਈ ਨੇ ਅਮਰੀਕੀ ਦਬਾਅ ਦੇ ਬਾਵਜੂਦ ਪ੍ਰਮਾਣੂ ਧਮਾਕੇ ਕਰਕੇ ਦੇਸ ਨੂੰ ਪ੍ਰਮਾਣੂ ਤਾਕਤ ਬਣਾਇਆਂ ਅਤੇ ਅਮਰੀਕਾ ਦੇ ਕਹਿਣ ਦੇ ਬਾਵਜੂਦ ਆਪਣੇ ਦੋਸਤ ਦੇਸ਼ ਇਰਾਕ ਵਿੱਰੁਧ ਫੌਜ ਨਹੀਂ ਭੇਜੀ। ਬਾਵਜੂਦ ਇਸ ਦੇ ਉਸ ਸਮੇ ਪੂਰੀ ਭਾਜਪਾ ਅਮਰੀਕੀ ਸਮਰਥਨ ਦੇ ਹੱਕ ਵਿੱਚ ਸੀ ਅਤੇ ਇਕੱਲੇ ਵਾਜਪਾਈ ਇੱਕ ਪਾਸੇ।

ਪੰਜਾਬ ਸਰਕਾਰ ਦੀ ਕਾਰਗੁਜਾਰੀ:   ਹੁਣ ਗੱਲ ਕਰਦੇ ਹਾਂ, ਪੰਜਾਬ ਵਿੱਚ ਸਿੱਖਾਂ ਦੀ ਹਮਦਰਦ ਪਾਰਟੀ ਅਕਾਲੀ ਦਲ ਅਤੇ ਹਿੰਦੁਆਂ ਦੀ ਹਮਦਰਦ ਭਾਜਪਾ ਦੀ ਕਾਰਗੁਜਾਰੀ ਬਾਰੇ। ਇਸ ਸਰਕਾਰ ਦਾ ਪਿਛਲਾ ਕਾਰਜਕਾਲ ਸੰਤੋਸ਼ਜਨਕ ਸੀ। ਜਿਸ ਨੇ ਕਾਂਗਰਸ ਦੀ ਗੁੱਟਬੰਦੀ ਦਾ ਲਾਭ ਵੀ ਉਠਾਇਆਂ ਅਤੇ ਦੁਬਾਰਾ ਸੱਤਾ ਵਿੱਚ ਆਈ। ਪਰ  ਸੱਤਾ ਵਿੱਚ ਆਉਣ ਤੌਂ ਬਾਅਦ, ਹੁਣ ਤੱਕ ਇਸਦਾ ਕਾਰਜਕਾਲ ਨਿਰਾਸ਼ਕਾਰੀ ਰਿਹਾ ਹੈ। ਲਗਦਾ ਤਾਂ ਇਹੀ ਹੈ ਕਿ ਇਹ ਸਰਕਾਰ ਕੇਂਦਰ ਸਰਕਾਰ ਦੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੈ ਤੇ ਉਸ ਨਾਲ ਮੁਕਾਬਲਾ ਕਰ ਰਹੀ ਹੈ ਕਿ ਆਮ ਆਦਮੀ ਨੂੰ ਵੱਧ ਤੋਂ ਵੱਧ ਕੌਣ ਨਿਚੋੜਦਾ ਹੈ। ਪੰਜਾਬ ਸਰਕਾਰ ਨੂੰ ਪਤਾ ਹੈ ਕਿ ਅਜੇ ਵਿਧਾਨ ਸਭਾ ਚੁਨਾਵ ਨੂੰ ਬਹੁਤ ਸਮਾ ਹੈ।  ਇਸ ਨੇ ਸ਼ਹਿਰਾਂ ਵਿੱਚ ਬਿਜਲੀ ਬਿੱਲਾਂ ਵਿੱਚ ਬੇਹਿਸਾਬਾ ਵਾਂਧਾ ਕਰਕੇ, ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਪਾਵਰ ਅਟਾਰਨੀਆਂ ਖਤਮ ਕਰਕੇ ਵਿਪਾਰੀ ਵਰਗ ਨੂੰ ਨਿਰਾਸ਼ਾ ਵਿੱਚ ਡੋਬ ਦਿੱਤਾ ਹੈ।

ਸਿਆਸਤ ਅਤੇ ਨੌਕਰਸ਼ਾਹੀ :ਭਾਰਤ ਨੂੰ ਅਗਰ ਨਿਗਾਰ ਵੱਲ ਲੈ ਕੇ ਜਾ ਰਹੀ ਹੈ ਤਾਂ ਉਹ ਸਿਆਸਤ ਅਤੇ ਨੌਕਰਸ਼ਾਹੀ ਹੈ। ਅਪਵਾਦਾਂ ਨੂੰ ਛੱਡ ਦੇਈਏ ਤਾਂ ਅੱਜ ਭਾਰਤ ਦੀ ਨੌਕਰਸ਼ਾਹੀ ਵਿਹਲਪੁਣੇ ਦੀ ਸਿਕਾਰ ਹੋ ਕੇ ਰਹਿ ਗਈ ਹੈ। ਜਿਹੜੀ ਸਿਰਫ ਹੁਸ਼ਿਆਰੀ ਤਦ ਵਿਖਾਂਉਂਦੀ ਹੈ ਜਦ ਉਪਰਲੀ ਕਮਾਈ ਹੋਣ ਦੀ ਗਰੰਟੀ ਮਿਲ ਜਾਂਦੀ ਹੈ। ਇਸ ਦਾ ਸਿਆਸਤ ਨਾਲ ਚੋਲੀ-ਦਾਮਨ ਦਾ ਸਾਥ ਹੈ। ਸਿਆਸਤ ਕਾਰਨ ਹੀ ਨੌਕਰਸ਼ਾਹੀ ਵਿੱਚ ਭ੍ਰਿਸ਼ਟਾਚਾਰ ਹੈ। ਆਪਣੇ ਰਿਸਤੇਦਾਰਾਂ, ਸੰਬਧੀਆਂ ਅਤੇ ਹਮਾਇਤੀਆਂ ਨੂੰ ਚੋਣਾਂ ਵੇਲੇ ਨੌਕਰੀਆਂ ਦੇ ਕੀਤੇ ਵਾਇਦੇ ਪੂਰੇ ਵੀ ਨੌਕਰਸ਼ਾਹੀ ਦੇ ਮੋਲ-ਜੋਲ ਨਾਲ ਹੀ ਪੂਰੇ ਕੀਤੇ ਜਾਂਦੇ ਹਨ ਭਾਵੇਂ ਪੈਸੇ ਨਾਲ ਹੀ ਸਹੀ। ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੀ ਹਨ ਕਿ ਚੋਣਾਂ ਵਿੱਚ ਐੱਮ ਐਲ ਏ ਜਾਂ ਐਮ ਪੀ, ਜਿਹੜਾ ਪੈਸਾ ਪਾਣੀ ਦੀ ਤਰ੍ਹਾਂ ਵਰਾਉਂਦੇ ਨੇ, ਕੀ ਉਹ ਸਿਰਫ ਚੋਣ ਫੰਡ ਜਾਂ ਉਮੀਦਵਾਰ ਦਾ ਨਿਜੀ ਪੈਸਾ ਨਹੀਂ ਹੁੰਦਾ, ਉਸ ਵਿੱਚ ਭ੍ਰਿਸਟ ਤਰੀਕੇ ਨਾਲ ਕਮਾਇਆ ਮਾਲ ਹੀ ਬਹੁਤਾਤ ਵਿੱਚ ਹੁੰਦਾ ਹੈ। ਕੁਛ ਮੁੱਠੀ ਪਰ ਉਮਦੀਵਾਰ ਹੀ ਬਚ ਸਕੇ ਹਨ ਇਸ ਬਿਮਾਰੀ ਤੋਂ।

ਕੇਜਰੀਵਾਲ ਹਮਲਾ: ਕੇਜਰਵਾਲ  ਹਮਲਾ, ਸਾਰਿਆਂ ਨੁੰ ਹਿਲਾ ਰਿਹਾ ਹੈ। ਇਸ ਨੇ ਪਹਿਲੀ ਵਾਰ ਨਹਿਰੂ-ਗਾਂਧੀ ਪਰਿਵਾਰ ਨੂੰ ਵੀ ਪਰਤੱਖ ਰੂਪ ਵਿੱਚ ਭਿਸ਼ਟਾਚਾਰ ਵਿੱਚ ਸ਼ਾਮਿਲ ਦਰਸਾ ਦਿੱਤਾ ਹੈ। ਕਾਂਗਰਸ ਹੁਣ ਤੱਕ ਗਾਂਧੀ ਪਰਿਵਾਰ ਦੇ ਦਾਮਾਦ ਕੇਸ ਵਿੱਚ ਬਚਾਅ ਦੀ ਮੁਦਰਾ ਵਿੱਚ ਹੈ। ਉਹ ਉਸ ਨੂੰ ਬੇਕਸੂਰ ਸਿੱਧ ਨਹੀਂ ਕਰ ਸਕੀ। ਕੇਜਰੀਵਾਲ ਦੇ ਹਮਲੇ ਜਾਰੀ ਹਨ, ਜਿਸ ਵਿੱਚ  ਭਾਜਪਾ  ਪ੍ਰਧਾਨ ਗਡਕਰੀ ਵੀ ਫਸ ਚੁੱਕੇ ਹਨ। ਜਰਾ ਸੋਚ ਕੇ ਵੇਖੋ ਕਿ ਅਗਰ ਸਿਆਸਤ ਦੇ ਵੱਡੇ ਖਿਡਾਰੀਆਂ ਦਾ ਇਹ ਹਾਲ ਹੈ ਤਾਂ ਸਿਆਸਤ ਵਿੱਚ ਛੋਟੇ ਖਿਡਾਰੀਆਂ ਦਾ ਕੀ ਹਾਲ ਹੋਵੇਗਾ। ਜ੍ਹਿਨਾਂ ਨੂੰ ਆਪਣੇ ਨਾਮ ਖਰਾਬ ਹੋਣ ਦੀ ਵੀ ਚਿੰਤਾ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਤਾਂ ਅਜੇ ਨਾਮ ਹੀ ਨਹੀਂ ਬਣਿਆਂ ਹੁੰਦਾ। ਅੱਜ ਅਸੀਂ ਕਦੇ ਅੰਨਾਂ ਹਜਾਰੇ ਦੀ ਭੀੜ ਨਾ ਹੋਣ ਦੀ ਗੱਲ ਕਰਦੇ ਹਾਂ, ਕਦੇ ਰਾਮਦੇਵ ਦੀਆਂ ਗਲਤੀਆਂ ਦੁਹਰਾਂਉਂਦੇ ਹਾਂ ਤੇ ਕਦੇ ਕੇਜਰੀਵਾਲ ਦੇ ਰਸਤੇ ਨੂੰ ਵੀ ਗਲਤ ਦਸਦੇ ਹਾਂ, ਤਾਂ ਕਦੇ ਅਸੀਂ ਇਹਨਾਂ ਨੂੰ ਭਾਜਪਾ ਜਾਂ ਸੰਘ ਨਾਲ ਜੋੜਦੇ ਹਾਂ। ਪਰ ਕੀ ਅੱਜ ਤੋਂ ਪਹਿਲਾਂ ਕਦੇ ਦੇਸ ਵਿੱਚ ਭ੍ਰਿਸਟਾਚਾਰ ਵਿਰੁੱਧ ਏਨੀ ਵੱਡੀ ਚਰਚਾ ਹੋਈ? ਹੁਣ ਤਾਂ ਭ੍ਰਿਸਟਾਚਾਰੀ ਵੀ ਕੁਛ ਹੱਦ ਤਕ ਡਰਨ ਲੱਗੇ ਹਨ। ਨਹੀਂ ਤਾਂ ਹੁਣ ਤਕ ਸਿਰਫ ਛੋਟੀਆਂ ਮਛਲੀਆਂ ਹੀ ਫਸਦੀਆਂ ਸਨ। ਦੇਸ ਇਹਨਾਂ ਤਿੰਨਾਂ ਦਾ ਅਭਾਰੀ ਹੈ ਕਿ ਇਹਨਾਂ ਕੁੱਛ ਤਾਂ ਕ੍ਰਾਂਤੀ ਲਿਆਂਦੀ।

ਕਾਂਗਰਸ ਅਤੇ ਭ੍ਰਿਸ਼ਟਾਚਾਰ: ਕਾਂਗਰਸ ਇਹ ਕਹਿ ਰਹੀ ਹੈ ਕਿ ਭ੍ਰਿਸਟਾਚਾਰ ਸਿਰਫ ਕਾਂਗਰਸ ਤਾਂ ਇੱਕਲੀ ਨਹੀਂ ਕਰ ਰਹੀ। ਹੋਰ ਵੀ ਪਾਰਟੀਆਂ ਕਰ ਰਹੀਆਂ ਹਨ ਤਾਂ ਇੱਕਲੀ ਕਾਂਗਰਸ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਵੀ ਇਸ ਗੱਲ ਨਾਲ ਸਹਿਮਤ ਹਾਂ ਪਰ ਕੀ ਕਾਂਗਰਸ ਦੱਸ ਸਕਦੀ ਹੈ ਕਿ ਜਿਹਨਾਂ ਮੁੱਦਿਆਂ ਤੇ ਇਹ ਨਿਸ਼ਾਨਾ ਬਣ ਰਹੀ ਹੈ ਕੀ ਉਹਨਾਂ ਮੁੱਦਿਆਂ ਤੇ ਕਦੇ ਇਸਨੇ ਪੂਰਾ ਸਟੈਂਡ ਲਿਆਂ? ਕਾਂਗਰਸ ਅੱਜ ਸੱਤਾ ਵਿੱਚ ਹੈ, ਪਰ ਕੀ ਇਸ ਨੇ ਵਿਦੇਸਾ ਵਿੱਚ ਪਏ ਕਾਲੇ ਧੰਨ ਨੂੰ ਵਾਪਿਸ ਲਿਆਉਣ ਵਿੱਚ ਕੁਛ ਕੀਤਾ? ਲੋਕਪਾਲ ਬਿੱਲ ਪਾਸ ਕਰਾਉਣ ਵਿੱਚ ਸਾਫ ਨੀਅਤ ਵਰਤੀ? ਮੰਤਰੀ ਮੰਡਲ ਦੇ ਭ੍ਰਿਸ਼ਟਾਚਾਰ ਦੀ ਸਫਾਈ ਕੀਤੀ? ਇਹਨਾਂ ਸਾਰਿਆਂ ਦਾ ਜਵਾਬ ਨਹੀਂ ਹੈ। ਇਸ ਦੇ ਨਾਲ ਹੀ ਜਿਹੜਾ ਮੁੱਦਾ ਹੈ ਉਹ ਹੈ ਮੰਹਿਗਾਈ ਦਾ। ਇਸ ਸਰਕਾਰ ਦਾ ਮੰਹਿਗਾਈ ਉਤੇ ਕਿਤੇ ਕੋਈ ਕੰਟਰੋਲ ਨਜਰ ਨਹੀਂ ਆ ਰਿਹਾ। ਜਨਤਾ ਪਰੇਸ਼ਾਨ ਹੈ। ਅਸੀਂ ਇੱਥੇ ਕਿਸੇ ਵੀ ਪਾਰਟੀ ਦੇ ਹਮਾਇਤੀ ਨਹੀਂ ਹਾਂ ਪਰ  ਅੰਕੜੇ ਸਚਾਈ ਬੋਲਦੇ ਹਨ।

ਕੀ ਵਾਜਪਾਈ ਸਰਕਾਰ ਵਿੱਚ ਏਨੀ ਮੰਹਿਗਾਈ ਵਧੀ? ਜਦ ਕਿ ਉਸ ਨੂੰ ਵਿਪਾਰੀਆਂ ਤੇ ਉੱਚੀ ਜਾਤੀ ਹਿੰਦੂਆਂ ਦੀ ਪਾਰਟੀ ਕਿਹਾ ਜਾਂਦਾ ਹੈ ਤੇ ਕਾਂਗਰਸ ਜਿਸਨੂੰ ਆਮ ਆਦਮੀ ਦੀ ਪਾਰਟੀ ਕਿਹਾ ਜਾਂਦਾਂ ਹੈ। ਵਾਜਪਾਈ ਸਰਕਾਰ ਵਿੱਚ ਵੀ ਅਨੇਕਾਂ ਪਾਰਟੀਆਂ ਸਨ, ਉਸ ਸਰਕਾਰ ਵਿੱਚ ਵੀ ਘਪਲੇ ਹੋਏ ਪਰ ਉਹਨਾਂ ਦੀ ਗਿਣਤੀ ਸੀਮਿਤ ਰਹੀ ਅਤੇ ਸਰਕਾਰ ਦਾ ਮੰਹਿਗਾਈ ਤੇ ਪੂਰਾ ਕੰਟਰੋਲ ਰਿਹਾਂ। ਸਿਰਫ ਇੱਕ ਵਾਰ ਪਿਆਜਾਂ ਦੇ ਰੇਟ ਵੱਧਣ ਨੂੰ ਛੱਡ ਕੇ। ਉਸ ਸਰਕਾਰ ਵਿੱਚ ਤਾਂ ਕੋਈ ਅਰਥਸਾਸਤਰੀ ਮਾਹਿਰ ਵੀ ਨਹੀਂ ਸੀ। ਆਸ ਕਰਦੇ ਹਾਂ ਕਿ ਦੇਸ ਦੀ ਸੱਭ ਤੋਂ ਵੱਡੀ ਤੇ ਪੁਰਾਣੀ ਪਾਰਟੀ ਆਪਣੀ ਲੈਅ ਵਿੱਚ ਵਾਪਿਸ ਪਰਤੇਗੀ, ਦੇਸ਼ ਦਾ ਵਿਕਾਸ ਕਰੇਗੀ ਅਤੇ ਦੇਸ ਦੀ ਜਨਤਾਂ ਨੂੰ ਵੀ ਰਾਹਤ ਪ੍ਰਦਾਨ ਕਰੇਗੀ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>