ਨਵੀਂ ਦਿੱਲੀ- ਬਾਬਾ ਰਾਮ ਦੇਵ ਦੁਆਰਾ ਚਲਾਏ ਜਾ ਰਹੇ ਯੋਗ ਸ਼ਿਵਰਾਂ ਲਈ ਕਥਿਤ ਤੌਰ ਤੇ ਸਰਵਿਸ ਟੈਕਸ ਦੇ ਭੁਗਤਾਨ ਲਈ ਸਰਕਾਰ ਨੇ 5 ਕਰੋੜ ਰੁਪੈ ਦਾ ਡੀਮਾਂਡ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਪਤੰਜਲੀ ਯੋਗ ਪੀਠ ਅਤੇ ਦਿਵਆ ਯੋਗ ਟਰੱਸਟ ਦੁਆਰਾ ਆਯੋਜਿਤ ਕੈਂਪ ਕਮਰਸ਼ੀਅਲ ਐਕਟਿਵਿਟੀਜ਼ ਹਨ। ਇਸ ਲਈ ਰੈਵੇਨਿਊ ਡੀਪਾਰਟਮੈਂਟ ਨੇ ਯੋਗ ਸਿੱਖਣ ਵਾਲੇ ਲੋਕਾਂ ਤੋਂ ਲਏ ਜਾਣ ਵਾਲੇ ਪੈਸੈ ਤੇ 5.14 ਕਰੋੜ ਰੁਪੈ ਦਾ ਨੋਟਿਸ ਜਾਰੀ ਕੀਤਾ ਹੈ।
ਵਿੱਤ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, ‘ਕੇਂਦਰੀ ਉਤਪਾਦ ਕਰ ਜਾਂਚ ਵਿਭਾਗ ਨੇ ਪਿੱਛਲੇ ਮਹੀਨੇ ਦੇ ਆਖਿਰ ਵਿੱਚ ਕਥਿਤ ਤੌਰ ਤੇ 5.14 ਕਰੋੜ ਰੁਪੈ ਦਾ ਸਰਵਿਸ ਟੈਕਸ ਦਾ ਨੋਟਿਸ ਭੇਜਿਆ। 2007-08 ਤੋਂ 2011-12 ਦੇ ਵਿੱਚਕਾਰ ਸਰਵਿਸ ਟੈਕਸ ਨਾਂ ਚੁਕਾਏ ਜਾਣ ਦੇ ਸਬੰਧ ਵਿੱਚ ਨੋਟਿਸ ਭੇਜਿਆ ਗਿਆ ਹੈ।’
ਇਸ ਕਾਰਵਾਈ ਬਾਰੇ ਰਾਮਦੇਵ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਟਰੱਸਟ ਅਤੇ ਯੋਗ ਸ਼ਿਵਰ ਸਰਵਿਸ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੇ। ਉਨ੍ਹਾਂ ਨੇ ਕਿਹਾ, ‘ ਟਰੱਸਟ ਦੀਆਂ ਗਤੀਵਿਧੀਆਂ ਸਰਵਿਸ ਟੈਕਸ ਦੇ ਦਾਇਰੇ ਤੋਂ ਬਾਹਰ ਹਨ, ਤਾਂ ਕਿ ਗਰੀਬਾਂ ਨੂੰ ਸਿਹਤ ਸਬੰਧੀ ਲਾਭ ਮੁਹਈਆ ਕਰਵਾਇਆ ਜਾ ਸਕੇ। ਸਾਡੇ ਕੋਲ ਛਿਪਾਉਣ ਲਈ ਕੁਝ ਨਹੀਂ ਹੈ।’