ਨਵੀਂ ਦਿੱਲੀ- ਦਿਗਵਿਜੈ ਵੱਲੋਂ ਕੇਜਰੀਵਾਲ ਨਾਲ ਤੁਲਣਾ ਕੀਤੇ ਜਾਣ ਤੇ ਆਈਟਮ ਗਰਲ ਰਾਖੀ ਸਾਵੰਤ ਗੁਸੇ ਵਿੱਚ ਤਿਲਮਿਲਾ ਉਠੀ। ਰਾਖੀ ਨੇ ਕਿਹਾ ਕਿ ਜੇ ਨੇਤਾ ਉਸ ਨੂੰ ਛੇੜਨਗੇ ਤਾਂ ਉਹ ਉਨ੍ਹਾਂ ਨੂੰ ਛੱਡਣ ਵਾਲੀ ਨਹੀਂ। ਰਾਖੀ ਨੇ ਕਿਹਾ, ‘ਮੈਂ ਦਿਗਵਿਜੈ ਨੂੰ ਨੇਤਾ ਦੇ ਤੌਰ ਤੇ ਚੰਗਾ ਸਮਝਦੀ ਸੀ। ਉਹ ਬਹੁਤ ਚੰਗਾ ਬੋਲਦੇ ਹਨ। ਮੈਂ ਸਦਾ ਉਨ੍ਹਾਂ ਨੂੰ ਸਮਾਰਟ ਅਤੇ ਦਿਮਾਗ ਵਾਲਾ ਸਮਝਦੀ ਸੀ, ਪਰ ਊਨ੍ਹਾਂ ਨੇ ਮੇਰੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣੀ ਚਾਹੀ। ਮੇਰਾ ਮੋਢਾ ਇਸਤੇਮਾਲ ਲਈ ਨਹੀਂ ਹੈ।’
ਰਾਖੀ ਸਾਵੰਤ ਨੇ ਨੇਤਾਵਾਂ ਤੇ ਟਿਪਣੀ ਕਰਦੇ ਹੋਏ ਕਿਹਾ, ‘ਮੈਨੂੰ ਲਗਦਾ ਹੈ ਕਿ ਨੇਤਾਵਾਂ ਨੂੰ ਕੋਈ ਕੰਮ ਨਹੀਂ ਹੈ, ਦੇਸ਼ ਦੀ ਜਨਤਾ ਨੇਤਾਵਾਂ ਨੂੰ ਗਰੀਬ ਲੋਕਾਂ ਲਈ ਕੰਮ ਕਰਨ ਲਈ ਚੁਣਦੀ ਹੈ ਨਾਂ ਕਿ ਅਭੀਨੇਤਰੀਆਂ ਨੂੰ ਛੇੜਨ ਲਈ। ਮੈਨੂੰ ਛੇੜਨ ਦੀ ਬਜਾਏ ਉਹ ਕੰਮ ਕਰਨ। ਭਾਸ਼ਣਬਾਜ਼ੀ ਦੀ ਜਗ੍ਹਾ ਉਹ ਕੰਮ ਕਰਨ ਤਾਂ ਦੇਸ਼ ਦੇ ਹਿਤ ਵਿੱਚ ਹੋਵੇਗਾ। ਅਗਰ ਇਹ ਮੈਨੂੰ ਛੇੜਨਗੇ ਤਾਂ ਮੈਂ ਵੀ ਇਨ੍ਹਾਂ ਨੂੰ ਨਹੀਂ ਛਡਾਂਗੀ।’
ਆਈਟਮ ਗਰਲ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਅਜਿਹੀ ਕੰਟਰੋਵਰਸੀ ਤੋਂ ਉਸ ਨੂੰ ਡਰ ਤਾਂ ਨਹੀਂ ਲਗਦਾ।ਇਸ ਤੇ ਰਾਖੀ ਨੇ ਆਪਣੇ ਤੇਵਰ ਸਖਤ ਕਰਦੇ ਹੋਏ ਕਿਹਾ, ‘ਮੈਨੂੰ ਕਿਸੇ ਦੇ ਬਾਪ ਦਾ ਡਰ ਨਹੀਂ ਹੈ,ਮੇਰੀ ਆਪਣੀ ਬਾਡੀ ਹੈ, ਮੇਰੀ ਫਿਲਮ ਇੰਡਸਟਰੀ ਹੈ, ਮੈਂ ਆਪਣੀ ਫਿਲਮ ਇੰਡਸਟਰੀ ਵਿੱਚ ਖੁਸ਼ ਹਾਂ। ਇਹ ਲੋਕਸੱਭਾ, ਵਿਧਾਨਸੱਭਾ ਵਿੱਚ ਬੈਠ ਕੇ ਲੜਕੀਆਂ ਦੀਆਂ ਵੀਡੀਓ ਵੇਖਦੇ ਹਨ, ਮੇਰੇ ਵੀਡੀਓ ਵੀ ਵੇਖਦੇ ਹੋਣਗੇ। ਉਹ ਸਨੀ ਲਿਓਨੀ ਨਾਲ ਗੱਲ ਕਰਨ ਨਾਂ, ਉਨ੍ਹਾਂ ਨੂੰ ਜਿਆਦਾ ਮਜ਼ਾ ਚਾਹੀਦਾ ਤਾਂ ਉਹ ਸਨੀ ਲਿਓਨੀ ਦੇ ਕੋਲ ਜਾਣ, ਮੈਂ ਊਨ੍ਹਾਂ ਨੂੰ ਜਿਆਦਾ ਮਜ਼ੇ ਨਹੀਂ ਦੇ ਸਕਦੀ।’
ਕੇਜਰੀਵਾਲ ਤੇ ਵੀ ਨਿਸ਼ਾਨਾ ਸਾਧਦੇ ਹੋਏ ਰਾਖੀ ਨੇ ਕਿਹਾ ਕਿ ਮੇਰੇ ਅਤੇ ਉਸ ਵਿੱਚ ਜਮੀਨ ਆਸਮਾਨ ਦਾ ਫਰਕ ਹੈ। ਉਹ ਨੇਤਾ ਬਣਨ ਲਈ ਦੇਸ਼ ਦੇ ਲੋਕਾਂ ਦਾ ਇਸਤੇਮਾਲ ਕਰ ਰਿਹਾ ਹੈ।ਉਹ ਬਿਜਲੀ ਦੀਆਂ ਤਾਰਾਂ ਕੱਢ ਕੇ ਆਪਣੇ ਘਰ ਵਿੱਚ ਛੁੱਪ ਜਾਂਦਾ ਹੈ ਅਤੇ ਡੰਡੇ ਜਨਤਾ ਤੇ ਪੈਂਦੇ ਹਨ।