‘ਤੀਜੇ ਵਿਸ਼ਵ ਕਬੱਡੀ ਕੱਪ’ ਲਈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਕੀਤੀ ਚੋਣਵੇਂ ਖਿਡਾਰੀਆਂ ਦੀ ਚੋਣ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਤੀਜੇ ਵਿਸ਼ਵ ਕਬੱਡੀ ਕੱਪ ਲਈ ਅੱਜ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਚੋਣ ਟ੍ਰਾਇਲ ਕਰਕੇ 7 ਰੇਡਰ ਅਤੇ 7 ਸਟਾਪਰ ਚੁਣੇ ਗਏ। ਇਨ੍ਹਾਂ ਖਿਡਾਰੀਆਂ ਨੂੰ ਨਿਊਜ਼ੀਲੈਂਡ ਵਸਦੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਆਸ ਕੀਤੀ ਗਈ ਕਿ ਪਹਿਲੀ ਵਾਰ ਭਾਗ ਲੈਣ ਵਾਲੀ ਨਿਊਜ਼ੀਲੈਂਡ ਦੀ ਟੀਮ ਮਾਂ ਖੇਡ ਕਬੱਡੀ ਦਾ ਮਾਣ ਵਧਾਂਦਿਆਂ ਖੇਡ ਭਾਵਨਾ ਅਤੇ ਅਸੂਲਾਂ ’ਤੇ ਖਰੀ ਉਤਰ ਕੇ ਵਿਸ਼ਵ ਕੱਪ ਲੈ ਕੇ ਪਰਤੇਗੀ। ਅੱਜ ਚੁਣੀ ਗਈ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਟੀਮ ਦੇ ਵਿਚ ਰੇਡਰਾਂ ਦੇ ਵਿਚ ਸ਼ਾਮਿਲ ਹਨ ਗੁਰਿੰਦਰ ਸਿੰਘ ਗਿੰਦਾ ਮਹੇੜੂ (28), ਅਮਰੀਕ ਸਿੰਘ ਨਿੱਕੂ ਭੇਟਾਂ (25), ਰਮਨਦੀਪ ਸਿੰਘ ਰੱਮੀ (18), ਮਨਜੋਤ ਸਿੰਘ (27), ਜਤਿੰਦਰ ਪਾਲ ਸਿੰਘ ਸਹੋਤਾ 25 (ਜੇ.ਪੀ.), ਹਰਪ੍ਰੀਤ ਸਿੰਘ ਸੋਨੀ ਲੇਹਲ (30) ਤੇ ਮਨਜੋਤ ਸਿੰਘ ਸੁੱਖਾ ਰਾਜੂ (22) ਜਦ ਕਿ ਸਟਾਪਰਾਂ ਦੇ ਵਿਚ ਜਾਣਗੇ ਸਵਰਨਜੀਤ ਸਿੰਘ ਸੋਨੂ ਕਾਹਰੀ ਸਾਹਰੀ (25), ਸੁਖਜਿੰਦਰ ਸਿੰਘ ਸੁੱਖਾ ਰਸੂਲਪੁਰ (28), ਹਰਕਵਲ ਸਿੰਘ ਸੁੱਖਾ ਰਾਜੂ (20), ਕਮਲਜੀਤ ਸਿੰਘ ਢੱਟ (24), ਮਨਦੀਪ ਸਿੰਘ ਦਿਆਲਪੁਰ (25), ਮਨਦੀਪ ਸਿੰਘ ਖੈਰਾ ਦੋਨਾ (22), ਜੌਬਨਦੀਪ ਸਿੰਘ ਜੰਡਿਆਲਾ ਗੁਰੂ (28)। ਇਸ ਤੋਂ ਇਲਾਵਾ ਕੋਚ ਦੇ ਤੌਰ ’ਤੇ ਪ੍ਰਸਿੱਧ ਖਿਡਾਰੀ ਤੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਵਰਿੰਦਰ ਸਿੰਘ ਬਰੇਲੀ ਕੋਚ ਵਜੋਂ ਜਦ ਕਿ ਮਨਜਿੰਦਰ ਸਿੰਘ ਚਮਿਆਰਾ ਮੈਨੇਜਰ ’ਦੇ ਤੌਰ ’ਤੇ ਜਾਣਗੇ। ਅੱਜ ਸਿਲੈਕਟ ਕਮੇਟੀ ਦੇ ਵਿਚ ਸ੍ਰੀ ਜਗਵਿੰਦਰ ਬਿੱਲਾ, ਮਨਜਿੰਦਰ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ ਬੱਲ੍ਹਾ, ਵਰਿੰਦਰ ਬਰੇਲੀ ਪ੍ਰਧਾਨ,  ਇਕਬਾਲ ਸਿੰਘ ਮੀਤ ਪ੍ਰਧਾਨ ਫੈਡਰੇਸ਼ਨ ਤੇ ਨਵਤੇਜ ਰੰਧਾਵਾ ਨੇ ਭੂਮਿਕਾ ਨਿਭਾਈ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ, ਪ੍ਰਧਾਨ ਅਮਰ ਸਿੰਘ, ਕਾਰਜਕਾਰੀ ਮੈਂਬਰ ਸ. ਮਨਜਿੰਦਰ ਸਿੰਘ ਬਾਸੀ, ਇੰਦਰਜੀਤ ਕਾਲਕਟ, ਮਾਸਟਰ ਜੋਗਿੰਦਰ ਸਿੰਘ, ਭਾਈ ਸਰਵਣ ਸਿੰਘ ਅਗਵਾਨ, ਹੇਸਟਿੰਗ ਸ਼ਹਿਰ ਤੋਂ ਚਰਨਜੀਤ ਸਿੰਘ, ਜਗਜੀਵਨ ਸਿੰਘ, ਪਰਮਜੀਤ ਸਿੰਘ ਪੰਮੀ, ਅਮਰੀਕ ਸਿੰਘ ਸੰਘਾ ਹਮਿਲਟਨ, ਰਣਜੀਤ ਸਿੰਘ ਜੀਤਾ, ਸ. ਰਵਿੰਦਰ ਸਿੰਘ ਸਮਰਾ, ਰੇਸ਼ਮ ਸਿੰਘ, ਦਰਸ਼ਨ ਸਿੰਘ ਨਿੱਜਰ, ਅਵਤਾਰ ਸਿੰਘ ਤਾਰੀ, ਨਰਿੰਦਰ ਸਿੰਘ ਪਾਪਾਮੋਆ  ਤੇ ਹੋਰ ਬਹੁਤ ਸਾਰੇ ਮੈਂਬਰ ਸ਼ੁਭਾਕਾਮਨਾਵਾਂ ਦੇਣ ਲਈ ਹਾਜ਼ਿਰ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>