ਅਮਰਜੀਤ ਕੌਰ ਮਾਨ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ

ਪਟਿਆਲਾ : ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਲੇਖਿਕਾ ਸ੍ਰੀਮਤੀ ਅਮਰਜੀਤ ਕੌਰ ਮਾਨ ਦੀਆਂ ਪੁਸਤਕਾਂ ‘‎ਸ਼ੀਸ਼ਾ’ (ਮਿੰਨੀ ਕਹਾਣੀਆਂ) ਅਤੇ ‘ਬੇੜੀ’ (ਕਾਵਿ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਗਿਆ।  ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਉਘੇ ਗੀਤਕਾਰ ਗਿੱਲ ਸੁਰਜੀਤ, ਡਾ. ਜਗਮੇਲ ਸਿੰਘ ਭਾਠੂਆਂ (ਦਿੱਲੀ), ਕੈਪਟਨ ਹਰਦਿਆਲ ਸਿੰਘ ਮਾਨ, ਪ੍ਰਿੰਸੀਪਲ ਕੇਵਲ ਸਿੰਘ ਗਿੱਲ, ਸ੍ਰੀਮਤੀ ਅਮਰਜੀਤ ਕੌਰ ਮਾਨ ਅਤੇ ਸ੍ਰੀ ਜੰਗ ਸਿੰਘ ਫੱਟੜ ਸ਼ਾਮਲ ਸਨ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੁੱਜੇ ਲੇਖਕਾਂ ਦਾ ਸਵਾਗਤ ਕਰਨ ਦੇ ਨਾਲ ਨਾਲ ਮਾਤ ਭਾਸ਼ਾ ਦਿਵਸ ਦੇ ਹਵਾਲੇ ਨਾਲ ਕਿਹਾ ਕਿ ਕਲਮਕਾਰਾਂ ਦਾ ਫਰਜ਼ ਹੈ ਕਿ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਨਵੀਂ ਪੀੜ੍ਹੀ ਵਿਚ ਚੇਤਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ।  ਸ੍ਰੀਮਤੀ ਅਮਰਜੀਤ ਕੌਰ ਮਾਨ ਦੀਆਂ ਪੁਸਤਕਾਂ ਬਾਰੇ ਪ੍ਰਿੰਸੀਪਲ ਕੇਵਲ ਸਿੰਘ ਗਿੱਲ ਨੇ ਜਾਣ ਪਛਾਣ ਕਰਵਾਈ। ਸ੍ਰੀ ਗਿੱਲ ਸੁਰਜੀਤ ਨੇ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆ ਹੋਇਆ ਗੀਤ ਪੇਸ਼ ਕੀਤਾ ਜਦੋਂ ਕਿ ਦਿੱਲੀ ਤੋਂ ਪੁੱਜੇ ਪੰਜਾਬੀ ਲੇਖਕ ਅਤੇ ਪੱਤਰਕਾਰ ਡਾ. ਜਗਮੇਲ ਸਿੰਘ ਭਾਠੂਆਂ ਨੇ ਸਭਾ ਦੇ ਸਾਹਿਤਕ ਉਦਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਸਭਾ ਨੂੰ ਭਾਈ ਕਾਨ੍ਹ ਸਿੰਘ ਨਾਭਾ ਬਾਰੇ ਵੀ ਭਵਿੱਖ ਵਿਚ ਸਮਾਗਮ ਕਰਵਾਉਣ ਦੀ ਅਪੀਲ ਕੀਤੀ। ਸ੍ਰੀਮਤੀ ਅਮਰਜੀਤ ਕੌਰ ਮਾਨ ਅਤੇ ਹਾਸਰਸੀ ਸ਼ਾਇਰ ਜੰਗ ਸਿੰਘ ਫੱਟੜ ਨੇ ਆਪਣੀਆਂ ਖੂਬਸੂਰਤ ਨਜ਼ਮਾਂ ਸੁਣਾਈਆਂ। ਡਾ. ਰਵਿੰਦਰ ਕੌਰ ਰਵੀ ਨੇ ਭਾਈ ਕਾਨ੍ਹ ਸਿੰਘ ਨਾਭਾ ਦਾ ਆਖਰੀ ਅਪ੍ਰਕਾਸ਼ਿਤ ਰਚਨਾ ‘ਸੰਖੇਪ ਇਤਿਹਾਸ ਖ਼ਾਨਦਾਨ ਭਾਈ ਸਾਹਿਬ ਰਈਸ ਬਾਗੜੀਆਂ’ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੂੰ ਭੇਂਟ ਕੀਤੀ।

ਸਮਾਗਮ ਦੇ ਅਗਲੇ ਦੌਰ ਵਿੱਚ ਸਟੇਜੀ ਸ਼ਾਇਰ ਕੁਲਵੰਤ ਸਿੰਘ, ਡਾ. ਇੰਦਰਪਾਲ ਕੌਰ, ਗੁਰਚਰਨ ਸਿੰਘ ਪੱਬਾਰਾਲੀ, ਸੁਖਦੇਵ ਸਿੰਘ ਚਹਿਲ, ਪ੍ਰੋ. ਜੇ.ਕੇ.ਮਿਗਲਾਨੀ, ਗੁਸਈਆਂ ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ, ਭਗਵੰਤ ਸਿੰਘ, ਮਨਜੀਤ ਪੱਟੀ, ਡਾ. ਸੁਖਮਿੰਦਰ ਸਿੰਘ ਸੇਖੋਂ, ਦਵਿੰਦਰ ਪਟਿਆਲਵੀ, ਐਮ.ਐਸ.ਜੱਗੀ, ਰਾਮ ਨਾਥ ਸ਼ੁਕਲਾ, ਇੰਜੀਨੀਅਰ ਪਰਵਿੰਦਰ ਸ਼ੋਖ਼, ਅੰਗ੍ਰੇਜ਼ ਸਿੰਘ ਵਿਰਕ, ਅਜੀਤ ਸਿੰਘ ਰਾਹੀ, ਬਲਵਿੰਦਰ ਸਿੰਘ ਭੱਟੀ, ਹਰੀ ਸਿੰਘ ਚਮਕ, ਸੁਖਪਾਲ ਸੋਹੀ, ਰਘਬੀਰ ਸਿੰਘ ਮਹਿਮੀ, ਭੁਪਿੰਦਰ ਉਪਰਾਮ ਬਿਜੌੜੀ, ਅੰਗਰੇਜ਼ ਕਲੇਰ ਰਾਜਪੁਰਾ, ਪ੍ਰਿੰਸੀਪਲ ਨਿਰੰਜਨ ਸਿੰਘ ਸੈਲਾਨੀ ਅਤੇ ਗਾਇਕ ਦੀਪਕ ਨੇ ਬਹੁਪੱਖੀ ਸਮਾਜਿਕ ਹਾਲਾਤਾਂ ਬਾਰੇ ਆਪੋ-ਆਪਣੀਆਂ ਭਾਵਪੂਰਤ ਰਚਨਾਵਾਂ ਪੜ੍ਹੀਆਂ।

ਇਸ ਸਮਾਗਮ ਵਿਚ ਡਾ. ਹਰਜਿੰਦਰਜੀਤ ਸਿੰਘ, ਸ੍ਰੀ ਸੁਖਦੀਪ ਸਿੰਘ ਮੁਲਤਾਨੀ, ਮਨਦੀਪ ਸਿੰਘ, ਪਰਮਿੰਦਰ ਕੌਰ, ਹਰਿੰਦਰ ਕੌਰ, ਸਿਮਰਨਜੀਤ ਸਿੰਘ, ਸੰਦੀਪ ਕੌਰ ਆਦਿ ਸਾਹਿਤਕ ਪ੍ਰੇਮੀ ਹਾਜ਼ਰ ਸਨ।  ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਬਾਖ਼ੂਬੀ ਨਿਭਾਇਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>