ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਆਕਲੈਂਡ – (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸਾਲਾਨਾ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਸਮਾਗਮ ਸ਼ੁਰੂ ਹੋਏ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਕਾਰ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਬਲਵਿੰਦਰ ਸਿੰਘ ਤੱਗੜ ਵਡਾਲਾ ਵਾਲਿਆਂ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਗਵਾਈ।  ਸਮਾਗਮ ਦੇ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸੰਤ ਨਿਰਮਲ ਸਿੰਘ ਅਵਾਦਾਨ ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਸਾਧੂ ਸਮੁਦਾਇ ਸੁਸਾਇਟੀ ਪੰਜਾਬ ਨੇ ਭਗਤ ਨਾਮਦੇਵ ਜੀ ਦੇ ਜੀਵਨ ਸਬੰਧੀ ਗੁਰਮਤਿ ਵਿਚਾਰਾਂ ਕੀਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਜਸਵਿੰਦਰ ਸੰਧੂ ਨੇ ਆਈਆਂ ਸੰਗਤਾਂ, ਰਾਗੀ ਜਥੇ ਅਤੇ ਪਹੁੰਚੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ਪ੍ਰਕਾਸ਼ ਦਿਹਾੜੇ ਸਬੰਧੀ ਦੱਸਿਆ ਕਿ 30 ਨਵੰਬਰ ਨੂੰ ਅਖੰਠ ਪਾਠ ਆਰੰਭ ਹੋਣਗੇ ਅਤੇ 2 ਦਸੰਬਰ ਨੂੰ ਵਿਸ਼ੇਸ਼ ਸਮਾਗਮ ਸਜੇਗਾ। ਇਸ ਸਮਾਗਮ ਦੇ ਵਿਚ ਪ੍ਰਧਾਨ ਨਿਰਮਲ ਸਿੰਘ ਭੱਟੀ,  ਹਰਗੋਪਾਲ ਸਰੋਏ, ਪ੍ਰਕਾਸ਼ ਬੱਧਣ, ਮਲਕੀਤ ਸਿੰਘ ਸਹੋਤਾ, ਰਵਿੰਦਰ ਸਿੰਘ ਝਮਟ, ਸ਼ਿੰਗਾਰਾ ਸਿੰਘ, ਕਰਨੈਲ ਸਿੰਘ ਬੱਧਣ, ਰਾਣਾ ਪਵਾਰ, ਮਦਨ ਲਾਲ ਚੁੰਬਰ, ਸਤਪਾਲ ਬੈਂਸ, ਰਾਮ ਸਿੰਘ ਚੌਕੜੀਆਂ, ਜ਼ੈਲ ਸਿੰਘ ਬੱਧਣ, ਪੰਥ ਲਾਲ ਦਰੋਚ, ਪਰਮਜੀਤ ਬਿੱਟੂ ਸਰੋਏ, ਸੁਖਦੇਵ ਬੱਧਣ, ਅਨਿਲ ਕੁਮਾਰ, ਜਗਦੀਸ਼ ਜੱਗੀ ਤੇ ਕੁਲਵਿੰਦਰ ਸਿੰਘ ਝਮਟ ਜੰਡੂ ਸਿੰਘਾ ਵਾਲੇ ਹਾਜ਼ਿਰ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>