ਪੰਜਾਬ ‘ਚ ਅਕਾਲੀਆਂ ਦਾ ਜੰਗਲਰਾਜ : ਕੈਪਟਨ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਵੱਲੋਂ ਏਐਸਆਈ ਰਵਿੰਦਰ ਸਿੰਘ ਦੀ ਹੱਤਿਆ ਦੀ ਘਟਨਾ ਨੂੰ ਜੰਗਲਰਾਜ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਦਾ ਗੁੰਡਾਰਾਜ ਹੈ। ਕੈਪਟਨ ਨੇ ਕਿਹਾ ਕਿ ਅਕਾਲੀ ਗੁੰਡੇ ਤੋਂ ਪਰੇਸ਼ਾਨ ਕੀਤੀ ਜਾ ਰਹੀ ਆਪਣੀ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ ਦੀ ਵਹਿਸ਼ੀ ਹੱਤਿਆ ਅਤਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਮੰਤਰੀ ਬਿਕਰਮ ਮਜੀਠੀਆ ਅਜਿਹੇ ਸਮਾਜਿਕ ਤੱਤਾਂ ਨੂੰ ਸ਼ਹਿ ਦੇ ਰਹੇ ਹਨ।

ਕੈਪਟਨ ਨੇ ਕਿਹਾ ਕਿ ਮੁੱਖਮੰਤਰੀ ਨੂੰ ਸਿਰਫ ਸਮਾਜ ਦੇ ਦੁਸ਼ਮਣਾਂ ਨੂੰ ਚਿਤਾਵਨੀ ਨਹੀਂ ਦੇਣੀ ਚਾਹੀਦੀ, ਸਗੋਂ ਮਜੀਠੀਏ ਤੇ ਲਗਾਮ ਕਸਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਗੈਰ ਸਮਾਜਿਕ ਤੱਤਾਂ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਨੇ ਬਾਦਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਪੁਲਿਸ ਅਫਸਰਾਂ ਨੂੰ ਬਰਖਾਸਤ ਕਰਨ ਨਾਲ ਹਾਲਾਤ ਨਹੀਂ ਸੁਧਰਨ ਵਾਲੇ, ਅਜਿਹੇ ਦਰਿੰਦਿਆਂ ਨੂੰ ਰੋਕਣਾ ਚਾਹੀਦਾ ਹੈ।ਮਨਪ੍ਰੀਤ ਬਾਦਲ ਨੇ ਵੀ ਸੁਖਬੀਰ ਅਤੇ ਮਜੀਠੀਏ ਨੂੰ ਗੁੰਡਿਆਂ ਦੇ ਸਿਰਤਾਜ ਦੱਸਿਆ।ਏਐਸਆਈ ਰਵਿੰਦਰ ਸਿੰਘ ਆਪਣੇ ਘਰ ਜਾਂ ਵਿਭਾਗ ਦੇ ਹੀ ਚਹੇਤੇ ਨਹੀਂ ਸਨ, ਬਲਕਿ ਸਾਰੇ ਪਿੰਡ ਦੇ ਹਰਮਨ ਪਿਆਰੇ ਸਨ। ਇਸ ਲਈ ਪੂਰੇ ਪਿੰਡ ਵਿੱਚ ਉਨ੍ਹਾਂ ਦਾ ਸੋਗ ਮਨਾਉਂਦੇ ਹੋਏ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>