ਇੰਟਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਾਈ ਮਰਦਾਨਾ ਗੁਰਮਤਿ ਸੰਗੀਤ ਮੁਕਾਬਲਾ

ਨਵੀਂ ਦੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੇ ਵਿਦਿਅਕ ਅਦਾਰਿਆਂ ਵਿਚ ਅਕਾਦਮਿਕ ਤਰੱਕੀ ਦੇ ਨਾਲ-ਨਾਲ ਸਭਿਆਚਾਰਕ ਤਰੱਕੀ ਲਈ ਸਮੇਂ-ਸਮੇਂ ਕੀਤੇ ਜਾ ਉਪਰਾਲਿਆਂ ਦੀ ਲੜੀ ਵਜੋਂ ਆਪਣੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਦੂਜਾ ਇੰਟਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ‘ਭਾਈ ਮਰਦਾਨਾ ਗੁਰਮਤਿ ਸੰਗੀਤ ਮੁਕਾਬਲਾ’ ਡਾਇਰੈਕਟੋਰੇਟ ਆਫ ਐਜੂਕੇਸ਼ਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕਰਵਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਦੇ ਵਿਦਿਆਰਥੀਆਂ ਦੇ ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਅਰੰਭਤਾ ਹੋਈ। ਉਪਰੰਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਬ੍ਰਾਚਾਂ ਦੀਆਂ ਸੀਨੀਅਰ ਅਤੇ ਜੂਨੀਅਰ ਟੀਮਾਂ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨੂੰ ਨਿਰਧਾਰਿਤ ਰਾਗਾਂ ਵਿਚ ਗਾਇਨ ਕਰਕੇ ਸੰਗੀਤ ਮੁਕਾਬਲੇ ਨੂੰ ਕਾਮਯਾਬ ਬਣਾਇਆ। ਮਾਹਿਰ ਜੱਜ ਸਾਹਿਬਾਂ ਦੀ ਟੀਮ ਨੇ ਨਿਰਪੱਖਤਾ ਨਾਲ ਇਨ੍ਹਾਂ ਵਿਦਿਆਰਥੀਆਂ ਦੀ ਗੁਰਬਾਣੀ ਪ੍ਰਤੀ ਸੂਝ-ਬੂਝ ਦੀ ਘੋਖ ਕੀਤੀ। ਬੱਚੀਆਂ ਦੀ ਹੌਸਲਾ-ਅਫਜ਼ਾਈ ਲਈ ਸਾਰੇ ਸਕੂਲਾਂ ਦੇ ਚੇਅਰਮੈਨ, ਪਿੰ੍ਰਸੀਪਲ ਸਾਹਿਬ, ਅਧਿਆਪਕ ਅਤੇ ਹੋਰ ਵਿਦਿਆਰਥਿਆਂ ਨੇ ਬੜੇ ਹੀ ਉਤਸਾਹ ਨਾਲ ਹਾਜ਼ਰੀ ਭਰੀ। ਇਨ੍ਹਾਂ ਬੱਚਿਆਂ ਨੂੰ ਅਸੀਸ ਦੇਣ ਲਈ ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਉਚੇਚੇ ਤੋਰ ਤੇ ਹਾਜ਼ਰੀ ਭਰੀ। ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਤੇ ਇਸ ਕੀਰਤਨ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਨਿਸ਼ਚਿਤ ਕੋਰਸ ਦੀ ਪੜ੍ਹਾਈ ਦੇ ਨਾਲ ਹੀ ਸਿੱਖੀ-ਵਿਰਸੇ ਦੀ ਜਾਣਕਾਰੀ ਦਿੰਦਿਆਂ ਰਹਿਣ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੀ ਸਲਾਹ ਸਕੂਲ ਦੇ ਪ੍ਰਬੰਧਕਾਂ ਨੂੰ ਦਿਤੀ ਤਾਂ ਜੋ ਇਹ ਬੱਚੇ ਵਿਦਿਆ ਦੇ ਨਾਲ-ਨਾਲ ਆਪਣੀ ਅਮੀਰ ਵਿਰਾਸਤ ਗੁਰਬਾਣੀ ਨਾਲ ਵੀ ਜੁੜੇ ਰਹਿ ਸਕਣ।
ਇਸ ਕੀਰਤਨ ਮੁਕਾਬਲੇ ਵਿਚ ਹਰੇਕ ਟੀਮਾਂ ਨੇ ਚੰਗੀ ਤਿਆਰੀ ਕਰਕੇ ਹਿੱਸਾ ਲਿਆ, ਇਸਲਈ ਕਈ ਇਨਾਮ-ਕੁਝ ਟੀਮਾਂ ਨੂੰ ਸਾਂਝੇ ਤੋਰ ਤੇ ਵੀ ਮਿਲੇ। ਜੂਨੀਅਰ ਟੀਮ ਵਿੱਚ ਪਹਿਲੀਆਂ ਜੇਤੂ ਟੀਮਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਅਤੇ ਹਰਗੋਬਿੰਦ ਐਨਕਲੇਵ ਸਾਂਝੇ ਤੋਰ ਤੇ ਰਹੀਆਂ, ਦੂਜਾ ਸਥਾਨ ਤਿਲਕ ਨਗਰ ਤੇ ਤੀਜਾ ਸਥਾਨ ਲੋਨੀ ਰੋਡ ਤੇ ਪੰਜਾਬੀ ਬਾਗ ਸਕੂਲਾਂ ਦੀਆਂ ਟੀਮਾਂ ਨੇ ਸਾਂਝੇ ਤੋਰ ਤੇ ਹਾਸਲ ਕੀਤਾ।
ਸੀਨੀਅਰ ਟੀਮ ਦੀ ਪਹਿਲੀ ਜੇਤੂ ਟੀਮ ਨਾਨਕ ਪਿਆਉ ਅਤੇ ਦੂਜੀ ਜੇਤੂ ਟੀਮ ਇੰਡੀਆ ਗੇਟ ਅਤੇ ਤੀਜੀ ਟੀਮ ਪੰਜਾਬੀ ਬਾਗ ਸਕੂਲ ਦੀ ਰਹੀ। ਇਨ੍ਹਾਂ ਵਿਦਿਆਰਥੀਆਂ ਨੂੰ ਟਰਾਫੀ, ਸਰਟੀਫਿਕੇਟ ਤੇ ਕ੍ਰਮਵਾਰ ਦਸ ਹਜ਼ਾਰ, ਪੰਜ ਹਜ਼ਾਰ ਤੇ ਪੈਂਤੀ ਸੌ ਰੁਪਏ ਨਕਦ ਇਨਾਮ ਦੇ ਕੇ ਸਨਮਾਮਿਤ ਕੀਤਾ ਗਿਆ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੀ ਹੌਸਲਾ-ਅਫਜ਼ਾਈ ਲਈ ਸਰਟੀਫਿਕੇਟ ਦਿੱਤੇ ਗਏ।
ਡਾਇਰੈਕਟਰ ਆਫ਼ ਐਜੂਕੇਸ਼ਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀਮਤੀ ਗੋਲਡੀ ਮਲਹੋਤਰਾ ਨੇ ਗੁਰਮਤਿ ਸੰਗੀਤ ਮੁਕਾਬਲੇ ਵਿੱਚ ਹਾਜ਼ਰੀ ਭਰ ਰਹੇ ਪਤਵੰਤੇ ਸਜਣਾਂ, ਸਕੂਲ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>