ਇਨਸਾਨੀਅਤ ਦਾ ਕਤਲ

ਕਿਸੇ ਵੀ ਸਰਕਾਰ ਦਾ ਖਾਸ ਤੌਰ ਤੇ ਪਰਜਾਤੰਤਰ ਵਿੱਚ ਚੁਣੀ ਹੋਈ ਸਰਕਾਰ ਦਾ ਮੁੱਖ ਫਰਜ ਆਪਣੀ ਪਰਜਾ ਦੇ ਜਾਨ ਤੇ ਮਾਲ ਦੀ ਰੱਖਿਆ ਕਰਕੇ ਉਹਨਾਂ ਨੂੰ ਸ਼ਾਂਤਮਈ ਵਾਤਾਵਰਨ ਦੇਣਾ ਹੁੰਦਾ ਹੈ।ਸ਼ਾਂਤੀ ਵਿਕਾਸ ਦਾ ਪ੍ਰਤੀਕ ਹੁੰਦੀ ਹੈ।ਜੇਕਰ ਸ਼ਾਂਤੀ ਹੋਵੇਗੀ ਤੇ ਡਰ ਭੈ ਨਹੀਂ ਹੋਵੇਗਾ ਤਾਂ ਉਦਯੋਗਿਕ ਘਰਾਣੇ ਉਦਯੋਗ ਸਥਾਪਤ ਕਰਨਗੇ ਤੇ ਰੋਜਗਾਰ ਦੇ ਵਸੀਲਿਆਂ ਦੇ ਨਾਲ ਵਿਕਾਸ ਵੀ ਹੋਵਗਾ। ਜੇਕਰ ਵਿਕਾਸ ਹੋਵੇਗਾ ਤਾਂ ਸੂਬੇ ਦੇ ਲੋਕ ਖੁਸ਼ਹਾਲ ਹੋਣਗੇ।ਪੰਜਾਬ ਵਿੱਚ ਜਿੰਦਗੀ ਬਸਰ ਕਰਨਾ ਅੱਜ ਕਲ ਸੁਰੱਖਿਅਤ ਨਹੀਂ ਹੈ।ਪੰਜਾਬ ਦੇ ਹਾਲਾਤ ਬਹੁਤ ਹੀ ਵਿਸਫੋਟਕ ਹੁੰਦੇ ਜਾ ਰਹੇ ਹਨ।ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦੇ ਬਾਬਾ ਬੋਹੜ ਦਾ ਨਾਂ ਦਿੱਤਾ ਜਾਂਦੇ ਹਨ।ਉਹਨਾ ਦਾ ਸਿਆਸਤ ਅਤੇ ਪ੍ਰਬੰਧ ਦਾ ਪੰਜ ਵਾਰੀ ਮੁੱਖ ਮੰਤਰੀ ਦਾ ਤਾਜ ਗ੍ਰਹਿਣ ਕਰਨ ਕਰਕੇ ¦ਮਾ ਤਜਰਬਾ ਹੈ, ਉਹ ਆਪਣਾ ਜਨਮ ਦਿਨ ਵੀ ਮਨਾ ਰਹੇ ਹਨ ਪ੍ਰੰਤੂ ਵਰਤਮਾਨ ਘਟਨਾਵਾਂ ਉਹਨਾ ਦੇ ਇਸ ਤਜਰਬੇ ਨੂੰ ਗ੍ਰਹਿਣ ਲਗਾ ਰਹੀਆਂ ਹਨ।ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਸ੍ਰ ਬਾਦਲ ਆਪਣੇ ਪੁੱਤਰ ਮੋਹ ਕਰਕੇ ਬੇਬਸੀ ਦੇ ਆਲਮ ਵਿੱਚ ਹਨ।ਪੰਜਾਬ ਵਿੱਚ ਪਿਛਲੇ 6 ਸਾਲਾਂ ਤੋਂ ਉਹਨਾ ਦੀ ਸਰਕਾਰ ਹੈ ਅਤੇ ਇਹਨਾ ਛੇ ਸਾਲਾਂ ਵਿੱਚ ਅਮਨ ਤੇ ਕਾਨੂੰਨ ਦੀ ਹਾਲਤ ਨਾਜੁਕ ਬਣੀ ਹੋਈ ਹੈ।ਅਹਿੰਸਕ ਕਾਰਵਾਈਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਇਸਦਾ ਅਸਲ ਕਾਰਨ ਪ੍ਰਬੰਧ ਵਿੱਚ ਸਿਆਸੀ ਲੋਕਾਂ ਦੀ ਦਖਲਅੰਦਾਜੀ ਅਤੇ ਸਿਆਸਤ ਵਿੱਚ ਅਪ੍ਰਾਧੀ ਪਿਛੋਕੜ ਵਾਲੇ ਵਿਅਕਤੀਆਂ ਦੇ ਸ਼ਾਮਲ ਹੋਣ ਨੂੰ ਵੀ ਕਿਹਾ ਜਾ ਰਿਹਾ ਹੈ। ਉਹਨਾਂ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਿੱਥੇ ਅਕਾਲੀ ਦਲ ਅਤੇ ਬੀ ਜੇ ਪੀ ਦੇ ਚੁਣੇ ਹੋਏ ਵਿਧਾਇਕ ਹਨ, ਉਹਨਾ ਨੂੰ ਹਲਕਾ ਇਨਚਾਰਜ ਅਤੇ ਜਿੱਥੇ ਚੁਣੇ ਹੋਏ ਨੁਮਾਇੰਦੇ ਨਹੀਂ ਹਨ, ਉਥੇ ਹਾਰੇ ਹੋਏ ਉਮੀਦਵਾਰਾਂ ਨੂੰ ਇਨਚਾਰਜ ਬਣਾਇਆ ਹੋਇਆ ਹੈ। ਇਹਨਾ ਦੇ ਕਹਿਣ ਤੇ ਹੀ ਕਰਮਚਾਰੀ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਹੁੰਦੀਆਂ ਹਨ। ਕਹਿਣ ਤੋਂ ਭਾਵ ਕੇ ਉਹਨਾ ਤੋਂ ਬਿਨਾ ਉਹਨਾਂ ਦੇ ਹਲਕਿਆਂ ਵਿੱਚ ਪੱਤਾ ਵੀ ਨਹੀਂ ਹਿਲਦਾ, ਫਿਰ ਅਸੀਂ ਉਹਨਾ ਤੋਂ ਇਨਸਾਫ ਦੀ ਕੀ ਉਮੀਦ ਕਰ ਸਕਦੇ ਹਾਂ। ਅਧਿਕਾਰੀਆਂ ਅਤੇ ਸਿਆਸਦਾਨਾ ਦੀ ਆਪਸੀ ਗੰਢ ਤਰੁਪ ਹੈ ।ਇਹਨਾ ਵਿਅਕਤੀਆਂ ਨੇ ਆਪੋ ਆਪਣੇ ਹਲਕਿਆਂ ਵਿੱਚ ਆਪਣੇ ਖਾਸ ਵਿਅੱਕਤੀਆਂ ਨੂੰ ਪੂਰੀਆਂ ਤਾਕਤਾਂ ਦਿੱਤੀਆਂ ਹੋਈਆਂ ਹਨ, ਉਹ ਆਪਣੀਆਂ ਮਨਮਰਜੀਆਂ ਕਰਦੇ ਹਨ,ਇਹ ਲੋਕ ਪੰਜਾਬ ਵਿੱਚ ਸਹੀ ਅਰਥਾਂ ਵਿੱਚ ਰਾਜ ਕਰ ਰਹੇ ਹਨ।ਇਸੇ ਕਰਕੇ ਪੰਜਾਬ ਵਿੱਚ ਅਸਥਿਰਤਾ ਦਾ ਮਾਹੌਲ ਪੈਦਾ ਹੋਇਆ ਪਿਆ ਹੈ।ਇਹਨਾ ਲੋਕਾਂ ਨੇ ਆਮ ਲੋਕਾਂ ਦਾ ਜੀਵਨ ਜਿਉਣਾ ਦੁੱਭਂਰ ਕੀਤਾ ਹੋਇਆ ਹੈ ਕਿਉਂਕਿ ਇਨਸਾਫ ਦੀ ਤੱਕੜੀ ਤਾਂ ਇਹਨਾ ਆਪਣੇ ਹੱਥ ਪਕੜੀ ਹੋਈ ਹੈ। ਪੰਜਾਬ ਦੇ ਲੋਕ ਜਬਰਦਸਤੀ ਸਹਿਣ ਦੇ ਆਦੀ ਵੀ ਹੋ ਗਏ ਹਨ,ਅੱਜ ਤੱਕ ਉਹ ਸਹਿਣ ਕਰਦੇ ਆ ਰਹੇ ਹਨ ਪ੍ਰੰਤੂ ਹੁਣ ਤਾਂ ਉਹਨਾ ਅੱਤ ਹੀ ਚੁੱਕ ਲਈ ਹੈ ,ਹੁਣਤਾਂ ਪਾਣੀ ਸਿਰ ਉਪਰੋਂ ਲੰਘ ਗਿਆ ਹੈ,ਉਹ ਧੀਆਂ ਭੈਣਾਂ ਦੀ ਇੱਜਤ ਨੂੰ ਹੀ ਹੱਥ ਪਾਉਣ ਲੱਗ ਪਏ ਹਨ,ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ,ਇਸ ਕਰਕੇ ਪੰਜਾਬ ਦੇ ਲੋਕਾਂ ਨੇ ਲਾਮਬੰਦ ਹੋਣਾ ਸ਼ੁਰੂ ਕਰ ਦਿੱਤਾ ਹੈ।ਤਾਜਾ ਘਟਨਾ ਜਿਸਨੇ ਨੇ ਪੰਜਾਬੀਆਂ ਦੀ ਅਣਖ ਨੂੰ ਝੰਜੋੜਿਆ ਹੈ ,ਉਹ ਹੈ 5 ਦਸੰਬਰ ਨੂੰ ਇੱਕ ਪੁਲਿਸ ਦੇ ਏ ਐਸ ਆਈ ਰਾਵਿੰਦਰਪਾਲ ਸਿੰਘ ਦੀ ਲੜਕੀ ਜੋਬਨਜ੍ਰੀਤ ਕੌਰ ਨੂੰ ਦਿਨ ਦਿਹਾੜੇ ਇੱਕ ਅਕਾਲੀ ਦਲ ਦੇ ਨੌਜਵਾਨ ਲੀਡਰ ਵਲੋਂ ਉਸਨੂੰ ਛੇੜਨ ਤੋਂ ਰੋਕਣ ਕਰਕੇ ਉਸਦੇ ਪਿਤਾ ਵਲੋਂ ਵਰਜਣ ਦੀ ਵਜਾਹ ਕਰਕੇ ਗੋਲੀ ਮਾਰਕੇ ਮਾਰ ਦੇਣ ਦੀ ਘਟਨਾ ਹੈ। ਹੈਰਾਨੀ ਦੀ ਗੱਲ ਹੈ ਕਿ ਕਾਲਜ ਪੜ੍ਹਨ ਜਾਂਦੀ ਇੱਕ ਕੁੜੀ ਨੂੰ ਇਹ ਲੀਡਰ ਰਾਹ ਵਿੱਚ ਰੋਕਕੇ ਤੰਗ ਪ੍ਰੇਸ਼ਾਨ ਕਰਦਾ ਸੀ । ਇਸ ਲੜਕੀ ਦੇ ਪਿਤਾ ਜੋ ਪੁਲਿਸ ਵਿੱਚ ਏ ਐਸ ਆਈ ਸੀ ਨੇ1 ਦਸੰਬਰ ਨੂੰ ਇਸ ਲੜਕੇ ਰਣਜੀਤ ਸਿੰਘ ਰਾਣਾ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਸੀ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਪੁਲਿਸ ਨੇ ਉਸਦੇ ਸਿਆਸੀ ਪ੍ਰਭਾਵ ਕਰਕੇ ਕੋਈ ਕਾਰਵਾਈ ਨਹੀਂ ਕੀਤੀ।ਉਹ ਲੜਕਾ ਸ਼ਰੋਮਣੀ ਅਕਾਲੀ ਦਲ ਦਾ ਸ਼ਹਿਰੀ ਅਕਾਲੀ ਜੱਥਾ ਅੰਮ੍ਰਿਤਸਰ ਦਾ ਜਨਰਲ ਸਕੱਤਰ ਹੈ।ਇਸ ਉਪਰ ਪਹਿਲਾਂ ਵੀ ਦਰਜਨ ਦੇ ਕਰੀਬ ਅਪ੍ਰਾਧਿਕ ਮਾਮਲੇ ਦਰਜ ਹਨ। ਜਦੋਂ 5 ਦਸੰਬਰ ਨੂੰ ਲੜਕੀ ਦੇ ਪਿਤਾ ਨੇ ਉਸ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਹਿਲਾਂ ਲੜਕੀ ਅਤੇ ਉਸਦੇ ਪਿਤਾ ਨੂੰ ਸ਼ਰੇਆਮ ਕੁਟਿਆ ਅਤੇ ਫਿਰ ਗੋਲੀ ਮਾਰਕੇ ਜਖਮੀ ਕਰ ਦਿੱਤਾ। ਇਸਤੋਂ ਵੀ ਜਿਆਦਾ ਸ਼ਰਮ ਦੀ ਗੱਲ ਹੈ ਕਿ ਇਹ ਘਟਨਾ ਪੁਲਿਸ ਸਟੇਸ਼ਨ ਦੇ ਕੋਲ ਹੋਈ, ਕੋਈ ਵੀ ਵਿਅਕਤੀ ਅਤੇ ਪੁਲਿਸ ਉਹਨਾ ਦੀ ਮੱਦਦ ਲਈ ਨਹੀਂ ਪਹੁੰਚੀ, ਇਸ ਘਟਨਾ ਤੋਂ ਵੀਹ ਮਿੰਟ ਬਾਅਦ ਦੋਸ਼ੀ ਦੁਬਾਰਾ ਮੁੜਕੇ ਆ ਗਿਆ  ਜਦੋਂ ਲੜਕੀ ਆਪਣੇ ਜਖਮੀ ਪਿਤਾ ਨੂੰ ਕਾਰ ਵਿੱਚ ਪਾਕੇ ਹਸਪਤਾਲ ਲਿਜਾ ਰਹੀ  ਸੀ ਤਾਂ ਉਸ ਵਿਅਕਤੀ ਨੇ ਕਾਰ ਰੋਕਕੇ ਜਖਮੀ ਏ ਐਸ ਆਈ ਨੂੰ ਘੜੀਸਕੇ ਕਾਰ ਵਿੱਚੋਂ ਬਾਹਰ ਕੱਢਕੇ ਗੋਲੀ ਮਾਰਕੇ ਰਾਵਿੰਦਰਪਾਲ ਸਿੰਘ ਨੂੰ ਮਾਰ ਦਿੱਤਾ। ਤਾਕਤ ਦੇ ਨਸ਼ੇ ਅਤੇ ਸਿਆਸੀ ਸਪੋਰਟ ਨੇ ਉਸਦਾ ਦਿਮਾਗ ਖਰਾਬ ਕਰ ਦਿੱਤਾ।ਇਥੇ ਹੀ ਬਸ ਨਹੀਂ ਜਖਮੀ ਏ ਐਸ ਆਈ ਅਤੇ ਉਸਦੀ ਲੜਕੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਨੇ ਨੰਨੀ ਛਾਂ ਨਾਂ ਦੀ ਸੰਸਥਾ ਬਣਾਈ ਹੋਈ ਹੈ, ਜਿਸਨੂੰ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪੂਰੀ ਸਪੋਰਟ ਹੈ,ਜੋ ਨੰਨੀਆਂ ਲੜਕੀਆਂ ਦੀ ਹਿਫਾਜਤ ਦਾ ਕੰਮ ਕਰਦੀ ਹੈ ਤੇ ਇਸ ਸੰਸਥਾ ਦਾ ਆਗਾਜ ਵੀ ਅੰਮ੍ਰਿਤਸਰ ਤੋਂ ਹਂ ਭਾਰਤ ਦੀ ਉਦੋਂ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਕੀਤਾ ਸੀ ਉਸੇ ਸ਼ਹਿਰ ਵਿੱਚ ਸ਼ਰੇਆਮ ਦਿਨ ਦਿਹਾੜੇ ਇੱਕ ਲੜਕੀ ਦੀ ਹਿਫਾਜਤ ਕਰਨ ਗਏ ਉਸ ਲੜਕੀ ਦੇ ਸਾਹਮਣੇ ਉਸ ਦੇ ਪਿਤਾ ਨੂੰ ਅਕਾਲੀ ਦਲ ਦੇ ਲੀਡਰ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਅਜੇ ਸ੍ਰ ਰਾਵਿੰਦਰਪਾਲ ਸਿੰਘ ਦਾ ਪਰਿਵਾਰ ਆਪਣੇ ਨਵੇਂ ਬਣਾਏ ਗਏ ਘਰ ਦੀਆਂ ਖੁਸ਼ੀਆਂ ਮਨਾ ਹੀ ਰਿਹਾ ਸੀ, ਇਸੇ ਦੌਰਾਨ ਉਹ ਪਰਿਵਾਰ ਅਨਾਥ ਹੋ ਗਿਆ। ਜੋਬਨਜੀਤ ਕੌਰ ਦੀਆਂ ਚੀਕਾਂ ਹਰ ਪੰਜਾਬੀ ਦੇ ਹਿਰਦੇ ਨੂੰ ਵਲੂੰਧਰ ਰਹੀਆਂ ਹਨ ਅਤੇ ਆਪਣੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਵੀ ਖਤਰੇ ਵਿੱਚ ਜਾਪਦੀਆਂ ਹਨ।ਇਸ ਤੋਂ ਵੱਡੀ ਸਰਕਾਰ ਲਈ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈ,ਪੰਜਾਬ ਦੇ ਧੀਆਂ ਭੈਣਾਂ ਵਾਲੇ ਲੋਕ ਤਰਾਹ ਤਰਾਹ ਕਰ ਰਹੇ ਹਨ।ਇਸ ਤੋਂ ਪਹਿਲਾਂ ਫਰੀਦਕੋਟ ਵਿਖੇ ਰਾਜ ਕਰ ਰਹੀ ਪਾਰਟੀ ਦੇ ਇੱਕ ਵਿਅਕਤੀ ਵਲੋਂ ਆਪਣੇ ਸਹਿਯੋਗੀਆਂ ਦੀ ਮੱਦਦ ਨਾਲ ਸਕੂਲ ਵਿੱਚ ਪੜ੍ਹਦੀ 15 ਸਾਲਾਂ ਦੀ ਲੜਕੀ ਨੂੰ ਦਿਨ ਦਿਹਾੜੇ ਘਰੋਂ ਉਸਦੇ ਮਾਪਿਆਂ ਨੂੰ ਕੁੱਟ ਮਾਰਕੇ ਜਬਰਦਤੀ ਅਗਵਾ ਕਰਕੇ ਲੈ ਜਾਣ ਤੋਂ ਬਾਅਦ ਲੋਕਾਂ ਵਲੋਂ ਲਾਮਬੰਦ ਹੋਣਾ ਸ਼ੁਰੂ ਹੋਇਆ ਸੀ।ਪੰਜਾਬ ਵਿੱਚ ਧੀਆਂ ਜਿਹੜੀਆਂ ਹਰ ਘਰ ਦਾ ਸ਼ਿੰਗਾਰ ਹਨ, ਉਹਨਾ ਨਾਲ ਜੋਰ ਜਬਰਦਸਤੀਆਂ ਹੋ ਰਹੀਆਂ ਹਨ,ਉਹ ਆਪਣੇ ਘਰਾਂ ਵਿੱਚ ਹੀ ਮਹਿਫੂਜ ਨਹੀਂ ਹਨ।ਜੇਕਰ ਫਰੀਦਕੋਟ ਵਿਖੇ ਲੋਕ ਲਾਮਬੰਦ ਹੋਕੇ ਮੁਜਾਹਰੇ ਕਰਕੇ ਸਰਕਾਰ ਤੇ ਜੋਰ ਨਾ ਪਾਉਂਦੇ ਤਾਂ ਦੋਸ਼ੀਆਂ ਨੂੰ ਕਿਸੇ ਨੇ ਸਿਆਸੀ ਸ਼ਹਿ ਦੇ ਹੁੰਦਿਆਂ ਪਕੜਨਾ ਹੀ ਨਹੀਂ ਸੀ।ਉਹ ਕੇਸ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਅਕਾਲੀ ਲੀਡਰ ਨੇ ਹੋਰ ਹੀ ਚੰਦ ਚਾੜ੍ਹ ਦਿੱਤਾ।ਵਰਤਮਾਨ ਸਰਕਾਰ ਦੇ ਮੌਕੇ ਅਕਾਲੀ ਦਲ ਦੇ ਲੀਡਰਾਂ ਵਲੋਂ ਕੀਤੀਆਂ ਗਈਆਂ ਕੁੱਝ ਕੁ ਅਪ੍ਰਾਧਕ ਕਾਰਵਾਈਆਂ ਇਸ ਤਰ੍ਹਾਂ ਹਨ। 8 ਜੂਨ 2008 ਨੂੰ ਪ੍ਰਸ਼ੋਤਮ ਲਾਲ ਸੋਢੀ ਕੋਲੋਂ ਅੰਮ੍ਰਿਤਸਰ ਵਿਖੇ 23 ਕਿਲੋ ਹੀਰੋਇਨ ਪਕੜੀ ਗਈ,2008 ਵਿੱਚ ਇੱਕ ਅਕਾਲੀ ਐਮ ਐਲ ਏ ਨੇ ਤਰਨਤਾਰਨ ਵਿਖੇ ਬੀ ਜੇ ਪੀ ਦੇ ਵਰਕਰਾਂ ਨੂੰ ਕੁਟਿਆ ਅਤੇ ਗੋਲੀ ਚਲਾਈ ਤੇ ਇੱਕ ਗੱਡੀ ਨੂੰ ਅੱਗ ਲਾਕੇ ਫੂਕ ਦਿੱਤਾ, 19 ਜੂਨ 2009 ਨੂੰ ਲੁਧਿਆਣਾ ਵਿਖੇ ਗੁਰਬਿੰਦਰ ਸਿੰਘ ਬੈਨੀਪਾਲ ਤਹਿਸੀਲਦਾਰ ਨੂੰ ਉਸਦੇ ਦਫਤਰ ਵਿੱਚ ਕੁੱਟਿਆ ਗਿਆ,ਸਤੰਬਰ 2010 ਵਿੱਚ ਗੁਰਦਾਸਪੁਰ ਵਿਖੇ ਅਕਾਲੀ ਵਰਕਰਾਂ ਨੇ ਪੰਜ ਪੁਲਿਸ ਮੁਲਾਜਮਾਂ ਨੂੰ ਕੁੱਟਕੇ ਜਖਮੀ ਕਰ ਦਿੱਤਾ ਤੇ 307 ਦਾ ਮੁਕੱਦਮਾ ਦਰਜ ਹੋਇਆ,ਉਹ ਵੀ ਰਫਾ ਦਫਾ ਕਰ ਦਿੱਤਾ ਗਿਆ,21 ਅਪ੍ਰੈਲ 2011 ਨੂੰ ਅਕਾਲੀ ਦਲ ਦੇ ਇੱਕ ਵਿਧਾਨਕਾਰ ਦੇ ਭਤੀਜੇ ਨੇ ਜ¦ਧਰ ਦੇ ਇੱਕ ਨੌਜਵਾਨ ਹੋਟਲੀਅਰ ਗੁਰਕੀਰਤ ਸਿੰਘ ਸੇਖੋਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ,10 ਜੂਨ ਨੂੰ ਨਗਰ ਨਿਗਮ ਚੋਣਾਂ ਮੌਕੇ ਬਾਜੀਗਰ ਬਸਤੀ ਲੁਧਿਆਣਾ ਵਿਖੇ ਅਕਾਲੀ ਦਲ ਦੇ ਇੱਕ ਸਥਾਨਕ ਲੀਡਰ ਨੇ ਜੋ ਕਿ ਚੋਣਾਂ ਲੜ ਰਿਹਾ ਸੀ, ਨੇ ਬੰਟੀ ਬਾਜਵਾ ਨੂੰ ਗੋਲੀ ਮਾਰਕੇ ਮਾਰ ਦਿੱਤਾ ਸੀ ਅਤੇ4 ਦਸੰਬਰ ਨੂੰ ਫਰੀਦਕੋਟ ਵਿਖੇ ਹੀ ਇੱਕ ਵਿਆਹ ਮੌਕੇ ਇੱਕ ਸਭਿਆਚਾਰਕ ਪਾਰਟੀ ਦੀ ਮੈਂਬਰ ਲੜਕੀ ਨੂੰ ਡਰੈਸਿੰਗ ਰੂਮ ਵਿੱਚ ਜੋਰ ਜਬਰਦਸਤੀ ਕਰਨ ਤੋਂ ਰੋਕਣ ਕਰਕੇ ਗੋਲੀ ਮਾਰ ਦਿੱਤੀ,ਪਟਿਆਲਾ ਜਿਲ੍ਹੇ ਦੇ ਨਾਭਾ ਸ਼ਹਿਰ ਤੋਂ ਲੜਕੀਆਂ ਨੂੰ ਸਕੂਲ ਤੋਂ ਵਾਪਸ ਘਰਾਂ ਨੂੰ ਲਿਜਾਉਣ ਵਾਲੀ ਬਸ ਨੂੰ ਗੁੰਡਿਆਂ ਨੇ ਘੇਰ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਾਦਸੋਂ ਕਸਬੇ ਵਿੱਚ ਦਿਨ ਦਿਹਾੜੇ ਇੱਕ ਅਕਾਲੀ ਲੀਡਰ ਦੇ ਲੜਕੇ ਨੇ ਜੋ ਕਿ ਅਕਾਲੀ ਦਲ ਦੇ ਯੂਥ ਵਿੰਗ ਦਾ ਅਹੁਦੇਦਾਰ ਹੈ ਨੇ ਬਾਜਾਰ ਵਿੱਚ ਗੋਲੀਆਂ ਚਲਾਕੇ ਇੱਕ ਵਿਧਵਾ ਦੇ ਰਾਹੁਲ ਨਾਂ ਦੇ ਲੜਕੇ ਨੂੰ ਜਖਮੀ ਕਰ ਦਿੱਤਾ।ਏਥੇ ਹੀ ਬਸ ਨਹੀਂ ਲੁਧਿਅਣਾ ਨੇੜੇ ਮੁਲਾਂ ਪੁਰ ਦਾਖਾ ਵਿਖੇ ਇੱਕ ਨਾਬਾਲਗ ਲੜਕੀ ਨੂੰ ਨੌਜਵਾਨਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ।। ਇਸੇ ਤਰ੍ਹਾਂ ਇੱਕ ਐਸ ਜੀ ਪੀ ਸੀ ਦੇ ਮੈਂਬਰ ਕੋਲੋਂ ਅਫੀਮ ਅਤੇ ਡੋਡਿਆਂ ਦੀ ਭੁੱਕੀ ਪਕੜੀ ਗਈ ਸੀ।ਪਰਜਾਤੰਤਰਿਕ ਅਤੇ ਸਭਿਅਕ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਸਮਾਜ ਉਪਰ ਕ¦ਕ ਹਨ। ਇਹਨਾ ਘਟਨਾਵਾਂ ਨੇ ਸਰਕਾਰ ਦੀ ਕਾਰਜਕੁਸ਼ਲਤਾ ਤੇ ਗ੍ਰਹਿਣ ਲਗਾ ਦਿੱਤਾ ਹੈ। ਇਸ ਸਮੇਂ ਪੰਜਾਬ ਦੇ ਲੋਕਾਂ ਵਿੱਚ ਗੁੱਸਾ ਅਤੇ ਰੋਹ ਹੈ ਜੋ ਕਿਸੇ ਸਮੇਂ ਵੀ ਵਿਸਫੋਟਕ ਰੂਪ ਧਾਰਨ ਕਰ ਸਕਦਾ ਹੈ।ਹਾਲਾਂਕਿ ਪੰਜਾਬ ਪੁਲਿਸ ਦੇ ਮੁਖੀ ਇੱਕ ਕਾਬਲ ਤੇ ਇਮਾਨਦਾਰ ਪ੍ਰਬੰਧਕ ਗਿਣੇ ਜਾਂਦੇ ਹਨ ਪ੍ਰੰਤੂ ਸਿਆਸੀ ਆਗੂਆਂ ਦੀ ਬੇਲੋੜੀ ਦਖਲਅੰਦਾਜੀ ਨੇ ਉਹਨਾ ਦੀ ਕਾਬਲੀਅਤ ਤੇ ਵੀ ਆਂਚ ਲਾਉਣ ਦੀ ਕੋਸ਼ਿਸ਼ ਕੀਤੀ ਹੈ।ਇਹ ਪਤਾ ਲੱਗਿਆ ਏ ਕਿ ਜਦੋਂ ਪੁਲਿਸ ਮੁੱਖੀ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਫਿਟਕਾਰਾਂ ਪਾਉਂਦਿਆਂ ਦੋਸ਼ੀਆਂ ਨੂੰ ਦੋ ਘੰਟੇ ਵਿੱਚ ਪਕੜਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਭਾਵੇਂ ਕੋਈ ਕਿੰਨਾ ਵੀ ਪ੍ਰਭਾਸ਼ਾਲੀ ਕਿਉਂ ਨਾ ਹੋਵੇ, ਉਸਨੂੰ ਸਲਾਖਾਂ ਵਿੱਚ ਬੰਦ ਕੀਤਾ ਜਾਵੇ।ਤੂਸੀਂ ਖੁਦ ਹੀ ਅੰਦਾਜਾ ਲਗਾਓ ਜੇ ਸਾਡੀਆਂ ਧੀਆਂ ਭੈਣਾਂ ਹੀ ਮਹਿਫੂਜ ਨਹੀਂ ਤਾਂ ਚੰਗਾ ਸਮਾਜ ਕਿਦਾਂ ਸਿਰਜਿਆ ਜਾ ਸਕਦਾ ਹੈ,ਖਾਸ ਤੌਰ ਤੇ ਜਿਸ ਪੁਲਿਸ ਨੇ ਲੋਕਾਂ ਦੀ ਹਿਫਾਜਤ ਕਰਨੀ ਹੈ ਜੇ ਉਹ ਹੀ ਮਹਿਫੂਜ ਨਹੀਂ ਤਾਂ ਲੋਕ ਕਿਵੇਂ ਮਹਿਫੂਜ ਹੋਣਗੇ।ਇਹ ਘਟਨਾ ਸਰਕਾਰ ਦੇ ਮੂੰਹ ਤੇ ਚਪੇੜ ਹੈ।ਭਾਵੇਂ ਇਹਨਾ ਗਤੀਵਿਧੀਆਂ ਵਿੱਚ ਛੋਟੇ ਪੱਧਰ ਦੇ ਅਕਾਲੀ ਵਰਕਰ ਹੀ ਸ਼ਾਮਲ ਹਨ ਪ੍ਰੰਤੂ ਉਹ ਸਿਆਸੀ ਸ਼ਹਿ ਤੋਂ ਨਿਆਂ ਇੰਜ ਨਹੀਂ ਕਰ ਸਕਦੇ।

ਉਪਰੋਕਤ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਪੰਜਾਬ ਵਿੱਚ ਹੁਣ ਤਾਲਿਬਾਨ ਹੁਕਮ ਚਲ ਰਹੇ ਹਨ। ਸਰਕਾਰ ਦਾ ਲਗਾਤਾਰ ਦੁਬਾਰਾ ਰਾਜ ਭਾਗ ਵਿੱਚ ਆਉਣ ਨੂੰ ਅਜਿਹੀਆਂ ਘਟਨਾਵਾਂ ਨੇ ਦਾਗ ਲਾ ਦਿੱਤਾ ਹੈ। ਰਾਜ ਨਹੀਂ ਸੇਵਾ ਦਾ ਜਿਹੜਾ ਪੰਜਾਬ ਸਰਕਾਰ ਦਾਅਵਾ ਕਰਦੀ ਸੀ, ਉਸਦੀ ਵੀ ਫੂਕ ਨਿਕਲ ਗਈ ਹੈ। ਅਕਾਲੀ ਦਲ ਦੇ ਲੀਡਰ ਤਾਂ ਆਪਣੀ ਸਹਿਯੋਗੀ ਪਾਰਟੀ ਬੀ ਜੇ ਪੀ ਦੇ ਲੀਡਰਾਂ ਤੇ ਵਰਕਰਾਂ ਨੂੰ ਕੁੱਟਣ ਤੋਂ ਵੀ ਗੁਰੇਜ ਨਹੀਂ ਕਰਦੇ ਤੇ ਲੋਕਾਂ ਨੂੰ ਕਿਉਂ ਮਾਫ ਕਰਨਗੇ।ਜੇਕਰ ਅਕਾਲੀ ਦਲ ਨੇ ਆਪਣੇ ਆਪ ਮੁਹਾਰੇ ਹੋਏ ਵਰਕਰਾਂ ਤੇ ਲੀਡਰਾਂ ਨੂੰ ਨਕੇਲ ਨਾ ਪਾਈ ਤਾਂ ਆਉਂਦੀਆਂ ਲੋਕ ਸਭਾ ਚੋਣਾ ਦੇ ਨਤੀਜੇ ਸਰਕਾਰ ਦੀ ਕਾਰਗੁਜਾਰੀ ਦੀ ਪੋਲ ਖੋਲ੍ਹ ਦੇਣਗੇ। ਅਕਾਲੀ ਦਲ ਦੀ ਲੀਡਰਸ਼ਿਪ ਨੂੰ ਗੁਨਾਹਗਾਰਾਂ ਨੂੰ ਸ਼ਰਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਉਹਨਾਂ ਨੂੰ ਅੰਤਰਝਾਤ ਮਾਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ਼ ਜਿੱਤਿਆ ਜਾ ਸਕੇ। ਪੰਜਾਬ ਸਰਕਾਰ ਵਲੋਂ ਰਾਵਿੰਦਰਪਾਲ ਸਿੰਘ ਦੀ ਲੜਕੀ ਨੂੰ ਨਾਇਬ ਤਹਿਸੀਲਦਾਰ ਭਰਤੀ ਕਰਨਾ ਇੱਕ ਸਹੀ ਕਦਮ ਹੈ ਪ੍ਰੰਤੂ ਹੋਏ ਜਾਨੀ ਨੁਕਸਾਨ ਦੀ ਭਰਪਾਈ ਨਹੀ  ਕੀਤੀ ਜਾ ਸਕਦੀ। ਡੀ ਜੀ ਪੀ ਪੰਜਾਬ ਵਲੋਂ ਪ੍ਰਭਾਵਤ ਪਰਿਵਾਰ ਦੇ ਘਰ ਜਾਣਾ ਵੀ ਸਰਕਾਰ ਦੀ ਹਮਦਰਦੀ ਤੇ ਚਿੰਤਾ ਦਾ ਸੂਚਕ ਹੈ।ਵੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਹੁਣ ਅਪ੍ਰਾਧੀਆਂ ਨੂੰ ਸਿਆਸਤ ਵਿੱਚੋਂ ਬੇਦਖਲ ਕਰਨ ਵਿੱਚ ਕਿੰਨੀ ਕੁ ਸਫਲ ਹੁੰਦੀ ਹੈ।ਤਾਜਾ ਪੰਜਾਬ ਵਿਧਾਨ ਸਭਾ ਵਿੱਚ ਹੋਈ ਗਾਲੀ ਗਲੋਚ ਨੇ ਵੀ ਲੋਕਾਂ ਨੂੰ ਆਪਣੇ ਨੁਮਾਇੰਦਿਆਂ ਦੀ ਚੋਣ ਵਿੱਚ ਕੀਤੀ ਕੋਤਾਹੀ ਸ਼ਰਮਸ਼ਾਰ ਕਰ ਰਹੀ ਹੈ। ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਕਿਧਰ ਨੂੰ ਜਾ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>