ਪੀ ਏ ਯੂ ਮੁਲਾਜਮਾਂ ਦਾ ਸੰਘਰਸ਼ 33 ਵੇਂ ਦਿਨ ਵਿਚ ਸ਼ਾਮਲ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇੰਪਲਾਈਜ ਯੂਨੀਅਨ  (ਮਾਨਤਾ ਪ੍ਰਾਪਤ) ਦਾ ਅਪਣੀਆਂ ਮੰਗਾਂ ਲਈ ਸ਼ੰਘਰਸ਼ ਅੱਜ 33ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਕਰਮਚਾਰੀ ਮੰਗ ਕਰ ਰਹੇ ਹਨ ਕਿ ਊਹਨਾ ਦਾ ਸੋਧੇ ਸਕੇਲਾਂ ਦਾ 70 ਪ੍ਰਤੀਸ਼ਤ  ਬਕਾਇਆਜਲਦੀ ਤੋ ਜਲਦੀ ਦਿੱਤਾ ਜਾਵੇ। ਯਾਦ ਰਹੇ ਕਿ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ 40 ਪ੍ਰਤੀਸ਼ਤ ਅਤੇ 30 ਪ੍ਰਤੀਸ਼ਤ ਦੀਆਂ ਦੋ ਕਿਸਤਾਂ ਕਾਫੀ ਸਮਾਂ ਪਹਿਲਾਂ ਦਿੱਤੀਆਂ ਜਾ ਚੁਕੀਆਂ ਹਨ। ਇਹ ਬਕਾਏ ਪੰਜਾਬ ਸਰਕਾਰ  ਵਲੋ ਸਕੇਲਾਂ ਦੇ ਸੋਧੇ ਜਾਣ ਕਾਰਨ 2006 ਤੋ ¦ਬਿਤ ਹਨ ਅਤੇ ਇਹ ਬਕਾਏ ਪੰਜਾਬ ਸਰਕਾਰ ਵਲੋ ਸਾਢੇ ਦਸ ਕਰੋੜ ਦੀ ਗਰਾਂਟ ਅਜੇ ਤਕ ਨਾ ਦੇਣ ਕਰਕੇ ਨਹੀ ਦਿੱਤੀ ਜਾ ਸਕੀ। ਪੀ ਏ ਯੂ ਇੰਪਲਾਈਜ ਯੂਨੀਅਨ ਦੀ ਅਗਵਾਈ ਹੇਠ ਲੜੀਵਾਰ ਧਰਨਾ ਸ਼ੁਰੂ ਕੀਤਾ ਹੋਇਆ ਹੈ। ਅੱਜ ਧਰਨੇ ਤੇ ਬੈਠਣ ਵਾਲੇ ਸਾਥੀਆਂ ਦੇ ਨਾਮ ਇਸ ਪ੍ਰਕਾਰ ਹਨ: ਅਮਰੀਕ ਸਿੰਘ ਘੁੰਗਰਾਣਾ,ਵਿਨੇ ਕੁਮਾਰ ਤਿਵਾੜੀ, ਹਰਜੀਤ ਸਿੰਘ ਗਰੇਵਾਲ, ਸਿਵ ਕੁਮਾਰ ਅਤੇ ਗੁਰਮੀਤ ਸਿੰਘ।
ਅੱਜ ਦੇ ਧਰਨੇ ਦੀ ਅਗਵਾਈ ਯੂਨੀਅਨ ਦੇ ਨੁਮਾਇੰਦੇ ਮਨਮੋਹਣ ਸਿੰਘ,ਜਰਨੈਲ   ਸਿੰਘ, ਗੁਰਪ੍ਰੀਤ ਸਿੰਘ ਢਿੱਲੋ, ਲਾਲ ਬਹਾਦਰ ਯਾਦਵ, ਪ੍ਰਵੀਨ ਗਰਗ, ਨਰਿੰਦਰ ਸਿੰਘ ਸੇਖੋ, ਜੈਪਾਲ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਪ੍ਰਕਾਸ਼ ਸਿੰਘ ਸੈਣੀ, ਹਰਦੇਵ ਸਿੰਘ ਘਲੋਟੀ, ਮੋਹਨ ਲਾਲ  ਅਤੇ ਜਸਵਿੰਦਰ ਘੋਲੀਆ ਕਰ ਰਹੇ ਸਨ। ਯੂਨੀਅਨ ਦੇ ਸੀ ਮੀਤ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਲਖਵਿੰਦਰ ਸਿੰਘ ਸੰਧੂ ਤੋ ਇਲਾਵਾ ਮੀਤ ਪ੍ਰਧਾਨ ਗੁਰਮੇਲ ਸਿੰਘ ਤੁੰਗ ਨੇ ਮੁਲਾਜਮਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਪੀ ਏ ਯੂ ਪੈਨਸ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਖਦੇਵ ਸਿੰਘ ਅਤੇ ਜਨਰਲ ਸਕੱਤਰ ਸਤਪਾਲ ਗੁਪਤਾ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਾਮਿਲ ਹੋਏ।
ਪਿਛਲੇ ਦਿਨੀ ਸਿਲਵਰ ਜੁਬਲੀ ਸਮਾਗਮਾਂ ਸਮੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਦੀ ਪੀ ਏ ਯੂ ਫੇਰੀ ਸਮੇ ਉਹਨਾ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਗੱਲਬਾਤ ਸਮੇ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਬਣਦੀ ਗਰਾਂਟ ਦਿਸੰਬਰ ਮਹੀਨੇ ਤਕ ਦੇ ਦਿੱਤੀ ਜਾਵੇਗੀ। ਹੁਣ ਜਦੋ ਕਿ ਦਸੰਬਰ ਮਹੀਨੇ ਦੇ ਸਿਰਫ ਕੁਝ ਦਿਨ ਬਾਕੀ ਹਨ ਅਜੇ ਤਕ ਗਰਾਂਟ ਨਹੀ ਦਿੱਤੀ ਗਈ। ਇਸ ਤਰਾਂ ਦੀ ਬੇਇਨਸਾਫੀ ਦੇ ਚਲਦਿਆਂ ਯੂਨੀਅਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ ਗੁਲਜ਼ਾਰ ਸਿੰਘ ਪੰਧੇਰ ਨੇ  ਧਰਨੇ ਸਮੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਅਪਣਾ ਵਾਅਦਾ ਅਜੇ ਵੀ ਨਾ ਨਿਭਾਇਆ  ਤਾਂ ਸੰਘਰਸ਼ ਤਿੱਖਾ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ  ਪੰਜਾਬ ਸਰਕਾਰ ਦੀ ਹੋਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>