ਪੀੜਤ ਲੜਕੀ ਨੂੰ ਇਲਾਜ ਲਈ ਸਿੰਗਾਪੁਰ ਭੇਜਿਆ

ਨਵੀਂ ਦਿੱਲੀ- ਦਿੱਲੀ ਗੈਂਗ ਰੇਪ ਪੀੜਤ ਵਿਦਿਆਰਥਣ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਬੇਹਤਰ ਇਲਾਜ ਸੁਵਿਧਾ ਮੁਹਈਆ ਕਰਵਾਉਣ ਖਾਤਿਰ ਸਿੰਗਾਪੁਰ ਭੇਜ ਦਿੱਤਾ ਗਿਆ ਹੈ। ਲੜਕੀ ਦੇ ਮਾਤਾ-ਪਿਤਾ ਅਤੇ ਡਾਕਟਰਾਂ ਦੀ ਇੱਕ ਟੀਮ ਵੀ ਨਾਲ ਗਈ ਹੈ। ਸਿੰਗਾਪੁਰ ਦੇ ਮਾਂਊਟ ਅਲੈਜ਼ਬਿਥ ਹਸਪਤਾਲ ਵਿੱਚ ਉਸ ਦਾ ਇਲਾਜ ਕੀਤਾ ਜਾਵੇਗਾ।

ਪੀੜਤ ਲੜਕੀ ਦੀ ਸਥਿਤੀ ਬਹੁਤ ਹੀ ਨਾਜੁਕ ਬਣੀ ਹੋਈ ਹੈ।ਬੁੱਧਵਾਰ ਰਾਤ ਉਸ ਨੂੰ ਲਾਈਫ ਸਪੋਰਟ ਸਿਸਟਮ ਨਾਲ ਲੈਸ ਐਂਬੂਲੈਂਸ ਵਿੱਚ ਏਅਰਪੋਰਟ ਲਿਜਾਇਆ ਗਿਆ। ਫਿਰ ਚਾਰਟਡ ਫਲਾਈਜ਼ ਜਿਸ ਨੂੰ ਏਅਰ ਐਂਬੂਲੈਂਸ ਵਿੱਚ ਤਬਦੀਲ ਕੀਤਾ ਗਿਆ। ਉਸ ਵਿੱਚ ਪੀੜਤਾ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ।ਸਫਦਰ ਜੰਗ ਹਸਪਤਾਲ ਦੇ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਕਿ ਰੇਪ ਪੀੜਤ ਲੜਕੀ ਨੂੰ ਚੰਗੇ ਇਲਾਜ ਲਈ ਸਿੰਗਾਪੁਰ ਭੇਜਿਆ ਗਿਆ ਹੈ। ਇਹ ਵੀ ਕਿਹਾ ਗਿਆ ਕਿ ਇਲਾਜ ਲੰਬਾ ਚੱਲ ਸਕਦਾ ਹੈ। ਬੁੱਧਵਾਰ ਨੂੰ ਤੁਰੰਤ ਹੀ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਪਾਸਪੋਰਟ ਅਤੇ ਵੀਜ਼ਾ ਸੌਂਪਿਆ ਗਿਆ। ਮੈਡੀਕਲ ਬੁਲੇਟਿਨ ਜਾਰੀ ਹੋਣ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਸਨ, ਇਥੋਂ ਤੱਕ ਵੀ ਕਿਹਾ ਜਾ ਰਿਹਾ ਸੀ ਕਿ ਪੀੜਤ ਲੜਕੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>