ਹਾਕੀ : ਫਾਈਨਲ ‘ਚ ਪਾਕਿਸਤਾਨ ਤੋਂ ਹਾਰਿਆ ਭਾਰਤ

ਦੋਹਾ : ਇਥੇ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੇ ਭਾਰਤ ਨੂੰ 5-4 ਗੋਲਾਂ ਨਾਲ ਹਰਾਕੇ ਚੈਂਪੀਅਨਸਿਪ ਜਿੱਤ ਲਈ।

ਮੈਚ ਦੇ ਹਾਫ਼ ਟਾਈਮ ਤੱਕ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ 2-1 ਗੋਲਾਂ ਨਾਲ ਲੀਡ ਹਾਸਲ ਕੀਤੀ ਹੋਈ ਸੀ। ਹਾਫ਼ ਟਾਈਮ ਤੋਂ ਬਾਅਦ ਪਾਕਿਸਤਾਨੀ ਟੀਮ ਨੇ ਭਾਰਤੀ ਟੀਮ ਉਪਰ ਦਬਾਅ ਬਣਾਉਂਦਿਆਂ ਹੋਇਆਂ ਵਧੀਆ ਵਾਪਸੀ ਕੀਤੀ ਅਤੇ 5-4 ਗੋਲਾਂ ਨਾਲ ਸ਼ਾਨਦਾਰ ਵਾਪਸੀ ਕਰਦਿਆਂ ਹੋਇਆਂ ਖਿਤਾਬ ਆਪਣੇ ਨਾਮ ਕਰ ਲਿਆ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪਰਵੇਜ ਅਸ਼ਰਫ਼ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਆਪਣੇ ਦੇਸ਼ ਦੀ ਟੀਮ ਵਲੋਂ ਟਰਾਫ਼ੀ ਜਿੱਤਣ ਦੀ ਉਨ੍ਹਾਂ ਨੂੰ ਵਧਾਈ ਦਿੱਤੀ।
ਪਾਕਿਸਤਾਨੀ ਟੀਮ ਵਲੋਂ ਵਕਾਸ ਸ਼ਰੀਫ ਅਤੇ ਮੁਹੰਮਦ ਇਮਰਾਨ ਨੇ 2-2 ਗੋਲ ਕੀਤੇ ਅਤੇ ਸਫਕਤ ਰਸਲ ਨੇ ਇਕ ਗੋਲ ਕੀਤਾ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>