ਇਸਲਾਮਿਕ ਖਾੜਕੂਆਂ ਵੱਲੋਂ ਇਕ ਸਿੱਖ ਦਾ ਸਿਰ ਕਲਮ ਕਰ ਦੇਣ ਦਾ ਅਮਲ ਦਰਿੰਦਗੀ ਭਰੀ ਵਹਿਸ਼ੀਆਨਾ ਕਾਰਵਾਈ : ਮਾਨ

ਫਤਹਿਗੜ੍ਹ ਸਾਹਿਬ – “ਬੀਤੇ ਦਿਨੀ ਮੁਸਲਿਮ ਖ਼ਾੜਕੂਆਂ ਵੱਲੋਂ ਪਾਕਿਸਤਾਨ ਦੇ ਖੈਬਰ ਖਿੱਤੇ ਵਿਚ ਇਕ ਸਿੱਖ ਨੂੰ ਅਗਵਾਹ ਕਰਕੇ ਉਸਦਾ ਸਿਰ ਕਲਮ ਕਰ ਦੇਣ ਦਾ ਅਮਲ ਦਰਿੰਦਗੀ ਭਰੀ ਵਹਿਸ਼ੀਆਨਾ ਅਣਮਨੁੱਖੀ ਕਾਰਵਾਈ ਹੈ । ਅਜਿਹੀਆਂ ਕਾਰਵਾਈਆਂ ਕਰਕੇ ਇਸਲਾਮਿਕ ਖ਼ਾੜਕੂ ਆਪਣੇ ਸੰਘਰਸ਼ ਨੂੰ ਕਤਈ ਵੀ ਮੰਜਿਲ ਤੇ ਨਹੀ ਪਹੁੰਚਾਂ ਸਕਣਗੇ । ਕਿਉਕਿ ਦੁਨੀਆਂ ਦੇ 138 ਦੇ ਕਰੀਬ ਮੁਲਕਾਂ ਨੇ ਮੌਤ ਦੀ ਅਣਮਨੁੱਖੀ ਸਜ਼ਾ ਨੂੰ ਪਹਿਲੋ ਹੀ ਖ਼ਤਮ ਕਰਕੇ ਇਨਸਾਨੀ ਕਦਰਾ-ਕੀਮਤਾ ਨੂੰ ਬਲ ਦਿੱਤਾ ਹੈ । ਇਸ ਲਈ ਕਿਸੇ ਬੇਕਸੂਰ ਨੂੰ ਇਸ ਤਰ੍ਹਾਂ ਅਤਿ ਦੁੱਖਦਾਂਇਕ ਢੰਗਾਂ ਰਾਹੀ ਜ਼ਬਰੀ ਮੌਤ ਦੇਣਾ ਵੀ ਅਣਮਨੁੱਖੀ ਕਾਰਵਾਈ ਹੈ । ਫਰਵਰੀ 2010 ਵਿਚ ਵੀ ਤਾਲੀਬਾਨਾਂ ਨੇ ਪਿਸ਼ਾਵਰ ਦੇ ਇਲਾਕੇ ਵਿਚ ਸ. ਜਸਪਾਲ ਸਿੰਘ ਸ. ਮਾਹਲ ਸਿੰਘ ਨਾਮ ਦੇ ਦੋ ਸਿੱਖ ਨੌਜ਼ਵਾਨਾਂ ਨੂੰ ਅਗਵਾਹ ਕਰਕੇ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਸਨ । ਇਸੇ ਤਰ੍ਹਾਂ ਚਿੱਠੀ ਸਿੰਘਪੁਰਾ (ਜੰਮੂ-ਕਸ਼ਮੀਰ) ਵਿਖੇ 2000 ਵਿਚ ਹਿੰਦੂਤਵ ਫ਼ੌਜਾਂ ਨੇ ਕੋਈ 43 ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਜਾਨ ਲੈ ਲਈ ਸੀ । ਅੱਜ ਤੱਕ ਚਿੱਠੀ ਸਿੰਘਪੁਰਾ ਦੀ ਦੁੱਖਦਾਂਇਕ ਘਟਨਾਂ ਦੇ ਕਿਸੇ ਇਕ ਵੀ ਦੋਸੀ ਨੂੰ ਨਾ ਤਾ ਸਾਹਮਣੇ ਲਿਆਦਾ ਗਿਆ ਤੇ ਨਾ ਹੀ ਕੋਈ ਕਿਸੇ ਨੂੰ ਸਜ਼ਾ ਦਿੱਤੀ ਗਈ । ਇਸੇ ਤਰ੍ਹਾਂ  25 ਹਜ਼ਾਰ ਦੇ ਕਰੀਬ ਸਿੱਖਾਂ ਦੀਆਂ ਅਣਪਛਾਤੀਆਂ ਲਾਸ਼ਾਂ ਗਰਦਾਨਕੇ ਉਹਨਾਂ ਨੂੰ ਨਦੀਆਂ ਨਹਿਰਾਂ ਰਾਹੀ ਖ਼ਤਮ ਕਰ ਦਿੱਤਾ ਗਿਆ । ਹਿੰਦ ਦੀ ਸੁਪਰੀਮ ਕੋਰਟ ਜਾਂ ਨੈਸਨਲ ਹਿਊਮਨ ਰੲਾਟਿਸ ਕਮਿਸਨ ਵੱਲੋਂ ਸਿੱਖ ਕੌਮ ਤੇ ਹੋਏ ਇਸ ਦਰਦਨਾਕ ਅਮਲਾਂ ਵਿਰੁੱਧ ਕੋਈ ਨੋਟਿਸ ਨਹੀ ਲਿਆ ਗਿਆ । ਇਨ੍ਹਾਂ ਕਾਤਿਲਾਂ ਦੀ ਅੱਜ ਤੱਕ ਕੋਈ ਛਾਣਬੀਨ ਨਹੀ ਕੀਤੀ ਗਈ ਅਤੇ ਨਾ ਹੀ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਗਿਆ । ਬੀਤੇ ਦਿਨੀਂ ਹਿੰਦ ਰੈਜੀਮੈਟ ਦੇ ਦੋ ਬੀ.ਐਸ.ਐਫ ਦੇ ਫੌ਼ਜੀਆਂ ਦੇ ਸਿਰ ਕਲਮ ਕਰ ਦਿੱਤੇ ਗਏ ਹਨ, ਜੋ ਅਣਮਨੁੱਖੀ ਦੁੱਖਦਾਂਇਕ ਕਾਰਵਾਈਆਂ ਹਨ । ਜਿਸਦਾ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਚ ਦੋ ਸਿੱਖਾਂ ਅਤੇ ਬੀ.ਐਸ.ਐਫ ਦੇ ਦੋ ਜਵਾਨਾਂ ਦੇ ਸਿਰ ਕਲਮ ਕਰਨ ਦੇ ਦੁੱਖਦਾਂਇਕ ਗੈਰ ਇਨਸਾਨੀ ਅਮਲਾਂ ਉਤੇ ਡੂੰਘੀ ਚਿੰਤਾ ਅਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਮੁੰਬਈ ਵਿਚ ਜੋ 26/11 ਨੂੰ ਦੁੱਖਦਾਂਇਕ ਘਟਨਾ ਹੋਈ ਸੀ, ਉਸਦਾ ਵੀ ਸਾਨੂੰ ਡੂੰਘਾਂ ਦੁੱਖ ਹੈ । ਉਸਦੇ ਦੋਸੀ ਸ੍ਰੀ ਕਸਾਬ ਨੂੰ ਫ਼ਾਂਸੀ ਮਿਲ ਚੁੱਕੀ ਹੈ । ਲੇਕਿਨ ਅਤਿ ਦੁੱਖ, ਅਫ਼ਸੋਸ ਅਤੇ ਵਿਤਕਰੇ ਭਰਿਆਂ ਅਮਲ ਸਿੱਖਾਂ ਨਾਲ ਹੋ ਰਿਹਾ ਹੈ ਕਿ 1984 ਵਿਚ ਸਿੱਖ ਕੌਮ ਦੀ ਹੋਈ ਨਸ਼ਲਕੁਸੀ, ਚਿੱਠੀ ਸਿੰਘਪੁਰਾ ਵਿਚ 43 ਸਿੱਖਾਂ ਦੇ ਹੋਏ ਕਤਲ, 25 ਹਜ਼ਾਰ ਸਿੱਖਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਰਾਰ ਦੇਕੇ ਪੱਲ੍ਹਾਂ ਝਾਂੜ ਲੈਣ ਦੇ ਹੋਏ ਅਮਲ ਅਤੇ ਅੱਜ ਤੱਕ ਹਿੰਦੂਤਵ ਹਕੂਮਤ ਵੱਲੋਂ ਸਿੱਖ ਕੌਮ ਤੇ ਕੀਤੇ ਜਾ ਰਹੇ ਜ਼ਬਰ-ਜੁਲਮ ਦਾ ਇਨਸਾਫ਼ ਕਦੋ ਮਿਲੇਗਾ ਅਤੇ ਸਿੱਖਾਂ ਦੇ ਕਾਤਿਲਾਂ ਨੂੰ ਕਾਨੂੰਨੀ ਸਜ਼ਾਵਾਂ ਕੌਣ ਦੇਵੇਗਾ ?

ਉਹਨਾਂ ਦ੍ਰਿੜਤਾ ਨਾਲ ਇਹ ਸਪੱਸਟ ਕੀਤਾ ਕਿ ਜਦੋ ਤੱਕ ਸਿੱਖ ਕੌਮ ਆਪਣਾ ਬੱਫ਼ਰ ਸਟੇਟ (Buffer State) ਕਾਇਮ ਨਹੀ ਕਰ ਲੈਦੀ, ਉਸ ਸਮੇਂ ਤੱਕ ਸਿੱਖ ਕੌਮ ਨੂੰ ਕੇਵਲ ਪੰਜਾਬ ਤੇ ਹਿੰਦ ਵਿਚ ਹੀ ਨਹੀ ਬਲਕਿ ਦੂਸਰੇ ਸੂਬਿਆਂ ਅਤੇ ਮੁਲਕਾਂ ਵਿਚ ਵੀ ਹੋ ਰਹੀਆਂ ਬੇਇਨਸਾਫ਼ੀਆਂ ਤੇ ਜਿਆਦਤੀਆਂ ਬੰਦ ਨਹੀ ਹੋ ਸਕਣਗੀਆਂ । ਉਹਨਾਂ ਸਿਆਸੀ ਤਾਕਤ ਪ੍ਰਾਪਤ ਕਰਨ ਵਾਲੇ ਆਗੂਆਂ ਦੀ ਦਿਆਨਤਦਾਰੀ ਸੰਬੰਧੀਂ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਸ. ਪ੍ਰਕਾਸ ਸਿੰਘ ਬਾਦਲ, ਬੀਬੀ ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਸਭਨਾਂ ਨੇ ਹਕੂਮਤਾਂ ਦੀਆਂ ਤਾਕਤਾਂ ਨੂੰ ਭੋਗਿਆਂ ਹੈ ਅਤੇ ਭੋਗ ਰਹੇ ਹਨ । ਲੇਕਿਨ ਇਨ੍ਹਾਂ ਵਿਚੋਂ ਕਿਸੇ ਨੇ ਵੀ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਲੰਮੇਂ ਸਮੇਂ ਤੋ ਦਰਪੇਸ਼ ਆ ਰਹੀਆਂ ਧਾਰਮਿਕ, ਸਮਾਜਿਕ, ਇਖ਼ਲਾਕੀ, ਸਿਆਸੀ ਤੇ ਭੂਗੋਲਿਕ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਸਿੱਖ ਕੌਮ ਨੂੰ ਸ਼ਾਨ ਨਾਲ ਜਿਊਣ ਦਾ ਪ੍ਰਬੰਧ ਕਰਨ ਲਈ ਨਾ ਤਾਂ ਕਦੀ ਸੁਹਿਰਦਤਾਂ ਦਿਖਾਈ ਹੈ ਅਤੇ ਨਾ ਹੀ ਇਨ੍ਹਾਂ ਵਿਚ ਇਨ੍ਹਾਂ ਕੌਮੀ ਗੱਲਾਂ ਨੂੰ ਹੱਲ ਕਰਨ ਦੀ ਸਮਰੱਥਾਂ ਹੈ । ਫਿਰ ਜਦੋ ਕੌਮ ਹੀ ਵਾਰ-ਵਾਰ ਗਲਤ ਫੈਸਲੇ ਕਰਕੇ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਨਾ ਕਰਕੇ ਅਜਿਹੇ ਨਿਰਾਰਥਹੀਨ ਹੋਣੇ ਅਤੇ ਅਸਫ਼ਲ ਹੋਏ ਆਗੂਆਂ ਨੂੰ ਅੱਗੇ ਲਿਆਉਦੀ ਰਹੇਗੀ ਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਿਵੇ ਕੀਤਾ ਜਾ ਸਕੇਗਾ ਅਤੇ ਸਿੱਖ ਕੌਮ ਦਾ ਅਜ਼ਾਦ ਘਰ (ਬੱਫ਼ਰ ਸਟੇਟ) ਕੌਣ ਕਾਇਮ ਕਰੇਗਾ ? ਜੋ ਕਿ ਸਿੱਖ ਕੌਮ ਦੇ ਮਾਣ-ਸਨਮਾਨ ਅਤੇ ਅਜ਼ਾਦੀ ਲਈ ਅਤਿ ਜ਼ਰੂਰੀ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>