ਸੁਖਦੇਵ ਸਿੰਘ ਢੀਂਡਸਾ ਦੇ ਬੋਲਣ ਸਮੇਂ ਬੇਰੁਜ਼ਗਾਰ ਲਾਇਨਮੈਨਾਂ ਨੇ ਬੋਲਿਆ ਹੱਲਾ

ਬਰਨਾਲਾ,( ਜੀਵਨ ਰਾਮਗੜ੍ਹ) – ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 79 ਬਰਸ਼ੀ ਮੌਕੇ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਉਸ ਵੇਲੇ ਭਸੂੜੀ ਪੈ ਗਈ ਜਦੋਂ ਰੈਲੀ ਨੂੰ ਮੁੱਖ ਮਹਿਮਾਂਨ ਵਜੋਂ ਸੰਬੋਧਨ ਕਰਨ ਪੁੱਜੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਬੋਲਣ ਵੇਲੇ ਪਹਿਲਾਂ ਤੋਂ ਹੀ ਪੰਡਾਲ ’ਚ ਅਗਾਊਂ ਤਿਆਰੀ ’ਚ ਬੈਠੇ ਬੇਰੁਜ਼ਗਾਰ ਲਾਇਨਮੈਨਾਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜੀ ਸੁਰੂ  ਕਰ ਦਿੱਤੀ। ਜਿਸ ਕਾਰਨ ਰੈਲੀ ਸਮਾਪਤੀ ਤੋਂ ਪਹਿਲਾਂ ਹੀ ਖਿੰਡ ਗਈ। ਪੁਲਿਸ ਨੇ ਨਾਅਰੇਬਾਜੀ ਕਰਨ ਵਾਲੇ ਬੇਰੁਜ਼ਗਾਰ ਲਾਇਨਮੈਨਾਂ ਨੂੰ ਤੁਰੰਤ ਕਾਬੂ ਕਰ ਕੇ ਅਣਦੱਸੀ ਥਾਂ ’ਤੇ ਲੈ ਗਏ।

ਜਾਣਕਾਰੀ ਮੁਤਾਬਿਕ ਪਰਜ਼ਾ ਮੰਡਲ ਦੇ ਆਗੂ ਸ਼ਹੀਦ ਸ੍ਰ. ਸੇਵਾ ਸਿੰਘ ਦੇ ਪਿੰਡ ਠੀਕਰੀਵਾਲਾ ਵਿਖੇ ਅੱਜ ਉਨ੍ਹਾਂ  ਦੀ 79 ਵੀਂ ਬਰਸ਼ੀ ਮਨਾਈ ਜਾ ਰਹੀ ਸੀ। ਇਸ ਮੌਕੇ ਸੱਤਾਧਾਰੀ ਪਾਰਟੀ ਵੱਲੋਂ ਰੱਖੀ ਕਾਨਫੰਰਸ ਨੂੰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸੰਬੋਧਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਤੋਂ ਪਹਿਲਾਂ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ, ਰਾਜਦੇਵ  ਸਿੰਘ ਖਾਲਸਾ, ਗੋਬਿੰਦ ਸਿੰਘ ਕਾਂਝਲਾ, ਪਰਮਜੀਤ ਸਿੰਘ ਖਾਲਸਾ ਅਤੇ ਅਜ਼ਮੇਰ ਸਿੰਘ ਲੱਖੋਵਾਲ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸਰਧਾਂਜ਼ਲੀਆਂ ਦੇਣ ਉਪਰੰਤ ਜਦੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬੋਲਣਾਂ ਸੁਰੂ ਕੀਤਾ ਤਾਂ ਪਹਿਲਾਂ ਹੀ ਪੰਡਾਲ ਵਿਖੇ ਤਿਆਰੀ ’ਚ ਬੈਠੇ ਬੇਰੁਜ਼ਗਾਰ ਯੂਨੀਅਨ ਦੇ ਕਾਰਕੁੰਨਾਂ ਨੇ ਇੱਕਦਮ ਉਠ ਕੇ ਅਕਾਲੀ ਭਾਜਾਪਾ ਸਰਕਾਰ ਖਿਲਾਫ਼ ਨਾਅਰੇਬਾਜੀ ਕਰਨੀ ਸ਼ੁਰੂ  ਕਰ ਦਿੱਤੀ। ਪੰਡਾਲ ’ਚ ਹਫ਼ੜਾ ਦਫ਼ੜੀ ਦਾ ਮਹੌਲ ਪੈਦਾ ਹੋ ਗਿਆ ਅਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿਵਲ ਵਰਦੀ ’ਚ ਪੁਲਿਸ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਵਾਲਿਆਂ ਦੇ ਮੂੰਹਾਂ ’ਤੇ ਹੱਥ ਰੱਖ ਕੇ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ । ਜਿਸ ਦਰਮਿਆਨ ਬੇਰੁਜ਼ਗਾਰ ਲਾਇਨਮੈਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਪੁਲਿਸ ਨੇ ਉਨ੍ਹਾਂ ਨੂੰ ਧੂਹ ਕੇ ਪੰਡਾਲ ’ਚੋਂ ਬਾਹਰ ਕੱਢ ਕੇ ਆਪਣੀਆਂ ਗੱਡੀਆਂ ਰਾਹੀਂ ਅਣਦੱਸੀ ਥਾਂ ਲੈ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ, ਹਰਿੰਦਰ ਸਿੰਘ ਮੱਲ੍ਹੀਆਂ, ਅਮਨਦੀਪ ਸਿੰਘ ਸੰਘੇੜਾ ਨੇ ਕਿਹਾ ਕਿ ਪਿਛਲੇ 16 ਸਾਲਾਂ ਤੋਂ ਲਾਇਨਮੈਨਾਂ ਦੀ ਕੈਟਾਗਿਰੀ ਦੀ ਭਰਤੀ ਨੂੰ ਲੈ ਕੇ ਉਹ ਸਘਰੰਸ਼ ਕਰ ਰਹੇ ਹਨ ਅਤੇ ਮੌਜ਼ੂਦਾ ਪੰਜਾਬ ਸਰਕਾਰ ਨੇ ਆਪਣੇ ਪਿਛਲੇ ਕਾਰਜ਼ਕਾਲ ਦੌਰਾਨ 14 ਜਨਵਰੀ 2011 ’ਚ 5000 ਲਾਇਨਮੈਨਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪ੍ਰੰਤੂ ਸਰਕਾਰ ਨੇ 4000 ਹਜ਼ਾਰ ਲਾਇਨਮੈਨਾਂ ਨੂੰ ਜਾਣ ਬੁਝ ਕੇ ਨੌਕਰੀ ਤੋਂ ਵਿਹੂਣਾਂ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਵਾਲੀਆਂ ਗੱਲਾਂ ਕਰਨੀ ਵਾਲੀ ਸਰਕਾਰ ਨਿਰਦੋਸ਼ਿਆਂ ’ਤੇ ਕਹਿਰ ਢਾਹ ਕੇ ਮੁਗਲ ਬਾਦਸ਼ਾਹ ਵਜੀਰ ਖਾਨ ਦੇ ਰਾਜ ਦਾ ਚੇਤਾ ਕਰਵਾ ਰਹੀ ਹੈ। ਆਗੂਆਂ ਕਿਹਾ ਕਿ ਸਰਕਾਰ ਜਿੰਨਾਂ ਮਰਜ਼ੀ ਜ਼ਬਰ ਢਾਹ ਲਵੇ ਉਨ੍ਹਾਂ ਦੇ ਸਘੰਰਸ਼ ਹੋਰ ਵਿਕਰਾਲ ਰੂਪ ਧਾਰਨ ਕਰੇਗਾ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਰਹਿੰਦੇ ਬੇਰੁਜ਼ਗਾਰ ਲਾਇਨਮੈਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਜੇਲ੍ਹੀ ਡੱਕੇ ਬੇਰੁਜ਼ਗਾਰ ਲਾਇਨਮੈਨਾਂ ’ਤੇ ਦਰਜ਼ ਕੀਤੇ ਝੂਠੇ ਪਰਚੇ ਬਿਨ੍ਹਾਂ ਸ਼ਰਤ ਰੱਦ ਕਰਕੇ ਜੇਲ੍ਹਾਂ ਤੋਂ ਰਿਹਾਅ ਕੀਤਾ ਜਾਵੇ। ਆਗੂਆਂ ਕਿਹਾ ਕਿ ਉਨ੍ਹਾਂ ਦੇ ਸਾਥੀ ਦਿਲਬਾਗ ਸਿੰਘ ਸੁਨਾਮ, ਠਾਕੁਰ ਕਾਕੜਾ, ਮਨਜੀਤ ਸਿੰਘ ਲੱਡਾ, ਰੁਪਿੰਦਰ ਧੂਰਕੋਟ ਅਤੇ ਹਰਪ੍ਰੀਤ ਸਣੇ ਦਰਜ਼ਨ ਦੇ ਕਰੀਬ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਕੇ ਕਿਸੇ ਅਣਦੱਸੀ ਥਾਂ ਲੈ ਗਈ ਹੈ ਜਿੰਨ੍ਹਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ।

ਇਸ ਸਬੰਧੀ ਜਦੋਂ ਡੀਐਸਪੀ ਮਹਿਲਕਲਾਂ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਮਨ ਚੈਨ ਨੂੰ ਬਰਕਰਾਰ ਰੱਖਣ ਲਈ ਕੁਝ ਬੇਰੁਜ਼ਗਾਰ ਲਾਇਨਮੈਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਸੀ ਜਿੰਨ੍ਹਾਂ ਨੂੰ ਤੁਰੰਤ ਛੱਡ ਦਿੱਤਾ ਗਿਆ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>