ਖ਼ਬਰਾਂ ਦੀ ਭੰਨਤੋੜ (01-19-13)

-ਬਾਦਲ ਮੁੱਖੀਆਂ ਵਲੋਂ ਧਾਰਮਿਕ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦਾ ਖਦਸ਼ਾ ਸੱਚ ਸਾਬਿਤ ਹੋ ਰਿਹੈ-ਸਰਨਾ
*ਕਿੰਨੀ ਹੈਰਾਨੀ ਦੀ ਗੱਲ ਹੈ ਜੋ ਤੁਸੀਂ ਸੱਚ ਨੂੰ ਖਦਸ਼ਾ ਹੀ ਕਹੀ ਜਾ ਰਹੇ ਹੋ।

-ਸੁਖਦੇਵ ਸਿੰਘ ਢੀਂਡਸਾ ਦੇ ਬੋਲਣ ਸਮੇਂ ਬੇਰੁਜ਼ਗਾਰ ਲਾਇਨਮੈਨਾਂ ਨੇ ਬੋਲਿਆ ਹੱਲਾ।
*ਹੋਰ ਵਿਚਾਰੇ ਕਰਨ ਵੀ ਕੀ?

-ਕ੍ਰਿਕਟ: ਤੀਜਾ ਵਨ ਡੇਅ ਮੈਚ ਭਾਰਤ ਨੇ ਜਿੱਤਿਆ।
*ਵੇਖੋ ਬਾਕੀ ਰਹਿੰਦੇ ਦੋ ਮੈਚਾਂ ਵਿਚ ਕੀ ਬਿੱਲੀ ਬਾਘਦੀ ਹੈ?

-ਕਾਂਗਰਸ ਨੇ ਰਾਹੁਲ ਨੂੰ ਬਣਾਇਆ ਵਾਈਸ ਪ੍ਰੈਜ਼ੀਡੈਂਟ
*ਜਿਵੇਂ ਸ: ਬਾਦਲ ਆਪਣੇ ਬੇਟੇ ਸੁਖਬੀਰ ਨੂੰ ਪੌੜੀ ਦਾ ਇਕ ਇਕ ਡੰਡਾ ਚੜ੍ਹਾਕੇ ਸਿਆਸਤ ਸਿਖਾ ਰਹੇ ਨੇ, ਸੋਨੀਆਂ ਵੀ ਇਵੇਂ ਹੀ ਕਰ ਰਹੀ ਹੈ।

-ਰਵੀ ਬਾਲੀ ਮਾਮਲੇ ‘ਚ ਪੁਲਿਸ ਨੂੰ ਪਈ ਫਟਕਾਰ ਨਹੀਂ ਮਿਲਿਆ ਰਿਮਾਂਡ
*ਸਿੱਧਾ ਕਹੋ ਨਾ ਰਵੀ ਬਾਲੀ ਪੁਲਿਸ ਤਸ਼ਦੱਦ ਤੋਂ ਬੱਚ ਗਿਆ।

-ਕਿਸੇ ਨਾ ਲਈ ਸ਼ਹੀਦ ਸੇਵਾ ਸਿੰਘ ਦੇ ਪਿੰਡ ਠੀਕਰੀਵਾਲ ਦੀ ਸਾਰ
*ਦੱਸੋ ਪਿਆਰਿਓ! ਸਾਡੇ ਲੀਡਰ ਜੇਬਾਂ ਭਰਨ ਜਾਂ ਸ਼ਹੀਦਾਂ ਦੀ ਸਾਰ ਲੈਣ?

-ਮਜੀਠੀਏ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ
*ਜਬ ਜੀਜਾ ਭਏ ਉੱਪ ਮੁੱਖ ਮੰਤਰੀ ਤੋਂ ਡਰ ਕਾਹੇ ਕਾ

-57 ਦਿਨਾਂ ਤੋਂ ਪੀ.ਈ.ਯੂ ਦੇ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਚਾਰ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦੀ ਪੂਰਨ ਹਿਮਾਇਤ
*ਸੰਘਰਸ਼ ਕਰਨ ਵਿਚ ਕੋਈ ਹਰਜ਼ ਨਹੀਂ। ਠੰਡ ਦੇ ਮੌਸਮ ‘ਚ ਅਕਾਲੀ ਸਰਕਾਰ ਦੀਆਂ ਡਾਂਗਾਂ ਤੋਂ ਬਚਕੇ ਰਿਹੋ।

-ਬਰਨਾਲਾ ਸਾਹਿਬ ਨੇ ਸੱਚ ਬਿਆਨ ਕਰਕੇ ਸ਼ਲਾਘਾਯੋਗ ਉੱਦਮ ਕੀਤਾ, ਪਰ ਅੱਧਾ ਸੱਚ ਛੁਪਾ ਲਿਆ: ਮਾਨ
*ਦੱਸੋ ਮਾਨ ਸਾਹਿਬ! ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰ ਰਹੇ ਜੇ, ਬਾਕੀ ਅੱਧਾ ਸੱਚ ਦੱਸਿਆਂ ਆਪਣੇ ਭੇਤ ਵੀ ਤਾਂ ਸਾਹਮਣੇ ਆ ਜਾਣੇ ਸਨ।

-ਪੁਲਿਸ ਸੁਰੱਖਿਆ ਮਹੱਤਵਪੂਰਣ ਸੰਵਿਧਾਨਿਕ ਅਹੁਦੇਦਾਰਾਂ ਨੂੰ ਹੀ ਮਿਲਣੀ ਚਾਹੀਦੀ ਹੈ : ਸੁਪਰੀਮ ਕੋਰਟ
*ਫਿਰ ਸੰਵਿਧਾਨਿਕ ਅਹੁਦੇਦਾਰਾਂ ਦੇ ਚਮਚਿਆਂ ਤੇ ਝੋਲੀ ਚੁੱਕਾਂ ਦਾ ਕੀ ਬਣੂੰਗਾ?

-ਜ਼ਮੀਰ ਵੇਚਣ ਵਾਲੇ ਕੇਵਲ ਅਕਾਲੀ ਦਲ ਬਾਦਲ ਵਿੱਚ ਹੀ ਹਨ
*ਹਾਂ ਭਾਈ ਸਾਹਿਬ! ਗੱਲ ਤਾਂ 16 ਆਨੇ ਸੱਚ ਕਹੀ ਜੇ, ਬਾਕੀ ਤਾਂ ਸਾਰੇ ਦੁੱਧ ਧੋਤੇ ਨੇ।

-ਭਰਤੀ ਘਪਲੇ ‘ਚ ਓਮ ਪ੍ਰਕਾਸ਼ ਚੌਟਾਲਾ ਸਾਥੀਆਂ ਸਮੇਤ ਗ੍ਰਿਫਤਾਰ
*ਲਵੋ ਜੀ ਇਕ ਹੋਰ ਦੁੱਧ ਧੋਤਾ ਗ੍ਰਿਫਤਾਰ ਹੋ ਗਿਆ ਜੇ! ਇਹ ਤਾਂ ਸੋਹਣੀ ਤੁੱਕ ਬੰਦੀ ਹੋ ਗਈ:
“ਚੋਟਾਲਾ ਕਾ ਘੋਟਾਲਾ”

-ਜ਼ਰਦਾਰੀ ਸਰਕਾਰ ਦੇ ਖ਼ਿਲਾਫ਼ ਕਾਦਰੀ ਦੀ ਅਗਵਾਈ ‘ਚ ਵਿਰੋਧ ਪ੍ਰਦਰਸ਼ਨ
*ਲੱਗਦੈ ਜਨਾਬ ਕਾਦਰੀ ਨੂੰ ਨਵਾਂ-ਨਵਾਂ ਸਿਆਸਤ ਦਾ ਬੁਖ਼ਾਰ ਚੜ੍ਹਿਐ?

-ਵਿਲੇਨ ਦੀ ਜ਼ਿੰਦਗ਼ੀ ਵਧੀਆ ਹੁੰਦੀ ਹੈ-ਰਣਬੀਰ
*ਵੇਖ ਲੈ ਬੱਚੂ! ਵਿਲੇਨ ਨੂੰ ਕੁਟਾਪਾ ਵੀ ਚੜ੍ਹਦਾ ਹੁੰਦਾ ਹੈ

-ਨੋ ਕਿਸਿੰਗ:ਨੋ ਬਿਕਨੀ-ਸੋਨਾਕਸ਼ੀ
*ਜਦੋਂ ਤੱਕ ਫ਼ਿਲਮਾਂ ਮਿਲਣੀਆਂ ਘੱਟ ਨਹੀਂ ਜਾਂਦੀਆਂ

-ਪੰਜਾਬ ਸਰਕਾਰ ਸਾਹਿਤਕਾਰਾਂ ਨੂੰ ਪੂਰਾ ਮਾਣ ਸਨਮਾਨ ਦੇਵੇਗੀ: ਜੀ ਕੇ ਸਿੰਘ
*ਅਤੇ ਐਵਾਰਡ ਉਨ੍ਹਾਂ ਨੂੰ ਦੇਵੇਗੀ ਜਿਹੜੇ ਲਿਖਾਰੀ ਸਰਕਾਰ ਦਾ ਪਾਣੀ ਭਰਦੇ ਨੇ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>