ਸ੍ਰੀ ਸ਼ਿੰਦੇ ਨੇ ਜੋ ‘‘ਭਗਵੇਂ ਅੱਤਿਵਾਦ’’ ਦੇ ਸੱਚ ਨੂੰ ਪ੍ਰਗਟਾਇਆ ਹੈ, ਇਸ ਸੱਚ ਨੂੰ ਅਸੀਂ 1997-2002 ਤੱਕ ਦੀ ਬਾਦਲ ਸਰਕਾਰ ਸਮੇਂ ਸਾਹਮਣੇ ਲਿਆਂਦਾ ਸੀ- ਮਾਨ

ਫਤਿਹਗੜ੍ਹ ਸਾਹਿਬ – ‘‘ਹਿੰਦੂ ਦਹਿਸ਼ਤਗਰਦੀ ਜਾਂ ਭਗਵਾਂ ਅੱਤਿਵਾਦ ਨੇ ਹਿੰਦ ਵਿਚ ਘੱਟ ਗਿਣਤੀ ਸਿੱਖ, ਮੁਸਲਿਮ ਅਤੇ ਇਸਾਈਆਂ ਦਾ ਆਜ਼ਾਦੀ, ਇੱਜ਼ਤ ਅਤੇ ਬਰਾਬਾਰਤਾ ਦੀ ਸੋਚ ਨਾਲ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਸ ਹਿੰਦੂ ਦਹਿਸ਼ਤ ਗਰਦੀ ਨੇ ਹੀ ਬੀਤੇ ਸਮੇਂ ਸਮਝਾਉਤਾ ਐਕਸਪ੍ਰੈਸ, ਮਾਲੇਗਾਓਂ ਅਤੇ ਮੱਕਾ ਮਸਜਿਦਾਂ ਵਿਚ ਵੱਡੇ ਬੰਬ ਵਿਸਫ਼ੋਟ ਕੀਤੇ ਸਨ। ਸਾਧਵੀ ਪ੍ਰਿਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਸੁਆਮੀ ਪਾਂਡੇ ਆਦਿ ਆਰ.ਐਸ.ਐਸ ਅਤੇ ਹੋਰ ਹਿੰਦੂ ਦਹਿਸ਼ਤ ਗਰਦੀ ਸੰਗਠਨਾਂ ਦੇ ਦਿਮਾਗਾਂ ਦੀ ਹੀ ਦੇਣ ਸੀ ਜੋ ਹਿੰਦ ਵਿਚ ਵੱਖ ਵੱਖ ਸਥਾਂਨਾਂ ਤੇ ਇਕ ਸਾਜਿਸ਼ ਤਹਿਤ ਮਨੁੱਖਤਾ ਦਾ ਘਾਣ ਕੀਤਾ ਗਿਆ। ਇਨ੍ਹਾਂ ਹਿੰਦੂ ਦਹਿਸਤ ਗਰਦੀ ਸੰਗਠਨਾਂ ਵੱਲੋ ਅਜਿਹੀਆਂ ਕਾਰਵਾਈਆਂ ਕਰਨ ਪਿੱਛੇ ਮੁਸਲਿਮ ਕੌਮ ਨੂੰ ਬਦਨਾਮ ਕਰਨ ਦੀ ਇਕ ਡੂੰਘੀ ਸਾਹਿਸ਼ ਸੀ। ਇੱਥੇ ਇਹ ਵਰਣਨ ਕਰਲਾ ਜ਼ਰੂਰੀ ਹੈ ਕਿ ਆਰ.ਐਸ.ਐਸ ਦੀ ਅਗਵਾਈ ਹੇਠ ਇਸ ਭਗਵੇਂ ਅੱਤਿਜਾਦ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਕੌਮ ਦੇ ਧਾਰਮਿਕ ਸਥਾਨ ਵਿਚ ਬੰਬ ਵਿਸਫੋਟ ਕਰਨ ਦੀ ਸਾਜਿਸ਼ ਰਚੀ ਸੀ ਤਾਂ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਨੂੰ ਖ਼ਤਮ ਕਰਕੇ, ਇਸ ਕਾਰਵਾਈ ਨੂੰ ਮੁਸਲਿਮ ਕੌਮ ਦੇ ਨਾਮ ਮੜ੍ਹ ਕੇ ਸਿੱਖਾਂ ਅਤੇ ਮੁਸਲਮਾਨਾਂ ਵਿਚ ਲੜਾਈ ਕਰਾਈ ਜਾ ਸਕੇ। ਇਹ ਤਾਂ ਉਸ ਅਕਾਲਪੁਰਖ ਦੀ ਕਿਰਪਾ ਨਾਲ ਇਨਾਂ ਵੱਲੋ ਸ੍ਰੀ ਦਰਬਾਰ ਸਾਹਿਬ ਵਿਚ ਬੰਬ ਰੱਖਣ ਦੀ ਸਾਜਿਸ਼ ਦਾ ਪਹਿਲੋਂ ਹੀ ਪਰਦਾ ਫਾਸ਼ ਹੋ ਗਿਆ ਜਿਸ ਨਾਲ ਸਿੱਖ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਦੇ ਧਾਰਮਿਕ ਸਥਾਨ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਜੇਕਰ ਅੱਜ ਜੈਪੁਰ ਵਿਖੇ ਹੋਏ ਕਾਂਗਰਸ ਦੇ ਇਜਲਾਸ ਵਿਚ ਹਿੰਦ ਦੇ ਮੌਜੂਦਾ ਗ੍ਰਹਿ ਵਜੀਰ ਸ੍ਰੀ ਸੁਸ਼ੀਲ ਕੁਮਾਰ ਸਿੰਦੇ ਨੇ ‘‘ਹਿੰਦੂ ਦਹਿਸ਼ਤ ਗਰਦੀ’’ ਦੇ ਹੋ ਰਹੇ ਅਮਲ ਨੂੰ ਪ੍ਰਵਾਲ ਕਰਕੇ ਅਤੇ ਆਰ.ਐਸ.ਐਸ ਵੱਲੋ ਹਿੰਦੂ ਦਹਿਸ਼ਤ ਗਰਦਾਂ ਦੀ ਸਿਖਲਾਈ ਦੇ ਚੱਲ ਰਹੇ ਕੈਪਾਂ ਦੀ ਗੱਲ ਕਰਕੇ ਸੱਚ ਕਹਿਣ ਦੀ ਜ਼ੁਰੱਤ ਕੀਤੀ ਹੈ ਤਾਂ ਹੁਣ ਯੂ.ਪੀ.ਏ ਦੀ ਹਕੂਮਤ ਨੂੰ ਅਤੇ ਸ੍ਰੀ ਸ਼ਿੰਦੇ ਨੂੰ ਬੀਤੇ ਸਮੇਂ ਵਿਚ ਹੋਏ ਹਿੰਦੂ ਦਹਿਸ਼ਤ ਗਰਦਾਂ ਦੇ ਬੰਬ ਵਿਸਫੋਟਾਂ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਬੰਬ ਰੱਖਣ ਦੀ ਸਾਜਿਸ਼ ਵਿਚ ਸ਼ਾਮਿਲ ਹਿੰਦੂ ਦਹਿਸ਼ਤ ਗਰਦਾਂ ਦੀ ਜਾਂਚ ਦੁਆਰਾ ਸਾਹਮਦੇ ਲਿਆ ਕੇ ਕਾਨੂੰਨ ਅਨੁਸਾਰ ਸਜਾਵਾਂ ਦੁਆਉਣ ਦਾ ਪ੍ਰੁਬੰਧ ਕਰਾਵੁਣ ਦੀ ਜਿੰਮੇਵਾਰੀ ਨਿਭਾਉਣ’’।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦ ਦੇ ਹੂਕਮਰਾਨਾਂ ਵੱਲੋ ਹਿੰਦੂ ਦਹਿਸ਼ਤ ਗਰਦਾਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਦੋਸ਼ੀਆਂ ਨੂੰ ਬਚਾਉਣ ਹਿਤ ਕੀਤੇ ਜਾ ਰਹੇ ਦੁਖਦਾਇਕ ਅਮਲਾਂ ਉਤੇ ਗਹਿਰੀ ਚਿੰਤਾ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਦੋਂ ਪੰਜਾਬ ਵਿਚ 1997-2002 ਤੱਕ ਬਾਦਲ-ਬੀ.ਜੇ.ਪੀ ਹਕੂਮਤ ਸੀ, ਉਸ ਸਮੇ ਸਾਧਵੀ ਪ੍ਰਿਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਸੁਆਮੀ ਪਾਂਡੇ ਦੀਆਂ ਦਹਿਸ਼ਤ ਗਰਦੀ ਵਾਲੀਆਂ ਕਾਰਵਾਈਆਂ ਨੂੰ ਪੰਜਾਬ ਸਰਕਾਰ ਅਤੇ ਹਿੰਦ ਹਕੂਮਤ ਦੇ ਧਿਆਲ ਵਿਚ ਲਿਆਂਉਦੇ ਹੋਏ ਇਨਾ ਹਿੰਦੂ ਦਹਿਸ਼ਤਗਰਦਾਂ ਅਤੇ ਸੰਗਠਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਜੋਰਦਾਰ ਅਪੀਲ ਕੀਤੀ ਸੀ ਪਰ ਦੋਵਾਂ ਹਕੂਮਤਾਂ ਨੇ ਇਸ ਭਗਵੇਂ ਅੱਤਿਵਾਦ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਇਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਅਤੇ ਇਨ੍ਹਾਂ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਦੀਆਂ ਕਾਰਵਾਈਆਂ ਕੀਤੀਆਂ ਸਨ। ਜੋ ਕਿ ਹਿੰਦ ਦੇ ਇਕ ਵਿਧਾਨ, ਇਕ ਕਾਨੂੰਨ ਤਹਿਤ ਸਿੱਖ ਕੌਮ ਨਾਲ ਵੱਡੇ ਵਿਤਕਰੇ ਅਤੇ ਬੇਇਨਸਾਫੀਆ ਵਾਲੇ ਅਮਲ ਹਨ। ਉਨ੍ਹਾਂ ਕਿਹਾ ਕਿ ਬੀ.ਜੇ.ਪੀ, ਆਰ.ਐਸ.ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਸ਼ਿਵ ਸੈਨਾ ਵਰਗੇ ਫਿਰਕੂ ਸੰਗਠਨਾ ਵੱਲੋ ਕੀਤੀਆਂ ਜਾ ਰਹੀਆਂ ‘‘ਹਿੰਦੂ ਦਹਿਸ਼ਤਗਰਦੀ’’ ਵਾਲੀਆਂ ਕਾਰਵਾਈਆਂ ਨੂੰ ਨਾਂ ਤਾਂ ਕਾਂਗਰਸ ਜਮਾਤ ਨੇ ਗੰਭੀਰਤਾ ਨਾਲ ਲਿਆ ਅਤੇ ਨਾਂ ਹੀ ਐਨ.ਡੀ.ਏ ਹਕੂਮਤ ਨੇ । ਅੱਜ ਜੇਕਰ ਕਾਂਗਰਸ ਦੇ ਇਜਲਾਸ ਵਿਚ ਹਿੰਦ ਦੇ ਗ੍ਰਹਿ ਵਜੀਰ ਨੇ ‘‘ਭਗਵੇਂ ਅੱਤਿਵਾਦ ਜਾਂ ਹਿੰਦੂ ਦਹਿਸ਼ਤਗਰਦੀ’’ ਦੇ ਸੱਚ ਨੂੰ ਪ੍ਰਵਾਨ ਕਰ ਲਿਆ ਹੈ ਤਾਂ ਉਹ ਇਨ੍ਹਾਂ ਸੰਗਠਨਾ ਵਿਰੁੱਧ ਫੌਰੀ ਕਾਰਵਾਈ ਕਰਦੇ ਹੋਏ ਕਾਨੂੰਨ ਅਨਸਾਰ ਸਜਾਵਾਂ ਦਿਵਾਉਣ ਦੇ ਆਪਣੇ ਫਰਜਾਂ ਨੂੰ ਪੂਰਨ ਕਰਨ। ਸ. ਮਾਨ ਨੇ ਇਹ ਵੀ ਮੰਗ ਕੀਤੀ ਕਿ 2000 ਵਿਚ ਚਿੱਠੀ ਸਿੰਘ ਪੁਰਾ(ਜੰਮੂ ਕਸ਼ਮੀਰ) ਵਿਚ 43 ਸਿੱਖਾਂ ਦੇ ਹੋਏ ਸਾਜਿਸ਼ੀ ਕਤਲ, 1984 ਵਿਚ ਪੀ. ਚਿੰਦਾਬਰਮ , ਕਮਲ ਨਾਥ, ਅਮਿਤਾਬ ਬੱਚਨ ਅਤੇ ਹੋਰ ਸਿੱਖ ਕੌਮ ਦੇ ਕਾਤਿਲ ਸਿਆਸਤਦਾਨਾਂ , 25000 ਅਣ-ਪਛਾਤੀਆਂ ਸਿੱਖਾਂ ਦੀਆਂ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਅਤੇ ਸਿੱਖਾਂ ਦੀਆਂ ਧੀਆਂ ਭੈਣਾ ਨਾਲ ਹਜਾਰਾਂ ਦੀ ਗਿਣਤੀ ਵਿਚ ਹੋਏ ਜਬਰ-ਜਿਨਾਹ, ਬੀਤੇ ਸਮੇ ਵਿਚ ਤਾਲਿਬਾਨਾ ਵੱਲੋਂ ਅਫਗਾਨਿਸਤਾਨ ਵਿਚ  ਮਾਰੇ ਗਏ ਦੋ ਸਿੱਖਾਂ ਅਤੇ ਹੁਣੇ ਪਾਕਿਸਤਾਨ ਵਿਚ ਇਕ ਸਿੱਖ ਅਤੇ ਸਰਹੱਦ ਉੱਤੇ ਦੋ ਹਿੰਦੂ ਫੌਜ ਦੇ ਜਵਾਨਾਂ ਦੇ ਸਿਰ ਕਲਮ ਕਰਨ  ਆਦਿ ਜੁਰਮਾਂ ਦੀ ਕੌਮਾਂਤਰੀ ਜਥੇਬੰਦੀ ਯੂ.ਐਨ.ਓ ਤੋਂ ਨਿਰਪੱਖ ਜਾਂਚ ਕਰਾਉਣ ਹਿੱਤ ਕਦਮ ਉਠਾਉਣ, ਤਾਂ ਕਿ ਮਨੁੱਖਤਾ ਦੇ ਕਾਤਲਾਂ ਨੂੰ ਜਿਨੇਵਾ ਕਨਵਉਂਸ਼ਨਜ਼ ਆਫ ਵਾਰ ਅਤੇ ਹੋਰ ਕੌਮਾਂਤਰੀ ਕਾਨੂੰਨਾਂ ਅਧੀਨ ਕੌਮਾਂਤਰੀ ਅਦਾਲਤਾਂ ਵਿਚੋਂ ਸਜਾਵਾਂ ਦਿਵਾਈਆਂ ਜਾ ਸਕਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>