ਮੁੰਡਾ ਜੰਮਣ ਤੇ ਤਾਕੀ ਵਿੱਚ ਖੜ੍ਹ ਕੇ 25 ਗੋਲੀਆਂ ਚਲਾਈਆਂ

ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਪੁਲਿਸ ਨੇ ਰਾਤ ਦੇ ਗਿਆਰਾਂ ਵਜੇ ਇਥੋਂ ਦੇ ਇਲਾਕੇ ਪਾਂਤਾਂਨ ਵਿੱਚ
25 ਹਵਾਈ ਫਾਇਰ ਕਰਨ ਦੇ ਦੋਸ਼ ਤਹਿਤ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਦੋਂ ਉਸ ਬਿਲਡਿੰਗ ਵਿੱਚ ਰਹਿ ਰਹੇ ਲੋਕਾਂ ਨੇ ਗੋਲੀਆਂ ਚੱਲਣ ਦੀ ਅਵਾਜ਼ ਸੁਣੀ ਤਾਂ ਕਿਸੇ ਅਗਿਆਤ ਵਿਆਕਤੀ ਨੇ ਪੁਲਿਸ ਨੂੰ ਫੋਨ ਕਰ ਦਿੱਤਾ।ਪੁਲਿਸ ਨੇ ਹੁਸ਼ਿਆਰੀ ਨਾਲ ਮਕਾਨ ਵਿੱਚ ਦਾਖਲ ਹੋ ਕੇ ਉਸ ਆਦਮੀ ਨੂੰ ਪਸਤੌਲ ਸਮੇਤ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਉਹ 25 ਖਾਲੀ ਕਾਰਤੂਸ ਵੀ ਬਰਾਮਦ ਕਰ ਲਏ ਹਨ।ਖਬਰ ਲਿਖੇ ਜਾਣ ਤੱਕ ਉਹ ਪੁਲਿਸ ਦੀ ਹਿਰਾਸਤ ਵਿੱਚ ਸੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਉਹ ਰੀਪਬਲਿੱਕ ਆਫ ਸਰਬੀਆ ਮੂਲ ਦੇ ਦੇਸ਼ ਦੇ ਆਦਮੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਹ ਸਾਡੇ ਕਲਚਰ ਵਿੱਚ ਰਿਵਾਜ਼ ਹੈ ਜਦੋਂ ਕਿਸੇ ਘਰ ਪੁੱਤ ਜੰਮਦਾ ਹੈ, ਇਸ ਤਰ੍ਹਾਂ ਕਰਕੇ ਅਸੀ ਖੁਸ਼ੀ ਨੂੰ ਜਾਹਰ ਕਰਦੇ ਹਾਂ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>