ਗ੍ਰਹਿ ਮੰਤਰੀ ਸ਼ਿੰਦੇ ਦੇ ਦਲਿਤ ਪ੍ਰੀਵਾਰ ਨਾਲ ਸਬੰਧਿਤ ਹੋਣ ਕਰਕੇ ਉਨ੍ਹਾਂ ਵਿਰੁੱਧ਼ ਹਿੰਦੂਤਵ ਸੋਚ ਵਾਲੇ ਲੋਕ ਬੇਦਲੀਲ ਰੌਲਾ ਪਾ ਰਹੇ ਹਨ- ਮਾਨ

ਫਤਿਹਗੜ੍ਹ ਸਾਹਿਬ – ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਗ੍ਰਹਿ ਵਜੀਰ ਹਿੰਦ ਇਕ ਦਲਿਤ ਪਰਿਵਾਰ ਨਾਲ ਸੰਬੰਧਤ ਸਿਆਸਤਦਾਨ ਅਤੇ ਆਗੂ ਹਨ। ਉਨ੍ਹਾਂ ਨੇ ‘‘ਭਗਵੇਂ ਜਾਂ ਹਿੰਦੂ ਦਹਿਸ਼ਤਗਰਦੀ’’ ਦੇ ਹੋ ਰਹੇ ਮਨੁੱਖਤਾ ਵਿਰੋਧੀ ਅਮਲਾਂ ਵਿਰੁੱਧ ਕੌੜਾ ਸੱਚ ਮੁਲਕ ਨਿਵਾਸੀਆਂ ਸਾਹਮਣੇ ਦ੍ਰਿੜ੍ਹਤਾ ਨਾਲ ਮੁਲਕ  ਰੱਖਿਆ ਹੈ। ਪਰ ਹਿੰਦੂਤਵ ਸੋਚ ਨੂੰ ਉਤਸ਼ਾਹਿਤ ਕਰਨ ਵਾਲੇ ਭਾਵੇਂ ਉਹ ਬੀ.ਜੇ.ਪੀ ਜਾਂ ਆਰ.ਐਸ.ਐਸ ਵਿਚ ਹੋਣ ਜਾਂ ਕਾਂਗਰਸ ਜਮਾਤ ਵਿਚ, ਸਭਨਾਂ ਨੇ ਇੱਕ ਦਲਿਤ ਆਗੂ ਦੀ ਸੱਚ ਬੋਲਣ ਵਾਲੀ ਉੱਭਰਦੀ ਸ਼ਖ਼ਸੀਅਤ ਨੂੰ ਦਬਾਉਣ ਦੀ ਮੰਤਭਾਵਨਾਂ ਅਧੀਨ ਹਿੰਦ ਵਿਚ ਬੇਦਲੀਲ ਫ਼ਜ਼ੂਲ ਰੌਲਾ ਪਾਉਣਾ ਅਤੇ ਉਨ੍ਹਾਂ ਦੇ ਪੁਤਲੇ ਫੂਕਣ ਦਾ ਅਮਲ ਕਰਨਾਂ ਸ਼ੁਰੂ ਕਰ ਦਿੱਤਾ ਹੈ। ਕਿਊਂਕਿ ਇਹਨਾਂ ਨੂੰ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਕੋਈ ਵੀ ਖੁਦਾਰ ਆਗੂ ਹਿੰਦ ਦੀ ਸਿਆਸਤ ਵਿਚ ਮੋਹਰੀ ਬਣਦਾ ਨਹੀਂ ਸਖਾਉਂਦਾ। ਇਸ ਲਈ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ  ਨੂੰ ਹਿੰਦੂਤਵ ਮਨੁੱਖਤਾ ਮਾਰੂ ਅਤੇ ਹਿੰਦੂ ਦਹਿਸ਼ਤਗਰਦੀ ਵਿਰੁੱਧ ਇੱਕ ਹੋ ਜਾਣਾ ਚਾਹੀਦਾ ਹੈ, ਤਾਂ ਕਿ ਬਹੁਗਿਣਤੀ ਹਿੰਦੂ ਕੌਮ ਦੇ ਤਾਨਾਸ਼ਾਹੀ ਅਤੇ ਆਪ ਹੁਦਰੀਆਂ ਕਾਰਵਾਈਆਂ ਨੂੰ ਇਕ ਮਜਬੂਤ ਚੁਨੌਤੀ ਦਿੱਤੀ ਜਾ ਸਕੇ। ਜੋ ਲੋਕ ਹਿੰਦੂ ਦਹਿਸ਼ਤਗਰਦਾਂ ਰਾਹੀਂ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾਂ ਨੂੰ ਕੁਚਲਦੇ ਆ ਰਹੇ ਹਨ, ਉਨ੍ਹਾਂ ਉੱਤੇ ਜਬਰ-ਜ਼ੁਲਮ ਕਰਦੇ ਆ ਰਹੇ ਹਨ ਅਜਿਹੇ ਮਨੁੱਖਤਾ ਵਿਰੋਧੀ ਆਗੂਆਂ ਨੂੰ ਹਕੂਮਤੀ ਸਿੰਘਾਸਣ ਤੋਂ ਦੂਰ ਰੱਖਿਆ ਜਾ ਸਕੇ’’।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀ.ਜੇ.ਪੀ ਆਰ.ਐਸ.ਐਸ ਅਤੇ ਹੋਰ ਹਿਦੂ ਸੰਗਠਨਾਂ ਵੱਲੋਂ ਗੈਰ ਦਲੀਲ ਤਰੀਕੇ ਸ਼੍ਰੀ ਸਿੰਦੇ ਵੱਲੋਂ ਦ੍ਰਿੜ੍ਹਤਾ ਨਾਲ ਪ੍ਰਗਟਾਏ ਗਏ ਹਿੰਦੂ ਦਹਿਸ਼ਤਗਰਦੀ ਦੇ ਸੱਚ ਨੂੰ ਦਬਾਉਣ ਅਤੇ ਪ੍ਰੀਗਿਆ ਠਾਕੁਰ ਸਿੰਘ, ਕਰਨਲ ਪ੍ਰੋਹਿਤ, ਸੁਆਮੀ ਦਆਨੰਦ ਪਾਂਡੇ, ਸੁਆਮੀ ਅਸੀਮਾਂ ਨੰਦ, ਸੰਦੀਪ ਡਾਂਗੇ, ਰਾਮ ਜੀ ਕਲਸਾਂਗਰਾ, ਸੁਨੀਲ ਜੋਸ਼ੀ, ਕਮਲ ਚੌਹਾਨ, ਮੁਕੇਸ਼ ਬਸ਼ਾਨੀ, ਦਵਿੰਦਰ ਗੁਪਤਾ ਅਤੇ ਚੰਦਰ ਸ਼ੇਖਰ ਅਤੇ ਇਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਅਡਵਾਨੀ, ਮੋਦੀ, ਅਸ਼ੋਕ ਸਿੰਘਲ, ਦਾਰਾ ਸਿੰਘ, ਵਿਨੈ ਕਟਾਰੀਆਂ, ਮੁਰਲੀ ਮਨੋਹਰ ਜੋਸ਼ੀ, ਠਾਕੁਰੇ ਪਰਿਵਾਰ, ਸੁਸ਼ਮਾ ਸਵਰਾਜ ਸਮੇਤ ਦਹਿਸ਼ਤਗਰਦੀਆਂ ਦੀ ਪਿੱਠ ਥਾਪੜਨ ਵਾਲੇ ਆਰ.ਐਸ.ਐਸ, ਬੀ.ਜੇ.ਪੀ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਸ਼ਿਵ ਸੈਨਾ ਵਰਗੇ ਸੰਗਠਨਾਂ ਵੱਲੋਂ ਹਿੰਦੂ ਦਹਿਸ਼ਤਗਰਦੀ ਦੇ ਸੱਚ ਨੂੰ ਸਾਹਮਣੇ ਲਿਆਉਣ ਵਾਲੇ ਸ਼੍ਰੀ ਸੁਸ਼ੀਲ ਕੁਮਾਰ ਸਿੰਦੇ ਦੇ ਪੁਤਲੇ ਫੂਕਣ ਅਤੇ  ਇਕ ਦਲਿਤ ਨੂੰ ਗ੍ਰਹਿ ਵਜੀਰ ਦੇ ਅਹੁਦੇ ਤੋਂ ਲਾਹੁਣ ਦੀਆਂ ਅਸਫਲ ਸਾਜਿਸ਼ਾਂ ਕਰਨ ਵਾਲਿਆਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਕਾਂਗਰਸ ਜਮਾਤ ਅਤੇ ਬੀ.ਜੇ.ਪੀ ਜਮਾਤ ਵਿਚ ਉਨ੍ਹਾਂ ਲੋਕਾਂ ਦੀ ਵੱਡੀ ਗਿਣਤੀ ਹੈ ਜੋ ਫਿਰਕੂ ਸੋਚ ਦੇ ਧਾਰਨੀ ਹਨ ਅਤੇ ਜਿਨਾਂ ਦੇ ਜਹਿਨ ਵਿਚ ਹਿੰਦੂ, ਹਿੰਦੀ ਅਤੇ ਹਿੰਦੋਸਤਾਨ ਦੀ ਘੱਟ ਗਿਣਤੀ ਕੌਮਾਂ ਅਤੇ ਮਨੁੱਖਤਾ ਵਿਰੋਧੀ ਸੋਚ ਬਹੁਤ ਤੇਜੀ ਨਾਲ ਪੱਨਪ ਰਹੀ ਹੈ। ਜਦੋਂ ਵੀ ਕਾਂਗਰਸੀ ਜਾਂ ਬੀ.ਜੇ.ਪੀ ਵਿਚ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਆਗੂ ਹਿੰਦ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਅਮਲੀ ਕਦਮ ਉਠਾਉਂਦਾ ਹੈ ਤਾਂ ਦੋਵੇ ਜਮਾਤਾਂ ਵਿਚ ਬੈਠੇ ਹਿੰਦੂਤਵ ਪੱਖੀ ਲੋਕ, ਉਸ ਵਿਰੁੱਧ ਫਜੂਲ ਦਾ ਵਾਵੇਲਾ ਖੜ੍ਹਾ ਕਰ ਦਿੰਦੇ ਹਨ। ਲੇਕਿਨ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਆਗੂਆਂ ਨੂੰ ਡਾ: ਅੰਬੇਦਕਰ ਵਰਗੀਆਂ ਸ਼ਖਸੀਅਤਾਂ ਦੇ ਜੀਵਨ ਤੋਂ ਸੇਧ ਲੈਦੇ ਹੋਏ ਕਦੀ ਵੀ ਹਿੰਦੂਤਵ ਸੋਚ ਅੱਗੇ ਗੋਡੇ ਨਹੀੲ ਟੇਕਣੇ ਚਾਹੀਦੇ। ਬਲਕਿ ਸ਼੍ਰੀ ਸਿੰਦੇ ਦੀ ਤਰਾਂ ਦ੍ਰਿੜ੍ਹਤਾ ਨਾਲ ਬੋਖੌਫ਼ ਹੋ ਕੇ ਹਿੰਦ ਵਿਚ ਹੋ ਰਹੇ ਗੈਰ ਕਾਨੂੰਨੀ ਅਤੇ ਗੈਰ ਸਮਾਜੀ ਉਪੱਦਰਾਂ ਵਿਰੁੱਧ ਸਮੂਹਿਕ ਤੌਰ ਤੇ ਜੋਰਦਾਰ ਆਵਾਜ਼ ਉਠਾਉਣ ਦੇ ਆਪਣੇ ਇਨਸਾਨੀ ਫ਼ਰਜਾਂ ਨੂੰ ਪੂਰਨ ਕਰਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਵੀ ਮੁਸਲਿਮ, ਇਸਾਈਆਂ ਅਤੇ ਦਲਿਤਾਂ ਦੀ ਤਰਾਂ ਘੱਟ ਗਿਣਤੀ ਕੌਮ ਹੈ। ਸਿੱਖ ਕੌਮ ਨੂੰ ਹਿੰਦ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਅਤੇ ਉੱਥੋਂ ਦੀਆਂ ਹਕੂਮਤਾਂ ਨੂੰ ਗੁਮਰਾਹ ਕਰਨ ਹਿੱਤ ਪ੍ਰਚਾਰ ਕੀਤਾ ਜਾਂਦਾ ਹੈ ਡਾ.ਮਨਮੋਹਨ ਸਿੰਘ ਹਿੰਦ ਦੇ ਵਜ਼ੀਰੇ ਆਜ਼ਮ ਅਤੇ ਹਿੰਦ ਫੌਜ ਦੇ ਮੁੱਖੀ ਜਨਰਲ ਵਿਕਰਮ ਸਿੰਘ ਸਿੱਖ ਹਨ। ਅਸੀਂ ਇਥੇ ਸਪੱਸ਼ਟ ਕਰ ਦੇਣਾ ਚਾਹੰਦੇ ਹੲ ਕਿ ਹਿੰਦ ਦੀ ਪਾਲੀਸੀ ਘੜਨ ਵਿਚ ਹਿੰਦੂਤਵ ਸੋਚ ਵਾਲੇ ਹੀ ਮੋਹਰੀ ਹੁੰਦੇ ਹਨ। ਅਜਿਹੇ ਸਿੱਖ, ਮੁਸਲਿਮ ਜਾਂ ਇਸਾਈ ਤਾਂ ਹਿੰਦੂਤਵ ਪਾਲਿਸੀ ਨੂੰ ਲਾਗੂ ਕਰਨ ਦੇ ਜਿੰਮੇਵਾਰ ਹੁੰਦੇ ਹਨ, ਨਾਂ ਕਿ ਪਾਲਿਸੀ ਘੜਨ ਵਿਚ। ਉਨ੍ਹਾਂ ਕਿਹਾ ਕਿ ਕਿ ਹਿਦ ਵਿਚ ਉਨਾਂ ਸਿੱਖਾਂ, ਮੁਸਲਮਾਨਾਂ ਜਾਂ ਇਸਾਈਆਂ ਨੂੰ ਉੱਚ ਆਹੁਦੇ ਦਿੱਤੇ ਜਾਂਦੇ ਹਨ ਜੋ ਹਿੰਦੂਤਵ ਸੋਚ ਵਾਲਿਆਾਂ ਦੇ ‘‘ਝਾੜੂ-ਬਰਦਾਰ’’ ਤੇ ਵਫਾਦਾਰ ਹੋਣ। ਡਾ. ਅੰਬੇਦਕਰ ਜਾਂ ਸ਼੍ਰੀ ਸੁਸ਼ੀਲ ਸ਼ਿੰਦੇ ਵਰਗੇ ਜੋ ਸੱਚ ਨੂੰ ਸੱਚ ਕਹਿਣ ਦੀ ਜ਼ੁਰੱਤ ਰੱਖਦੇ ਹੋਣ ਅਤੇ ਜਿਨ੍ਹਾਂ ਵਿਚ ਇਨਸਾਨੀ ਕਦਰਾਂ-ਕੀਮਤਾਂ ਦੀ ਸੋਚ ਪ੍ਰਬਲ ਹੋਵੇ, ਉਨ੍ਹਾਂ ਨੂੰ ਹਿੰਦੂਤਵ ਹੁਕਮਰਾਨ ਬਿਲਕੁਲ ਪ੍ਰਵਾਨ ਨਹੀਂ ਕਰਦੇ। ਜਿਵੋਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ਼੍ਰੀ ਦ੍ਰਿਵੇਦੀ ਨੇ ਸ਼੍ਰੀ ਸ਼ਿੰਦੇ ਦੇ ਸਹੀ ਬਿਆਨ ਉੱਤੇ ਘੱਟ ਗਿਣਤੀ ਮਾਰੂ ਸੋਚ ਨੂੰ ਉਜਾਗਰ ਕਰਦੇ ਹੋਏ ਕਿਹਾ ਹੈ ਕਿ ਸ਼੍ਰੀ ਸ਼ਿੰਦੇ ਦਾ ਬਿਆਨ ਨਿੱਜੀ ਹੈ ਕਾਂਗਰਸ ਦਾ ਨਹੀਂ। ਸ. ਮਾਨ ਨੇ ਇਸ ਉਪਰੋਕਤ ਹਿੰਦੂ ਸੋਚ ਉੱਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਹੇ ਕਿਹਾ ਕਿ ਸ਼੍ਰੀ ਸਲਮਾਨ ਖੁਰਸ਼ੀਦ ਵਿਦੇਸ਼ ਵਜੀਰ ਹਿੰਦ ਵੱਲੋਂ ਸ਼੍ਰੀ ਸ਼ਿੰਦੇ ਦੇ ਕਥਨ ਨੂੰ ਸਹੀ ਠਹਿਰਾਉਣਾ, ਫਿਰ ਹਿੰਦ ਦੇ ਗ੍ਰਹਿ ਸਕੱਤਰ ਸ਼੍ਰੀ ਆਰ.ਕੇ ਸਿੰਘ ਵੱਲੋਂ ਉਪਰੋਕਤ ਵਰਦਲ ਕੀਤੇ ਗਏ ਸੰਘ ਪਰਿਵਾਰ ਨਾਲ ਸੰਬੰਧਤ ਦਸ ਹਿੰਦੂ ਦਹਿਸ਼ਤਗਰਦਾਂ ਦੇ ਨਾਮਾਂ ਨੂੰ ਸਬੂਤਾਂ ਸਮੇਤ ਹਿੰਦ ਨਿਵਾਸੀਆਂ ਦੇ ਸਾਹਮਣੇ ਲਿਆਉਣ ਦੇ ਬਾਅਦ ਵੀ ਸ਼੍ਰੀ ਦ੍ਰਿਵੇਦੀ ਵਰਗੇ ਕਾਂਗਰਸ ਜਾਂ ਬੀ.ਜੇ.ਪੀ ਜਮਾਤਾਂ ਵਿਚ ਬੈਠੇ ਲੋਕ ‘‘ਹਿੰਦੂ ਦਹਿਸ਼ਤਗਰਦੀ ’’ ਨੂੰ ਛਿਪਾਉਣ ਅਤੇ ਮਨੁੱਖਤਾ ਵਿਰੋਧੀ ਦਹਿਸ਼ਤਗਰਦੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਅਮਲਾਂ ਉੱਤੇ ਕੀ ਪਰਦਾ ਪਾ ਸਕਣਗੇ?
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਕੇਵਲ ਹਿੰਦੂ ਬਹੁਗਿਣਤੀ ਨਾਲ ਸੰਬੰਧਤ ਕਾਂਗਰਸ, ਬੀ.ਜੇ.ਪੀ ਜਮਾਤਾਂ ਵਿਚ ਹੀ ਅਜਿਹੀਆਂ ‘‘ਕਾਲੀਆਂ ਬਿੱਲੀਆਂ’’ ਨਹੀਂ ਜੋ ਹਿੰਦੂ ਦਹਿਸ਼ਤਗਰਦੀ ਦੀ ਪੁਸ਼ਤ-ਪਨਾਹੀ ਕਰਦੇ ਹਨ, ਬਲਕਿ ਹਿੰਦ ਫੌਜ, ਹਿੰਦ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਵਿਚ ਵੀ ਕਰਨਲ ਪ੍ਰੋਹਿਤ, ਜਰਨਲ ਵੋਹਰਾ, ਕੇ.ਪੀ.ਐਸ ਗਿੱਲ, ਇਜ਼ਹਾਰ ਆਲਮ, ਸੁਮੇਧ ਸੈਣੀ ਅਤੇ ਐਸ.ਐਸ ਵਿਰਕ ਵਰਗੀਆਂ ‘‘ਕਾਲੀਆਂ ਬਿੱਲੀਆਂ’’ ਆਪਣੇ ਪਰਿਵਾਰਿਕ ਅਤੇ ਮਾਲੀ ਸੁਆਰਥਾਂ ਅਧੀਨ ਹਿੰਦੂਤਵ ਹੁਕਮਰਾਨਾਂ ਦੇ ਗੈਰ ਕਾਨੂੰਨੀ ਹੁਕਮਾਂ ਨੂੰ ਮੰਨ ਕੇ ਮੁਲਕ ਨਿਵਾਸੀਆਂ ਅਤੇ ਸਿੱਖ ਕੌਮ ਉੱਤੇ ਨਿਰੰਤਰ ਜਬਰ-ਜ਼ੁਲਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਸਿੱਖਾਂ ਦੇ ਕਾਤਿਲ ਸੁਮੇਧ ਸੈਣੀ ਵਿਰੁੱਧ ਪਾਈ ਗਈ ਪਟੀਸ਼ਨ ਦੇ ਸੰਬੰਧ ਵਿਚ ਬਾਦਲ ਦਲੀਆਂ ਨੇ ਸੁਮੇਧ ਸੈਣੀ ਦੇ ਪੱਖ ਵਿਚ ਭੁਗਤ ਕੇ ਇਸ ਸਾਬਿਤ ਕਰ ਦਿੱਤਾ ਹੈ ਕਿ ਉਹ ਹਿੰਦੂਤਵ ਸੰਗਠਨਾਂ ਦੇ ਪੱਕੇ ਹੱਥਠੋਕੇ ਬਣ ਚੁੱਕੇ ਹਨ। ਅਜਿਹੇ ਤਾਨਾਸ਼ਾਹੀ ਅਤੇ ਸਵਾਰਥਾਂ ਭਰੇ ਸਿਸਟਮ ਵਿਚ ਇੱਥੋਂ ਦੀਆਂ ਅਦਾਲਤਾਂ, ਕਾਨੂੰਨ ਤੋਂ ਸਿੱਖ ਕੌਮ ਨੂੰ ਕਤਈ ਇਨਸਾਫ ਨਹੀ ਮਿਲ ਸਕਦਾ ਕਿਉਂਕਿ ਇੱਥੇ ਤਾਂ ਪੀ. ਚਿੰਦਾਬਰਮ, ਕਮਲ ਨਾਥ ਵਰਗੇ ਸਿੱਖਾਂ ਦੇ ਕਾਤਿਲਾਂ ਨੂੰ ਵਜੀਰੀਆਂ ਅਤੇ ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਜਾਂਦਾ ਹੈ। ਇਸ ਲਈ ਸਿੱਖ ਕੌਮ ਨੂੰ ਅਤੇ ਘੱਟ ਗਿਣਤੀ ਕੌਮਾਂ ਨੂੰ ਆਪਣੇ ਜ਼ਿਹਨ ਵਿਚ ਧੁਰ ਤੱਕ ਇਹ ਗੱਲ ਵਸਾ ਲੈਣੀ ਚਾਹੀਦੀ ਹੈ ਕਿ ਬਰਾਬਰਤਾ ਦੀ ਸੋਚ ਅਤੇ ਹਰ ਇੱਕ ਦੇ ਸਵੈਮਾਨ ਨੂੰ ਕ੍ਯਾਇਮ ਰੱਖਣ ਵਾਲੇ ‘‘ਖਾਲਿਸਤਾਨ ਸਟੇਟ’’ ਨੂੰ ਹੋਦ ਵਿਚ ਲਿਆਏ ਤੋਂ ਬਿਨਾਂ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕੀਤੇ ਬਿਨਾਂ ਹਿੰਦੂਤਵ ਹੁਕਮਰਾਨਾਂ ਦੇ ਜਬਰ-ਜ਼ੁਬਮ ਦਾ ਅੰਤ ਨਹੀਂ ਕੀਤਾ ਜਾ ਸਕਦਾ ਅਤੇ ਸਮੂਹ ਕੌਮਾਂ, ਧਰਮਾਂ ਅਤੇ ਫਿਰਕਿਆਂ ਵਿਚ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ -ਕੀਮਤਾਂ ਦਾ ਬੋਲਬਾਲਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮੁੱਚੀਆਂ ਘੱਟ ਗਿਣਤੀ ਕੌਮਾਂ ਇਮਾਨਦਾਰੀ ਨਾਲ ‘‘ਖਾਲਿਸਤਾਨ ਸਟੇਟ’’ ਨੂੰ ਕ੍ਯਾਇਮ ਕਰਨ ਵਿਚ ਯੋਗਦਾਨ ਪਾਉਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>