ਡੀਐਸਜੀਪੀਸੀ ਚੋਣਾਂ ‘ਚ ਸਰਨਾ ਦਲ ਦੀ ਬੁਰੀ ਤਰ੍ਹਾਂ ਹੋਈ ਹਾਰ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੇ ਸਰਨਾ ਧੜ੍ਹੇ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਬਾਦਲ ਦਲ ਨੇ 37 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਸਰਨਾ ਦਲ ਦਲ ਦੇ ਖਾਤੇ ਵਿੱਚ ਸਿਰਫ 8 ਸੀਟਾਂ ਹੀ ਗਈਆਂ ਹਨ। ਇੱਕ ਸੀਟ ਤੇ ਆਜਾਦ ਉਮੀਦਵਾਰ ਜਿੱਤਿਆ ਹੈ ਅਤੇ ਇੱਕ ਸੀਟ ਮਰਵਾਹ ਨੂੰ ਮਿਲੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 46 ਸੀਟਾਂ ਤੇ ਐਤਵਾਰ ਨੂੰ ਚੋਣਾਂ ਹੋਈਆਂ ਸਨ। ਕਲ੍ਹ ਆਏ ਨਤੀਜਿਆਂ ਅਨੁਸਾਰ ਬਾਦਲ ਦਲ ਨੇ 37 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਸਰਨਾ ਧੜ੍ਹੇ ਨੂੰ ਕਰਾਰੀ ਹਾਰ ਦਿੱਤੀ ਹੈ। ਅਕਾਲੀ ਦਲ ਦਿੱਲੀ ਨੂੰ ਸੱਭ ਤੋਂ ਵੱਡਾ ਝਟਕਾ ਉਸ ਸਮੇਂ ਲਗਾ ਜਦੋਂ ਡੀਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਾਰਡ ਨੰਬਰ 25 ਤੋਂ ਆਪਣੀ ਸੀਟ ਵੀ ਨਹੀਂ ਬਚਾ ਸਕੇ ਤੇ ਆਪਣੇ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਤੋਂ ਹਾਰ ਗਏ। ਦੋਵਾਂ ਪਾਰਟੀਆਂ ਨੇ ਇਨ੍ਹਾਂ ਚੋਣਾਂ ਵਿੱਚ ਸਿਰਧੜ੍ਹ ਦੀ ਬਾਜ਼ੀ ਲਗੀ ਹੋਈ ਸੀ।ਸਰਨਾ ਗਰੁਪ ਦਾ ਇਨ੍ਹਾਂ ਚੋਣਾਂ ਵਿੱਚ ਬੁਰੀ ਤਰ੍ਹਾਂ ਨਾਲ ਸਫਾਇਆ ਹੋ ਗਿਆ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>