ਬਰਨਾਲਾ,(ਜੀਵਨ ਰਾਮਗੜ੍ਹ)-ਪੰਚਾਇਤਾਂ ਦਾ ਕੰਮ ਪਿੰਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੁੰਦਾ ਹੈ ਪਰ ਜੇਕਰ ਖੁਦ ਪੰਚਾਇਤ ਦਾ ਪੰਚਾਇਤ ਘਰ ਹੀ ਸਮੱਸਿਆਵਾਂ ਵਿੱਚ ਘਿਰ ਜਾਵੇ ਤਾਂ ਪੂਰੇ ਪਿੰਡ ਦਾ ਬਾਲੀ ਵਾਰਸ ਕੌਣ ਬਣੂ। ਅਜਿਹੀ ਹੀ ਸਥਿਤੀ ਵਿੱਚੋ ਗੁਜਰ ਰਿਹਾ ਹੈ ਪਿੰਡ ਮੂੰਮ ਜਿਲਾ ਬਰਨਾਲਾ ਦਾ ਪੰਚਾਇਤ ਘਰ ਜੋ ਕਿ ਪਿਛਲੇ ਲੱਗਭਗ ਡੇਢ ਸਾਲ ਤੋ ਟੁੱਟੀ ਨਾਲੀ ਦੇ ਗੰਦੇ ਪਾਣੀ ਨਾਲ ਛੱਪੜ ਦਾ ਰੂਪ ਧਾਰਨ ਕਰੀ ਬੈਠਾ ਹੈ। ਇਸ ਸਬੰਧੀ ਪੱਤਰਕਾਰਾਂ ਨੇ ਜਦ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਧਨੇਰ ਵਾਲੀ ਸੜਕ ਵਾਲੇ ਸਾਰੇ ਘਰਾਂ ਦਾ ਗੰਦਾ ਪਾਣੀ ਸਕੂਲ ਦੀ ਚਾਰਦੀਵਾਰੀ ਦੇ ਨਾਲ ਬਣੀ ਨਾਲੀ ਵਿੱਚ ਦੀ ਹੋ ਕੇ ਅੱਗੇ ਲੰਘਣ ਦੀ ਬਜਾਇ, ਨਾਲੀ ਮਿੱਟੀ ਘੱਟੇ ਨਾਲ ਬੰਦ ਹੋਣ ਕਰਕੇ ਪੰਚਾਇਤ ਘਰ ਦੇ ਅੰਦਰ ਇਕੱਠਾ ਹੋ ਕੇ ਪੰਚਾਇਤ ਘਰ ਦੇ ਸਹੁਪਣ ਨੂੰ ਚਾਰ ਚੰਨ ਲਾ ਰਿਹਾ ਹੈ। ਯਾਦ ਰਹੇ ਕਿ ਪ੍ਰਾਇਮਰੀ ਸਕੂਲ, ਆਗਣਵਾੜੀ ਸੈਂਟਰ ਅਤੇ ਪੰਚਾਇਤ ਘਰ ਦੀ ਚਾਰਦੀਵਾਰੀ ਇਕੋ ਹੋਣ ਕਰਕੇ ਪੰਚਾਇਤ ਘਰ ਤੋ ਸਿਰਫ 10 ਮੀਟਰ ਦੀ ਦੂਰੀ ਤੇ ਆਂਗਣਵਾੜੀ ਸੈਂਟਰ ਦੇ ਨੰਨੇ ਮੁੰਨੇ ਬੱਚਿਆਂ, ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰੋਜਾਨਾ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦ ਕਿ ਪੰਚਾਇਤ ਦਾ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀ ਹੈ। ਪੰਚਾਇਤ ਘਰ ਜਿੱਥੇ ਪੂਰੀ ਪੰਚਾਇਤ ਨੇ ਬੈਠ ਕੇ ਪਿੰਡ ਨੂੰ ਵਿਕਾਸ ਦੀ ਲੀਹਾਂ ਉ¤ਪਰ ਤੋਰਨ ਲਈ ਨਵੀਆਂ-ਨਵੀਆਂ ਸਕੀਮਾਂ ਬਣਾਉਣੀਆਂ ਹੁੰਦੀਆਂ ਹਨ ਉਹ ਅਵਾਰਾ ਡੰਗਰਾਂ ਦਾ ਘਰ ਬਣ ਚੁੱਕਾ ਹੈ। ਪਿੰਡ ਦੇ ਘਰਾਂ ਨੂੰ ਗੰਦੇ ਪਾਣੀ ਤੋ ਬਚਾਉਣ ਵਾਲੀ ਪੰਚਾਇਤ ਦਾ ਆਪਣਾ ਪੰਚਾਇਤ ਘਰ ਇਸ ਸਮੇ ਆਪਣੀ ਤਰਸ ਯੋਗ ਹਾਲਤ ਕਾਰਨ ਆਪਣੇ ਵਿਕਾਸ ਦੀ ਉਡੀਕ ਵਿੱਚ, ਮੁੱਕੀ ਹੋਈ ਅਫੀਮ ਵਾਲੇ ਅਮਲੀ ਵਾਂਗ ਊਂਘਦਾ ਹੋਇਆ ਆਪਣੀ ਹੋਣੀ ਤੇ ਝੂਰ ਰਿਹਾ ਹੈ ਕਿ ਪਤਾ ਨਹੀ ਮੇਰੀ ਸਾਰ ਲੈਣ ਵਾਲਾ ਕੋਈ ਕਦੋਂ ਬਹੁੜੂ