ਅਮਰੀਕਾ ‘ਚ ਇੱਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਰਹੱਸਮਈ ਹਾਲਤ ਵਿਚ ਮੌਤ

ਜਾਰਜੀਆ-ਅਮਰੀਕਾ ਦੀ ਜਾਰਜੀਆ ਸਟੇਟ ਦੇ ਐਟਲਾਂਟਾ ਸ਼ਹਿਰ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਰਹਿਸਮਈ ਹਾਲਤ ਵਿੱਚ ਮੌਤ ਹੋ ਗਈ। ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਨੂੰ ਹੱਤਿਆ ਜਾਂ ਆਤਮਹੱਤਿਆ ਦੇ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ।

ਸਥਾਨਕ ਪੁਲਿਸ ਇਸ ਘਟਨਾ ਸਬੰਧੀ ਜਾਂਚ ਕਰ ਰਹੀ ਹੈ।ਪੁਲਿਸ ਅਨੁਸਾਰ 12ਸਾਲ ਦੀ ਉਮਰ ਦੇ ਸਰਤਾਜ ਅਤੇ 5 ਸਾਲਾ ਗੁਰਤੇਜ ਦੀ ਮੌਤ ਉਨ੍ਹਾਂ ਦੀ ਧੌਣ ਤੇ ਤੇਜ਼ ਹੱਥਿਆਰਾਂ ਨਾਲ ਕੀਤੇ ਗਏ ਵਾਰ ਨਾਲ ਹੋਈ। 47 ਸਾਲਾ ਦਮਨਜੀਤ ਕੌਰ ਦੀ ਮੌਤ ਉਸ ਦੇ ਸਿਰ ਵਿੱਚ ਕੀਤੇ ਗਏ ਜੋਰਦਾਰ ਪਰਹਾਰ ਨਾਲ ਹੋਈ। ਜਾਨਸ ਕਰੀਕ ਸਥਿਤ ਉਨ੍ਹਾਂ ਦੇ ਘਰ ਤੋਂ ਪਰਿਵਾਰ ਦੇ ਮੁੱਖੀ 52 ਸਾਲਾ ਸਿ਼ਵਿੰਦਰ ਸਿੰਘ ਗਰੋਵਰ ਦੀ ਲਾਸ਼ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਘਟਨਾ ਦਸਦੇ ਹੋਏ ਕਿਹਾ ਕਿ ਇਨ੍ਹਾਂ ਮੌਤਾਂ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਪੁਲਿਸ ਉਚਿਤ ਕਾਰਵਾਈ ਕਰ ਰਹੀ ਹੈ।
ਸ਼ਵਿੰਦਰ ਸਿੰਘ ਗਰੋਵਰ ਨੇ ਮਿਸ਼ੀਗਨ ਯੂਨੀਵਰਿਸਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਉਹ ਐਟਲਾਂਟਾ ਦੀ ਇੱਕ ਫਰਮ ਵਿੱਚ ਅਧਿਕਾਰੀ ਸੀ। ਇਹ ਪਰਿਵਾਰ ਮਿਸ਼ੀਗਨ ਤੋਂ ਐਟਲਾਂਟਾ ਆਇਆ ਸੀ। ਸਿੱਖ ਭਾਈਚਾਰੇ ਵਿੱ ਇਸ ਦਰਦਨਾਕ ਘਟਨਾ ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>