ਮੁਲਾਜ਼ਮ ਆਗੂ ਨੌਜਵਾਨ ਪੁੱਤਰ ਚੜ੍ਹਿਆ ਮਾੜੇ ਪ੍ਰਬੰਧਾਂ ਦੀ ਭੇਂਟ

ਬਰਨਾਲਾ, (ਜੀਵਨ ਰਾਮਗੜ)-ਸੀਵਰੇਜ਼ ਬੋਰਡ ਦੀ ਅਣਗਹਿਲੀ ਕਾਰਨ ਸਥਾਨਕ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ, ਲੈਬ ਟੈਕਨੀਸ਼ੀਅਨ ਇੰਪਲਾਇਜ਼ ਐਸੋਸ਼ੀਏਸ਼ਨ ਅਤੇ ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਦੇ ਜਿਲ੍ਹਾ ਆਗੂ ਸੋਹਣ ਸਿੰਘ ਦਾ ਇਕਲੌਤਾ ਨੌਜਵਾਨ ਲੜਕਾ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 28 ਜਨਵਰੀ ਦੀ ਸ਼ਾਮ ਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ, ਲੈਬ ਟੈਕਨੀਸ਼ੀਅਨ ਇੰਪਲਾਇਜ਼ ਐਸੋਸ਼ੀਏਸ਼ਨ ਅਤੇ ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਦੇ ਜਿਲ੍ਹਾ ਆਗੂ ਸੋਹਣ ਸਿੰਘ ਦਾ ਇਕਲੌਤਾ ਨੌਜਵਾਨ ਲੜਕਾ ਸੋਮਰਾਜਜੀਤ ਸਿੰਘ (23) ਜੋ ਕਿ ਬਰਨਾਲਾ ਵਿਖੇ ਹੀ ਅਨਾਜ਼ ਮੰਡੀ ਰੋਡ ’ਤੇ ਆਪਣੇ ਮੋਟਰ ਸਾਇਕਲ ’ਤੇ ਕਿਸੇ ਕੰਮ ਜਾ ਰਿਹਾ ਸੀ ਤਾਂ ਇਸ ਸੜਕ ’ਤੇ ਬਿਲਕੁਲ ਵਿਚਕਾਰ ਸੀਵਰੇਜ ਬੋਰਡ ਵੱਲੋਂ ਮੈਨਹੋਲ ’ਤੇ ਸਫਾਈ ਹਿੱਤ ਮਸ਼ੀਨ ਲਗਾਈ ਹੋਈ ਸੀ ਨਾਲ ਟੱਕਰ ਹੋ ਗਈ। ਇਥੇ ਜਿਕਰਯੋਗ ਹੈ ਕਿ ਸੀਵਰੇਜ ਬੋਰਡ ਵੱਲੋਂ ਦਿਨ ਵੇਲੇ ਕੰਮ ਕਰ ਰਹੀ ਮਸ਼ੀਨ ਨੂੰ ਕੰਮ ਉਪਰੰਤ ਇੱਕ ਪਾਸੇ ਵੀ ਨਹੀਂ ਕੀਤਾ ਗਿਆ ਸੀ ਅਤੇ ਨਾ ਇਸ ਇਸ ਦੇ ਇਰਦ ਗਿਰਦ ਬਚਾਓ ਪ੍ਰਬੰਧ ਕੀਤੇ ਗਏ ਸਨ। ਹਾਦਸੇ ਦਾ ਸ਼ਿਕਾਰ ਹੋਏ ਸੋਮਰਾਜਜੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਗਿਆ ਜਿਥੋਂ ਉਸਦੀ ਗੰਭੀਰ ਹਾਲਤ ਨੂੰ ਭਾਂਪਦਿਆਂ ਡੀਐਮਸੀ ਵਿਖੇ ਰੈਫ਼ਰ ਕਰ ਦਿੱਤਾ ਸੀ ਜਿਥੇ ਲੰਘੀ ਦੇਰ ਰਾਤ ਉਸਦੀ ਮੌਤ ਹੋ ਗਈ। ਸੀਵਰੇਜ ਬੋਰਡ ਦੇ ਕੁਪਰਬੰਧਾਂ ਨੇ ਜਿਥੇ ਮਾਪਿਆਂ ਦੀ ਇਕਲੌਤੀ ਸੰਤਾਨ ਨੂੰ ਨਿਗਲ ਲਿਆ ਉਥੇ ਮਾਤਾ ਪਿਤਾ ਦੇ ਭਵਿੱਖ ’ਚ ਹਨ੍ਹੇਰੇ ’ਚ ਡੁਬੋ ਦਿੱਤਾ ਹੈ। ਜਿਸਦਾ ਪਰਿਵਾਰਕ ਹਮਦਰਦਾਂ ਦੇ ਨਾਲ ਨਾਲ ਇਲਾਕੇ ਦੀਆਂ ਜਨਤਕ ਤੇ ਸਘੰਰਸ਼ਸ਼ੀਲ ਜਥੇਬੰਦੀਆਂ ’ਚ ਵੀ ਰੋਹ ਫੈਲ ਗਿਆ ਹੈ। ਅੱਜ ਉਨ੍ਹਾਂ ਦੇ ਮ੍ਰਿਤਕ ਲੜਕੇ ਸੋਮਰਾਜਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਲਿਆ ਕੇ ਹਜ਼ਾਰਾਂ ਸੇਜ਼ਲ ਅੱਖਾਂ ਦੀ ਮੌਜੂਦਗੀ ’ਚ ਸਥਾਨਕ ਰਾਮ ਬਾਗ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ, ਜਮਹੂਰੀ ਅਧਿਕਾਰ ਸਭਾ ਦੇ ਮਾਸਟਰ ਪ੍ਰੇਮ ਕੁਮਾਰਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਬਲਵਿੰਦਰ ਬਰਨਾਲਾ, ਡੀਟੀਐਫ਼ ਦੇ ਗੁਰਮੀਤ ਸੁਖਪਰਾ, ਪ੍ਰਿੰਸੀਪਲ ਸੁਖਵੰਤ ਸਿੰਘ, ਰਾਜੀਵ ਕੁਮਾਰਾ, ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਆਗੂ ਚਰਨਜੀਤ ਕੌਰ, ਪ੍ਰੇਮਪਾਲ ਕੌਰ, ਸਿਵਲ ਸਰਜ਼ਨ ਬਰਨਾਲਾ ਬਲਦੇਵ ਰਾਜ ਗਰਗ, ਐਸ ਐਮ ਓ ਬਰਨਾਲਾ ਡਾਕਟਰ ਜਸਵੀਰ ਔਲਖ਼, ਡਾਕਟਰ ਪੰਕਜ ਖੰਨਾਂ, ਐਸਐਮਓ ਤਪਾ ਡਾਕਟਰ ਰਾਜ ਕੁਮਾਰ, ਅਮਿੱਤ ਮਿੱਤਰ, ਡਾਕਟਰ ਰਜਿੰਦਰਪਾਲ, ਐਡਵੋਕੇਟ ਐਨ ਕੇ ਜੀਤ ਸਿੰਘ ਬਠਿੰਡਾ, ਕਹਾਣੀਕਾਰ ਪਵਨ ਪਰਿੰਦਾ,ਕਾਮਰੇਡ ਬੂਟਾ ਸਿੰਘ, ਕਾਮਰੇਡ ਪ੍ਰਿਤਪਾਲ ਸਿੰਘ ਮੇਲਾ ਸਿੰਘ ਕੱਟੂ, ਗੁਰਬਖ਼ਸ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>