ਡਾ: ਜੀਤਾ ਰਾਮ ਭੰਬੋਟਾ ਦੀਆਂ ਖੇਤੀ ਵਰਸਿਟੀ ਬਾਰੇ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਜਾਰੀ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਪੁਰਾਣੇ ਵਿਦਿਆਰਥੀਆਂ ਦੀ ਸਭਾ ਵੱਲੋਂ ਡਾ: ਜੀਤਾ ਰਾਮ ਭੰਬੋਟਾ ਦੀ 18ਵੀਂ ਬਰਸੀ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਬਾਰੇ ਉਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਲੋਕ ਅਰਪਣ ਕੀਤਾ। ਇਸ ਕਿਤਾਬ ਨੂੰ ਇਸ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਕਵੀ ਡਾ: ਗੁਰਦੇਵ ਸਿੰਘ ਸੰਧੂ ਨੇ ਸੰਪਾਦਿਤ ਕੀਤਾ ਹੈ। ਡਾ: ਸੰਧੂ ਨੇ ਦੱਸਿਆ ਕਿ ਇਸ ਸੰਗ੍ਰਹਿ ਵਿੱਚ 1951 ਤੋਂ 1994 ਤੀਕ ਸੁਣਾਈਆਂ ਗਈਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਡਾ: ਭੰਬੋਟਾ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਯੂਨੀਵਰਸਿਟੀ ਦਾ ਇਤਿਹਾਸ, ਵਿਕਾਸ ਅਤੇ ਬੀਤੇ ਸਮੇਂ ਦਾ ਵੇਰਵਾ ਜਾਣਿਆ ਅਤੇ ਪਛਾਣਿਆ ਜਾ ਸਕਦਾ ਹੈ। ਡਾ: ਭੰਬੋਟਾ ਇਸ ਯੂਨੀਵਰਸਿਟੀ ਵਿੱਚ ਪਸਾਰ ਸਿੱਖਿਆ ਦੇ ਪ੍ਰੋਫੈਸਰ ਸਨ ਅਤੇ ਹਿਮਾਚਲ ਪ੍ਰਦੇਸ਼ ਖੇਤੀ ਯੂਨੀਵਰਸਿਟੀ ਪਾਲਮਪੁਰ ਤੋਂ ਨਿਰਦੇਸ਼ਕ ਪਸਾਰ ਸਿੱਖਿਆ ਵਜੋਂ ਸੇਵਾ ਮੁਕਤ ਹੋ ਕੇ ਲੁਧਿਆਣਾ ਵਿੱਚ ਹੀ ਵੱਸਦੇ ਸਨ।
ਡਾ: ਜੀਤਾ ਰਾਮ ਭੰਬੋਟਾ ਦੇ ਲੰਮਾ ਸਮਾਂ ਸਾਥੀ ਰਹੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ, ਪੁਰਾਣੇ ਵਿਦਿਆਰਥੀਆਂ ਦੀ ਸਭਾ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਹਜ਼ਾਰਾ ਸਿੰਘ, ਸਕੱਤਰ ਡਾ: ਲਖਬੀਰ ਸਿੰਘ ਬਰਾੜ ਅਤੇ ਡਾ: ਜੀਤਾ ਰਾਮ ਦੇ ਸਪੁੱਤਰ ਡਾ: ਵਰਿੰਦਰ ਭੰਬੋਟਾ ਵੀ ਇਸ ਮੌਕੇ ਹਾਜ਼ਰ ਸਨ। ਡਾ: ਵਰਿੰਦਰ ਭੰਬੋਟਾ ਨੇ ਐਸੋਸੀਏਸ਼ਨ ਦਾ ਇਸ ਯਾਦਗਾਰੀ ਪ੍ਰਕਾਸ਼ਨਾ ਲਈ ਧੰਨਵਾਦ ਕੀਤਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>