ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ 66ਵੇਂ ਜਨਮ ਦਿਹਾੜੇ ਤੇ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ।

ਸ੍ਰੀ ਫਤਿਹਗੜ੍ਹ ਸਾਹਿਬ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ 66ਵੇਂ ਜਨਮ ਦਿਹਾੜੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਥਾਨ ਤੇ ਕੀਤੀ ਗਈ ਕਾਨ੍ਹਫਰੰਸ ਵਿਚ ਨਿਮਨਲਿਖਿਤ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ।

1.18 ਹਜ਼ਾਰ ਬਿਲੀਅਨ ਡਾਲਰ ਦੇ ਫ਼ਰਾਂਸ ਵਰਗੇ ਨਸਲਵਾਦੀ ਮੁਲਕ ਤੋਂ ‘‘ ਡਸਾਲਟ ਰਿਫੇਲ (Dassault’s Rafale)’’ ਜਹਾਜ ਖਰੀਦਣ ਦੇ ਅਮਲ ਮਨੁੱਖਤਾ ਵਿਰੋਧੀ:- ਅੱਜ ਦਾ ਇਕੱਠ ਭਾਰਤ ਵੱਲੋਂ ਫਰਾਂਸ ਵਰਗੇ ਨਸਲਵਾਦੀ ਮੁਲਕ ਤੋਂ 18 ਬਿਲੀਅਨ ਡਾਲਰ ਦੇ ਡਸਾਲਟ ਰਿਫੇਲ ਜੰਗੀ ਜਹਾਜ਼ ਖਰੀਦਣ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦਾ ਹੈ। ਕਿਊਂਕਿ ਭਾਰਤ ਦਾ ਵਿਧਾਨ ਧਰਮ ਨਿਰਪੱਖ ਅਤੇ ਨਸਲਵਾਦ ਦੇ ਖਿਲਾਫ਼ ਹੈ। ਜਦੋਂ ਕਿ ਯੂ.ਪੀ.ਏ ਦੀ ਸੈਂਟਰ ਹਕੂਮਤ ਬੀ.ਜੇ.ਪੀ ਤੇ ਆਰ.ਐਸ.ਐਸ ਦੀ ਸਹਿਮਤੀ ਨਾਲ ਨਸਲਵਾਦੀ ਮਨੁੱਖਤਾ ਮਾਰੂ ਸੋਚ ਦੀ ਗੁਲਾਮ ਬਣ ਕੇ ਸਿੱਖ ਕੌਮ ਅਤੇ ਮੁਸਲਿਮ ਕੌਮ ਨਾਲ ਬੇਇਨਸਾਫੀ ਕਰਦੀ ਆ ਰਹੀ ਹੈ। ਇਸੇ ਮਾਰੂ ਸੋਚ ਅਧੀਨ ਫੌਜ, ਏਅਰ ਫੋਰਸ ਅਤੇ ਨੇਵੀ ਵਿਚ ਭਰਤੀ ਕਰਦੇ ਸਮੇ ਸਿੱਖਾਂ ਨਾਲ ਘੋਰ ਬੇਇਨਸਾਫੀ ਕਰਦੇ ਆ ਰਹੇ ਹਨ। ਜਿਸ ਫਰਾਂਸ ਮੁਲਕ ਨੇ ਸਿੱਖਾਂ ਦੇ ਕੌਮੀ ਚਿੰਨ੍ਹ ‘‘ਦਸਤਾਰ’’ ਉੱਤੇ ਜਬਰੀ ਕਾਨੂੰਨੀ ਪਾਬੰਦੀ ਲਗਾ ਕੇ ਸਿੱਖ ਮਨਾਂ ਨੂੰ ਵਲੁੰਧਰਿਆ ਹੈ, ਉਸ ਨਾਲ ਤਾਂ ਕਿਸੇ ਤਰਾਂ ਦਾ ਵੀ ਸੰਬੰਧ ਨਹੀ ਰੱਖਣਾ ਚਾਹੀਦਾ। ਲੇਕਿਨ ਨਸਲਵਾਦੀ ਫਰਾਂਸ ਤੋਂ ਕਰੋੜਾਂ ਅ’ਰਬਾਂ ਰੁਪਏ ਦੇ ਜੰਗੀ ਜਹਾਜ਼ ਖਰੀਦ ਕੇ ਅਤੇ ਉਸ ਨਾਲ ਵਪਾਰ ਕਰਕੇ ਕੀ ਸਿੱਖਾਂ ਉੱਤੇ ਫਰਾਂਸ ਵੱਲੋਂ ਕੀਤੇ ਜਾ ਰਹੇ ਜੁਲਮ ਨੂੰ ਯੂ.ਪੀ.ਏ ਹਕੂਮਤ ਜਾਇਜ਼ ਨਹੀਂ ਠਹਿਰਾ ਰਹੀ?

2. ਮਕਬੂਲ ਭੱਟ, ਅਜਮਲ ਕਸਾਬ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹੁਣ ਅਫ਼ਜ਼ਲ ਗੁਰੂ ਨੂੰ ਫਾਂਸੀਆਂ ਤੇ ਲਟਕਾਉਣਾ ਘੱਟ ਗਿਣਤੀ ਕੌਮਾਂ ਵਿਰੋਧੀ ਹਿੰਦੂਤਵ ਸੋਚ :- ਅੱਜ ਦਾ ਇਕੱਠ ਹਿੰਦੂਤਵ ਹਕੂਮਤ ਵੱਲੋਂ ਉਪਰੋਕਤ ਮੁਸਲਿਮ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਹਿੰਦੂਤਵ ਹਕੂਮਤ ਦੇ ਜਬਰ ਜ਼ੁਲਮਾਂ ਵਿਰੁੱਧ ਝੂਜਣ ਵਾਲੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਜਬਰੀ ਫਾਂਸੀਆਂ ਲਾਉਣ ਦੇ ਮੰਦਭਾਗੇ ਵਰਤਾਰੇ ਦੀ ਨਿਖੇਧੀ ਕਰਦਾ ਹੋਇਆ ਕੌਮਾਂਤਰੀ ਪੱਧਰ ਉੱਤੇ ਫਾਂਸੀ ਦੀ ਸਜ਼ਾ ਨੂੰ ਪੂਰਨ ਤੌਰ ਤੇ ਰੱਦ ਕਰਨ ਦੀ ਮੰਗ ਕਰਨ ਦੇ ਨਾਲ-ਨਾਲ ਪਹਿਲੇ
ਅਜਮਲ ਕਸਾਬ ਅਤੇ ਹੁਣ ਅਫ਼ਜ਼ਲ ਗੁਰੂ ਨੂੰ ਚੁੱਪ-ਚਪੀਤੇ, ਉਹਨਾਂ ਦੇ ਘਰਦਿਆਂ, ਉਹਨਾਂ ਦੇ ਵਕੀਲਾਂ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਜਾਣਕਾਰੀ ਨਾਂ ਦੇ ਕੇ ਜਬਰੀ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਨੌਜਵਾਨਾਂ ਨੂੰ ਫਾਂਸੀਆਂ ਲਾਉਣ ਦੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਿੰਦੂਤਵ ਹਕੂਮਤ ਅਗਲਾ ਨਿਸ਼ਨਾਂ ਬਣਾਉਣ ਲਈ ਤਤਪਰ ਹੈ ਇਸ ਲਈ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਕਾਂਗਰਸ, ਬੀ.ਜੇ.ਪੀ ਬਾਦਲ ਦਾ ਖਹਿੜਾ ਛੱਡ ਕੇ ਆਪਣੀ ਉਸ ਕੌਮੀ ਪਾਰਟੀ ਨਾਲ ਖੜ੍ਹਨ, ਵਿਸ ਨਾਲ ਸਿੱਖ ਕੌਮ ਦੇ ਮਸਲੇ ਹੱਲ ਹੋ ਸਕਣ। ਇਹ ਵੀ ਮੰਗ ਕਰਦਾ ਹੈ ਕਿ ਭਗਵੇਂ ਅੱਤਵਾਦ ਨੂੰ ਫੈਲਾਉਣ ਵਾਲੇ ਪ੍ਰੀਗਿਆ ਠਾਕੁਰ ਸਿੰਘ, ਕਰਨਲ ਪ੍ਰੋਹਿਤ ਅਤੇ ਸੁਆਮੀ ਦਇਆ ਨੰਦ ਪਾਂਡੇ ਵਰਗੇ ‘‘ਹਿੰਦੂ ਦਹਿਸ਼ਤਗਰਦਾਂ’’ ਜਿਨਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਬੰਬ ਵਿਸਫੋਟ ਕਰਨ ਦੀ ਸਾਜਿਸ਼ ਬਣਾਈ ਸੀ, ਉਨਾਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਸਜਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ।

3.ਬਾਦਲ, ਸੰਤ ਸਮਾਜ ਅਤੇ ਦਮਦਮੀ ਟਕਸਾਲ ਵੱਲੋਂ ਮਨੁੱਖਤਾ ਦੇ ਕਾਤਿਲ ਮੋਦੀ ਨੂੰ ਬਤੌਰ ਵਜੀਰੇ ਆਜ਼ਮ ਦੇ ਪ੍ਰਵਾਨ ਕਰਨਾਂ ਸਿੱਖੀ ਸਿਧਾਂਤਾਂ ਤੋਂ ਮੁਨਕਰ ਹੋਣ ਦੇ ਤੁਲ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਿਸ ਸਿੱਖ ਕੌਮ ਨੇ ਕਦੀ ਵੀ, ਕਾਤਿਲਾਂ, ਧੋਖੇਬਾਜਾਂ, ਲੁਟੇਰਿਆਂ ਅਤੇ ਸਮਾਜਿਕ ਬੁਰਾਈਆਂ ਵਿਚ ਮਸ਼ਰੂਫ ਲੋਕਾਂ, ਸਿਅਸਤਦਾਨਾਂ ਜਾਂ ਹੁਕਮਰਾਨਾਂ ਦਾ ਸਾਥ ਨਹੀਂ ਦਿੱਤਾ, ਬਲਕਿ ਹਰ ਤਰਾਂ ਦੇ ਜ਼ਬਰ-ਜ਼ੁਲਮ ਅਤੇ ਬੇਇਨਸਾਫੀਆਂ ਵਿਰੁੱਧ ਦ੍ਰਿੜ੍ਹਤਾ ਨਾਲ ਜੂਝਦੀ ਆਈ ਹੈ, ਅੱਜ ਸ. ਪ੍ਰਕਾਸ਼ ਸਿੰਘ ਬਾਦਲ, ਸੰਤ ਸਮਾਜ, ਮੌਜੂਦਾ ਦਮਦਮੀ ਟਕਸਾਲ ਆਦਿ ਸਭ ਨਰਿੰਦਰ ਮੋਦੀ ਵਰਗੇ ਮੁਸਲਿਮ ਕੌਮ ਦੇ ਕਾਤਿਲ ਨੂੰ ਬਤੌਰ ਵਜੀਰੇ ਆਜਮ ਬਨਾਉਣ ਦੀ ਹਿੰਦੂਤਵ ਸੋਚ ਦੇ ਗੁਲਾਮ ਬਣ ਚੁੱਕੇ ਹਨ। ਜੋ ਕਿ ਸਿੱਖੀ ਸਿਧਾਂਤਾਂ ਅਤੇ ਸੋਚ ਨੂੰ ਪਿੱਠ ਦੇਣ ਦਾ ਦੁਖਦਾਇਕ ਵਰਤਾਰਾ ਹੈ। ਇਹ ਹੋਰ ਵੀ ਕੌਮਾਂਤਰੀ ਪੱਧਰ ਉੱਤੇ ਦੁਖਦਾਇਕ ਅਮਲ ਹੋ ਰਿਹਾ ਹੈ ਕਿ ਯੂਰਪੀਅਨ ਪਾਰਲੀਮੈਟ ਬੈਲਜੀਅਮ ਦੀ ਰਾਜਧਾਨੀ ਬਰੱਸਲਜ (Brussels) ਵਿਖੇ ਨਰਿੰਦਰ ਵਰਗੇ ਕਾਤਿਲ ਨੂੰ ਬੁਲਾ ਰਹੀ ਹੈ ਜੋ ਅਤਿ ਸ਼ਰਮਨਾਕ ਗੱਲ ਹੈ। ਇਹ ਕਾਰਵਾਈ ਨਾਟਸੀ ਜਰਮਨਾਂ ਅਤੇ ਹਿਟਲਰ ਦੇ ਮਨੁੱਖਤਾ ਵਿਰੋਧੀ ਸੋਚ ਨੂੰ ਪੈਦਾ ਕਰ ਰਹੇ ਹਨ। ਜਿਸ ਦੀ ਅੱਜ ਦਾ ਇਕੱਠ ਪੁਰਜ਼ੋਰ ਨਿਖੇਧੀ ਕਰਦਾ ਹੈ।

4.ਸ੍ਰੀ ਜੋਹਨ ਕੈਰੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕੌਮਾਂਤਰੀ ਅਦਾਲਤਾਂ ਵਿਚ ਖੜੇ ਕਰਕੇ ਸਜਾਵਾਂ ਦਿਵਾਉਣ :- ਅੱਜ ਦਾ ਇਕੱਠ ਅਮਰੀਕਾ ਦੇ ਨਵੇਂ ਬਣੇ ਸੈਕਟਰੀ ਆਫ ਸਟੇਟ ਸ਼੍ਰੀ ਜੌਹਨ ਕੈਰੀ ਨੂੰ ਸਮੁੱਚੀ ਮਨੁੱਖਤਾ ਦੇ ਆਧਾਰ ਤੇ ਪੁਰਜ਼ੋਰ ਅਪੀਲ ਕਰਦਾ ਹੈ ਕਿ ਹਿੰਦ, ਪੰਜਾਬ ਅਤੇ ਸੰਸਾਰ ਦੇ ਜਿਸ ਹਿੱਸੇ ਵਿਚ ਵੀ ਮਨੁੱਖੀ ਅਧਿਕਾਰਾਂ ਦਾ ਉ¦ਘਣ ਹੋ ਰਿਹਾ ਹੈ ਅਤੇ ਸਿੱਖ ਕੌਮ ਦੀ ਜੋ 1984 ਵਿਚ ਨਸਲਕੁਸ਼ੀ ਹੋਈ ਹੈ, ਅਜਿਹੇ ਇਨਸਾਨੀ ਜੁਰਮਾਂ ਦੇ ਕਾਤਲਾਂ ਨੂੰ ਇੰਟਰਨੈਸ਼ਨਲ ਕਰੀਮੀਨਲ ਕੋਰਟ ਐਟ ਦਾ ਹੇਗ (International Criminal Court at the Hague) ਵਿਚ ਖੜਾ ਕਰਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦਿਵਾਉਂਦੇ ਹੋਏ ਇਨਸਾਫ ਦਿਵਾਉਣ ਦਾ ਪ੍ਰਬੰਧ ਕਰਦੇ ਹੋਏ ਅਮਰੀਕਾ ਦੀ ਮਨੁੱਖੀ ਅਧਿਕਾਰਾਂ ਸੰਬੰਧੀ ਪਾਲਸੀ ਉੱਤੇ ਪਹਿਰਾ ਦੇਣ।

5.1947 ਦੀ ਪੰਜਾਬ ਦੀ ਹੱਦਬੰਦੀ- ਰੈੱਡਕਲਿਫ ਲਾਈਨ (Radcliffe-line) ਨੂੰ ਪੂਰਨ ਤੌਰ ਤੇ ਰੱਦ ਕਰਦੇ ਹਾਂ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਗਾਂਧੀ, ਨਹਿਰੂ ਅਤੇ ਮੁਹੰਮਦ ਅਲੀ ਜਿਨਾਹ ਨੇ ਪੁਰਾਤਨ ਪੰਜਾਬ ਲਹਿੰਦੇ ਅਤੇ ਚੜ੍ਹਦੇ ਵਾਲੇ ਪੰਜਾਬ ਦੀ ਅੰਗਰੇਜਾਂ ਨਾਲ ਮਿਲ ਕੇ ਹੱਦ ਬੰਦੀ ਕਰਦੇ ਹੋਏ ਰੈੱਡਕਲਿਫ ਲਾਈਨ ਦੇ ਰਾਹੀ ਸਿੱਖ ਕੌਮ ਦੀ ਰਾਇ ਤੋਂ ਬਗੈਰ ਅਤੇ ਇਸ ਹੋਣ ਵਾਲੇ ਦੁਖਦਾਇਕ ਫੈਸਲੇ ਵਿਚ ਸਿੱਖਾਂ ਦਾ ਕੋਈ ਨੁਮਾਇੰਦਾ ਨਹੀਂ ਸੀ, ਉਸ ਵੰਡ ਕਰਨ ਵਾਲੀ  ਰੈੱਡਕਲਿਫ ਲਾਈਨ ਨੂੰ ਪੂਰਨ ਤੌਰ ਤੇ ਸਿੱਖ ਕੌਮ ਰੱਦ ਕਰਦੀ ਹੈ। 1843 ਵਿਚ ਜੋ ਲੇਹ-ਲੱਦਾਖ ਦੇ ਇਲਾਕੇ ਲਾਹੌਰ ਦੇ ਸਿੱਖ ਸਟੇਟ ਨੇ ਤਿੱਬਤ ਤੋਂ ਲਏ ਸੀ, ਉਹ ਇਲਾਕੇ ਅੱਜ ਵੀ ਸਿੱਖ ਕੌਮ ਦੇ ਹਨ। ਚੀਨ ਅਤੇ ਭਾਰਤ ਦੀ ਗੱਲਬਾਤ ਦੌਰਾਨ ਇਸ ਵਿਚ ਇੱਕ ਸਿੱਖ ਨੁਮਾਇੰਦਾ ਜਰੂਰ ਬਿਠਾਇਆ ਜਾਵੇ। 1960 ਵਿਚ ਜੋ ਇੰਡਸ ਵਾਟਰ ਟਰੀਟੀ ਰਾਹੀਂ ਪੰਜਾਬ ਦੇ ਪਾਣੀਆਂ ਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਵੰਡ ਦਿੱਤਾ ਗਿਆ ਸੀ, ਉਸ ਨੂੰ ਵੀ ਅੱਜ ਦਾ ਇਕੱਠ ਰੱਦ ਕਰਦਾ ਹੈ। ਇਸ ਦੇ ਨਾਲ ਹੀ 1966 ਵਿਚ ਚੜ੍ਹਦੇ ਪੰਜਾਬ ਦੀ ਬਦਨੀਤੀ ਨਾਲ ਜਬਰੀ ਵੰਡ ਕੀਤੀ ਗਈ ਸੀ, ਉਸ ਨੂੰ ਵੀ ਸਿੱਖ ਕੌਮ ਰੱਦ ਕਰਦੀ ਹੈ। ਇਥੇ ਇਹ ਵੀ ਵਰਣਨ ਕਰਨਾਂ ਜਰੂਰੀ ਹੈ ਕਿ ਜੋ 1950 ਵਿਚ ਵਿਧਾਨ ਘਾੜਤਾ ਕਮੇਟੀ (Constituent Committee) ਬਣੀ ਸੀ ਜਿਸ ਵਿਚ ਸਿੱਖ ਕੌਮ ਵੱਲੋਂ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਸਨ, ਨੇ ਹਿੰਦ ਦੇ ਵਿਧਾਨ ਉੱਤੇ ਇਸ ਕਰਕੇ ਦਸਤਖਤ ਨਹੀ ਸਨ ਕੀਤੇ ਕਿਉਂਕਿ ਇਸ ਵਿਧਾਨ ਵਿਚ ਸਿੱਖਾਂ ਨਾਲ ਕੋਈ ਇਨਸਾਫ ਨਹੀ ਸੀ ਕੀਤਾ ਗਿਆ, ਉਸ ਨੂੰ ਵੀ ਸਿੱਖ ਕੌਮ ਨੇ ਰੱਦ ਕਰ ਦਿੱਤਾ ਸੀ। ਸਾਡੇ ਸਿੱਖ ਵਸੋਂ ਵਾਲੇ ਇਲਾਕਿਆਂ ਉੱਤੇ ਜਬਰਨ ਕਬਜ਼ਾ ਕੀਤਾ ਹੋਇਆ ਹੈ ਅਤੇ ਸਾਡੀ ਜਬਰੀ ਵੰਡ ਕਰ ਦਿੱਤੀ ਗਈ ਹੈ ਜਿਸ ਨੂੰ ਅਸੀ ਬਿਲਕੁਲ ਪ੍ਰਵਾਨ ਨਹੀ ਕਰਦੇ।

6. 2003 ਦਾ ਨਾਨਕਸ਼ਾਹੀ ਕੈਲੰਡਰ ਹੀ ਸਿੱਖ ਸੋਚ ਦੀ ਪੂਰਤੀ ਕਰਦਾ ਹੈ :- ਅੱਜ ਦਾ ਇਕੱਠ 2003 ਵਿਚ ਸਮੁੱਚੀਆ ਪੰਥਕ ਧਿਰਾਂ, ਸੰਗਠਨਾਂ, ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੁਸਾਇਟੀਆਂ ਆਦਿ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਗਏ 2003 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਕੈਲੰਡਰ ਨੂੰ ਹੀ ਪ੍ਰਵਾਨ ਕਰਦਾ ਹੈ। ਨਾਂ ਕਿ ਬੀ.ਜੇ.ਪੀ-ਆਰ.ਐਸ.ਐਸ ਦੀ ਹਿੰਦੂਤਵ ਸੋਚ ਵਾਲੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਜਥੇਦਾਰਾਂ ਵੱਲੋਂ ਹੁਣ ਨਵੇਂ ਸਿਰਿਓਂ ਜਾਰੀ ਕੀਤੇ ਗਏ ਬਿਕਰਮੀ ਕੈਲੰਡਰ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਸਮੁੱਚੀ ਸਿੱਖ ਕੌਮ ਅਤੇ ਪੰਥ ਦਰਦੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਸਿੱਖ ਕੌਮ ਦੀ ਅਣਖੀਲੀ ਅਤੇ ਵੱਖਰੀ ਮਨੁੱਖਤਾ ਪੱਖੀ ਸੋਚ ਨੂੰ ਉਜਾਗਰ ਕਰਨ ਵਾਲੇ ਅਤੇ ਸਿੱਖੀ ਆਨ-ਸ਼ਾਨ ਨੂੰ ਉਭਾਰਨ ਵਾਲੇ 2003 ਵਾਲੇ ਨਾਨਕਸ਼ਾਹੀ ਕੈ¦ਡਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੀ ਆਪਣੇ ਦਿਨਾਂ ਨੂੰ ਮਨਾਉਣ ਅਤੇ ਵਿਚਰਨ।

7.    ਸਿੱਖ ਕੌਮ ਅਮਨ-ਚੈਨ ਅਤੇ ਜਮਹੂਰੀਅਤ ਦੀ ਚਾਹਵਾਨ :- ਅੱਜ  ਦਾ ਇਕੱਠ ਸਮੁੱਚੀ ਮਨੁੱਖਤਾ, ਕੌਮਾਂ, ਧਰਮਾਂ ਅਤੇ ਨੌਜਵਾਨੀ ਨੂੰ ਇਹ ਕੌਮਾਂਤਰੀ ਪੱਧਰ ਦੀ ਬੁਲੰਦ ਆਵਾਜ਼ ਵਿਚ ਸਪੱਸ਼ਟ ਕਰਦਾ ਹੈ ਕਿ ਅਸੀਂ ਸਮੁੱਚੀ ਕਾਇਨਾਤ ਵਿਚ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੇ ਡੂੰਘੇ ਚਾਹਵਾਨ ਹੋਣ ਦੇ ਨਾਲ-ਨਾਲ ਸਭ ਨੂੰ ਰੋਟੀ-ਰੋਜੀ, ਇਨਸਾਫ, ਅਣਖ ਅਤੇ ਬਰਾਬਰਤਾ ਦੇ ਹੱਕ ਦੇਣ ਲਈ ਵਚਨਬੱਧ ਹਾਂ। ਲੇਕਿਨ ਇਹ ਸਮਾਜਿਕ ਉੱਚ ਗੱਲਾਂ ਸਿੱਖ ਕੌਮ ਵੱਲੋਂ ਕਾਇਮ ਕੀਤੇ ਜਾਣ ਵਾਲੇ ਆਜ਼ਾਦ ਸਿੱਖ ਸਟੇਟ (ਬਫਰ ਸਟੇਟ) ਵਿਚ ਹੀ ਮਿਲ ਸਕਣਗੀਆਂ। ਇਸ ਲਈ ਸਮੁੱਚੀ ਮਨੁੱਖਤਾ ਬਿਨਾਂ ਕਿਸੇ ਡਰ-ਭੈਅ ਅਤੇ ਤੌਖਲੇ ਤੋਂ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਿਸਥਾਨ, ਜੰਮੂ ਕਸ਼ਮੀਰ, ਲੇਹ ਅਤੇ ਲੱਦਾਖ ਵਿਖੇ ‘‘ਆਜ਼ਾਦ ਬਾਦਸ਼ਾਹੀ ਸਿੱਖ ਸਟੇਟ’’ ਨੂੰ ਕਾਇਮ ਕਰਨ ਵਿਚ ਯੋਗਦਾਨ ਪਾਉਣ।

8.ਮੋਗਾ ਦੀ ਜਿਮਨੀ ਚੋਣ ਵਿਚ ਬਰਿੰਦਰਪਾਲ ਸਿੰਘ ਇੱਕੋ ਇਕ ਮਨੁੱਖੀ ਹੱਕਾਂ ਉੱਤੇ ਪਹਿਰਾ ਦੇਣ ਵਾਲੇ ਉਮੀਦਵਾਰ :- ਅੱਜ ਦਾ ਇਕੱਠ ਮੋਗਾ ਵਿਧਾਨ ਸਭਾ ਹਲਕੇ ਦੇ ਸਮੁੱਚੇ ਵੋਟਰਾਂ ਨੂੰ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਸਿੱਖਾਂ ਨੂੰ ਸਪੱਸ਼ਟ ਕਰਦਾ ਹੈ ਕਿ ਇਕ ਪਾਸੇ ਪੰਥਕ ਜਥੇਬੰਦੀਆਂ ਦੇ ਸ. ਬਰਿੰਦਰਪਾਲ ਸਿੰਘ ਸਹੌਲੀ ਅਜਿਹੇ ਉਮੀਦਵਾਰ ਹਨ, ਜਿਨਾਂ ਦਾ ਜੀਵਨ ਬੇਦਾਗ, ਨਿਮਰਤਾ ਭਰਿਆ ਕੁਰੁਬਾਨੀ ਵਾਲਾ ਹੈ ਅਤੇ ਜੋ ਲੋਕਾਂ ਦੀ ਸੇਵਾ ਵਿਚ ਹਾਜਿਰ ਰਹਿਣ ਵਾਲੇ ਹਨ। ਦੂਸਰੇ ਪਾਸੇ ਕਾਂਗਰਸ, ਬੀ.ਜੇ.ਪੀ-ਬਾਦਲ ਦਲ ਦੀਆਂ ਜਮਾਤਾਂ ਦੇ ਉਹ ਉਮੀਦਵਾਰ ਹਨ ਜਿਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਦਰਬਾਰ ਸਾਹਿਬ ਉੱਤੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਵਾਇਆ, 1984 ਵਿਚ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ, ਸ਼੍ਰੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ, ਮੁਸਲਿਮ ਅਤੇ ਇਸਾਈ ਕੌਮ ਦਾ ਕਤਲੇਆਮ ਕਰਵਾਇਆ ਅਤੇ ਜਿਨਾਂ ਦੇ ਲੁਧਿਆਣਾ ਤੋਂ ਐਮ.ਪੀ ਮੁਨੀਸ਼ ਤਿਵਾੜੀ ਅਤੇ ਸੰਗਰੂਰ ਤੋਂ ਵਿਜੈਇੰਦਰ ਸਿੰਗਲਾ, ਬੀ.ਜੇ.ਪੀ ਦੇ ਪੰਜਾਬ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾਂ, ਧੂਰੀ ਦੇ ਐਮ.ਐਲ.ਏ ਅਰਵਿੰਦ ਖੰਨਾਂ ਆਦਿ ਸ. ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇਣ ਲਈ ਜੋਰਦਾਰ ਵਕਾਲਤ ਕਰਦੇ ਆ ਰਹੇ ਹਨ। ਫੈਸਲਾ ਆਪ ਜੀ ਦੀ ਸੋਚ ਤੇ ਨਿਰਭਰ ਹੈ ਕਿ ਇਨਸਾਫ ਦਾ ਰਾਜ ਚਾਹੰਦੇ ਹੋ ਜਾਂ ਜਾਬਰ ਹੁਕਮਰਾਨਾਂ ਦਾ।

9.ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ ਯੂਟੀ, ਜੰਮੂ-ਕਸ਼ਮੀਰ, ਲੇਹ-ਲਦਾਖ ਨੂੰ ਨੋ ਫਲਾਈ ਜੋਨ  ਐਲਾਨਿਆਂ ਜਾਵੇ :- ਅੱਜ ਦਾ ਸਿੱਖਾਂ ਦਾ ਇਕੱਠ ਅਮਰੀਕਾ, ਨਾਟੋ ਮੁਲਕਾਂ ਯੂ.ਐਨ.ਓ., ਯੂ.ਐਨ ਸਿਕਿਓਰਿਟੀ ਕਾਊਂਸਿਲ ਅਤੇ ਮਨੁੱਖੀ ਅਧਿਕਾਰਾਂ ਦੀਆਂ ਕੌਮਾਂਤਰੀ ਜਥੇਬੰਦੀਆਂ ਤੋ ਸੰਜ਼ੀਦਾਂ ਰੂਪ ਵਿਚ ਇਹ ਮੰਗ ਕਰਦਾ ਹੈ ਕਿ ਸਿੱਖ ਕੌਮ ਤਿੰਨ ਪ੍ਰਮਾਣੂ ਦੁਸ਼ਮਣ ਤਾਕਤਾਂ ਨਾਲ ਲੈਸ ਮੁਲਕਾਂ ਹਿੰਦੂਤਵ ਹਿੰਦ, ਮੁਸਲਿਮ ਪਾਕਿਸਤਾਨ ਅਤੇ ਕਮਿਊਨਿਸਟ ਚੀਨ ਵਿਚ ਘਿਰੀ ਹੋਈ ਹੈ । ਜਦੋਕਿ ਸਿੱਖ ਕੌਮ ਦਾ ਇਨ੍ਹਾਂ ਤਿੰਨਾਂ ਮੁਲਕਾਂ ਤੇ ਤਿੰਨੇ ਕੌਮਾਂ ਨਾਲ ਕੋਈ ਵੈਰ ਵਿਰੋਧ ਨਹੀ । ਅਸੀ ਇਨ੍ਹਾਂ ਤਿੰਨਾਂ ਮੁਲਕਾਂ ਦੀ ਜਿਥੇ ਹਰ ਖੇਤਰ ਵਿਚ ਤਰੱਕੀ, ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਚਾਹੁੰਦੇ ਹਾਂ, ਉਥੇ ਸਿੱਖ ਕੌਮ ਦੀ ਸੰਪੂਰਨ ਤੌਰ ਤੇ ਸਥਾਈ ਸੁਰੱਖਿਆਂ ਦੇ ਵੀ ਚਾਂਹਵਾਨ ਹਾਂ । ਕਿਉਂਕਿ ਇਹ ਤਿੰਨੋ ਦੁਸ਼ਮਣ ਤਾਕਤਾਂ ਅਜਿਹੀਆਂ ਕਾਰਵਾਈਆਂ ਕਰਦੀਆਂ ਰਹਿੰਦੀਆਂ ਹਨ । ਜਿਸ ਨਾਲ ਦੱਖਣੀ ਏਸੀਆਂ ਖਿੱਤੇ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਖ਼ਤਰਾਂ ਹੋਵੇ । ਇਨ੍ਹਾਂ ਮੁਲਕਾਂ ਵਿਚੋਂ ਕਿਸੇ ਦੀ ਵੀ ਆਪਸੀ ਜੰਗ ਲੱਗਣ ਦੀ ਸੂਰਤ ਵਿਚ ਮੈਦਾਨੇ ਜੰਗ ਸਿੱਖ ਵਸੋਂ ਵਾਲਾ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ ਯੂਟੀ, ਜੰਮੂ-ਕਸ਼ਮੀਰ, ਲੇਹ-ਲਦਾਂਖ ਇਲਾਕਾ ਬਣੇਗਾ । ਜਿਸ ਨਾਲ ਸਿੱਖ ਵਸੋਂ ਤਾਂ ਖ਼ਤਮ ਹੋ ਕੇ ਰਹਿ ਜਾਵੇਗੀ । ਇਸ ਲਈ ਸਿੱਖ ਕੌਮ ਦੀ ਇਹ ਵੱਡੀ ਚਿੰਤਾ ਹੈ ਕਿ ਸਿੱਖ ਨਸ਼ਲ ਅਤੇ ਇਲਾਕਾ ਸੁਰੱਖਿਅਤ ਰਹੇ ਅਤੇ ਇਸ ਦੇ ਨਾਲ ਹੀ ਦੱਖਣੀ ਏਸੀਆਂ ਦਾ ਅਮਨ-ਚੈਨ ਬਰਕਰਾਰ ਰਹੇ । ਇਸ ਲਈ ਅਸੀ ਮੰਗ ਕਰਦੇ ਹਾਂ ਕਿ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਕੌਮਾਂਤਰੀ ਪੱਧਰ ਤੇ ਨੋ ਫਲਾਈ ਜੋਨ  ਐਲਾਨਿਆਂ ਜਾਵੇ । ਜਿਥੇ ਕਿਸੇ ਵੀ ਮੁਲਕ ਦੇ ਜੰਗੀ ਹਵਾਈ ਜ਼ਹਾਜ, ਮਿਜ਼ਾਇਲਾਂ ਜਾਂ ਹਵਾਈ ਉਪਕਰਨਾਂ ਦੀ ਉਡਾਣ ਭਰਨ ਉਤੇ ਸਖ਼ਤ ਮਨਾਹੀ ਹੋਵੇ ।

10.ਅਮਰੀਕਾ ਦੇ ਵਸਿੰਗਟਨ ਡੀ.ਸੀ. ਦੇ ਸਟੇਟ ਡਿਪਾਰਟਮੈਟ ਵਿਖੇ ਅਤੇ ਅਮਰੀਕਾ ਦੇ ਸਮੁੱਚੇ ਸਫ਼ਾਰਤਖ਼ਾਨਿਆਂ ਵਿਖੇ ਪੱਕੇ ਤੌਰ ਤੇ ‘‘ਸਿੱਖ ਡੈਸਕੂ ਕਾਇਮ ਕੀਤੇ ਜਾਣ :- ਕਿਉਂਕਿ ਸਿੱਖ ਕੌਮ ਇਕ ਸਟੇਟ ਲੈਸ ਕੌਮ (Stateless Nation) ਹੈ । ਹਿੰਦ ਦੇ ਹਿੰਦੂਵ ਪ੍ਰਬੰਧ ਹੇਠ ਸਿੱਖ ਕੌਮ ਨਾਲ ਹਰ ਖੇਤਰ ਵਿਚ ਜਿਆਦਤੀਆਂ ਤੇ ਜੁਲਮ ਹੋ ਰਹੇ ਹਨ । ਇਸ ਲਈ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅੱਜ ਦਾ ਇਕੱਠ ਅਮਰੀਕਾ ਦੀ ਸ੍ਰੀ ਬਰਾਕ ਓਬਾਮਾ ਹਕੂਮਤ ਤੋਂ ਮੰਗ ਕਰਦਾ ਹੈ ਕਿ ਉਹ ਆਪਣੇ ਵਸਿੰਗਟਨ ਡੀ.ਸੀ. ਸਥਿਤ ਸਟੇਟ ਡਿਪਾਰਟਮੈਟ ਵਿਖੇ ਪੱਕੇ ਤੌਰ ਤੇ ‘‘ਸਿੱਖ ਡੈਸਕੂ ਨੂੰ ਹੋਂਦ ਵਿਚ ਲਿਆਦਾ ਜਾਵੇ ਅਤੇ ਅਮਰੀਕਨ ਸਿੱਖ ਅਜਿਹੇ ਸਿੱਖ ਡੈਸਕ ਨੂੰ ਕਾਇਮ ਕਰਨ ਲਈ ਆਪਣੇ ਸਭ ਸਾਧਨ, ਦਿਮਾਗੀ ਅਤੇ ਡਿਪਲੋਮੈਟਿਕ ਤਾਕਤ ਅਤੇ ਅਸਰ-ਰਸੂਖ਼ ਦੀ ਵਰਤੋਂ ਕਰਨ । ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਅਮਰੀਕਾ ਦੇ ਵੱਖ-ਵੱਖ ਮੁਲਕਾਂ ਵਿਚ ਅਤੇ ਕਾਮਨਵੈਲਥ ਮੁਲਕਾਂ ਵਿਚ ਸਥਿਤ ਸਫ਼ਾਰਤਖ਼ਨਿਆਂ ਵਿਚ ਵੀ ਇਹ ‘‘ਸਿੱਖ ਡੈਸਕੂ ਤੁਰੰਤ ਕਾਇਮ ਹੋਣ । ਜਿਥੇ ਸਿੱਖ ਵੱਖਰੇ ਤੌਰ ਤੇ ਦਰਪੇਸ ਆ ਰਹੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾ ਸਕਣ ਤੇ ਜਿਥੇ ਕਿਤੇ ਵੀ ਸਿੱਖ ਵਸਦੇ ਹਨ, ਉਹ ਅਮਰੀਕਾ ਦੀਆਂ ਦੋਵੇ ਡੈਮੋਕਰੇਟਸ ਅਤੇ ਰਿਪਬਲਿਕਨ ਪਾਰਟੀਆਂ ਨਾਲ ਆਪਣੇ ਸੰਬੰਧਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤ ਬਣਾਉਣ ਵਿਚ ਉਦਮ ਕਰ ਸਕਣ ।

11.ਪੰਜਾਬ ਵਿਚ ਅਖੌਤੀ ਸਰਕਾਰੀ ਸਰਪ੍ਰਸਤੀ ਵਾਲੇ ਡੇਰੇਦਾਰਾਂ ਵੱਲੋਂ ਗੁਰੂਘਰਾਂ ਅਤੇ ਸਿੱਖਾਂ ਵਿਰੁੱਧ ਯੋਜਨਾਬੱਧ ਢੰਗ ਨਾਲ ਹੋ ਰਹੀਆਂ ਸਾਜ਼ਿਸਾਂ ਨੂੰ ਫੌਰੀ ਬੰਦ ਕਰਵਾਇਆ ਜਾਵੇ :- ਸਿੱਖ ਕੌਮ ਅਮਨ ਪਸੰਦ ਅਤੇ ਜ਼ਮਹੂਰੀਅਤ ਪਸੰਦ ਕੌਮ ਹੈ । ਇਹ ਕੌਮ ਆਪਣੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਹੁਕਮ ‘‘ਭੈ ਕਾਹੂੰ ਕੋ ਦੇਤਿ ਨਾ ਨਾ ਭੈ ਮਾਨਤਿ ਆਨਿ॥ ਹੁਕਮ ਉਤੇ ਪਹਿਰਾ ਦੇਣ ਲਈ ਪਾਬੰਦ ਹੈ । ਅਸੀ ਕਿਸੇ ਵੀ ਉਤੇ ਨਾ ਤਾ ਮੰਦਭਾਵਨਾਂ ਅਧੀਨ ਕੋਈ ਹਮਲਾ ਕਰਦੇ ਹਾਂ ਜਾਂ ਕਿਸੇ ਨਿਰਬਲ ਨੂੰ ਡਰਾਉਦੇ ਹਾਂ ਅਤੇ ਨਾ ਹੀ ਕਿਸੇ ਵੱਡੀ ਤੋ ਵੱਡੀ ਤਾਕਤ ਤੋ ਅਸੀ ਕੋਈ ਭੈ ਰੱਖਦੇ ਹਾਂ । ਲੇਕਿਨ ਜੇਕਰ ਕੋਈ ਸਾਡੀਆਂ ਆਤਮਿਕ, ਧਾਰਮਿਕ, ਸਮਾਜਿਕ ਜਾਂ ਕੌਮੀ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਗੁਸਤਾਖੀ ਕਰੇ ਤਾਂ ਗੁਰੂ ਸਾਹਿਬਾਨ ਵੱਲੋਂ ਸਾਨੂੰ ਸਿੱਖ ਰਿਵਾਇਤਾਂ ਅਨੁਸਾਰ ਉਸ ਨੂੰ ਸਬਕ ਸਿਖਾਉਣ ਦਾ ਵੀ ਹੁਕਮ ਹੈ । ਸਰਕਾਰ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਿਰਸੇ ਵਾਲੇ ਸਾਧ, ਆਸੂਤੋਸੀਆਂ, ਨਿਰੰਕਾਰੀਏ, ਭਨਿਆਰੇਵਾਲੇ ਆਦਿ ਡੇਰੇਦਾਰ ਨਿੱਤ ਦਿਹਾੜੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਛੇੜਛਾੜ ਕਰ ਰਹੇ ਹਨ । ਡੇਰੇਦਾਰ ਅਤੇ ਸੰਤ ਸਾਮਜ ਵੱਲੋਂ ਜੋ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਪ੍ਰਵਾਨਿਤ ਰਹਿਤ ਮਰਿਯਾਦਾਂ ਦੀ ਉਲੰਘਣਾਂ ਕਰਕੇ ਆਪੋ-ਆਪਣੀ ਮਰਿਯਾਦਾਂ ਸੁਰੂ ਕੀਤੀ ਗਈ ਹੈ ਉਸਨੂੰ ਬੰਦ ਕੀਤਾ ਜਾਵੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਰਹਿਤ ਮਰਿਯਾਦਾਂ ਦੇ ਅਧੀਨ ਹੋਕੇ ਆਪਣੇ ਫਰਜ ਪੂਰੇ ਕੀਤੇ ਜਾਣ । ਇਸੇ ਤਰ੍ਹਾਂ ਜੋ 28 ਮਾਰਚ 2012 ਨੂੰ ਭਾਈ ਜਸਪਾਲ ਸਿੰਘ ਚੋੜ ਸਿੱਧਵਾਂ ਗੁਰਦਾਸਪੁਰ, ਅਕਲੀਆ (ਮਾਨਸਾ) ਵਿਖੇ ਦੋ ਜਿੰਮੀਦਾਰਾਂ ਉਤੇ ਅਤੇ ਇਕ ਬਠਿੰਡੇ ਦੇ ਗੁਰਸੇਰ ਸਿੰਘ ਸੇਨਾਮ ਦੇ ਅਪਰਾਧੀ ਉਤੇ ਪੁਲਿਸ ਨੇ ਗੋਲੀਆਂ ਚਲਾਕੇ ਇਨ੍ਹਾਂ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਹੈ । ਸੁਮੇਧ ਸੈਣੀ, ਕੇ.ਪੀ.ਐਸ. ਗਿੱਲ ਅਤੇ ਇਜ਼ਹਾਰ ਆਲਮ ਵਰਗੇ ਸਿੱਖਾਂ ਦੇ ਕਾਤਿਲ ਪੁਲਿਸ ਅਫ਼ਸਰਾਂ ਨੂੰ ਕਾਨੂੰਨੀ ਸਜ਼ਾਵਾਂ ਦੇਣ ਦੀ ਬਜ਼ਾਇ ਤਰੱਕੀਆਂ ਦਿੱਤੀਆਂ ਜਾ ਰਹੀਆ ਹਨ । ਆਈ.ਬੀ, ਰਾਅ ਆਦਿ ਸਰਕਾਰੀ ਏਜੰਸੀਆਂ ਵੱਲੋਂ ਅਤੇ ਹੋਰ ਆਪਣੀ ਜੀ ਹਜ਼ੂਰੀ ਕਰਨ ਵਾਲੇ ਅਫ਼ਸਰਾਂ ਰਾਹੀ ਸਰਕਾਰ ਵੱਲੋਂ ਮੀਡੀਏ ਅਤੇ ਪ੍ਰੈਸ ਵਿਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਖ਼ਾੜਕੂਵਾਦ ਫਿਰ ਤੋ ਉਭਰ ਰਿਹਾ ਹੈ । ਜਦੋਕਿ ਖ਼ਾੜਕੂਵਾਦ ਦੀ ਕੋਈ ਇਥੇ ਗੱਲ ਨਹੀ । ਜਦੋਕਿ ਸਮਗਲਿੰਗ, ਕਾਤਿਲ, ਰਿਸ਼ਵਤਖੋਰ, ਮਿਲਾਵਟਖੋਰ, ਜਖ਼ੀਰੇਬਾਜ ਲੋਕਾਂ ਅਤੇ ਮਾਫੀਏ ਗਰੁੱਪ ਦੀ ਸਰਕਾਰੀ  ਦਰਬਾਰੇ ਸਰਪ੍ਰਸਤੀ ਹੋ ਰਹੀ ਹੈ । ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਫਿਰ ਤੋ ਇਨ੍ਹਾਂ ਕਾਤਿਲ ਪੁਲਿਸ ਅਫ਼ਸਰਾਂ ਰਾਹੀ ਸਿੱਖਾਂ ਉਤੇ ਗੈਰ ਕਾਨੂੰਨੀ ਤਰੀਕੇ ਤਸੱਦਦ ਢਾਹੁਣ ਦੀ ਡੂੰਘੀ ਸਾਜ਼ਿਸ ਤਹਿਤ ਅਜਿਹਾ ਪ੍ਰਚਾਰ ਵਿੱਢਿਆ ਗਿਆ ਹੈ । ਅੱਜ ਦਾ ਇਕੱਠ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਨੂੰ ਹਿੰਦ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਵੱਲੋਂ ਖ਼ਾੜਕੂਵਾਦ ਆਉਣ ਦੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋ ਸੁਚੇਤ ਕਰਦਾ ਹੋਇਆ ਅਪੀਲ ਕਰਦਾ ਹੈ ਕਿ ਉਹ ਕੌਮਾਂਤਰੀ ਪੱਧਰ ਤੇ ਇਸ ਸਰਕਾਰੀ ਸਾਜ਼ਿਸ ਦੀ ਛਾਣਬੀਨ ਕਰਵਾਉਣ ਤੇ ਹਿੰਦ ਹਕੂਮਤ ਵੱਲੋਂ ਫਿਰ ਤੋ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀਆਂ ਸੁਰੂ ਕੀਤੀਆਂ ਜਾ ਰਹੀਆਂ ਸਾਜ਼ਿਸਾਂ ਵਿਰੁੱਧ ਸਖ਼ਤ ਨੋਟਿਸ ਲੈਦੇ ਹੋਏ ਹਿੰਦ ਹਕੂਮਤ ਨੂੰ ਸਖ਼ਤ ਤਾੜਨਾ ਕਰਨ ਤਾਂ ਕਿ ਸਿੱਖ ਕੌਮ ਅਮਨ-ਚੈਨ ਨਾਲ ਵਿਚਰ ਸਕੇ ਅਤੇ ਆਪਣੇ ਇਨਸਾਨੀ ਕੌਮੀ ਫਰਜ਼ਾ ਨੂੰ ਅੱਗੇ ਵਧਾਉਦੀ ਹੋਈ ਮਨੁੱਖਤਾ ਦੀ ਬਹਿਤਰੀ ਕਰ ਸਕੇ ।

12.ਪੰਜਾਬ ਵਿਚ ਕਾਨੂੰਨੀ ਵਿਵਸਥਾਂ ਦੇ ਫੇਲ੍ਹ ਹੋ ਜਾਣ ’ਤੇ ਗਵਰਨਰ ਪੰਜਾਬ ਆਪਣੀਆਂ ਵਿਧਾਨਿਕ ਜਿੰਮੇਵਾਰੀਆਂ ਨਿਭਾਉਣ ਲਈ ਅਮਲੀ ਕਦਮ ਉਠਾਉਣ :- ਅੱਜ ਦਾ ਇਕੱਠ ਅਤੇ ਪੰਜਾਬ ਦੇ ਨਿਵਾਸੀ ਇਹ ਮਹਿਸੂਸ ਕਰਦੇ ਹਨ ਕਿ ਪੰਜਾਬ ਵਿਚ ਕਾਤਿਲ, ਬਲਾਤਕਾਰੀ ਅਤੇ ਹੋਰ ਗੈਰ ਕਾਨੂੰਨੀ ਕਾਰਵਾਈਆਂ ਵਿਚ ਸਾਮਿਲ ਪੁਲਿਸ ਅਫ਼ਸਰਾਂ ਨੂੰ ਬਾਦਲ ਹਕੂਮਤ ਨੇ ਬਿਨ੍ਹਾਂ ਕਿਸੇ ਅਧਾਰ ’ਤੇ ਤਰੱਕੀਆਂ ਦੇਕੇ ਸਮਾਜਿਕ ਬੁਰਾਈਆਂ ਵਿਚ ਮੁਲੀਨ ਗ੍ਰੋਹਾਂ, ਗੈਗਜ਼, ਨੂੰ ਉਤਸਾਹਿਤ ਕਰ ਦਿੱਤਾ ਹੈ । ਇਸ ਲਈ ਹੀ ਪੰਜਾਬ ਵਿਚ ਕਾਨੂੰਨ, ਇਨਸਾਫ਼, ਅਮਨ-ਚੈਨ ਅਤੇ ਜ਼ਮਹੂਰੀਅਤ ਦੀ ਕੋਈ ਗੱਲ ਨਹੀ ਰਹੀ, ਹਕੂਮਤੀ ਸਿਆਸਤਦਾਨ ਅਤੇ ਪੁਲਿਸ ਅਫ਼ਸਰ ਮਿਲਕੇ ਪੰਜਾਬ ਦੇ ਖਜ਼ਾਨੇ ਅਤੇ ਜ਼ਮੀਨਾਂ-ਜ਼ਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਵਿਚ ਅਤੇ ਆਪਣੀਆਂ ਸਿਆਸੀ ਦੁਸ਼ਮਣੀਆਂ ਕੱਢਣ ਵਿਚ ਮਸ਼ਰੂਫ ਹੋ ਚੁੱਕੇ ਹਨ ਅਤੇ ਕਾਨੂੰਨੀ ਵਿਵਸਥਾਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ । ਇਸ ਸਮੇਂ ਗਵਰਨਰ ਪੰਜਾਬ ਜੋ ਸੈਟਰ ਦੇ ਨੁਮਾਇੰਦੇ ਹਨ, ਉਹ ਆਪਣੇ ਵਿਧਾਨਿਕ ਅਧਿਕਾਰ ਜਿਨ੍ਹਾਂ ਵਿਚ (ਉਹ ਆਪਣੀ ਹਕੂਮਤ ਦੇ ਕਿਸੇ ਅੱਛੇ ਕੰਮ ਲਈ ਹੌਸਲਾ ਅਫਜਾਈ ਕਰ ਸਕਦੇ ਹੋ, ਕੋਈ ਮਸਵਰਾ ਦੇ ਸਕਦੇ ਹੋ ਅਤੇ ਕਿਸੇ ਗੈਰ ਇਖ਼ਲਾਕੀ ਅਤੇ ਗੈਰ ਕਾਨੂੰਨੀ ਹਕੂਮਤ ਵੱਲੋਂ ਕੀਤੇ ਜਾ ਰਹੇ ਅਮਲਾਂ ਲਈ ਸਖ਼ਤ ਤਾੜਨਾ ਕਰ ਸਕਦੇ ਹੋ ।) ਦੀ ਵਰਤੋਂ ਕਰਦੇ ਹੋਏ ਕਾਨੂੰਨੀ ਵਿਵਸਥਾਂ ਦੇ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਨੂੰ ਕਾਬੂ ਪਾਉਣ ਅਤੇ ਪੰਜਾਬ ਵਿਚ ਫਿਰ ਤੋ ਗੋਲੀ-ਬੰਦੂਕ ਦੀ ਗੈਰ ਸਮਾਜੀ ਸੁਰੂ ਹੋਣ ਜਾ ਰਹੀ ਖੇਡ ਨੂੰ ਤੁਰੰਤ ਰੋਕਣ ਅਤੇ ਪੰਜਾਬ ਦੇ ਮਾਹੌਲ ਨੂੰ ਅਮਨਮਈ ਅਤੇ ਜ਼ਮਹੂਰੀਅਤ ਪੱਖੀ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ । ਸ੍ਰੀ ਰਜਨੀਸ਼ ਅਰੋੜਾ ਨੇ ਸਮੁੱਚੇ ਸਿਲੇਬਸ ਵਿਚ ਹਿੰਦੂਤਵ ਸੋਚ ਨੂੰ ਦਾਖਿਲ ਕਰ ਦਿੱਤਾ ਹੈ ਜਿਸ ਨੂੰ ਸਿੱਖ ਕੌਮ ਬਿਲਕੁਲ ਪ੍ਰਵਾਨ ਨਹੀ ਕਰੇਗੀ। ਉਸ ਸਿਲੇਬਸ ਨੂੰ ਖਤਮ ਕਰਨ ਦੇ ਨਾਲ-ਨਾਲ ਅਰੋੜੇ ਵਰਗੇ ਫਿਰਕੂ ਨੂੰ ਇਸ ਉੱਚ ਆਹੁਦੇ ਤੋਂ ਚਲਦਾ ਕੀਤਾ ਜਾਵੇ।

13. ਜੇਲ੍ਹਾਂ ਵਿਚ ਬੰਦੀ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ :- ਅੱਜ ਦਾ ਇਕੱਠ ਪੰਜਾਬ ਅਤੇ ਹਿੰਦ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਜਬਰੀ ਗੈਰ ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਭਾਈ ਦਇਆ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ ਆਦਿ ਸੈਂਕੜਿਆਂ ਦੀ ਗਿਣਤੀ ਵਿਚ ਬੰਦੀ ਬਣਾਏ ਗਏ ਬੇਕਸੂਰ ਸਿੱਖ ਨੌਜਵਾਂਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਾ ਹੈ।

14.ਸਮੂਹ ਧਰਮਾਂ, ਕੌਮਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਅਧਿਕਾਰ ਦੇਣ ਲਈ ਬਚਨਬੱਧ :- ਅੱਜ ਦਾ ਇਕੱਠ ਹਿੰਦ ਅਤੇ ਪੰਜਾਬ ਵਿਚ ਵੱਸਣ ਵਾਲੀਆਂ ਸਭ ਕੌਮਾਂ ਤੇ ਧਰਮਾਂ ਨੂੰ ਇਹ ਵਿਸ਼ਵਾਸ ਦਿਵਾਉਦਾ ਹੈ ਕਿ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਸਭ ਕੌਮਾਂ ਤੇ ਧਰਮਾਂ ਦੀ ਬਹਿਤਰੀ ਲਈ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਾਇਮ ਕੀਤੇ ਜਾ ਰਹੇ ਖ਼ਾਲਿਸਤਾਨ ਸਟੇਟ ਵਿਚ ਸਮੂਹ ਧਰਮਾਂ ਅਤੇ ਕੌਮਾਂ ਨੂੰ ਬਰਾਬਰਤਾ ਦੀ ਸੋਚ ਤੇ ਅਧਾਰਿਤ ਸਤਿਕਾਰ ਤੇ ਅਧਿਕਾਰ ਦੇਣ ਲਈ ਬਚਨਬੱਧ ਹੋਵੇਗਾ ।

15.ਕੁੱਲੀ, ਜੁੱਲੀ ਤੇ ਗੁੱਲੀ ਹਰ ਇਕ ਨਾਗਰਿਕ ਨੂੰ ਪ੍ਰਦਾਨ ਕਰਨਾ ਖ਼ਾਲਿਸਤਾਨੀ ਹਕੂਮਤ ਦਾ ਮੁੱਢਲਾ ਫਰਜ਼ ਹੋਵੇਗਾ :- ਅੱਜ ਦਾ ਇਕੱਠ ਇਥੋ ਦੇ ਬਸਿੰਦਿਆਂ ਨੂੰ ਵਿਸ਼ਵਾਸ ਦਿਵਾਉਦਾ ਹੈ ਕਿ ਇਥੋ ਦੇ ਹਰ ਧਰਮ, ਕੌਮ ਅਤੇ ਬਸਿੰਦਿਆਂ ਦੇ ਨਿੱਘੇ ਸਹਿਯੋਗ ਸਦਕਾ ਆਉਣ ਵਾਲੇ ਸਮੇਂ ਵਿਚ ਜਦੋ ਖ਼ਾਲਿਸਤਾਨ ਹੋਂਦ ਵਿਚ ਆ ਜਾਵੇਗਾ, ਤਾਂ ਖ਼ਾਲਿਸਤਾਨ ਦੇ ਹਰ ਨਾਗਰਿਕ ਨੂੰ ਕੁੱਲੀ, ਜੁੱਲੀ ਅਤੇ ਗੁੱਲੀ ਪ੍ਰਦਾਨ ਕਰਨਾ ਖ਼ਾਲਿਸਤਾਨ ਦੀ ਹਕੂਮਤ ਆਪਣਾ ਮੁੱਢਲਾ ਫਰਜ ਸਮਝੇਗੀ ਅਤੇ ਖ਼ਾਲਿਸਤਾਨ ਦਾ ਕੋਈ ਵੀ ਬਸਿੰਦਾਂ ਭੁੱਖਾ ਨਹੀ ਸੋਵੇਗਾ, ਢਿੱਡ ਲਈ ਰੋਟੀ, ਤਨ ਲਈ ਕੱਪੜਾ ਅਤੇ ਰਹਿਣ ਲਈ ਮਕਾਨ ਉਪਲੱਬਧ ਕਰਵਾਉਣਾ ਖਾਲਿਸਤਾਨ ਹਕੂਮਤ ਦਾ ਪਹਿਲਾ ਫਰਜ਼ ਹੋਵੇਗਾ ।

16.ਤਾਲੀਮੀ ਅਤੇ ਸਿਹਤ ਸਹੂਲਤਾਂ ਹਰ ਪਿੰਡ ਦੀ ਗਲੀ ਅਤੇ ਸ਼ਹਿਰੀ ਵਾਰਡ ਤੱਕ ਪਹੁੰਚਾਏ ਜਾਣਗੇ :- ਜਿਸ ਮੁਲਕ ਜਾਂ ਕੌਮ ਦੇ ਬੱਚਿਆਂ ਅਤੇ ਵਿਦਿਆਰਥੀਆਂ ਅਤੇ ਬਸਿੰਦਿਆਂ ਨੂੰ ਉਚਿਤ ਤਾਲੀਮ ਅਤੇ ਸਿਹਤ ਸਹੂਲਤਾਂ ਪ੍ਰਾਪਤ ਨਾ ਹੋਣ, ਉਹ ਮੁਲਕ ਜਾਂ ਕੌਮ ਅੱਗੇ ਨਹੀ ਵੱਧ ਸਕਦੀ । ਇਸ ਲਈ ਖ਼ਾਲਿਸਤਾਨ ਹਕੂਮਤ ਉਚੇਚੇ ਤੌਰ ਤੇ ਉ¤ਚ ਤਾਲੀਮ ਅਤੇ ਸਿਹਤ ਸਹੂਲਤਾਂ ਨੂੰ ਹਰ ਪਿੰਡ ਦੀ ਗਲੀ ਤੇ ਸ਼ਹਿਰ ਦੇ ਵਾਰਡ ਤੱਕ ਪਹੁੰਚਾਉਣ ਲਈ ਬਚਨਬੱਧ ਹੋਵੇਗੀ ।

17. ਨਸ਼ੀਲੀਆਂ ਵਸਤਾਂ ਦੀ ਖਰੀਦੋ-ਫਰੋਖਤ ਤੇ ਪੂਰਨ ਪਾਬੰਦੀ ਹੋਵੇਗੀ :- ਖ਼ਾਲਿਸਤਾਨ ਦੀਆਂ ਹੱਦਾਂ ਵਿਚ ਕਿਸੇ ਨੂੰ ਵੀ ਨਸ਼ੀਲੀਆਂ ਵਸਤਾਂ ਅਫ਼ੀਮ, ਭੁੱਕੀ, ਸਮੈਕ, ਗਾਂਜਾ ਅਤੇ ਨਸ਼ੀਲੀਆਂ ਦਵਾਈਆਂ ਆਦਿ ਦੀ ਖਰੀਦੋ-ਫਰੋਖਤ ਕਰਨ ਅਤੇ ਪਬਲਿਕ ਵਿਚ ਇਨ੍ਹਾਂ ਵਸਤਾਂ ਨੂੰ ਵੇਚਕੇ ਖ਼ਾਲਿਸਤਾਨ ਦੇ ਬਸਿੰਦਿਆਂ ਨੂੰ ਨਸ਼ਈ ਬਣਾਉਣ ਜਾਂ ਸਰੀਰਕ ਤੌਰ ਤੇ ਰੋਗੀ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀ ਦਿੱਤੀ ਜਾਵੇਗੀ ।

18.ਮੁਲਕੀ ਸਰਹੱਦਾਂ ਤੇ ਹੱਦਾਂ ਦੀਆਂ ਬਣਾਉਟੀ ਰੁਕਾਵਟਾਂ ਖ਼ਤਮ ਕਰਨ ਲਈ ਦ੍ਰਿੜ :- ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦ ਹਕੂਮਤ ਵੱਲੋਂ 540 ਕਿਲੋਮੀਟਰ ਲੰਮੀ ਸਰਹੱਦ ਉੱਤੇ ਕੰਡਿਆਲੀ ਤਾਰ ਦੀ ਸਖਤ ਵਾੜ ਲਾ ਕੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਸਿੰਦਿਆਂ ਵਿਚ ਨਫਰਤ ਤੇ ਦੂਰੀਆਂ ਪੈਦਾ ਕਰਨ ਦੀ ਕਾਰਵਾਈ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਇਸ ਬਨਾਵਟੀ ਵਾੜ ਨੂੰ ਖਤਮ ਕਰਨ ਦੀ ਮੰਗ ਕਰਦਾ ਹੈ ਅਤੇ ਇਨਸਾਨੀ ਆਤਮਾਵਾਂ ਅਤੇ ਮਨਾਂ ਵਿਚ ਹੁਕਮਰਾਨਾਂ ਵੱਲੋਂ ਪੈਦਾ ਕੀਤੀਆਂ ਗਈਆਂ ਉਹਨਾਂ ਬਣਾਵਟੀ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਦ੍ਰਿੜ ਹੈ, ਜਿਸ ਨਾਲ ਹਿੰਦ ਅਤੇ ਪੰਜਾਬ ਦੇ ਬਸਿੰਦੇ ਦਿਨ-ਬਾ-ਦਿਨ ਮਾਲੀ, ਧਾਰਮਿਕ, ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਸੁੰਗੜਦੇ ਅਤੇ ਕਮਜੋਰ ਹੁੰਦੇ ਜਾ ਰਹੇ ਹਨ ਅਤੇ ਇਨਸਾਨੀ ਕਦਰਾ-ਕੀਮਤਾਂ ਨੂੰ ਭੁੱਲਦੇ ਜਾ ਰਹੇ ਹਨ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਸਰਹੱਦਾਂ ਤੇ ਰੁਕਵਟਾਂ ਨੂੰ ਖ਼ਤਮ ਕਰਕੇ ਸਦਭਾਵਨਾਂ ਅਤੇ ਪਿਆਰ ਭਰਿਆ ਮਾਹੌਲ ਸਿਰਜ਼ਣ ਲਈ ਤੱਤਪਰ ਹੈ ।

19. ਮੀਰੀ-ਪੀਰੀ ’ਤੇ ਅਧਾਰਿਤ ਸਿਆਸਤ ਤੇ ਧਾਰਮਿਕ ਸਰਗਰਮੀਆਂ ਹੋਣਗੀਆਂ :- ਖ਼ਾਲਿਸਤਾਨ ਸਟੇਟ ਵਿਚ ਉਚ ਧਾਰਮਿਕ ਕਦਰਾ-ਕੀਮਤਾ ਅਨੁਸਾਰ ਹੀ ਰਾਜ ਪ੍ਰਬੰਧ ਚਲਾਇਆ ਜਾਵੇਗਾ । ਸਰਕਾਰ ਦੇ ਕਿਸੇ ਪ੍ਰਬੰਧ ਵਿਚ ਵੀ ਰਿਸ਼ਵਤਖੋਰੀ, ਜਖ਼ੀਰੇਬਾਜੀ, ਮਿਲਾਵਟਖੋਰੀ, ਚੋਰਬਜ਼ਾਰੀ ਜਾਂ ਸਮਗਲਿੰਗ ਆਦਿ ਸਮਾਜਿਕ ਬੁਰਾਈਆਂ ਨੂੰ ਬਿਲਕੁਲ ਵੀ ਪਨਪਣ ਨਹੀ ਦਿੱਤਾ ਜਾਵੇਗਾ । ਸੱਚੇ ਧਰਮ ਦੀ ਸੇਧ ਲੈਕੇ ਰਾਜ ਪ੍ਰਬੰਧ ਨੂੰ ਮਨੁੱਖਤਾ ਦੀ ਬਹਿਤਰੀ ਲਈ ਅੱਗੇ ਵਧਾਇਆ ਜਾਵੇਗਾ ।

20.ਹਿੰਦ ਵਿਚ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਕੇ 130 ਮੁਲਕਾਂ ਵੱਲੋਂ ਵਿੱਢੀ ਗਈ ਮਨੁੱਖਤਾ ਪੱਖੀ ਮੁਹਿੰਮ ਨੂੰ ਬਲ ਦੇਵੇ :- ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਕਿਸੇ ਵੀ ਇਨਸਾਨ ਦੀ ਜਾਨ ਲੈਣ ਦੇ ਹੱਕ ਵਿਚ ਨਹੀ ਹੈ । ਜੇਕਰ ਕੋਈ ਮੁਜ਼ਰਿਮ ਕੋਈ ਗੈਰ ਕਾਨੂੰਨੀ, ਕਤਲ, ਬਲਾਤਕਾਰ ਵੱਡਾ ਜ਼ੁਰਮ ਕਰਦਾ ਹੈ, ਉਸ ਲਈ ਬਿਨ੍ਹਾਂ ਕਿਸੇ ਪੇਰੋਲ ਦੀ ਛੁੱਟੀ ਤੋਂ ਨਿਰੰਤਰ ਉਮਰ ਕੈਦ ਦੀ ਸਜ਼ਾ ਦਾ ਇੰਤਜ਼ਾਮ ਹੋਵੇ । ਹਿੰਦ ਨੂੰ ਮੌਤ ਵਰਗੀ ਅਣਮਨੁੱਖੀ ਫ਼ਾਂਸੀ ਦੀ ਸਜ਼ਾ ਨੂੰ ਤੁਰੰਤ ਖ਼ਤਮ ਕਰਕੇ ਸੰਸਾਰ ਦੇ 130 ਮੁਲਕਾਂ ਵੱਲੋਂ ਮਨੁੱਖਤਾਪੱਖੀ ਵਿੱਢੀ ਗਈ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣੀ ਬਣਦੀ ਹੈ ।

21. ਹਿੰਦ ਦੀ ਸਰਹੱਦ ਤੇ ਦੋ ਹਿੰਦੂ ਰੈਜੀਮੈਂਟ ਦੇ ਦੋ ਨੌਜਵਾਨਾਂ ਦੇ ਅਤੇ ਇਕ ਪਾਕਿਸਤਾਨੀ ਸਿੱਖ ਅਤੇ 2009 ਵਿਚ ਦੋ ਸਿੱਖਾਂ ਦੇ ਸਿਰ ਕਲਮ ਕਰਨ ਦੀ ਜਾਂਚ ਹਿੰਦ ਹਕੂਮਤ, ਯੂ.ਐਨ.ਓ ਤੋਂ ਕਰਵਾਵੇ: – ਅੱਜ ਦਾ ਸ਼ਹੀਦੀ ਇਕੱਠ ਪਾਕਿਸਤਾਨ ਵਿਚ ਖਾੜਕੂ ਸੰਗਠਨਾਂ ਵੱਲੋਂ ਇਕ ਸਿੱਖ ਦਾ ਸਿਰ ਕਲਮ ਕਰਨ ਅਤੇ ਦੋ ਭਾਰਤੀ ਫੌਜ ਦੀ ਹਿੰਦੂ ਰੈਜੀਮੈਂਟ ਦੇ ਨੌਜਵਾਨਾਂ ਦੇ ਸਿਰ ਕਲਮ ਕਰਨ ਅਤੇ 2009 ਵਿਚ ਦੋ ਸਿੱਖਾਂ ਦੇ ਸਿਰ ਕਲਮ ਕਰਨ ਦੀ ਕਾਰਵਾਈ ਨੂੰ ਵੈਹਿਸ਼ੀਆਨਾ  ਕਰਾਰ ਦਿੰਦੇ ਹੋਏ ਪੁਰਸ਼ੋਰ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਹਿੰਦ ਹਕੂਮਤ ਇਨਾਂ ਦੋਵਾਂ ਦੁਖਦਾਇਕ ਘਟਨਾਵਾਂ ਦੀ ਕੌਮਾਂਤਰੀ ਜਥੇਬੰਦੀ ਯੂ.ਐਨ.ਓ ਤੋਂ ਕਰਵਾਵੇ।

22.ਨਿਊਕਲਰ ਖ਼ਤਰਨਾਕ ਹਥਿਆਰਾਂ, ਮਿਜ਼ਾਇਲਾਂ, ਬੰਬਾਂ ਦੇ ਮਨੁੱਖਤਾ ਮਾਰੂ ਅਮਲ ਨੂੰ ਖ਼ਤਮ ਕਰਨ ਲਈ ਕੌਮਾਂਤਰੀ ਪੱਧਰ ਤੇ ਮੁਹਿਮ ਵਿਢਾਂਗੇ :- ਖ਼ਾਲਿਸਤਾਨ ਦੀ ਹਕੂਮਤ ਅਤੇ ਖ਼ਾਲਿਸਤਾਨ ਦੇ ਬਸਿੰਦਿਆਂ ਵੱਲੋਂ ਸਮੁੱਚੇ ਸੰਸਾਰ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰੱਖਣ ਅਤੇ ਸਮੁੱਚੇ ਸੰਸਾਰ ਨੂੰ ਅਤਿ ਖ਼ਤਰਨਾਕ ਪ੍ਰਮਾਣੂ ਹਥਿਆਰਾਂ ਆਦਿ ਤੋ ਦੂਰ ਰੱਖਣ ਲਈ ਕੌਮਾਂਤਰੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਮੁਹਿਮ ਵਿਢਾਂਗੇ ਤਾਂ ਕਿ ਸਮੁੱਚੀ ਮਨੁੱਖਤਾ ਦੇ ਮਨ ਉਤੇ ਮਾਰੂ ਹਥਿਆਰਾਂ ਦੀ ਦਹਿਸਤ ਨਾ ਰਹੇ ਅਤੇ ਸਮੁੱਚੀ ਮਨੁੱਖਤਾ ਬਿਨ੍ਹਾਂ ਕਿਸੇ ਭੈਅ, ਖੌਫ ਤੋ ਆਪਸੀ ਪਿਆਰ ਤੇ ਮਿਲਵਰਤਨ ਨਾਲ ਵਿਚਰਦੀ ਹੋਈ ਆਪਸੀ ਇਤਫ਼ਾਕ ਰਾਹੀ ‘‘ਸਰਬੱਤ ਦੇ ਭਲੇ ਦੇ ਮਿਸਨ ਨੂੰ ਅਮਲੀ ਰੂਪ ਵਿਚ ਲਾਗੂ ਕਰੇਗੀ। ਹੁਣੇ ਹੁਣੇ ਪਾਕਿਸਤਾਨ ਨੇ ਹਤਫ ਅਤੇ ਹਿੰਦ ਨੇ ਅਗਨੀ-6 ਮਾਰੂ ਮਿਜ਼ਾਇਲਾਂ ਮਿਆਰ ਕੀਤੀਆਂ ਹਨ, ਜਿਸ ਨਾਲ ਏਸ਼ੀਆ ਖਿੱਤੇ ਦੇ ਅਮਨ-ਚੈਨ ਨੂੰ ਵੱਡਾ ਖਤਰਾ ਖੜਾ ਹੋ ਗਿਆ ਹੈ। ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਸਾਰੇ ਮੁਲਕ ਐਨ.ਐਸ.ਜੀ ਦੇ ਪਾਬੰਦ ਹੋ ਕੇ ਭਾਰਤ ਨੂੰ ਪ੍ਰਮਾਣੂ ਤਕਨੀਕ, ਯੂਰੇਨੀਅਮ, ਰੇਡੀਅਮ ਆਦਿ ਦੇਣੀ ਬੰਦ ਕਰਨ ਕਿਊਕਿ ਭਾਰਤ ਨੇ ਐਨ.ਪੀ.ਟੀ ਕੌਮਾਂਤਰੀ ਪ੍ਰਮਾਣੂ ਸੰਧੀ ਉੱਤੇ ਦਸਤਖਤ ਨਹੀਂ ਕੀਤੇ। ਜੋ ਭਾਰਤ ਨੇ ਜਾਪਾਨ, ਵਿਅਤਨਾਮ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਨਾਲ ਫੌਜੀ ਸੰਧੀਆਂ ਕੀਤੀਆਂ ਹਨ, ਇਹ ਚੀਨ ਨੂੰ ਮਿਲਟਰੀ ਤੌਰ ਤੇ ਘੇਰਨ ਦੀ ਸਾਜਿਸ਼ ਹੈ ਜੋ ਏਸ਼ੀਆ ਖਿੱਤੇ ਦੇ ਅਮਨ-ਚੈਨ ਨੂੰ ਭੰਗ ਕਰਨਗੀਆਂ। ਇਸ ਲਈ ਇਹ ਫੌਜੀ ਸੰਧੀਆਂ ਖਤਮ ਹੋਣੀਆਂ ਚਾਹੀਦੀਆਂ ਹਨ।  ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਪੂਰਨ ਉਮੀਦ ਕਰਦਾ ਹੈ ਕਿ ਸਿੱਖ, ਮੁਸਲਿਮ, ਈਸਾਈ, ਹਿੰਦੂ ਜੋ ‘‘ਸਰਬੱਤ ਦੇ ਭਲੇ ਦੀ ਸੋਚ ਨੂੰ ਇਥੇ ਲਾਗੂ ਕਰਨ ਲਈ ਅਤੇ ਇਥੇ ਅਮਨ-ਚੈਨ ਦੀ ਬੰਸ਼ਰੀ ਸਦਾ ਲਈ ਵਜਦੀ ਰਹਿਣ ਲਈ ਸੰਜ਼ੀਦਾਂ ਹਨ, ਉਹ ਸਮੁੱਚੇ ਧਰਮ ਅਤੇ ਕੌਮਾਂ ਮਿਲਕੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਲਈ ‘‘ਖ਼ਾਲਿਸਤਾਨੂ ਨੂੰ ਕਾਇਮ ਕਰਨ ਲਈ ਤਨੋ-ਮਨੋ ਅਤੇ ਧਨੋ ਸਹਿਯੋਗ ਪਾਉਣਗੇ ।

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ।

This entry was posted in ਪੰਜਾਬ.

One Response to ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ 66ਵੇਂ ਜਨਮ ਦਿਹਾੜੇ ਤੇ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ।

  1. iqbal gajjan says:

    MOJODA RAJ ANGREJA NE BHRIST NIHA TE OSARIA SE. OH HI FIRQO WAND KARKE CHALE GEY….MOJODA SYSTEM FIRQO NHI EH FIRQIA NOO WAND KE VOTE BANK DI BHRIST GAME KHED DA HAY….HUN ES KHILAAF KOI IK FIRQA JAA GHAT GINTI LOK IKALE NHI HASIL KAR SAKDE….HUN MAANWATA PAKHI ( SIKH,HINDO, MUSALMAN TE SARE POSITIVE DA ) DA SANJHA MORCHA HI IS BHRIST SYSTEM DA BADAL BAN SAKDA HAY….AAO KHALISTAN DE THA TE KHALIS LOKA DE SYSTEM LAI YATAN TEJ KARIEY……MAANVATA HI UTAM HAY….

Leave a Reply to iqbal gajjan Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>