ਬਲਾਤਕਾਰ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਦੋ ਮੁਲਜ਼ਮ ਭੈਣ-ਭਰਾ ਨੂੰ ਕੈਦ ਤੇ ਜ਼ੁਰਮਾਨਾ

ਬਰਨਾਲਾ,(ਜੀਵਨ ਰਾਮਗੜ੍ਹ)-ਇੱਕ ਨਾਬਲਾਗ ਲੜਕੀ ਨੂੰ ਬਹਿਲਾ ਫੁਸਲਾ ਕੇ ਅਗਵਾ ਕਰਨ ਉਪਰੰਤ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਵਧੀਕ ਸੈਸ਼ਨ ਜੱਜ ਬਰਨਾਲਾ ਬੀਐਸ ਸੰਧੂ ਦੀ ਅਦਾਲਤ ਨੇ ਦੋਸ਼ੀ ਭੈਣ-ਭਰਾ ਨਿਰਮਲ ਸਿੰਘ ਨੂੰ 10 ਸਾਲ ਕੈਦ ਤੇ 10 ਹਜ਼ਾਰ ਜ਼ੁਰਮਾਨਾ ਤੇ ਗੁਰਮੀਤ ਕੌਰ ਨੂੰ 5 ਸਾਲ ਕੈਦ ਤੇ 5 ਹਜ਼ਾਰ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ।
ਮਾਮਲੇ ਦੀ ਸੰਖੇਪ ਜਾਣਕਾਰੀ ਮੁਤਾਬਕ ਬਰਨਾਲਾ ਨੇੜਲੇ ਪਿੰਡ ਪੱਖੋ ਕਲਾਂ ਦੇ ਇੱਕ 13 ਸਾਲ ਦੀ ਨਾਬਾਲਗ ਲੜਕੀ ਨੂੰ ਉਸੇ ਪਿੰਡ ਦੀ ਗੁਰਮੀਤ ਕੌਰ ਉਰਫ਼ ਮੀਤੋ ਉਰਫ਼ ਮਨਜੀਤ ਕੌਰ (45 ਸਾਲ) ਪਤਨੀ ਗੁਰਚੇਤ ਸਿੰਘ ਸਕੂਲ ਜਾਂਦਿਆਂ ਅਕਸਰ ਭਲੋਂਦੀ ਰਹਿੰਦੀ ਸੀ ਜਿਸਦੇ ਚਲਦਿਆ 15 ਫਰਵਰੀ 2012 ਨੂੰ ਮੀਤੋ ਨੇ ਨਾਬਾਲਿਗਾ ਨੂੰ ਕਿਸੇ ਤਰੀਕੇ ਭੁਚਲਾਅ ਕੇ ਆਪਣੇ ਨਾਲ ਲਿਜਾ ਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੀੜ ਤਲਾਬ ਵਿਖੇ ਰਹਿੰਦੇ ਆਪਣੇ ਭਰਾ ਨਿਰਮਲ ਸਿੰਘ (35 ਸਾਲ) ਪੁੱਤਰ ਪੂਰਨ ਸਿੰਘ ਦੇ ਘਰ ਛੱਡ ਆਈ ਜਿਹੜਾ ਕਿ ਬਠਿੰਡਾ ਕਚਿਹਰੀਆਂ ਵਿੱਚ ਕੰਮ ਕਰਦਾ ਹੈ ਅਤੇ ਦੂਸਰੇ ਵਿਆਹ ਉਪਰੰਤ ਇੱਕ ਬੇਟੇ ਦਾ ਪਿਤਾ ਵੀ ਹੈ ਨੇ ਬਾਕੀ ਪਰਿਵਾਰਕ ਮੈਂਬਰਾਂ ਦੀ ਘਰੋਂ ਗੈਰ-ਹਾਜ਼ਰੀ ਮੌਕੇ ਉਕਤ ਬਾਲੜੀ ਦਾ ਲਗਾਤਾਰ ਜਿਸਮਾਨੀ ਸ਼ੋਸਣ ਕਰਦਾ ਰਿਹਾ ਜਿਸਤੋਂ ਤੰਗ ਆ ਕੇ ਉਕਤ ਲੜਕੀ ਮੌਕੇ ਬਚਾਅ ਕੇ 14 ਮਾਰਚ 2012 ਨੂੰ ਉਥੋਂ ਕਿਸੇ ਤਰੀਕੇ ਭੱਜਕੇ ਗੁਰਦੁਆਰਾ ਤਲਵੰਡੀ ਸਾਬੋ ਪਹੁੰਚ ਗਈ। ਜਿਥੋ ਅੱਗੇ ਕਿਸੇ ਭਲੇ ਪੁਰਸ ਨੇ ਉਸਦੇ ਪਿੰਡਾਂ ਵੱਲ ਜਾਂਦੀ ਬੱਸ ਤੇ ਬਿਠਾ ਕੇ ਤੋਰ ਦਿੱਤਾ ਬਦਕਿਸਮਤੀ ਨਾਲ ਅੱਗੇ ਹੰਢਿਆਇਆ ਨੇੜੇ ਪੁਜਣ ’ਤੇ ਫੇਰ ਨਾਮਜ਼ਦ ਮੁਲਜ਼ਮ ਮੀਤੋ ਦੇ ਹੱਥ ਆ ਗਈ ਜਿਥੋ 16 ਮਾਰਚ 2012 ਨੂੰ ਪੁਲਿਸ ਦੁਆਰਾ ਬਰਾਮਦ ਕੀਤਾ ਗਿਆ।
ਪੀੜਿਤਾ ਦੇ ਪਿਤਾ ਨੇ ਥਾਣਾ ਰੂੜੇਕੇ ਕਲਾਂ ਵਿਖੇ ਗੁੰਮਸੁਦਗੀ ਦੀ ਰਿਪੋਰਟ ਲਿਖਾਈ ਹੋਈ ਸੀ ਜਿਸਦੀ ਜਾਂਚ ਉਪਰੰਤ ਨਾਮਜ਼ਦ ਦੋਸ਼ੀਆਂ ਖਿਲਾਫ਼ ਗੁਰਮੀਤ ਕੌਰ ਉਰਫ਼ ਮੀਤੋ ਅਤੇ ਉਸਦੇ ਭਰਾ ਨਿਰਮਲ ਸਿੰਘ ਖਿਲਾਫ਼ ਆਈਪੀਸੀ ਦੀ ਧਾਰਾ 363/366 ਅਤੇ 376 ਤਹਿਤ ਥਾਣਾ ਰੂੜੇਕੇ ਕਲਾਂ (ਬਰਨਾਲਾ) ਵਿਖੇ ਮਿਤੀ 29 ਫਰਵਰੀ 2012 ਨੂੰ ਮੁਕੱਦਮਾ ਨੰ: 18 ਦਰਜ ਕਰ ਲਿਆ ਗਿਆ ਸੀ।
ਇਸ ਮਾਮਲੇ ਸਬੰਧੀ ਮੁਦਈ ਪੱਖ ਦੇ ਸਰਕਾਰੀ ਵਕੀਲ ਮੁਮਤਾਜ ਅਲੀ ਅਤੇ ਪ੍ਰਾਈਵੇਟ ਵਕੀਲ ਜਤਿੰਦਰ ਬਹਾਦਰਪੁਰੀਆ ਦੀ ਠੋਸ ਪੈਰਵਾਈ ਤੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬੀਐਸ ਸੰਧੂ ਦੀ ਅਦਾਲਤ ਨੇ ਦੋਵੇਂ ਭੈਣ-ਭਰਾ ਗੁਰਮੀਤ ਕੌਰ ਤੇ ਨਿਰਮਲ ਸਿੰਘ ਨੂੰ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦੇ ਮਾਮਲੇ ’ਚ ਨਿਰਮਲ ਸਿੰਘ ਨੂੰ ਆਈਪੀਸੀ ਦੀ ਧਾਰਾ 376 ’ਚ 10 ਸਾਲ ਕੈਦ ਤੇ 10 ਹਜ਼ਾਰ ਜ਼ੁਰਮਾਨਾ ਤੇ ਆਈਪੀਸੀ ਦੀ ਧਾਰਾ 363 ਤਹਿਤ 5 ਸਾਲ ਦੀ ਕੈਦ ਤੇ 5 ਹਜ਼ਾਰ ਜ਼ੁਰਮਾਨਾ ਭਰਨ ਦੇ ਹੁਕਮ ਸੁਣਾਏ ਜਦਕਿ ਗੁਰਮੀਤ ਕੌਰ ਨੂੰ ਧਾਰਾ 363 ਤਹਿਤ 5 ਸਾਲ ਦੀ ਕੈਦ ਤੇ 5 ਹਜ਼ਾਰ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>