ਸਬ ਜੇਲ੍ਹ ਬਰਨਾਲਾ ਵਿਖੇ ਇੱਕ ਹਵਾਲਾਤੀ ਨੇ ਫਾਹਾ ਲਿਆ

ਬਰਨਾਲਾ,(ਜੀਵਨ ਰਾਮਗੜ੍ਹ)-ਸਬ ਜੇਲ੍ਹ ਬਰਨਾਲਾ ਵਿਖੇ ਇੱਕ ਚੋਰੀ ਦੇ ਮਾਮਲੇ ’ਚ ਬੰਦ ਹਵਾਲਾਤੀ ਨੇ ਪਰਨੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜਾ ਕਿ ਤਿੰਨ ਕੁ ਹਫ਼ਤਿਆਂ ਦੇ ਅਰਸੇ ਦੌਰਾਨ ਇਹ ਸਬ ਜੇਲ੍ਹ ਬਰਨਾਲਾ ਵਿਖੇ ਇਹ ਦੂਜਾ ਮਾਮਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਸੁਖਵਿੰਦਰ ਸਿੰਘ (26) ਪੁੱਤਰ ਬਾਬੂ ਸਿੰਘ ਵਾਸੀ ਦਾਨਗੜ੍ਹ ਰੋਡ ਧਨੌਲਾ ਇੱਕ ਚੋਰੀ ਦੇ ਮਾਮਲੇ ’ਚ ਥਾਣਾਂ ਧਨੌਲਾ ਵਿਖੇ ਧਾਰਾ 379/411 ਤਹਿਤ ਮਿਤੀ 27 ਜਨਵਰੀ 2013 ਨੂੰ ਦਰਜ਼ ਮਕੱਦਮੇਂ ਅਧੀਨ ਮਿਤੀ 29 ਜਨਵਰੀ 2013 ਤੋਂ ਸਬ ਜੇਲ੍ਹ ਬਰਨਾਲਾ ਵਿਖੇ ਅੰਡਰ ਟਰਾਇਲ ਹਵਾਲਾਤੀ ਸੀ। ਜਿਸਦੇ ¦ਘੀ ਦੇਰ ਸ਼ਾਮ ਕਰੀਬ 8 ਕੁ ਵਜੇ ਜੇੋਲ੍ਹ ਦੀ ਬੈਰਕ ਨੰਬਰ 3 ਦੇ ਬਾਥਰੂਮ ਦੇ ਅੱਠ ਨੌ ਫੁੱਟ ਉੱਚੇ ਰੌਸ਼ਨਦਾਨ ਦੀ ਗਰਿੱਲ ਨਾਲ ਆਪਣੇ ਪਰਨੇ ਨਾਲ ਲਟਕ ਕੇ ਫਾਹਾ ਲੈ ਲਿਆ। ਇਸ ਸਬੰਧੀ ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਛੁੱਟੀ ’ਤੇ ਗਏ ਡਿਪਟੀ ਜੇਲ੍ਹ ਸੁਪਰਡੈਂਟ ਅਜੀਤ ਸਿੰਘ ਢਿੱਲੋਂ ਦੀ ਥਾਂ ’ਤੇ ਸੰਗਰੂਰ ਤੋਂ ਆਏ ਸਹਾਇਕ ਡਿਪਟੀ ਸੁਪਰਡੈਂਟ ਮੇਲਾ ਸਿੰਘ ਨੇ ਦੱਸਿਆ ਕਿ ਉਸਨੂੰ ਜੇਲ੍ਹ ਡਿਊਢੀ ’ਚ ਤਾਇਨਾਤ ਹਾਕਮ ਸਿੰਘ ਨੇ ਸਾਢੇ ਕੁ ਅੱਠ ਵਜੇ ਸੂਚਿਤ ਕੀਤਾ ਕਿ ਅੱਗੇ ਉਸਨੂੰ ਬੈਰਕ ’ਚ ਤਾਇਨਾਤ ਵਾਰਡਰ ਗੁਰਪ੍ਰੀਤ ਸਿੰਘ ਤੋਂ ਸੁੂਚਨਾਂ ਮਿਲੀ ਹੈ ਕਿ ਉਸ ਬੈਰਕ ’ਚ ਇੱਕ ਹਵਾਲਾਤੀ ਨੇ ਆਪਣੇ ਪਰਨੇ ਨਾਲ ਫਾਹਾ ਲੈ ਲਿਆ ਹੈ। ਜਿਸਤੋਂ ਤੁਰੰਤ ਪਿਛੋਂ ਉਹ ਖੁਦ ਤੇ ਜੇਲ੍ਹ ਫਾਰਮਾਸਿਸਟ ਮਨਜਿੰਦਰ ਸਿੰਘ ਬੈਰਕ ’ਚ ਪੁੱਜੇ। ਉਸ ਸਮੇਂ ਉਕਤ ਹਵਾਲਾਤੀ ਨੂੰ ਉਤਾਰਿਆ ਜਾ ਰਿਹਾ ਸੀ ਜਿਸ ਦੀ ਮੁਢਲੀ ਜਾਂਚ ਉਪਰੰਤ ਜੇਲ੍ਹ ਦੀ ਗਾਰਦ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਦੀ ਟੀਮ ਨੇ ਹਵਾਲਾਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜਿਕਰਯੋਗ ਹੈ ਕਿ ਜੇਲ੍ਹ ਦੀ ਇਸੇ ਬੈਰਕ ’ਚ ਤਿੰਨ ਕੁ ਹਫਤੇ ਪਹਿਲਾਂ ਵੀ ਨੇੜਲੇ ਪਿੰਡ ਝਲੂਰ ਦੇ ਹਵਾਲਾਤੀ ਰਾਮ ਸਰੂਪ ਨੇ ਵੀ ਗਲ ’ਚ ਪਰਨਾਂ ਪਾ ਕੇ ਫਾਹਾ ਲੈ ਲਿਆ ਸੀ। ਉਸੇ ਬੈਰਕ ’ਚ ਉਸੇ ਢੰਗ ਨਾਲ ਹਵਾਲਾਤੀ ਵੱਲੋਂ ਫਾਹਾ ਲਏ ਜਾਣ ਦੀ ਇਹ ਲਗਾਤਾਰ ਦੂਸਰੀ ਘਟਨਾਂ ਹੈ। ਪਹਿਲੀ ਘਟਨਾਂ ਉਪਰੰਤ ਵਰਤੇ ਇਤਿਹਾਤ ਸਬੰਧੀ ਪੁਛਣ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਹਵਾਲਾਤੀ ਨੇ ਬੈਰਕ ਦੀ ਲੈਟਰੀਨ ਦੀ ਗਰਿੱਲ ਨਾਲ ਆਪਣੇ ਪਰਨੇ ਨਾਲ ਲਟਕ ਕੇ ਫਾਹਾ ਲਿਆ ਸੀ ਜਿਸਦੇ ਰੌਸ਼ਨਦਾਨ ਬੰਦ ਕਰਵਾ ਦਿੱਤੇ ਗਏ ਹਨ। ਪੰ੍ਰਤੂ ਉਕਤ ਘਟਨਾਂ ਲੈਟਰੀਨਾਂ ਦੀ ਥਾਂ ਬਾਥਰੂਮਾਂ ਵਾਲੇ ਪਾਸੇ ਵਾਪਰੀ ਹੈ ਜਿੰਨ੍ਹਾਂ ਦੀਆਂ ਗਰਿੱਲਾਂ ਤਕਰੀਬਨ 8-9 ਫੁੱਟ ਉੱਚੀਆਂ ਹਨ। ਹਵਾਲਾਤੀ ਨੇ ਪਾਣੀ ਵਾਲੀ ਟੂਟੀ ’ਤੇ ਚੜ੍ਹ ਕੇ ਗਰਿੱਲਾਂ ਤੱਕ ਪਹੁੰਚ ਬਣਾ ਕੇ ਪਰਨੇ ਨਾਲ ਲਟਕ ਕੇ ਫਾਹਾ ਲਿਆ। ਇਥੇ ਇਹ ਵੀ ਦੱਸਣ ਯੋਗ ਹੈ ਕਿ ਘਟਨਾਂ ਦੇ ਮੌਕੇ ਇਸ ਬੈਰਕ ਦੇ ਵਿੱਚ 46 ਹਵਾਲਾਤੀ ਤੇ ਕੈਦੀ ਮੌਜ਼ੂਦ ਸਨ।
ਸਿਵਲ ਹਸਪਤਾਲ ਬਰਨਾਲਾ ਵਿਖੇ ਸੂਚਨਾਂ ਮਿਲਣ ’ਤੇ ਪੁੱਜੇ ਥਾਣਾਂ ਸਿਟੀ ਦੇ ਇੰਚਾਰਜ਼ ਸਤੀਸ਼ ਕੁਮਾਰ ਨੇ ਦੱਸਿਆ ਕਿ ਏਸੀਜੀਐਮ ਬਰਨਾਲਾ ਮੁਨੀਸ਼ਾ ਜੈਨ ਨੇ ਵਾਰਸਾਂ ਦੇ ਬਿਆਨ ਕਲਮਬੰਦ ਕਰਨ ਉਪਰੰਤ ਪੁਲਿਸ ਨੇ ਧਾਰਾ  176 ਤਹਿਤ ਕਾਰਵਾਈ ਆਰੰਭ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਲਈ ਤਿੰਨ ਡ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>