ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਂ ਬੋਲੀ ਪੰਜਾਬੀ ਮਾਰਚ ਵਿੱਚ ਸ਼ਮੂਲੀਅਤ ਮਾਰਚ ਗਦਰੀ ਬਾਬਿਆਂ ਦੇ ਪਿੰਡ ਚੂੜ੍ਹਚੱਕ ਤੋਂ ਆਰੰਭ

ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਪੰਜਾਬ ਵੱਲੋਂ ਅੱਜ ਪਿੰਡ ਚੂੜ੍ਹਚੱਕ ਜਿਲ੍ਹਾ ਮੋਗਾ ਤੋਂ ਸ਼ੁਰੂ ਕੀਤੇ ਗਏ ਮਾਂ ਬੋਲੀ ਪੰਜਾਬੀ ਚੇਤਨਾ ਮਾਰਚ ਵਿੱਚ ਬਕਾਇਦਾ ਜੱਥਾ ਭੇਜ ਕੇ ਸ਼ਮੂਲੀਅਤ ਕੀਤੀ ਗਈ। ਯਾਦ ਰਹੇ ਕਿ ਪਿੰਡ ਚੂੜ੍ਹਚੱਕ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ‘ਜਿੰਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਆਪਣੇ ਕਾਰਜਕਾਲ ਦੌਰਾਨ ਰਾਜ ਭਾਸ਼ਾ ਦਾ ਦਰਜ਼ਾ ਦਿੱਤਾ’ ਦਾ ਪਿੰਡ ਹੈ। ਇਹ ਮਾਰਚ ਇਸ ਕਰਕੇ ਵੀ ਪਿੰਡ ਚੂੜ੍ਹਚੱਕ ਤੋਂ ਸ਼ੁਰੂ ਕੀਤਾ ਗਿਆ ਕਿ ਪਿੰਡ ਚੂੜ੍ਹਚੱਕ ਗਦਰੀ ਬਾਬੇ ਰੂੜ ਸਿੰਘ ਚੂੜ੍ਹਚੱਕ ਅਤੇ ਬਾਬਾ ਪਾਖ਼ਰ ਸਿੰਘ ਚੂੜ੍ਹਚੱਕ ਦੀ ਜੰਮਣ-ਭੂਮੀ ਹੈ। ਇਹ ਵਰ੍ਹਾ ਗਦਰ ਲਹਿਰ ਦੀ ਸ਼ਤਾਬਦੀ ਵਜੋਂ ਵੀ  ਮਨਾਇਆ ਜਾ ਰਿਹਾ ਹੈ।
ਪੰਜਾਬੀ ਸਾਹਿਤ ਅਕਾਡਮੀਂ ਲੁਧਿਆਣਾ ਦੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਬਕਾਇਦਾ ਤਾਕੀਦ ਕਰਕੇ ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਤੋਂ ਡੈਲੀਗੇਸ਼ਨ ਭੇਜਿਆ ਅਤੇ ਨਾਲ ਹੀ ਅਕਾਡਮੀਂ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਸ਼ੁਭ ਇਛਾਵਾਂ ਇਸ ਮਾਰਚ ਲਈ ਭੇਜੀਆਂ।
ਇਸ ਡੈਲੀਗੇਸ਼ਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਤਰਲੋਚਨ ਝਾਂਡੇ ਦੀ ਅਗਵਾਈ ਵਿੱਚ ਪੰਜਾਬੀ ਸਾਹਿਤ ਅਕਾਡਮੀਂ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ ਸਮੇਤ ਉੱਘੇ ਸ਼ਾਇਰ ਭਗਵਾਨ ਢਿੱਲੋਂ, ਅਜੀਤ ਪਿਆਸਾ, ਪ੍ਰੀਤਮ ਪੰਧੇਰ, ਬੁੱਧ ਸਿੰਘ ਨੀਲੋਂ, ਦਲਵੀਰ ਲੁਧਿਆਣਵੀਂ ਆਦਿ ਸਾਹਿਤਕਾਰਾਂ ਨੇ ਬਕਾਇਦਾ ਬੈਨਰ ਲੈ ਕੇ ਸ਼ਮੂਲੀਅਤ ਕੀਤੀ। ਜਿਹੜਾ ਮਾਰਚ ਚੂੜ੍ਹਚੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ ਬਾਬਾ ਰੂੜ ਸਿੰਘ ਦੀ ਯਾਦਗਾਰ ਤੱਕ ਉਸ ਸਮਾਗਮ ਵਿੱਚ ਪਹੁੰਚਿਆ ਜਿਹੜਾ ਉਨ੍ਹਾਂ ਦੀ ਬਰਸੀ ਮਨਾਉਣ ਲਈ ਕੀਤਾ ਜਾ ਰਿਹਾ ਸੀ। ਇੱਥੋਂ ਮਾਰਚ ਨੂੰ ਕਾ. ਜਗਰੂਪ ਸਿੰਘ ਅਤੇ ਕਾ. ਰਣਧੀਰ ਗਿੱਲ ਨੇ ਝੰਡੀ ਦੇ ਕੇ ਜਿੱਥੇ ਇਸ ਮਾਰਚ ਨਾਲ ਇੱਕ ਜੁੱਟਤਾ ਜਾਹਿਰ ਕੀਤੀ ਉੱਥੇ ਇਸ ਦੀ ਸਫਲਤਾ ਵਿੱਚ ਗਦਰੀ ਬਾਬਿਆਂ ਦੇ ਸੁਪਨਿਆਂ ਦੀ ਪੂਰਤੀ ਦੀ ਕਾਮਨਾ ਵੀ ਕੀਤੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>