ਪਿਓ ਨੇ ਪੁੱਤ ਨੂੰ ਗੋਲੀ ਮਾਰੀ

ਬਰਨਾਲਾ,(ਜੀਵਨ ਰਾਮਗੜ੍ਹ)–ਬਰਨਾਲਾ ਦੇ ਨਜ਼ਦੀਕ ਪੈਂਦੇ ਪਿੰਡ ਢਿੱਲਵਾਂ ਵਿਖੇ ਲੰਘੀ ਰਾਤ ਪਿਓ ਵੱਲੋਂ  ਆਪਣੇ ਪੁੱਤਰ ਨੂੰ ਗੋਲੀ ਮਾਰਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਤਪਾ ਸੰਜੀਵ ਸਿੰਗਲਾ ਨੇ ਦੱਸਿਆ ਕਿ  ਬੀਤੀ ਰਾਤ ਕਿਸੇ ਗੱਲ ’ਤੇ ਦੋਵਾਂ ਪਿਓ-ਪੁੱਤਰਾਂ ਵਿੱਚ ਝਗੜਾ ਹੋ ਗਿਆ ਅਤੇ ਗੁੱਸੇ ’ਚ ਆਕੇ ਬਲਵਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਨੇ ਆਪਣੇ ਪੁੱਤਰ ਨਿਰਮਲ ਸਿੰਘ (25) ਦੇ ਰਾਈਫ਼ਲ ਨਾਲ ਗੋਲੀ ਮਾਰ ਦਿੱਤੀ ਅਤੇ ਉਸਦੀ ਮੌਤ ਹੋ ਗਈ।

ਘਟਨਾ ਦਾ ਪਤਾ ਚਲਦਿਆਂ ਹੀ ਤਪਾ ਪੁਲਸ ਮੌਕੇ ’ਤੇ ਪੁੱਜੀ ਅਤੇ ਉਨ੍ਹਾਂ ਬਲਵਿੰਦਰ ਸਿੰਘ ਦੇ ਖਿਲਾਫ਼ ਮ੍ਰਿਤਕ ਦੀ ਪਤਨੀ ਦੇ ਬਿਆਨਾ ਦੇ ਆਧਾਰ ’ਤੇ ਧਾਰਾ 302 ਆਈ.ਪੀ.ਸੀ., 27/54/59 ਅਧੀਨ  ਮੁੱਕਦਮਾ ਨੰਬਰ 10 ਦਰਜ਼ ਕਰ ਲਿਆ ਹੈ। ਬਲਵਿੰਦਰ ਸਿੰਘ ਫਰਾਰ ਦੱਸਿਆ ਜਾਂਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>