ਕੰਜਿਊਮਰ ਕੋਰਟ ਬਰਨਾਲਾ ਵੱਲੋਂ ਵੱਖ ਵੱਖ ਮਾਮਲਿਆਂ ’ਚ ਹਰਜਾਨਾ ਭਰਨ ਦੇ ਹੁਕਮ

ਬਰਨਾਲਾ,(ਜੀਵਨ ਰਾਮਗੜ੍ਹ)-ਜਿਲ੍ਹਾ ਖਪਤਕਾਰ ਫੋਰਮ ਝਗੜਾ ਨਿਵਾਰਨ ਫੋਰਮ ਵਲੋਂ ਵੱਖ ਵੱਖ ਮਾਮਲਿਆਂ ਦੀ ਸੁਣਵਾਈ ਉਪਰੰਤ ਹਰਜਾਨਾਂ ਭਰਨ ਦੇ ਹੁਕਮ ਸੁਣਾਏ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ’ਚ ਸ਼ਿਕਾਇਤ ਕਰਤਾ ਹਰਿੰਦਰ ਸਿੰਘ ਢਿੱਲੋਂ ਵਾਸੀ ਗੁਰੂ ਤੇਗ ਬਹਾਦਰ ਬਰਨਾਲਾ ਨੇ 16 ਮਈ 2012 ਨੂੰ ਜ਼ਿਲ੍ਹਾ ਉਕਤ ਫੋਰਮ ਬਰਨਾਲਾ ਵਿਚ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਉਸਨੇ ਗੁਪਤਾ ਟੂਰ ਕੰਪਨੀ ਸਦਰ ਬਾਜ਼ਾਰ ਬਰਨਾਲਾ ਤੋਂ ਆਪਣੀ ਪੁੱਤਰੀ ਦੇ ਕਨੈਡਾ ਜਾਣ ਦੇ ਲਈ ਸਿਵਲ ਏਅਰਵੇਜ਼ ਦੀਆਂ ਦੋ ਟਿਕਟਾਂ ਦੀ ਬੁਕਿੰਗ 3 ਅਪ੍ਰੈਲ ਨੂੰ ਇੱਕ ਲੱਖ 7700 ਰੁਪਏ ਦੇ ਕੇ ਕਰਵਾਈ ਸੀ। ਪਰ ਅਚਾਨਕ ਕਿਸੇ ਰੁਝੇਵੇਂ ਕਾਰਨ ਅਗਲੇ ਹੀ ਦਿਨ ਇਹ ਦੋਵੇਂ ਟਿਕਟਾਂ ਦੀ ਬੁਕਿੰਗ ਰੱਦ ਕਰਵਾ ਦਿੱਤੀ ਸੀ। ਕੁੱਝ ਦਿਨਾਂ ਬਾਅਦ ਟਿਕਟ ਬੁਕਿੰਗ ਕੰਪਨੀ ਨੇ ਉਸਤੋਂ 25, 700 ਰੁਪਏ ਕਟੌਤੀ ਕਰਕੇ ਬਚਦੀ ਰਕਮ ਵਾਪਿਸ ਕਰ ਦਿੱਤੀ ਸੀ। ਜਿਸ ਦੇ ਅਧਾਰ ਤੇ ਉਸਨੇ ਉਪਰੋਕਤ ਫੌਰਮ ਵਿਚ ਗੁਹਾਰ ਲਗਾਈ ਸੀ। ਫੋਰਮ ਨੇ ਸ਼ਿਕਾਇਤ ਦੇ ਅਧਾਰ ਤੇ ਟਿਕਟ ਬੁਕਿੰਗ ਕੰਪਨੀ ਨੂੰ ਤਲਬ ਕੀਤਾ ਅਤੇ ਕੰਪਨੀ ਦੀ ਤਰਫ਼ੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਪਭੋਗਤਾ ਨੇ ਤਤਕਾਲ ਟਿਕਟ ਬੁੱਕ ਕਰਵਾਈ ਸੀ ਜਿਸਦੇ ਚੱਲਦੇ ਨਿਯਮਾਂ ਦੇ ਅਨੁਸਾਰ ਉਸਦੀ ਕਟੌਤੀ ਕੀਤੀ ਗਈ। ਦੋਵੇਂ ਪਾਸੇ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਫੌਰਮ ਦੇ ਪ੍ਰਧਾਨ ਜੱਜ ਸੰਜੀਵ ਦੱਤ ਸ਼ਰਮਾ, ਮੈਂਬਰ ਕਰਨੈਲ ਸਿੰਘ ਬਡਬਰ ਅਤੇ ਰਵਿੰਦਰਜੀਤ ਕੌਰ ਦੇ ਅਧਾਰ ਤੇ ਆਦੇਸ਼ ਵਿਚ ਕਿਹਾ ਕਿ ਖਪਤਕਾਰ ਨੂੰ ਟਿਕਟ ਬੁਕਿੰਗ ਦੇ ਸਮੇਂ ਕੋਈ ਅਜਿਹਾ ਦਸਤਾਵੇਜ਼ ਨਹੀਂ ਦਿੱਤਾ ਜਿਸਦੇ ਨਿਯਮ ਅਤੇ ਸ਼ਰਤ ਸਪੱਸ਼ਟ ਹੋ ਗਈ। ਇਸ ਲਈ ਬਿਨਾਂ ਨਿਯਮ ਸ਼ਰਤ ਦੱਸੇ ਇੱਕ ਦਿਨ ਬਾਅਦ ਹੀ ਟਿਕਟ ਕੈਂਸਲ ਕਰਾਉਣ ਦੇ ਮਾਮਲੇ ਵਿਚ ਉਪਭੋਗਤਾ ਨੇ ਉਕਤ ਰਕਮ ਕੱਟਣਾ ਕੰਪਨੀ ਦੀ ਦੁਰਵਰਤੋਂ ਹੈ। ਜਿਸਨੂੰ ਕਦੇ ਵੀ ਕਾਨੂੰਨ ਦੇ ਦਾਇਰੇ ਵਿਚ ਨਹੀਂ ਮੰਨਿਆ ਜਾ ਸਕਦਾ। ਫੋਰਮ ਕੰਪਨੀ ਨੂੰ ਟਿਕਟ ਕਟੌਤੀ ਦੇ ਪੂਰੇ ਰੁਪਏ ਵਾਪਿਸ ਕਰਨ ਅਤੇ ਦੋ ਹਜ਼ਾਰ ਰੁਪਏ ਖਪਤਕਾਰ ਨੂੰ ਹੋਈ ਪ੍ਰੇਸ਼ਾਨੀ ਦੇ ਤੌਰ ਤੇ ਹਰਜ਼ਾਨਾ 30 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦਾ ਆਦੇਸ਼ ਦਿੱਤਾ ਹੈ।

ਦੂਜੇ ਮਾਮਲੇ ’ਚ ਮੇਜਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਮਹਿਲ ਕਲਾਂ ਨੇ 28 ਮਈ 2012 ਨੂੰ ਜ਼ਿਲ੍ਹਾ ਉਪਭੋਗਤਾ ਫੌਰਮ ਬਰਨਾਲਾ ਵਿਚ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਕੇਬੀ ਗੈਸ ਏਜੰਸੀ ਹੰਡਿਆਇਆ ਬਾਜ਼ਾਰ ਬਰਨਾਲਾ ਤੋਂ ਕਾਫ਼ੀ ਸਮੇਂ ਤੋਂ ਗੈਸ ਦੀ ਸਪਲਾਈ ਲੈ ਰਿਹਾ ਹੈ। ਪੰਜ ਮਾਰਚ 2012 ਨੂੰ ਵੀ ਉਸਨੇ ਆਪਣੀ ਕਾਪੀ ਉਪਰ ਗੈਸ ਏਜੰਸੀ ਤੋਂ ਉਸਨੇ ਆਪਣੀ ਕਾਪੀ ਉਪਰ ਗੈਸ ਏਜੰਸੀ ਤੋਂ ਰਸੋਈ ਗੈਸ ਦਾ ਸਿ¦ਡਰ ਪ੍ਰਾਪਤ ਕੀਤਾ। ਗੈਸ ਦਾ ਇਸਤੇਮਾਲ ਕਰਨ ਉਪਰੰਤ ਉਸਨੂੰ ਪਤਾ ਚੱਲਿਆ ਕਿ ਗੈਸ ਸਿ¦ਡਰ ਵਿਚ ਪਾਣੀ ਭਰਿਆ ਹੋਇਆ ਹੈ ਅਤੇ ਉਸਨੇ ਪਿੰਡ ਦੇ ਨੰਬਰਦਾਰ ਆਤਮਾ ਸਿੰਘ ਨੂੰ ਵਿਖਾਇਆ ਕਿ ਗੈਸ ਸਿ¦ਡਰ ਦਾ ਵਜ਼ਨ ਕੀਤਾ ਜਦੋਂ ਕਿ 14ਕਿਲੋ ਦੋ ਸੌ ਗ੍ਰਾਮ ਵਾਲੇ ਗੈਸ ਸਿ¦ਡਰ ਦਾ ਵਜ਼ਨ ਵੀਹ ਕਿਲੋ ਦੋ ਸੌ ਗ੍ਰਾਮ ਪਾਇਆ ਗਿਆ। ਭਾਵ ਗੈਸ ਸਿ¦ਡਰ ਵਿਚ 6 ਕਿਲੋ ਪਾਣੀ ਭਰਿਆ ਮਿਲਿਆ। ਜਦੋਂ ਇਸ ਸਬੰਧੀ ਗੈਸ ਏਜੰਸੀ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਸਨੇ ਨਾ ਤਾਂ  ਸਿ¦ਡਰ ਬਦਲਿਆ ਅਤੇ ਨਾ ਹੀ ਗਲਤੀ ਮੰਨੀ। ਫੌਰਮ ਨੇ ਸ਼ਿਕਾਇਤ ਦੇ ਅਧਾਰ ਤੇ ਗੈਸ ਏਜੰਸੀ ਮਾਲਕ ਅਸ਼ੋਕ ਕੁਮਾਰ ਨੂੰ ਤਲਬ ਕੀਤਾ। ਏਜੰਸੀ ਮਾਲਕ ਨੇ ਸ਼ਿਕਾਇਤ ਦੇ ਜਵਾਬ ਵਿਚ ਖਪਤਕਾਰ ਵਲੋਂ ਲਗਾਏ ਦੋਸ਼ਾਂ ਨੂੰ ਹਲਫ਼ ਬਿਆਨ ਦੇ ਕੇ ਸਿਰੇ ਤੋਂ ਖਾਰਿਜ਼ ਕਰ ਦਿੱਤਾ ਅਤੇ ਗੈਸ ਸਿ¦ਡਰ ਦੀ ਸਪਲਾਈ ਗੈਸ ਕੰਪਨੀ ਦੀ ਤਰਫ਼ ਤੋਂ ਇਸੇ ਹਾਲ ਵਿਚ ਪ੍ਰਾਪਤ ਹੋਇਆ ਦਰਸਾਇਆ। ਫੌਰਮ ਦੇ ਪ੍ਰਧਾਨ ਜੱਜ ਸੰਜੀਵ ਦੱਤ ਸ਼ਰਮਾ, ਮੈਂਬਰ ਕਰਨੈਲ ਸਿੰਘ ਬਡਬਰ ਅਤੇ ਰਵਿੰਦਰਜੀਤ ਕੌਰ ਦੇ ਖੰਡਪੀਠਾਂ ਨੇ ਦੋਵੇਂ ਵਿਅਕਤੀਆਂ ਦੀਆਂ ਦਲੀਲਾਂ ਸੁਣਨ ਉਪਰੰਤ ਆਪਣੇ ਆਦੇਸ਼ ਵਿਚ ਕਿਹਾ ਕਿ ਖਪਤਕਾਰ ਦਾ ਰਾਬਤਾ ਗੈਸ ਕੰਪਨੀ ਨਾਲ ਸਿੱਧਾ ਨਹੀਂ ਹੈ ਗੈਸ ਦੀ ਸਪਲਾਈ ਗੈਸ ਏਜੰਸੀ ਦੇ ਜਰੀਏ ਹੀ ਪ੍ਰਾਪਤ ਹੁੰਦੀ ਹੈ। ਸਪਲਾਈ ਵਿਚ ਗੜਬੜ ਦੇ ਲਈ ਗੈਸ ਏਜੰਸੀ ਹੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਫੌਰਮ ਨੇ ਗੈਸ ਏਜੰਸੀ ਨੂੰ ਖਪਤਕਾਰ ਦੀ ਪ੍ਰੇਸ਼ਾਨੀ ਦੇ ਬਦਲੇ 25 ਹਜ਼ਾਰ ਰੁਪਏ ਹਰਜ਼ਾਨਾ ਅਦਾ ਕਰਨ ਅਤੇ ਗੈਸ ਦਾ ਇੱਕ ਸਿ¦ਡਰ ਬਿਨਾਂ ਕਿਸੇ ਕੀਮਤ ਦੇ ਖਪਤਕਾਰ ਨੂੰ ਦੇਣ ਦਾ ਆਦੇਸ਼ ਦਿੱਤਾ ਹੈ।

ਤੀਜੇ ਮਾਮਲੇ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੱਟੀ ਸੋਢਾ ਮਹਿਲ ਕਲਾਂ, ਬਰਨਾਲਾ ਨੇ ਮਿਤੀ 27-6-12 ਨੂੰ ਉਪਭੋਗਤਾ ਫੋਰਮ ਬਰਨਾਲਾ ਵਿਖੇ ਸ਼ਿਕਾਇਤ ਕੀਤੀ ਸੀ ਕਿ ਉਸਨੇ ਲੈਂਡ ਪਾਵਰ ਐਗਰੋਟੈਕ ਇੰਡੀਆ, ਫ਼ਰੀਦਕੋਟ ਰੋਡ ਕੋਟਕਪੂਰਾ ਪਾਸੋਂ ਸਵੈ ਰੁਜ਼ਗਾਰ ਲਈ ਪੰਜ ਜੋੜੇ (ਨਰਮਾਦਾ) ਐਮੂ 1,35,000 ਰੁਪਏ ਦੇ ਕੇ ਖਰੀਦ ਕੀਤੀ ਅਤੇ ਉਸਨੂੰ ਦੱਸਿਆ ਗਿਆ ਕਿ ਇਨ੍ਹਾਂ ਵਿਚ ਪੰਜ ਨਰ ਐਮੂ ਹਨ ਅਤੇ ਪੰਜ ਮਾਦਾ ਐਮੂ ਹਨ। ਪਰ ਜਦੋਂ ਉਸਨੇ ਕੰਮ ਸ਼ੁਰੂ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਇਨ੍ਹਾਂ ਵਚੋਂ 77 ਨਰ ਐਮੂ ਹਨ ਅਤੇ 3 ਮਾਦਾ ਐਮੂ ਜੋ ਕਿ ਉਸਨੇ ਕੰਪਨੀ ਦੇ ਧਿਆਨ ਵਿਚ ਲਿਆਂਦਾ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ। ਇਸ ਦੌਰਾਨ ਇੱਕ ਮਾਦਾ ਐਮੂ ਦੀ ਮੌਤ ਹੋ ਗਈ। ਮਜ਼ਬੂਰੀ ਵਿਚ ਸ਼ਿਕਾਇਤ ਕਰਤਾ ਨੂੰ ਉਪਭੋਗਤਾ ਫ਼ੋਰਮ ਬਰਨਾਲਾ ਦੀ ਸ਼ਰਨ ਲੈਣੀ ਪਈ। ਸ਼ਿਕਾਇਤ ਕਰਤਾ ਦੀਆਂ ਦਲੀਲਾਂ ਦੇ ਮੱਦੇ ਨਜ਼ਰ ਉਪਭੋਗਤਾ ਫ਼ੋਰਮ, ਬਰਨਾਲਾ ਦੇ ਪ੍ਰਧਾਨ ਸੰਜੀਵ ਦੱਤ ਸ਼ਰਮਾ, ਮੈਂਬਰ ਰਵਿੰਦਰਜੀਤ ਕੌਰ, ਮੈਂਬਰ ਕਰਨੈਲ ਸਿੰਘ ਬਡਬਰ ਤੇ ਅਧਾਰਿਤ ਖੰਡਪੀਠ ਨੇ ਕੰਪਨੀ ਨੇ ਸ਼ਿਕਾਇਤ ਕਰਤਾ ਨੂੰ ਦੋ ਨਰ ਐਮੂ ਬਦਲ ਕੇ 2 ਮਾਦਾ ਐਮੂ ਦੇਣ ਦੇ ਆਦੇਸ਼ ਦਿੱਤੇ ਅਤੇ 15ਹਜ਼ਾਰ ਰੁਪਏ ਹਰਜ਼ਾਨੇ ਵਜੋਂ ਦੇਣ ਦੇ ਆਦੇਸ਼ ਦਿੱਤੇ ਅਤੇ ਹੁਕਮ ਕੀਤਾ ਕਿ ਵਿਰੋਧੀ ਪਾਰਟੀ ਇਨ੍ਹਾਂ ਦੀ ਪਾਲਣਾ 30 ਦਿਨ ਦੇ ਅੰਦਰ ਅੰਦਰ ਕਰੇਗੀ।

ਚੌਥੇ ਮਾਮਲੇ ਦੀ ਜਾਣਕਾਰੀ ਅਨਸਾਰ ਤਰਸੇਮ ਲਾਲ ਪੁੱਤਰ ਕਰਮ ਚੰਦ ਵਾਸੀ ਮਕਾਨ ਨੰਬਰ ਬੀ-11/1658 ਬਾਜਾਖਾਨਾ ਰੋਡ, ਬਰਨਾਲਾ ਨੇ ਮਿਤੀ 11-10-2012 ਨੂੰ ਕੰਨਜ਼ੂਮਰ ਫੌਰਮ ਬਰਨਾਲਾ ਵਿਖੇ ਸ਼ਿਕਾਇਤ ਦਰਜ਼ ਕਰਵਾਈ ਕਿ ਉਸਨੇ ਮਿਤੀ 24-10-11 ਨੂੰ ਵਿਕਾਸ ਇਲੈਕਟਰੋਨਿਕਸ ਫਰਵਾਹੀ ਬਾਜ਼ਾਰ ਬਰਨਾਲਾ ਤੋਂ ਆਈਐਬੀ ਕੰਪਨੀ ਦੀ ਵਾਸ਼ਿੰਗ ਮਸ਼ੀਨ ਖਰੀਦੀ ਸੀ ਪਰ ਇਹ ਮਸ਼ੀਨ ਸ਼ੁਰੂ ਤੋਂ ਹੀ ਕੋਈ ਨਾ ਕੋਈ ਖ਼ਰਾਬੀ ਦੇ ਰਹੀ ਸੀ। ਜਿਸਤੇ ਮਿਤੀ 20-4-12 ਅਤੇ 20-8-12 ਨੂੰ ਵਿਕਾਸ ਇਲੈਕਟਰੋਨਿਕਸ ਦੇ ਮੈਕੇਨਿਕ ਨੇ ਆ ਕੇ ਚੈਕ ਕੀਤਾ ਅਤੇ ਦੱਸਿਆ ਕਿ ਮਸ਼ੀਨ ਵਿਚ ਕੋਈ ਵੱਡਾ ਨੁਕਸ ਹੈ। ਇਸ ਦੇ ਕੁੱਝ ਪੁਰਜ਼ੇ ‘ਬੇਸ਼ੱਕ ਕੰਪਨੀ’ ਦੇ ਹਨ ਜੋ ਕਿ ਖ਼ਰਾਬ ਹਨ। ਅਤੇ ਉਸਨੇ ਹੀ ਦੱਸਿਆ ਕਿ ਬੇਸ਼ੱਕ ਕੰਪਨੀ ਦਾ ਆਈਐਫਬੀ ਕੰਪਨ ਨਾਲ ਸਾਲ 2006 ਵਿਚ ਕਰਾਰ ਖ਼ਤਮ ਹੋ ਚੁੱਕਾ ਹੈ। ਜਦਕਿ ਸ਼ਿਕਾਇਤ ਕਰਤਾ ਨੇ ਮਸ਼ੀਨ 2011 ਸਾਲ ਖਰੀਦੀ ਸੀ। ਸ਼ਿਕਾਇਤ ਕਰਤਾ ਦੇ ਬਾਰ ਬਾਰ ਕਹਿਣ ਤੇ ਵੀ ਦੁਕਾਨਦਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਜਿਸਤੇ ਮਜ਼ਬੂਰ ਹੋ ਕੇ ਉਸਨੂੰ ਕੰਨਜੂਮਰ ਫੋਰਮ ਬਰਨਾਲਾ ਦਾ ਦਰਵਾਜਾ ਖੜਕਾਉਣਾ ਪਿਆ। ਸ਼ਿਕਾਇਤ ਉਪਰੰਤ ਨਾ ਤਾਂ ਕੋਈ ਦੁਕਾਨਦਾਰ ਵਲੋਂ ਪਸ਼ ਹੋਇਆ ਅਤੇ ਨਾ ਹੀ ਕੋਈ ਕੰਪਨੀ ਵਲੋਂ ਪੇਸ਼ ਹੋਇਆ। ਸ਼ਿਕਾਇਤ ਕਰਤਾ ਦੀਆਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਜਿਲ੍ਹਾ ਖਪਤਕਾਰ ਫੋਰਮ ਦੇ ਪ੍ਰਧਾਨ ਜੱਜ ਸੰਜੀਵ ਦੱਤ ਸ਼ਰਮਾ, ਮੈਂਬਰ ਰਵਿੰਦਰਜੀਤ ਕੌਰ, ਮੈਂਬਰ ਕਰਨੈਲ ਸਿੰਘ ਬਡਬਰ ਦੇ ਖੰਡਪੀਠ ਨੇ ਅਹਿਮ ਫ਼ੈਸਲਾ ਕਰਦੇ ਹੋਏ ਨਵੀਂ ਮਸ਼ੀਨ ਦੇਣ ਦੇ ਆਦੇਸ਼ ਦਿੱਤੇ ਅਤੇ 10 ਹਜ਼ਾਰ ਰੁਪਏ ਹਰਜ਼ਾਨੇ ਵਜੋਂ ਵੀ ਦੇਣ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਆਦੇਸ਼ਾਂ ਦੀ ਪਾਲਣਾ 30ਦਿਨਾਂ ਦੇ ਅੰਦਰ ਅੰਦਰ ਕੀਤੇ ਜਾਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>