
Parminder Parwana
ਜਿਸ ਜੋਬਨ ਨਾਲ ਚੜ੍ਹਿਆ ਹਾਂ
ਉਸ ਜੋਬਨ ਨਾਲ ਹੀ ਡੁੱਬਾਂਗਾ
ਹਾਦਸਿਆਂ ਨੂੰ ਉਮਰ ਭਰ ਢੋਇਆ ਹੈ
ਨਵੇਂ ਸੰਘਰਸ਼ ਲਈ ਤੁਰਾਂਗਾ
ਮੰਜ਼ਲ ਨਿਤ ਨਵੀ
ਤੇ ਮਲਾਂ ਵੀ ਨਿਤ ਨਵੀਆਂ
ਹਰ ਪਹਿਲੂ ਨੂੰ ਨਿਭਾ ਜਾਵਾਂਗਾ
ਹਸਰਤ ਮੇਰੀ ਕਿਸਨੂੰ ਏ
ਨਾਂ ਘਟਾਵਾਂ ਨੂੰ
ਨਾਂ ਫ਼ਿਜ਼ਾਵਾਂ ਨੂੰ
ਹਰ ਮੌਸਮ ਦਾ ਸਜਣ ਹਾਂ
ਹਰ ਇਕ ਨੇ ਸਿਰ ਝੁਕਾਇਆ ਏ