ਧੜੇਬੰਦੀ ਖਤਮ ਕਰਨਾ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ ਕਾਂਗਰਸੀ ਵਰਕਰਾਂ ਦਾ ਡਿਗਿਆ ਮਨੋਬਲ ਉੱਚਾ ਚੁੱਕਣਾਂ ਅਤੇ ਧੜੇਬੰਦੀ ਖਤਮ ਕਰਨੀ ਹੋਵੇਗੀ।ਸਰਬ ਭਾਰਤੀ ਕਾਂਗਰਸ ਕਮੇਟੀ ਨੇ ਬੜੇ ¦ਮੇ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਲਟਕਦਾ ਆ ਰਿਹਾ ਝਗੜਾ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਪ੍ਰਵਾਨ ਕਰਕੇ ਹਲ ਕਰ ਦਿੱਤਾ ਹੈ ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਹਾਈ ਕਮਾਂਡ ਦੇ ਇਸ ਫੈਸਲੇ ਨਾਲ ਪ੍ਰਦੇਸ਼ ਕਾਂਗਰਸ ਦੇ ਲੀਡਰਾਂ ਦੀ ਲੜਾਈ ਘਟੇਗੀ ਜਾਂ ਇਸ ਵਿੱਚ ਹੋਰ ਵਾਧਾ ਹੋਵੇਗਾ।ਇਹ ਫੈਸਲਾ ਉਚਿਤ ਜਾਂ ਅਨਉਚਿਤ ਹੈ ਇਸਦਾ ਨਤੀਜਾ ਤਾਂ ਬਾਅਦ ਵਿੱਚ ਪਤਾ ਚਲੇਗਾ ਪ੍ਰੰਤੂ ਇੱਕ ਵਾਰ ਤਾਂ ਪੰਜਾਬ ਦੀ ਕਾਂਗਰਸ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।ਹੁਣ ਜਦੋਂਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਸਿਰਫ ਇੱਕ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ,ਕੀ ਨਵਾਂ ਪ੍ਰਧਾਨ ਪਾਰਟੀ ਦੇ ਡਿਗੇ ਮਨੋਬਲ ਨੂੰ ਉਚਾ ਚੁੱਕਣ ਵਿੱਚ ਕਾਮਯਾਬ ਹੋ ਸਕੇਗਾ ਕਿਉਂਕਿ ਅਜੇ ਉਹਨਾਂ ਆਪਣੀ ਮਰਜੀ ਦੀ ਨਵੀਂ ਯੁਨਿਟ ਵੀ ਬਨਾਉਣੀ ਹੈ। ਪਿਛਲਾ ਕਾਂਗਰਸ ਪਾਰਟੀ ਦਾ ਇਤਿਹਾਸ ਦਸਦਾ ਹੈ ਕਿ ਕਿਸੇ ਵੀ ਪ੍ਰਧਾਨ ਨੂੰ ਆਪਣੀ ਨਵੀਂ ਇਕਾਈ ਬਨਾਉਣ ਨੂੰ ਹੀ ਇੱਕ ਸਾਲ ਦਾ ਸਮਾਂ ਲਗ ਜਾਂਦਾ ਹੈ ਕਿਉਂਕਿ ਕਾਂਗਰਸ ਪਾਰਟੀ ਸਰਕਾਰੀ ਦਫਤਰਾਂ ਦੀ ਤਰ੍ਹਾਂ ਕੰਮ ਕਰਦੀ ਹੈ।ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਤਾਪ ਸਿੰਘ ਬਾਜਵਾ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਦੇ ਬਰਾਬਰ ਹੈਂ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੀਡਰਾਂ ਦੀ ਲੜਾਈ ਜੱਗ ਜਾਹਰ ਹੈ। ਪੰਜਾਬ ਦੇ ਕਾਂਗਰਸੀ ਲੀਡਰ ਲਗਾਤਾਰ ਹਾਰਾਂ ਤੋਂ ਬਾਅਦ ਵੀ ਕੋਈ ਸਿਖਿਆ ਲੈਣ ਲਈ ਤਿਆਰ ਨਹੀਂ ਹਨ। ਉਹ ਹਮੇਸ਼ਾ ਹੀ ਸੇਹ ਦਾ ਤਕਲਾ ਗੱਡੀ ਰੱੰਖਦੇ ਹਨ। ਉਹਨਾਂ ਨੂੰ ਪਾਰਟੀ ਨਾਲੋਂ ਆਪਣੇ ਧੜੇ ਪਿਆਰੇ ਹਨ ,ਜਿਸਦਾ ਨਤੀਜਾ ਕਾਂਗਰਸ ਦੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ।ਭਾਵੇਂ ਪਰਤਾਪ ਸਿੰਘ ਬਾਜਵਾ ਕਾਂਗਰਸ ਲਈ ਕੋਈ ਨਵਾਂ ਲੀਡਰ ਨਹੀਂ ਪ੍ਰੰਤੂ ਫਿਰ ਵੀ ਉਸ ਲਈ ਪਾਰਟੀ ਦੇ ਵੱਖ ਵੱਖ ਧੜਿਆਂ ਨੂੰ ਇੱਕ ਮੁੱਠ ਰੱਖਣਾ ਇੱਕ ਬਹੁਤ ਵੱਡਾ ਚੈ¦ਜ ਹੈ। ਪਰਤਾਪ ਸਿੰਘ ਬਾਜਵਾ ਦਾ ਸਿਆਸਤ ਵਿੱਚ ¦ਬਾ ਤਜਰਬਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਘੱਟ ਉਮਰ ਦੇ ਹਨ ,ਭਾਵੇਂ ਉਹਨਾਂ ਨੂੰ ਨੌਜਵਾਨ ਤਾਂ ਨਹੀਂ ਕਿਹਾ ਜਾ ਸਕਦਾ ਫਿਰ ਵੀ 57 ਸਾਲ ਦੀ ਉਮਰ ਦੇ ਹਨ।ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਪੜ੍ਹ ਲਿਖੇ ਲਾਅ ਗ੍ਰੈਜੂਏਟ ਹਨ। ਉਹਨਾਂ ਨੂੰ ਪਹਿਲੀ ਵਾਰ ਰਾਜੀਵ ਗਾਂਧੀ ਨੇ 1983 ਵਿੱਚ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਜਿਸ ਅਹੁਦੇ ਤੇ ਉਹ 1985 ਤੱਕ ਰਹੇ। ਉਸਤੋਂ ਬਾਅਦ ਆਪ ਚਾਰ ਵਾਰ ਅਰਥਾਤ 1992,2002,2007 ਅਤੇ 2009 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ।ਮਈ 2009 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਆਪ ਗੁਰਦਾਸਪੁਰ ਤੋਂ ਬੀ ਜੇ ਪੀ ਦੇ ਵਿਨੋਦ ਖੰਨਾ ਨੂੰ ਹਰਾਕੇ ਲੋਕ ਸਭਾ ਦੇ ਮੈਬਰ ਚੁਣੇ ਗਏ। ਇਸ ਤੋਂ ਇਲਾਵਾ ਉਹ ਚਾਰ ਮੁੱਖ ਮੰਤਰੀ ਸਹਿਬਾਨ ਸਰਵ ਸ੍ਰੀ ਬੇਅੰਤ ਸਿੰਘ,ਹਰਚਰਨ ਸਿੰਘ ਬਰਾੜ,ਰਾਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਵਜਾਰਤਾਂ ਵਿੱਚ ਵੱਖ ਵੱਖ ਵਿਭਾਗਾਂ ਦੇ ਪਹਿਲਾਂ ਰਾਜ ਮੰਤਰੀ ਅਤੇ ਫਿਰ ਕੈਬਨਿਟ ਮੰਤਰੀ ਰਹੇ ਹਨ। ਇਸ ਲਈ ਉਹਨਾਂ ਦਾ ਪ੍ਰਬੰਧਕੀ ਤਜਰਬਾ ਵੀ ਵਿਸ਼ਾਲ ਹੈ।ਉਹਨਾਂ ਦੀ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਵੀ ਪੰਜਾਬ ਵਿਧਾਨ ਸਭਾ ਦੀ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਮੈਂਬਰ ਹੈ।ਆਪਦਾ ਪਿਛੋਕੜ ਵੀ ਸਿਆਸੀ ਹੈ। ਆਪਦੇ ਪਿਤਾ ਸਵਰਗਵਾਸੀ ਸਤਨਾਮ ਸਿੰਘ ਬਾਜਵਾ ਵੀ ਪੰਜਾਬ ਦੇ ਮੰਤਰੀ ਰਹੇ ਹਨ।ਕਾਫੀ ¦ਮੇ ਸਮੇਂ ਤੋਂ ਬਾਅਦ ਮਾਝੇ ਨੂੰ ਸੰਤੋਖ ਸਿੰਘ ਰੰਧਾਵਾ ਅਤੇ ਰਘੂਨੰਦਨ ਲਾਲ ਭਾਟੀਆ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲੀ ਹੈ। ਕਾਂਗਰਸ ਦੀ ਤਾਕਤ ਮਾਲਵੇ ਤੋਂ ਮਾਝੇ ਵਿੱਚ ਤਬਦੀਲ ਹੋ ਗਈ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸੋਨੀਆਂ ਗਾਂਧੀ ਦੇ ਫੈਸਲੇ ਨੂੰ ਪ੍ਰਵਾਨ ਕਰਦੇ ਹਨ ਪ੍ਰੰਤੂ ਜੇ ਉਸਨੂੰ ਪੁਛਿਆ ਜਾਂਦਾ ਤਾਂ ਉਹ ਇਸਤੋਂ ਵੀ ਚੰਗੇ ਲੀਡਰ ਦਾ ਨਾਂ ਦਿੰਦੇ,ਇਸਤੋਂ ਉਹਨਾਂ ਦੀ ਅਸੰਤੁਸ਼ਟਤਾ ਦੀ ਝਲਕ ਪੈਂਦੀ ਹੈ। ਕਾਂਗਰਸ ਦੇ ਬਾਕੀ ਸਾਰੇ ਧੜਿਆਂ ਨੇ ਬਾਜਵਾ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਪਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਉਹਨਾ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕੀਤਾ ਹੈ ਤੇ ਉਹ ਉਹਨਾਂ ਦੇ ਤਜਰਬੇ ਦਾ ਲਾਭ ਉਹਨਾਂ ਤੋਂ ਅਗਵਾਈ ਲੈ ਕੇ ਉਠਾਉਂਦੇ ਰਹਿਣਗੇ।ਉਹਨਾ ਇਹ ਵੀ ਕਿਹਾ ਹੈ ਕਿ ਉਹ ਵਰਕਰਾਂ ਦਾ ਮਨੋਬਲ ਉਚਾ ਕਰਨ ਦਾ ਉਪਰਾਲਾ ਕਰਨਗੇ ਅਤੇ ਹਰ ਹਾਲਤ ਵਿੱਚ ਪਾਰਟੀ ਨੂੰ ਇੱਕਮੁੱਠ ਰੱਖਣ ਦਾ ਯਤਨ ਕਰਨਗੇ।ਕਾਂਗਰਸ ਪਾਰਟੀ ਮੋਗਾ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਹਾਰ ਗਈ ਹੈ  ਪ੍ਰੰਤੂ ਕਾਂਗਰਸ ਪਾਰਟੀ ਨੇ ਬੜੇ ¦ਮੇ ਸਮੇਂ ਤੋਂ ਬਾਅਦ ਇੱਕਮੁੱਠਤਾ ਨਾਲ ਚੋਣ ਲੜਕੇ ਨਵਾਂ ਕੀਰਤੀਮਾਨ ਸਥਾਪਤ ਹੈ।ੂ ਪੰਜਾਬ ਕਾਂਗਰਸ ਪਾਰਟੀ ਦੇ ਪਿਛੋਕੜ ਤੇ ਨਿਗਾਹ ਮਾਰਿਆਂ ਸ਼ਪੱਸ਼ਟ ਹੁੰਦਾ ਹੈ ਕਿ ਪੰਜਾਬ ਕਾਂਗਰਸ ਦੀ ਫੁੱਟ ਹਮੇਸ਼ਾ ਅਖਬਾਰਾਂ ਦੀਆਂ ਸੁਰਖੀਆਂ ਬਣਦੀ ਰਹੀ ਹੈ।ਕਾਫੀ ਲੰਮਾਂ ਸਮਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਤੋਂ ਬਾਅਦ ਫਰਵਰੀ 1992 ਵਿੱਚ ਸ੍ਰ ਬੇਅੰਤ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਬਣੀ ਸੀ ।ਸ੍ਰ ਬੇਅੰਤ ਸਿੰਘ ਲਗਪਗ ਸਾਢੇ 9 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ। ਉਹਨਾ ਦੇ ਸਮੇਂ ਵੀ ਭਾਵੇਂ ਕਾਂਗਰਸ ਵਿੱਚ ਵਿਚਾਰਾਂ ਦਾ ਮਤਭੇਦ ਸੀ ਪ੍ਰੰਤੂ ਬਹੁਤੀਆਂ ਬਗਾਬਤੀ ਸੁਰਾਂ ਨਹੀਂ ਉਠੀਆਂ, ਜਿਹਨਾਂ ਕਰਕੇ ਕਾਂਗਰਸ ਪਾਰਟੀ ਦਾ ਕੋਈ ਅਕਸ਼ ਮਾੜਾ ਜਾਂ ਨੁਕਸਾਨ ਹੋਇਆ ਹੋਵੇ ਫਿਰ ਵੀ ਹਰਚਰਨ ਸਿੰਘ ਬਰਾੜ,ਜਗਮੀਤ ਸਿੰਘ ਬਰਾੜ ਅਤੇ ਬੀਰਦਵਿੰਦਰ ਸਿੰਘ ਆਦਿ ਆਪਣਾ ਵਿਰੋਧ ਦਰਸਾਉਂਦੇ ਰਹਿੰਦੇ ਸਨ। ਸ੍ਰ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਦੇ ਮੁੱਖ ਮੰਤਰੀ ਦੇ ਸਮੇਂ ਤੋਂ ਕਾਂਗਰਸ ਵਿੱਚ ਫੁੱਟ ਨਜ਼ਰ ਆਉਣ ਲੱਗ ਪਈ ਸੀ । ਉਸ ਫੁੱਟ ਤੇ ਬਗਾਬਤ ਦੇ ਸਿੱਟੇ ਵਜੋ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚੇ। ਪੰਜਾਬ ਕਾਂਗਰਸ ਵਿੱਚ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੇ ਧੜਿਆਂ ਦੀ ਧੜੇਬੰਦੀ ਸਿਖਰ ਤੇ ਸੀ ਉਸਤੋਂ ਬਾਅਦ ਵੱਡੇ ਪੱਧਰ ਦੀ ਫੁੱਟ ਦਾ ਇਹ ਦੂਜਾ ਮੌਕਾ ਸੀ ।ਬਸ ਇਸ ਤੋਂ ਬਾਅਦ ਤਾਂ ਪੰਜਾਬ ਕਾਂਗਰਸ ਨੂੰ ਜਿਵੇਂ ਨਜ਼ਰ ਹੀ ਲੱਗ ਗਈ ,ਹਮੇਸ਼ਾ ਹੀ ਫੁੱਟ ਦਾ ਸ਼ਿਕਾਰ ਬਣਨ ਲੱਗ ਪਈ।ਇਸ ਫੁੱਟ ਅਤੇ ਵਾਰ ਵਾਰ ਮੁੱਖ ਮੰਤਰੀ ਬਦਲਣ ਕਰਕੇ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ।ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ ਇੱਕਮੁਠ ਹੋ ਕੇ 2002 ਵਿੱਚ ਚੋਣ ਲੜੀ ਤੇ ਜਿੱਤ ਪ੍ਰਾਪਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਈ।ਭਰਿਸ਼ਟਾਚਾਰ ਦੇ ਵਿਰੁਧ ਮੁਹਿੰਮ ਚਲਾਕੇ ਕੈਪਟਨ ਸਰਕਾਰ ਨੇ ਦੁਨੀਆਂ ਵਿੱਚ ਵਾਹਵਾ ਸ਼ਾਹਵਾ ਖੱਟੀ ਪ੍ਰੰਤੂ ਦੋ ਸਾਲ ਤੋਂ ਬਾਅਦ ਜਿਵੇਂ ਆਮ ਤੌਰ ਤੇ ਕੇਂਦਰੀ ਕਾਂਗਰਸ ਦੇ ਲੀਡਰ ਕਰਦੇ ਹਨ ,ਉਹਨਾਂ ਪੰਜਾਬ ਦੀ ਸਿਆਸਤ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਬਗਾਬਤੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ। ਕਾਂਗਰਸੀਆਂ ਦੀ ਇਹ ਲੜਾਈ ਅਖੀਰ ਦਿੱਲੀ ਦਰਬਾਰ ਵਿੱਚ ਪਹੁੰਚ ਗਈ, ਫਿਰ ਜਿਵੇਂ ਅਕਸਰ ਕਾਂਗਰਸ ਕਰਦੀ ਹੈ ਕੁਝ ਲੈ ਦੇ ਕੇ ਲੀਡਰ ਚੁੱਪ ਕਰ ਗਏ ਜਾਂ ਚੁੱਪ ਕਰਾ ਦਿੱਤ ਗਏੇ ਪ੍ਰੰਤੂ ਅੰਦਰੋ ਅੰਦਰੀ ਬਗਾਬਤ ਦੀ ਅੱਗ ਸੁਲਗਦੀ ਰਹੀ ,ਜਿਸਦਾ ਖਮਿਆਜਾ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀਆਂ ਨੂੰ ਭੁਗਤਣਾ ਪਿਆ।ਮਈ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੇ ਡੰਡੇ ਦੇ ਡਰ ਕਰਕੇ ਕਾਂਗਰਸੀਆਂ ਨੇ ਇੱਕਮੁੱਠ ਹੋ ਕੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਤੇ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਵੀ ਪੰਜਾਬ ਕਾਂਗਰਸ ਦੀ ਚੋਣ ਅਤੇ ਕੰਪੇਨ ਕਮੇਟੀ ਦੇ ਚੇਅਰਮੈਨ ਸਨ, 8 ਲੋਕ ਸਭਾ ਦੀਆਂ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸੀ ਐਨੀਆਂ ਸੱਟਾਂ ਖਾ ਕੇ ਵੀ ਸੁਧਰਦੇ ਨਹੀਂ,ਉਹਨਾ ਦਾ ਕਾਟੋ ਕਲੇਸ਼ ਜਾਰੀ ਰਿਹਾ। 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਪੰਜਾਬ ਕਾਂਗਰਸ ਦੀ ਫੁੱਟ ਦੀ ਭੇਂਟ ਚੜ੍ਹ ਗਈਆਂ ਕਿਉਂਕਿ ਲੀਡਰ ਆਪਣੇ ਵਿਰੋਧੀਆਂ ਨੂੰ ਹਰਾਉਣ ਅਤੇ ਆਪ ਜਿੱਤਣ ਦੇ ਮਨਸੂਬੇ ਘੜਦੇ ਰਹੇ। ਉਹਨਾ ਇਹ ਨਹੀਂ ਸੋਚਿਆ ਕਿ ਜੇ ਸਾਰੇ ਉਮੀਦਵਾਰ ਜਿਤਣਗੇ ਨਹੀਂ ਤਾਂ ਕਾਂਗਰਸ ਦੀ ਸਰਕਾਰ ਕਿਵੇਂ ਬਣੇਗੀ। ਰਹਿੰਦੀ ਖੂੰਹਦੀ ਕਸਰ ਅਕਾਲੀ ਦਲ ਨੇ ਬਾਗੀਆਂ ਦੀ ਆਰਥਕ ਸਪੋਰਟ ਕਰਕੇ ਪੂਰੀ ਕਰ ਦਿੱਤੀ। ਪੰਜਾਬ ਦੇ ਲੋਕਾਂ ਦੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੇ ਇਹਨਾਂ ਲੀਡਰਾਂ ਨੇ ਸਪਨੇ ਚਕਨਾਚੂਰ ਕਰ ਦਿੱਤੇ।ੇਅਸਲ ਵਿੱਚ ਕਾਂਗਰਸੀ ਤਾਂ ਡੰਡੇ ਦੇ ਪੀਰ ਹਨ।ਹਾਈ ਕਮਾਂਡ ਦਾ ਜੇ ਡੰਡਾ ਤਕੜਾ ਹੁੰਦਾ ਹੈ ਤਾਂ ਟਿਕ ਜਾਂਦੇ ਹਨ, ਨਹੀਂ ਤਾਂ ਮਿੱਠੀਆਂ ਛੁਰੀਆਂ ਮਾਰਦੇ ਰਹਿੰਦੇ ਹਨ।ਦੂਜੀ ਵਾਰ ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਤਾਂ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਦੇ ਮਨੋਬਲ ਗਿਰ ਗਏ। ਵਰਕਰ ਬਹੁਤ ਮਾਯੂਸ ਹੋ ਗਏ ਕਿਉਂਕਿ ਲਗਾਤਾਰ ਤਾਕਤ ਤੋਂ ਬਾਹਰ ਰਹਿਣਾਂ ਉਹਨਾਂ ਨੂੰ ਹਜਮ ਨਹੀਂ ਹੋ ਰਿਹਾ। ਤਾਕਤ ਦਾ ਨਸ਼ਾ ਮਾਨਣ ਤੋਂ ਬਾਅਦ ਨਿਸਲ ਹੋ ਕੇ ਬੈਠਣਾ ਉਹਨਾ ਲਈ ਅਸੰਭਵ ਹੋ ਗਿਆ ,ਇਸ ਕਰਕੇ ਫਸਲੀ ਬਟੇਰੇ ਪਾਰਟੀ ਵਿੱਚੋਂ ਟਪੂਸੀਆਂ ਮਾਰ  ਕੇ ਭੱਜਣ ਲੱਗ ਪਏ। ਹਾਲਾਂਕਿ ਅਜੇਹੇ ਲੋਕਾਂ ਦੇ ਜਾਣ ਨਾਲ ਪਾਰਟੀਆਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਪ੍ਰੰਤੂ ਵਰਕਰਾਂ ਦਾ ਮਨੋਬਲ ਜਰੂਰ ਡਿਗਦਾ ਹੈ। ਸ੍ਰੀ ਬਾਜਵਾ ਨੂੰ ਇਸ ਪਾਸੇ ਵੀ ਵਿਸ਼ੇਸ਼ ਧਿਆਨ ਦੇਣਾ ਹੋਵਗਾ।ਹੁਣ ਮਈ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ।ਕਾਂਗਰਸ ਪਾਰਟੀ ਨੇ ਸਰਬ ਭਾਰਤੀ ਕਾਂਗਰਸ ਪਾਰਟੀ ਦੀ ਵਾਗ ਡੋਰ ਅਸਿਧੇ ਢੰਗ ਨਾਲ ਰਾਹੁਲ ਗਾਂਧੀ ਨੂੰ ਉਪ ਪ੍ਰਧਾਨ ਬਣਾਕੇ ਸੰਭਾਲ ਦਿੱਤੀ ਹੈ। ਉਸਨੇ ਆਪਣੀ ਸਿਆਸੀ ਰਣਨੀਤੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਏਨੇ ਨੂੰ ਅਕਾਲੀ ਦਲ ਨੇ ਸਿਆਸੀ ਦਬਦਬਾ ਦਿਖਾਉਣ ਅਤੇ ਬੀ ਜੇ ਪੀ ਤੋਂ ਆਪਣੀ ਨਿਰਭਰਤਾ ਖਤਮ ਕਰਨ ਦੇ ਇਰਾਦੇ ਨਾਲ ਮੋਗਾ ਉਪ ਚੋਣ ਦਾ ਪਰਪੰਚ ਰਚ ਦਿੱਤਾ।ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਨੂੰ ਸੰਕੇਤ ਦੇ ਦਿੱਤਾ ਸੀ ਕਿ ਜੇ ਉਹਨਾ ਇੱਕਮੁੱਠ ਹੋ ਕੇ ਇਹ ਚੋਣ ਨਾ ਲੜੀ ਤਾਂ ਇਸਦੇ ਨਤੀਜੇ ਉਹਨਾਂ ਲਈ ਹਾਨੀਕਾਰਕ ਹੋ ਸਕਦੇ ਹਨ। ਰਾਹੁਲ ਗਾਂਧੀ ਦੇ ਦਬਕੇ ਦੇ ਸਿੱਟੇ ਵਜੋਂ ਪੰਜਾਬ ਦੀ ਸਾਰੀ ਕਾਂਗਰਸ ਲੀਡਰਸ਼ਿਪ ਜਿਹੜੀ ਪਹਿਲਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਅਤੇ ਜੜਾਂ ਵਿੱਚ ਤੇਲ ਦੇਣ ਵਿੱਚ ਹੀ ਮਸ਼ਰੂਫ ਰਹਿੰਦੀ ਸੀ, ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਕਬੂਲਦਿਆਂ ਮੋਗਾ ਹਲਕੇ ਵਿੱਚ ਡੇਰੇ ਲਾ ਕੇ ਬੈਠ ਹੀ ਨਹੀਂ ਗਈ ਸੀ ਸਗੋਂ ਇੱਕ ਦੂਜੇ ਤੋਂ ਅੱਗੇ ਵਧਕੇ ਹਰ ਹੀਲਾ ਵਰਤਕੇ ਚੋਣ ਮੁਹਿੰਮ ਨੂੰ ਕਾਰਗਰ ਢੰਗ ਨਾਲ ਚਲਾਉਂਦੀੇ ਰਹੀੇ।ਮੋਗਾ ਉਪ ਚੋਣ ਨੇ ਇੱਕ ਕਿਸਮ ਨਾਲ ਪੰਜਾਬ ਕਾਂਗਰਸ ਵਿੱਚ ਰੂਹ ਭਰਕੇ ਉਸਨੂੰ ਇੱਕਮੁੱਠ ਕਰ ਦਿੱਤਾ ਸੀ। ਆਮ ਲੋਕਾਂ ਵਿੱਚ ਇਤਨੀ ਏਕਤਾ ਦਾ ਸੰਦੇਸ਼ ਕਦੀ ਨਹੀਂ ਗਿਆ ਜਿੰਨਾ ਇਸ ਚੋਣ ਨੇ ਦਿੱਤਾ ਸੀ।ਕਾਂਗਰਸ ਪਾਰਟੀ ਨੂੰ ਮੋਗਾ ਚੋਣ ਦੇ ਦੰਗਲ ਵਿੱਚ ਲੜਦਿਆਂ ਵੇਖਕੇ ਸ੍ਰ ਬੇਅੰਤ ਸਿੰਘ ਦੀ ਚੋਣ ਲੜਨ ਦੀ ਤਕਨੀਕ ਤਰੋ ਤਾਜਾ ਹੋ ਗਈ,ਜਿਵੇਂ ਉਹਨਾ ਗਿਦੜਬਾਹਾ ਹਲਕੇ ਵਿੱਚ ਦਿਨ ਰਾਤ ਇੱਕ ਕਰਕੇ ਚੋਣ ਲੜੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਦੇ ਬਾਬਾ ਬੋਹੜ ਗਿਣੇ ਜਾਂਦੇ ਪਰਕਾਸ਼ ਸਿੰਘ ਬਾਦਲ ਨੂੰ ਵੀ ਆਪਣੀ ਕਾਰਜਸ਼ੈਲੀ ਬਦਲਕੇ ਹੈਰਾਨ ਤੇ ਪ੍ਰੇਸ਼ਾਨ ਕਰ ਦਿੱਤਾ। ਪੂਰੀ ਚੋਣ ਮੁਹਿੰਮ ਦੌਰਾਨ ਉਹ ਮੋਗਾ ਚੋਣ ਹਲਕੇ ਤੋਂ ਬਾਹਰ ਗਏ। ਉਹਨਾ ਆਪਣੀ ਪੁਰਾਣੀ ਚੋਣ ਪ੍ਰਣਾਲੀ ਦੀ ਕਾਰਜਸ਼ੈਲੀ ਨੂੰ ਤਿਆਗਦਿਆਂ ਆਪਣੇ ਵਿਰੋਧੀਆਂ ਨੂੰ ਘੂੰਮਣਘੇਰੀ ਵਿੱਚ ਪਾ ਦਿੱਤਾ ਕਿ ਉਹ ਇੱਕ ਸੁਲਝੇ ਹੋਏ ਸਿਆਸੀ ਜੋੜ ਤੋੜ ਤੇ ਕੁਸ਼ਲ ਸਿਆਸਤ ਦੇ ਖਿਡਾਰੀ ਹਨ।  ਉਹਨਾ ਆਪਣੇ ਵਿਰੋਧੀਆਂ ਦੇ ਵੀ ਮੂੁੰਹ ਬੰਦ ਕਰ ਦਿੱਤੇ ਸਨ ਕਿਉਂਕਿ ਉਹ ਹੁਣ ਉਸਦੇ ਤੇ ਉਸਦੀ ਕਾਰਜਸ਼ੈਲੀ ਦੇ ਖਿਲਾਫ ੇਬੋਲਣ ਜੋਗੇ ਨਹੀਂ ਰਹਿਣਗੇ।ਪੰਜਾਬ ਕਾਂਗਰਸ ਦੇ ਸਾਰੇ ਦਿਗਜ ਲੀਡਰ ਜਿਹਨਾ ਵਿੱਚ ਜਗਮੀਤ ਸਿੰਘ ਬਰਾੜ,ਸੱਜਣ ਕੁਮਾਰ ਜਾਖੜ,ਰਾਜਿੰਦਰ ਕੌਰ ਭੱਠਲ,ਪ੍ਰਤਾਪ ਸਿੰਘ ਬਾਜਵਾ,ਰਵਨੀਤ ਸਿੰਘ ਬਿੱਟੂ,ਚੌਧਰੀ ਬਿਕਰਮ ਸਿੰਘ,ਸਾਰੇ ਐਮ ਪੀ ਅਤੇ ਐਮ ਐਲ ਏਜ ਆਦਿ ਮੋਢੇ ਨਾਲ ਮੋਢਾ ਜੋੜਕੇ ਚੋਣ ਮੁਹਿੰਮ ਵਿੱਚ ਹਿਸਾ ਲੈਂਦੇ ਰਹੇ।ਸਿਆਸੀ ਪੜਚੋਲਕਾਰ ਮਹਿਸੂਸ ਕਰਦੇ ਹਨ ਕਿ ਜੇ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਇਹੀ ਕਾਰਜਸ਼ੈਲੀ ਅਪਣਾ ਲੈਂਦੇ ਤਾਂ ਅਕਾਲੀ ਦਲ ਮੁੜਕੇ ਕਦੀ ਵੀ ਪੰਜਾਬ ਵਿੱਚ ਪੈਰ ਨਹੀਂ ਪਸਾਰ ਸਕਣਾ ਸੀ।ਇਹ ਵੱਖਰੀ ਗੱਲ ਹੈ ਕਿ ਕਾਂਗਰਸ ਪਾਰਟੀ ਇਹ ਚੋਣ ਜਿੱਤ ਨਹੀਂ ਸਕੀ ਪ੍ਰੰਤੂ ਕਾਂਗਰਸ ਪਾਰਟੀ ਨੇ ਏਕਤਾ ਦਾ ਸਬੂਤ ਦੇ ਕੇ ਲੋਕਾਂ ਨਾਲ ਨਾਤਾ ਜੋੜਨ ਦੀ ਕੋਸ਼ਿਸ਼ ਕੀਤੀ ਹੈ।ਇਸ ਚੋਣ ਦੇ ਨਤੀਜੇ ਤੋਂ ਬਾਅਦ ਕੈਪਟਨ ਵਲੋਂ ਚੋਣਵੇਂ ਵਿਧਾਨਕਾਰਾਂ ਨੂੰ ਦਿਤੇ ਨੋਟਿਸਾਂ ਨੇ ਨਵੀਂ ਚਰਚਾ ਛੇੜ ਦਿੱਤੀ ਸੀ ,ਜਿਸਦਾ ਝਗੜਾ ਕਾਂਗਰਸ ਦੀ ਹਾਈ ਕਮਾਂਡ ਤੱਕ ਪਹੁੰਚ ਗਿਆ। ਅਚਾਨਕ 5 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਾਰਨ ਤੋਂ ਬਾਅਦ ਦਿੱਤਾ ਅਸਤੀਫਾ ਹਾਈ ਕਮਾਂਡ ਨੇ ਪ੍ਰਵਾਨ ਕਰਕੇ ਪਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ ਕਾਂਗਰਸ ਦੀ ਵਾਗ ਡੋਰ ਸੰਭਾਲ ਦਿੱਤੀ।ਪੰਜਾਬ ਕਾਂਗਰਸ ਵਿੱਚ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਸਭ ਤੋਂ ਵੱਡਾ ਹੈ ਕਿਉਂਕਿ ਲਗਪਗ 15 ਸਾਲ ਉਹ ਪੰਜਾਬ ਦੀ ਸਿਆਸਤ ਤੇ ਛਾਏ ਰਹੇ ਅਤੇ ਪੰਜ ਸਾਲ ਮੁੱਖ ਮੰਤਰੀ ਰਹੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਤਰ੍ਹਾਂ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ,ਉਮੀਦ ਹੈ ਕਿ ਲੋਕ ਸਭਾ ਦੀਆਂ ਚੋਣਾਂ ਲਈ ਉਹਨਾਂ ਨੂੰ 2009 ਦੀ ਤਰ੍ਹਾਂ ਪੰਜਾਬ ਦੀ ਚੋਣ ਅਤੇ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਜਾਵੇਗਾ। ਇੱਕ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਦੇ ਨਜਦੀਕੀ ਸਮਝੇ ਜਾਂਦੇ ਕੁਝ ਲੀਡਰ ਤਾਂ ਸ੍ਰ ਬਾਜਵਾ ਦਾ ਐਲਾਨ ਹੁੰਦੇ ਹੀ ਪਾਸਾ ਪਲਟ ਗਏ।ਕਾਂਗਰਸ ਪਾਰਟੀ ਵਿੱਚ ਚਮਚਾਗਿਰੀ ਦੀ ਇਹ ਇੱਕ ਅਨੋਖੀ ਮਿਸਾਲ ਹੈ ਕਿ ਮੌਕਾਪ੍ਰਸਤ ਰਾਤੋ ਰਾਤੋ ਸਮੀਕਰਨ ਬਦਲ ਲੈਂਦੇ ਹਨ।ਕੈਪਟਨ ਅਮਰਿੰਦਰ ਸਿੰਘ ਇੱਕ ਪੜ੍ਹਿਆ ਲਿਖਿਆ ਸਿਆਤਦਾਨ ਹੈ ਪ੍ਰੰਤੂ ਉਸਦੀ ਧੱਕੜ ਕਿਸਮ ਦੀ ਕਾਰਜਸ਼ੈਲੀ ਕਰਕੇ ਪੰਜਾਬ ਦੇ ਲੋਕ ਮਹਿਸੂਸ ਕਰਦੇ ਹਨ ਕਿ ਬਾਦਲ ਪਰਿਵਾਰ ਨਾਲ ਉਹ ਹੀ ਇੱਕੋ ਇੱਕ ਲੀਡਰ ਹੈ ਜਿਹੜਾ ੍ਰੁਮੁਕਾਬਲਾ ਕਰ ਸਕਦਾ ਹੈ ਪ੍ਰੰਤੂ ਪਰਤਾਪ ਸਿੰਘ ਬਾਜਵਾ ਨੂੰ ਵੀ ਉਸਦੇ ਪਰਿਵਾਰਕ ਪਿਛੋਕੜ ਕਰਕੇ ਲੱਠਮਾਰ ਲੀਡਰ ਗਿਣਿਆਂ ਜਾਂਦਾ ਹੈ ਤੇ ਉਹ ਪ੍ਰਧਾਨਗੀ ਦੀ ਕੁਰਸੀ ਤੇ ਪੌੜੀ ਦਰ ਪੌੜੀ ਚੜ੍ਹਕੇ ਪਹੁੰਚਿਆ ਹੈ।ਅੱਜ ਕਲ ਦੇ ਲੀਡਰਾਂ ਵਾਂਗੂੰ ਪਹਿਲੀ ਸੱਟੇ ਟਪੂਸੀ ਮਾਰਕੇ ਸਿਖਰ ਦੀ ਕੁਰਸੀ ਤੇ ਨਹੀਂ ਪਹੁੰਚਿਆ।ਦੁੱਖ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਵਿੱਚ ਅੱਜ ਕਲ ਲੀਡਰ ਜਿਆਦਾ ਹਨ,ਵਰਕਰ ਆਪਣੇ ਆਪ ਨੂੰ ਕੋਈ ਵੀ ਕਹਾਉਣ ਲਈ ਤਿਆਰ ਨਹੀਂ। ਇਸੇ ਕਰਕੇ ਉਹ ਆਪਸੀ ਧੜੇਬੰਦੀ ਦਾ ਸ਼ਿਕਾਰ ਹੋ ਜਾਂਦੇ ਹਨ।ਬਸ ਫਿਰ ਤਾਂ ਜਿਵੇਂ ਨਿਆਣੇ ਖੇਡਦੇ ਹੋਏ ਰੋਂਡੀ ਪਾਉਂਦੇ ਹਨ ਤੇ ਜਿੱਤਣ ਵਾਲੇ ਨੂੰ ਖੇਡਣ ਤੋਂ ਰੋਕਣ ਲਈ ਕਹਿੰਦੇ ਹਨ ਕਿ ਨਾ ਖੇਡਣਾ ਹੈ ਤੇ ਨਾਂ ਤੈਨੂੰ ਖੇਡਣ ਦੇਣਾ ਹੈ ਸਗੋਂ ਘੁਤੀ ਵਿੱਚ   ਹੈ। ਇਹ ਤਾਂ ਡੱਡੂਆਂ ਦੀ ਪੰਸੇਰੀ ਦੀ ਤਰ੍ਹਾਂ ਹਨ ,ਜਿਹਨਾਂ ਨੂੰ ਕਾਬੂ ਕਰਨਾ ਖਾਲਾ ਜੀ ਦਾ ਵਾੜਾ ਨਹੀਂ।ਹੁਣ ਵੇਖਦੇ ਹਾਂ ਕਿ ਪਰਤਾਪ ਸਿੰਘ ਬਾਜਵਾ ਕਿਸ ਜਾਦੂ ਦੀ ਛੜੀ ਨਾਲ ਉਹਨਾਂ ਨੂੰ ਸਿੱਧੇ ਰਾਹ ਪਾਉਂਦੇ ਹਨ ਕਿਉਂਕਿ ਉਹਨਾ ਨੇ ਤਾਂ ਕੈਪਟਨ ਵਰਗੇ ਧੜੱਲੇਦਾਰ ਲੀਡਰ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਉਪਰੋਕਤ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਪਰਤਾਪ ਸਿੰਘ ਬਾਜਵਾ ਲਈ ਆਪਣੀ ਸਿਆਸੀ ਸਮਰੱਥਾ ਅਤੇ ਯੋਗਤਾ ਦਿਖਾਉਣ ਦਾ ਇਹ ਸੁਨਹਿਰੀ ਮੌਕਾ ਹੈ।ਲਗਾਤਾਰ ਵਿਧਾਨ ਸਭਾ ਦੀਆਂ ਦੋ ਵਾਰ ਚੋਣਾਂ ਹਾਰਨ ਕਾਰਨ ਨਿਰਾਸ਼ ਹੋਏ ਪਾਰਟੀ ਵਰਕਰਾਂ ਦਾ ਟੁੱਟਿਆ ਹੋਇਆ ਵਿਸ਼ਵਾਸ਼ ਬਹਾਲ ਕਰਨਾ ਹੋਵੇਗਾ। ਇੱਕ ਕਿਸਮ ਨਾਲ ਸ੍ਰ ਬਾਜਵਾ ਦਾ ਸਿਆਸੀ ਭਵਿਖ ਦਾਅ ਤੇ ਲੱਗ ਗਿਆ ਹੈ।ਕਾਂਗਰਸ ਪਾਰਟੀ ਵਿੱਚੋਂ ਧੜਾ ਧੜ ਹੋ ਰਹੀ ਦਲ ਬਦਲੀ ਨੂੰ ਵੀ ਰੋਕਣਾ ਹੋਵੇਗਾ। ਜਿੰਨਾ ਚਿਰ ਪੰਜਾਬ ਕਾਂਗਰਸ ਦੇ ਲੀਡਰ ਆਪੋ ਆਪਣੀ ਹਊਮੈ ਨੂੰ ਤਿਆਗਕੇ ਆਪਸ ਵਿੱਚ ਗਿਲੇ ਸ਼ਿਕਵੇ ਦੂਰ ਕਰਕੇ ਆਪਸੀ ਸਹਿਯੋਗ,ਸਹਿਹੋਂਦ ਅਤੇ ਸ਼ਹਿਨਸ਼ੀਲਤਾ ਨਾਲ ਜੁੜਕੇ ਨਹੀਂ ਬੈਠਦੇ ਉਤਨੀ ਚਿਰ ਉਹਨਾਂ ਦੇ ਪੰਜਾਬ ਦੇ ਲੋਕਾਂ ਵਿੱਚ ਪੈਰ ਨਹੀਂ ਜੰਮ ਸਕਦੇ ਹਾਲਾਂਕਿ ਪੰਜਾਬ ਦੇ ਲੋਕ ਸ਼ਰੋਮਣੀ ਅਕਾਲੀ ਦਲ ਤੋਂ ਤੰਗ ਆ ਚੁੱਕੇ ਹਨ ,ਉਹ ਕਾਂਗਰਸ ਨਾਲ ਜੁੜਨਾ ਚਾਹੁੰਦੇ ਹਨ ਪ੍ਰੰਤੂ ਲੀਡਰਾਂ ਦੀ ਆਪਸੀ ਖਿਚੋਤਾਣ ਤੋਂ ਉਹ ਦੁਖੀ ਹਨ।ਵੇਖਦੇ ਹਾਂ ਕਿ ਬਾਜਵਾ ਲੀਡਰਾਂ ਨੂੰ ਆਪਣੇ ਨਾਲ ਤੋਰਨ ਵਿੱਚ ਕਿੰਨਾ ਕੁ ਸਫਲ ਹੁੰਦੇ ਹਨ। ।ਮੋਗਾ ਉਪ ਚੋਣ ਨੂੰ ਸੁਚੱਜੇ ਢੰਗ ਨਾਲ ਇੱਕ ਮੁਠਤਾ ਦਾ ਸਬੂਤ ਦੇ ਕੇ ਚੋਣ ਲੜਨ ਤੋਂ ਪੰਜਾਬ ਦੇ ਲੋਕ ਖੁਸ਼ ਹਨ ਪ੍ਰੰਤੂ ਕਾਂਗਰਸੀ ਲੀਡਰਾਂ ਨੂੰ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਇਸ ਏਕਤਾ ਨੂੰ ਬਰਕਰਾਰ ਰੱਖਣਾਂ ਚਾਹੀਦਾ ਹੈ ਇਸੇ ਵਿੱਚ ਹੀੇ ਪੰਜਾਬ ਦੇ ਲੋਕਾਂ ਦਾ ਅਤੇ ਲੀਡਰਾਂ ਦਾ ਭਲਾ ਹੈ।ਜੇਕਰ ਪੰਜਾਬ ਦੇ ਲੀਡਰ ਆਪਣੇ ਦਿੱਲੀ ਸਥਿਤ ਆਕਾਵਾਂ ਦੇ ਸਿਰ ਤੇ ਛਾਲਾਂ ਮਾਰਦੇ ਰਹੇ ਤੇ ਏਕਤਾ ਦਾ ਸਬੂਤ ਨਾ ਦਿੱਤਾ ਤਾਂ ਪ੍ਰਧਾਨ ਬਦਲਣ ਦੇ ਨਤੀਜੇ ਬਹੁਤੇ ਸਾਰਥਕ ਨਹੀਂ ਹੋਣਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>