ਸੰਜੇ ਨੂੰ ਸਜ਼ਾ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ – ਪ੍ਰਿਆ

ਮੁੰਬਈ-ਫਿਲਮੀ ਅਦਾਕਾਰ ਸੰਜੇ ਦੱਤ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਸਜ਼ਾ ਦੇ ਸਬੰਧ ਵਿੱਚ ਉਸਦੀ ਸਾਂਸਦ ਭੈਣ ਪ੍ਰਿਆ ਦੱਤ ਨੇ ਸਮਰਥਣ ਕਰ ਰਹੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਭਰਾ ਸੰਜੇ ਨੂੰ ਬਚਾਉਣ ਲਈ ਹਰ ਯਤਨ ਕਰੇਗੀ। ਪ੍ਰਿਆ ਨੇ ਕਿਹਾ ਕਿ ਉਹ ਹਰ ਹਾਲ ਵਿੱਚ ਆਪਣੇ ਭਰਾ ਦੇ ਨਾਲ ਖੜੀ ਹੈ।

ਪ੍ਰਿਆ ਦੱਤ ਦਾ ਕਹਿਣਾ ਹੈ ਕਿ ਜੇ ਕਿਸੇ ਫੈਸਲੇ ਦਾ ਉਦੇਸ਼ ਕਿਸੇ ਵਿਅਕਤੀ ਵਿੱਚ ਸੁਧਾਰ ਲਿਆਉਣਾ ਅਤੇ ਉਸ ਨੂੰ ਸਜ਼ਾ ਦੇਣਾ ਹੁੰਦਾ ਹੈ ਤਾਂ ਸੰਜੇ ਦੇ ਮਾਮਲੇ ਵਿੱਚ ਇਹ ਦੋਵੇਂ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ।ਪ੍ਰਿਆ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਨਿਰਣੇ ਨੂੰ ਵੀ ਸਵੀਕਾਰ ਕਰਦੀ ਹੈ ਅਤੇ ਸੰਜੇ ਵੀ ਬਹੁਤ ਮਜਬੂਤ ਹੈ ਅਤੇ ਉਹ ਵੀ ਇਸ ਫੈਸਲੇ ਨੂੰ ਮੰਨਦੇ ਹਨ।ਉਸ ਨੇ ਫਿਲਮ ਇੰਡੀਸਟਰੀ ਅਤੇ ਸੰਜੇ ਦਾ ਸਮਰਥਣ ਕਰਨ ਵਾਲੇ ਸੱਭ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਤੁਹਾਡਾ ਸਮਰਥਣ ਸਾਡੇ ਪਰੀਵਾਰ ਲਈ ਬਹੁਤ ਅਹਿਮ ਹੈ।ਪ੍ਰਿਆ ਅਨੁਸਾਰ ਪਿੱਛਲੇ 20 ਸਾਲ ਦਾ ਸਮਾਂ ਉਨ੍ਹਾਂ ਦੇ ਪਰੀਵਾਰ ਲਈ ਬਹੁਤ ਹੀ ਕਠਿਨ ਗੁਜ਼ਰਿਆ ਹੈ, ਪਰ ਸੰਜੇ ਦਾ ਸਮਾਂ ਪਛਤਾਵੇ ਅਤੇ ਆਪਣੇ ਆਪ ਨੂੰ ਸੁਧਾਰਨ ਵਿੱਚ ਬੀਤਿਆ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>