ਅੰਨਾ ਹਜਾਰੇ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ

ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੂਰੇ ਦੇਸ਼ ਵਿਚ ਹੋਣ ਵਾਲੀ ਜਨਤੰਤਰ ਯਾਤਰਾ, 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ।  31-ਮਾਰਚ ਨੂੰ ਇਹ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋਕੇ ਰਈਆ, ਬਿਆਸ, ਕਪੂਰਥਲਾ ਦੇ ਰਾਸਤੇ ਜਲੰਧਰ ਵਿਖੇ ਦਾਖਿਲ ਹੋਏਗੀ ਅਤੇ ਕਪੂਰਥਲਾ ਚੋਕ, ਫੁਟਬਾਲ ਚੋਕ, ਅੰਬੇਡਕਰ ਚੋਕ, ਬੀ।ਐਮ।ਸੀ। ਚੋਕ ਦੇ ਰਸਤੇ ਸ਼ਾਮ 5 ਤੋਂ 6 ਵਜੇ ਦੇ ਦਰਮਿਆਨ ਦੇਸ਼ ਭਗਤ ਯਾਦਗਾਰ ਹਾਲ ਪੁੱਜੇ ਗੀ ਜਿਥੇ ਸ਼੍ਰੀ ਅੰਨਾ ਹਜਾਰੇ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ।

ਇਸ ਸਬੰਧ ਵਿਚ ਅੱਜ ਜਲੰਧਰ ਵਿਖੇ ਸਾਈਂ ਦਾਸ ਸੀ।ਸੈ। ਸਕੂਲ ਤੋ ਲੈਕੇ ਅੱਡਾ ਹੋਸ਼ਿਆਰਪੁਰ ਤਕ ਇਕ ਫਲੈਗ ਮਾਰਚ ਕੱਡਿਆ ਗਿਆ ਅਤੇ ਲੋਕਾ ਨੂੰ ਪੈਮਫਲੈਟ ਵੰਡੇ ਗਏ ਜਿਸ ਰਾਹੀ ਪੰਜਾਬ ਦੇ ਵਾਸਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਵੱਡੀ ਸੰਖਿਆ ਵਿਚ ਸ਼੍ਰੀ ਅੰਨਾ ਹਜਾਰੇ ਅਤੇ ਉਨ੍ਹਾਂ ਦੀ ਟੀਮ ਦਾ ਪੰਜਾਬ ਵਿਚ ਹੁਮ-ਹੁਮਾ ਕੇ ਸਵਾਗਤ ਕਰਨ ਅਤੇ 31-ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋਣ ਵਾਲੀ ਰੈਲੀ ਵਿਚ ਵੱਡੀ ਸੰਖਿਆ ਵਿਚ ਸ਼ਾਮਿਲ ਹੋਕੇ ਵਿਵਸਥਾ ਪਰਿਵਰਤਨ ਦੇ ਮੁੱਦੇ ਤੇ ਜਨਤੰਤਰ ਮੋਰਚੇ ਦਾ ਸਮਰਥਨ ਕਰਨ ਅਤੇ ਇਸ ਜਨਤੰਤਰ ਯਾਤਰਾ ਨੂੰ ਸਫਲ ਬਣਾਓਣ।

ਇਸ ਜਨਤੰਤਰ ਯਾਤਰਾ ਵਿਚ ਅੰਨਾ ਹਜਾਰੇ ਜੀ ਦੇ ਨਾਲ ਸਾਬਕਾ ਥਲਸੈਨਾ ਮੁਖੀ ਜਨਰਲ ਵੀ.ਕੇ.ਸਿੰਘ, ਵਰਡ-ਸੂਫੀ ਕਾਉਂਸਿਲ ਦੇ ਚੇਅਰਮੈਨ ਸੂਫੀ ਜਿਲਾਨੀ ਅਤੇ ਚੌਥੀ ਦੁਨਿਆ ਦੇ ਐਡੀਟਰ ਸੰਤੋਸ਼ ਭਾਰਤੀ ਸਹਿਤ ਦੇਸ਼ ਦੀਆਂ ਕਈ ਜਾਨੀਆਂ ਮਾਨੀਆਂ ਹਸਤੀਆਂ ਵੀ ਸ਼ਾਮਿਲ ਹੋਣਗੀਆਂ। ਇਹ ਯਾਤਰਾ ਜਨਤਾ ਦੇ ਸੰਵਿਧਾਨ ਸੱਮਤ ਸੱਚੇ ਲੋਕਤੰਤਰ ਦੀ ਸਥਾਪਨਾ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਹੈ ਤਾਕੀ ਸੰਮਪੂਰਣ ਰਾਜਨੈਤਿਕ ਪ੍ਰਕਿਰਿਆ ਤੇ ਜਨਤਾ ਦਾ ਨਿਯੰਤਰਣ ਹੋਵੇ ਅਤੇ ਇਸ ਵਿਚ ਜਨਤਾ ਦੀ ਸਕ੍ਰੀਯ ਭਾਗੀਦਾਰੀ ਹੋਵੇ।

ਇਸ ਫਲੈਗ-ਮਾਰਚ ਵਿਚ ਸ਼ਾਮਿਲ ਹੋਨ ਵਾਲੇ ਪਰਮੁਖ ਮੈਂਬਰ ਹਨ ਜਨਤੰਤਰ ਮੋਰਚਾ ਪੰਜਾਬ ਕੋਆਰਡੀਨੇਟਰ ਸ਼੍ਰੀ ਡਾ. ਇੰਦਰਜੀਤ ਸਿੰਘ ਭੱਲਾ ਨਾਲ ਗੁਲਸ਼ਨ ਆਜਾਦ, ਵਿਨੋਦ ਬਾਬੀ, ਸ। ਜੋਗਿੰਦਰ ਸਿੰਘ, ਵਿਨੀਤ ਸ਼ਰਮਾ, ਹਿਤੇਸ਼ ਮਲਹੋਤਰਾ, ਸੰਦੀਪ ਰਤਨ, ਜੇ।ਕੇ,ਕੱਕੜ, ਦਰਸ਼ਨ ਲਾਲ, ਆਰ।ਸਾਨੀ,

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>