ਮੋਦੀ ਦੇ ਸਮਰੱਥਕਾਂ ਵੱਲੋਂ ਅਮਰੀਕਨ ਐਮਪੀਜ ਨੂੰ ਧਨ ਦੇਕੇ, ਮੁਲਾਕਾਤ ਕਰਵਾਉਣ ਦਾ ਢੋਂਗ ਗੈਰ ਇਖਲਾਕੀ ਅਤੇ ਗੁੰਮਰਾਹਕੁੰਨ : ਮਾਨ

ਫਤਹਿਗੜ੍ਹ ਸਾਹਿਬ -“ਅਮਰੀਕਾ ਦੇ ਮੁਲਕ ਦੀ ਮੁੱਖ ਪਾਲਸੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਰੱਖਣਾ ਹੈ । ਇਸ ਲਈ ਅਮਰੀਕਾ ਵੱਲੋਂ ਮੁਸਲਿਮ ਕੌਮ ਦੇ ਕਾਤਲ ਨਰਿੰਦਰ ਮੋਦੀ ਮੁੱਖ ਮੰਤਰੀ ਗੁਜ਼ਰਾਤ ਨੂੰ ਵੀਜਾ ਦੇਣ ਤੋਂ ਇਨਕਾਰ ਕਰਨ ਦੇ ਅਮਲ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ । ਪਰ ਮੋਦੀ ਦੇ ਅਮਰੀਕਾ ਵਿਖੇ ਇਕ ਕੱਟੜ ਸਮਰੱਥਕ ਸੁਲੱਭ ਕੁਮਾਰ ਉਰਫ਼ ਸੋਨੀ ਵੱਲੋਂ ਅਮਰੀਕਾ ਦੇ 2-3 ਐਮਪੀਜ ਨੂੰ 8-8 ਲੱਖ ਰੁਪਏ ਦੀ ਰਿਸ਼ਵਤ ਦੇਕੇ ਗੁਜਰਾਤ ਬੁਲਾਉਦੇ ਇਥੋ ਦੇ ਨਿਵਾਸੀਆਂ ਨੂੰ ਇਹ ਪ੍ਰਭਾਵ ਦੇਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਇਹ ਐਮਪੀਜ ਸ੍ਰੀ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਦੇਣ ਆ ਰਹੇ ਹਨ, ਬਿਲਕੁਲ ਗੈਰ ਇਖ਼ਲਾਕੀ ਅਤੇ ਹਿੰਦੂਸਤਾਨੀਆਂ ਨੂੰ ਗੁੰਮਰਾਹ ਕਰਨ ਵਾਲਾ ਹੈ । ਅਜਿਹੇ ਡਰਾਮੇ ਕਰਕੇ ਮੋਦੀ ਜਾਂ ਬੀਜੇਪੀ ਦੀ ਮੁਤੱਸਵੀ ਘੱਟ ਗਿਣਤੀ ਕੌਮਾਂ ਦੀ ਕਾਤਲ ਜਮਾਤ ਆਪਣੇ ਚਿਹਰੇ ਉਤੇ ਲੱਗੇ ਕਾਲੇ ਧੱਬੇ ਨੂੰ ਕਤਈ ਦੂਰ ਨਹੀਂ ਕਰ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੀ ਮੁਤੱਸਵੀ ਜਮਾਤ ਵੱਲੋਂ ਮੋਦੀ ਵਰਗੇ ਮੁਸਲਿਮ ਕੌਮ ਦੇ ਕਾਤਲ ਨੂੰ ਬਤੌਰ ਵਜ਼ੀਰ-ਏ-ਆਜ਼ਮ ਪੇਸ਼ ਕਰਨ ਦੇ ਕੀਤੇ ਜਾ ਰਹੇ ਪ੍ਰਚਾਰ ਤੋਂ ਅਤੇ ਅਮਰੀਕਨ ਐਮਪੀਜ ਨੂੰ ਗੁੰਮਰਾਹ ਕਰਨ ਦੇ ਇਨ੍ਹਾਂ ਦੇ ਵਰਤਾਰੇ ਤੋਂ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਅਮਰੀਕਾ ਦੀ ਹਕੂਮਤ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਇਕ ਪਾਸੇ ਉਹ ਮਨੁੱਖੀ ਅਧਿਕਾਰਾ ਦੀ ਰੱਖਿਆ ਦੀ ਗੱਲ ਅਤੇ ਇਨਸਾਨੀ ਕਦਰਾ ਕੀਮਤਾ ਦੀ ਉੱਚੇ ਸੁੱਚੇ ਇਖਲਾਕ ਵਾਲੀ ਗੱਲ ਕਰਦੇ ਹਨ । ਪਰ ਦੂਸਰੇ ਪਾਸੇ ਹਿੰਦ ਵਿਚ ਸਥਿਤ ਅਮਰੀਕਨ ਸਫੀਰ ਬੀਬੀ ਨੈਨਸੀ ਜੇ ਪਾਵਿਲ ਕੱਟੜਵਾਦੀ ਹਿੰਦੂ ਜਮਾਤ ਬੀਜੇਪੀ ਦੇ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਦੇ ਘਰ ਜਾਕੇ ਉਸ ਨੂੰ ਮਿਲਦੇ ਹਨ । ਅਮਰੀਕਾ ਦੇ ਸਫੀਰ ਦੀ ਇਹ ਕਾਰਵਾਈ ਅਮਰੀਕਾ ਦੀ ਉਪਰੋਕਤ ਮਨੁੱਖੀ ਅਧਿਕਾਰਾ ਅਤੇ ਇਨਸਾਨੀ ਕਦਰਾ ਕੀਮਤਾ ਦੀ ਪਾਲਸੀ ਨੂੰ ਕੰਮਜੋਰ ਵੀ ਕਰਦੀ ਹੈ ਅਤੇ ਅਮਰੀਕਾ ਦੇ ਚਿਹਰੇ ਨੂੰ ਸੱ਼ਕੀ ਵੀ ਬਣਾਉਦੀ ਹੈ । ਇਸ ਲਈ ਅਮਰੀਕਾ ਦੀ ਓਬਾਮਾ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਬੀਬੀ ਨੈਨਸੀ ਜੇ ਪਾਵਿਲ ਵੱਲੋਂ ਸ੍ਰੀ ਰਾਜਨਾਥ ਸਿੰਘ ਦੇ ਘਰ ਜਾਣ ਦੇ ਵਰਤਾਰੇ ਦੀ ਘੋਖ ਕਰੇ ਅਤੇ ਜਿਥੇ ਵੀ ਇਸ ਦਿਸ਼ਾ ਵੱਲ ਮਨੁੱਖਤਾ ਪੱਧਰ ਤੇ ਅਮਰੀਕਾ ਵੱਲੋਂ ਗਲਤੀ ਹੋਈ ਹੈ, ਉਸ ਦਾ ਸੁਧਾਰ ਕਰਨ ਵਿਚ ਪਹਿਲ ਕਰੇ । ਉਹਨਾਂ ਕਿਹਾ ਕਿ ਜੇਕਰ ਬੀਬੀ ਪਾਵਿਲ ਅਮਰੀਕਾ ਦੀ ਕਿਸੇ ਸੋਚ ਅਧੀਨ ਗਈ ਹੈ, ਉਸ ਤੋਂ ਜਾਣੂ ਕਰਵਾਕੇ ਆਪਣੇ ਉਤੇ ਉੱਠੀ ਸੱ਼ਕ ਦੀ ਉਂਗਲ ਨੂੰ ਦੂਰ ਕਰੇ ਤਾਂ ਕਿ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਜਿਨ੍ਹਾਂ ਦਾ ਬੀਜੇਪੀ ਜਮਾਤ ਦੇ ਆਗੂਆਂ ਨੇ ਕਤਲੇਆਮ ਕਰਵਾਇਆ ਹੈ, ਉਹਨਾਂ ਦੇ ਮਨ ਆਤਮਾ ਵਿਚ ਅਮਰੀਕਾ ਪ੍ਰਤੀ ਕਿਸੇ ਤਰ੍ਹਾਂ ਦੀ ਗਲਤ ਫੈਹਿਮੀ ਪੈਦਾ ਨਾ ਹੋ ਸਕੇ । ਸ. ਮਾਨ ਨੇ ਅਮਰੀਕਾ ਦੇ ਸਿਕਾਂਗੋ ਇਲਾਕੇ ਵਿਚ ਪ੍ਰਕਾਸਿ਼ਤ ਹੋਣ ਵਾਲੇ ਕੌਮੀ ਅਖ਼ਬਾਰ “ਹਾਈ ਇੰਡੀਆਂ” ਵੱਲੋਂ ਅਮਰੀਕਨ ਐਮਪੀਜ ਨੂੰ ਬੀਜੇਪੀ ਸਮਰੱਥਕਾਂ ਵੱਲੋਂ ਧਨ-ਦੌਲਤਾ ਦੇ ਲਾਲਚ ਦੇਣ ਦੀ ਪ੍ਰਕਾਸਿਤ ਹੋਈ ਖ਼ਬਰ ਨੂੰ ਸੰਜ਼ੀਦਗੀ ਨਾਲ ਲੈਦੇ ਹੋਏ ਅਮਰੀਕਾ ਦੀ ਹਕੂਮਤ ਨੂੰ ਅਪੀਲ ਕੀਤੀ ਕਿ ਇਹ ਬਾਦਲ-ਬੀਜੇਪੀ ਨਾਲ ਸੰਬੰਧਤ ਉਹੀ ਲੋਕ ਹਨ, ਜਿਨ੍ਹਾਂ ਨੇ ਸਿਕਾਂਗੋ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੋਏ ਸੈਮੀਨਰ ਵਿਚ ਜ਼ਬਰੀ ਦਾਖਲ ਹੋਕੇ ਆਈ.ਬੀ. ਅਤੇ ਰਾਅ ਏਜੰਸੀਆਂ ਦੇ ਆਦੇਸ਼ਾ ਤੇ ਸੈਮੀਨਰ ਵਿਚ ਵਿਘਨ ਪਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਸੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕਾ ਵਿਚ ਸਥਿਤ ਹਿੰਦ ਦੇ ਸਫੀਰ ਵੀ ਅਮਰੀਕਾ ਦੇ ਕਾਨੂੰਨ ਨੂੰ ਤੋੜਨ ਦੀਆਂ ਕਾਰਵਾਈਆਂ ਵਿਚ ਕਿਸੇ ਨਾ ਕਿਸੇ ਤਰੀਕੇ ਸਾਮਿਲ ਸਨ । ਜਿਸਦੀ ਛਾਣਬੀਨ ਨਿਰਪੱਖਤਾ ਨਾਲ ਕਰਵਾਉਦੇ ਹੋਏ ਅਮਰੀਕਾ ਆਪਣੇ ਮੁਲਕ ਵਿਚ ਅਜਿਹੀਆਂ ਹਿੰਦੂਤਵ ਤਾਕਤਾਂ ਤੋ ਸੁਚੇਤ ਵੀ ਰਹੇ ਅਤੇ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਵੀ ਕਰੇ ।

This entry was posted in ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>