ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਨੌਕਰੀਆਂ ਨੂੰ ਭਾਰਤ-ਚੀਨ ਅਤੇ ਹੋਰ ਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਬਰੇਨ ਮੈਪਿੰਗ ਪ੍ਰੋਜੈਕਟ ਤੇ 10 ਕਰੋੜ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਹੈ। ਓਬਾਮਾ ਨੇ ਵਾਈਟ ਹਾਊਸ ਤੋਂ ਇਹ ਬਿਆਨ ਦਿੱਤਾ ਹੈ ਕਿ ਜੋ ਕੰਮ ਦੁਨੀਆਂ ਦਾ ਵੱਡੇ ਤੋਂ ਵੱਡਾ ਕੰਪਿਊਟਰ ਨਹੀਂ ਕਰ ਸਕਦਾ ਉਹ ਇਨਸਾਨੀ ਦਿਮਾਗ ਪਲ ਭਰ ਵਿੱਚ ਕਰ ਦੇਵੇਗਾ।
ਰਾਸ਼ਟਰਪਤੀ ਓਬਾਮਾ ਨੇ ਕਿਹਾ, ‘ ਇਹ ਇੱਕ ਰਹੱਸ ਹੈ ਜਿਸ ਨੂੰ ਬਾਅਦ ਵਿੱਚ ਖੋਲ੍ਹਿਆ ਜਾਵੇਗਾ। ਬਰੇਨ ਰਿਸਰਚ ਥਰੂ ਅਡਵਾਂਸਿੰਗ ਇਨੋਵੇਟਿਵ ਨਿਊਰੋਟੈਕੋਲੀਜ਼ ਪ੍ਰੋਜੈਕਟ ਦੁਆਰਾ ਇਸ ਕੰਮ ਨੂੰ ਪੂਰਾ ਕੀਤਾ ਜਾਵੇਗਾ।ਦੁਨੀਆਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਅਸੀਂ ਇਸ ਰੇਸ ਵਿੱਚ ਪਿੱਛੇ ਨਹੀਂ ਰਹਿ ਸਕਦੇ। ਸਾਨੂੰ ਦਿਮਾਗੀ ਰਹੱਸ ਦਾ ਪਤਾ ਲਗਾਉਣਾ ਹੋਵੇਗਾ। ਮੈਂ ਨਹੀਂ ਚਾਹੁੰਦਾ ਕਿ ਨੌਕਰੀਆਂ ਪੈਦਾ ਕਰਨ ਵਾਲੀ ਖੋਜ ਵਿੱਚ ਚੀਨ,ਜਰਮਨੀ ਜਾਂ ਭਾਰਤ ਅੱਗੇ ਨਿਕਲ ਜਾਵੇ।2014 ਦੇ ਬਜਟ ਵਿੱਚ ਬਰੇਨ ਪ੍ਰੋਜੈਕਟ ਤੇ 10 ਕਰੋੜ ਡਾਲਰ ਰੱਖੇ ਗਏ ਹਨ।