ਹੋਲਮਨਕੋਲਨ ਚ ਸੈਕੜੇ ਸਿੱਖ ਨਾਰਵੀਜੀਅਨ ਖਿਡਾਰੀਆ ਦੀ ਹੌਂਸਲਾ ਅਫਜਾਈ ਲਈ ਪੁੱਜੇ

ਓਸਲੋ,(ਰੁਪਿੰਦਰ ਢਿੱਲੋ ਮੋਗਾ)-ਪਿੱਛਲੇ ਦਿਨੀ ਨਾਰਵੇ ਦੇ ਸੈਕੜੇ ਸਿੱਖਾ ਵੱਲੋ ਰਾਜਧਾਨੀ ਓਸਲੋ ਦੇ ਹੋਲਮਨਕੋਲਨ ਜੋ ਕਿ ਸਰਦ ਰੁੱਤਾ ਲਈ  ਦੁਨੀਆ ਭਰ ਚ ਜਾਣੀ ਪਹਿਚਾਣੀ ਜਗਾ ਹੈ ਅਤੇ ਸਰਦ ਰੁੱਤੇ ਇਸ ਜਗਾ  ਵੱਖ ਵੱਖ ਮੁੱਲਕਾ  ਤੋ ਸਾਕੀ ਦੇ ਖਿਡਾਰੀ ਭਾਗ ਲੈਣ ਆਉਦੇ ਹਨ  ਤੇ ਪਹੁੰਚ ਨਾਰਵੇ ਦੇ ਖਿਡਾਰੀਆ  ਦੀ ਹੌਂਸਲਾ ਅਫਜਾਈ ਕੀਤੀ ਅਤੇ ਹਜ਼ਾਰਾ ਦੂਸਰੇ  ਦਰਸ਼ਕਾਂ   ਵਿਚਕਾਰ  ਦਸਤਾਰਧਾਰੀ ਸਿੱਖ  ਨਾਰਵੇ ਦੇ ਝੰਡੇ ਲੈ ਖਿੱਚ ਦਾ ਕੇਦਰ ਬਣੇ ਹੋਏ ਸਨ ਅਤੇ  ਦੇਸ਼ ਵਿਦੇਸ਼ੀ  ਸੈਲਾਨੀ ਅਤੇ ਦਰਸ਼ਕ   ਸਿੱਖਾ ਨਾਲ ਫੋਟੋਆਂ ਖਿੱਚਵਾਉਣ ਲਈ ਉਤਵਾਲੇ ਸਨ। ਅਸਲ ਵਿੱਚ  ਇੰਨੀ ਭਾਰੀ ਗਿਣਤੀ ਚ ਸਿੱਖਾਂ ਦਾ ਇਸ ਜਗਾ ਪੁਹੰਚਣ  ਦਾ ਪ੍ਰਬੰਧ ਨਾਰਵੇ ਦੇ ਉਦਮੀ ਨੌਜਵਾਨ ਸਿੱਖ ਟੋਲੀ  ਦੀ ਬੀਬੀ ਸਿਮਰਨ ਕੌਰ, ਲਵਲੀਨ ਕੌਰ, ਹਰਪ੍ਰੀਤ ਸਿੰਘ , ਮਨਮੀਤ ਸਿੰਘ , ਸੁਮੀਤ ਸਿੰਘ ਆਦਿ ਵੱਲੋ  ਗੁਰਦੁਆਰਾ  ਕਮੇਟੀ ਓਸਲੋ  ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ । ਜਿਸ ਦਾ ਮੁੱਖ ਮਕਸਦ ਸੀ ਕਿ  ਵੱਧ ਤੋ ਵੱਧ ਸਿੱਖਾਂ ਧਰਮ ਤੋ ਦੇਸ਼ ਵਿਦੇਸ਼ ਤੋ ਆਏ ਸੈਲਾਨੀਆਂ ਅਤੇ ਦਰਸ਼ਕਾ  ਨੂੰ ਜਾਣੂ ਕਰਵਾਇਆ ਜਾਵੇ ਕਿਉ  ਦਸਤਾਰ ਧਾਰੀ ਸਿੱਖ  ਕਈਆਂ ਨੂੰ ਅਜੀਬ ਲੱਗਦੇ ਹੋਣ, ਅੱਜੇ ਵੀ ਸਿੱਖ ਧਰਮ ਬਾਰੇ ਆਮ ਵਿਦੇਸ਼ੀ ਲੋਕਾਂ ਨੂੰ ਜਾਣਕਾਰੀ ਨਹੀ ਕਿ ਸਿੱਖ ਕੋਣ ਹੈ।ਸਿੱਖ ਦਸਤਾਰ ਕਿਉ ਪਹਿਨਦੇ ਹਨ। ਇਸ ਧਰਮ ਦੇ ਬਾਨੀ ਕੌਣ ਹੈ ਆਦਿ  ਆਦਿ,ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਧਰਮ ਚ ਹਰ ਇੱਕ ਨੁੰ  ਬਰਾਬਰਤਾ, ਪਿਆਰ,ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ ਅਤੇ ਨਾਰਵੇ ਦੇ ਸਿੱਖ ਆਪਣੇ ਇਸ ਦੇਸ਼ ਪ੍ਰਤੀ  ਦਿਲ ਵਿੱਚ  ਪੂਰਾ ਮਾਣ ਸਨਮਾਨ ਰੱਖਦੇ ਹਨ ਅਤੇ ਨਾਰਵੇ ਦੀ ਖੁਸ਼ੀ ਅਤੇ ਜਿੱਤ  ਉਹਨਾ ਦੇ ਦਿਲਾਂ ਨੂੰ ਵੀ ਉਨੀ ਖੁਸ਼ੀ ਪੁਹੰਚਾਦੀ ਹੈ ਜਿੰਨੀ ਕਿ ਕਿਸੇ ਆਮ  ਜੱਦੀ  ਨਾਰਵੀਜੀਅਨ ਨੂੰ ਪਹੁੰਚਦੀ ਹੈ। ਵਰਨਣਯੋਗ ਹੈ ਕਿ ਇਸ ਮੋਕੇ ਸਿੱਖਾਂ ਦਾ ਇਹ ਵਫਦ ਨੀਲੀ ਲਾਲ ਅਤੇ ਸਫੈਦ ਦਸਤਾਰਾ ਸਜਾ  ਇਸ ਤਰਾਂ ਬੈਠੇ ਸਨ ਕਿ  ਦੇਖਣ  ਵਾਲਿਆ  ਨੂੰ ਨਾਰਵੇ ਦਾ ਝੰਡਾ ਨਜ਼ਰ ਆਉਦਾ ਸੀ, ਕਿਉ ਕਿ ਨਾਰਵੇ ਦੇ ਝੰਡੇ ਚ ਇਹ ਤਿੰਨ ਰੰਗ ਮੌਜੂਦ ਹਨ ।  ਸਿੱਖਾਂ ਦੀ  ਆਮਦ ਨੂੰ  ਦੇਸ਼ ਦੇ ਅਖਬਾਰਾਂ ਅਤੇ ਟੀ ਵੀ ਚੈਨਲਾ ਤੇ  ਵਿਖਾਇਆ ਗਿਆ ਅਤੇ ਸਥਾਨਿਕ ਲੋਕਾਂ  ਵੱਲੋ   ਇਸ ਦੀ ਖੂਬ ਸਲਾਘਾ ਕੀਤੀ ਗਈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>