‘ਬੀਬੀ ਜੀ ਅਸੀਂ ਵੋਟਾਂ ਪਾ ਕੇ ‘ਜਿਤਾਇਆ’ ਹੈ ਸਦੀਕ ਸਾਹਬ ਨੂੰ..

ਬਰਨਾਲਾ,(ਜੀਵਨ ਰਾਮਗੜ੍ਹ)- ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਸਨਮਾਨ ਲਈ ਰੱਖੇ ਗਏ ਪ੍ਰੋਗਰਾਮ ਦੌਰਾਨ ਕਾਂਗਰਸੀ ਨੇਤਾਵਾਂ ਦਰਮਿਆਨ ਵਾਪਰੀਆਂ ਕੁਝ ਘਟਨਾਵਾਂ ਇਸ ਪ੍ਰਕਾਰ ਹਨ :

* ਤਕਰੀਬਨ ਦੋ ਘੰਟੇ ਲੇਟ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਜਿਉਂ ਹੀ ਸਟੇਜ਼ ਕੋਲ ਪੁੱਜੇ ਤਾਂ  ਫੋਟੋਆਂ ਖਿਚਵਾਉਣ ਦੇ ਇੱਛਕ ਕਾਂਗਰਸੀਆਂ ’ਚ ਖੂਬ ਖਿੱਚਾ ਧੂਹੀ ਹੋਈ ਅਤੇ ਪੱਤਰਕਾਰਾਂ ਦੀ ਗੈਲਰੀ ’ਚ ਕੁਰਸੀ ’ਤੇ ਬੈਠੇ ਇੱਕ ਪੱਤਰਕਾਰ ਦੀ ਕੁਰਸੀ ਵੀ ਮੂਧੀ ਵੱਜ ਗਈ।

* ਸਟੇਜ ਸਕੱਤਰ ਵੱਲੋਂ ਕਾਂਗਰਸ ਦੇ ਮਾਲਵਾ ਜੋਨ ਦੇ ਇੰਚਾਰਜ਼ ਤੇ ਮੀਤ ਪ੍ਰਧਾਨ ਨੂੰ ਗੁਰਪ੍ਰੀਤ ਸਿੰਘ ਕਾਂਗੜ ਨੂੰ ਸਿਰਫ਼ ਸਾਬਕਾ ਐਮ ਐਲ ਏ ਕਹਿ ਕੇ ਸੰਬੋਧਨ ਕੀਤਾ ਜਾਂਦਾ ਰਿਹਾ।

* ਹਲਕਾ ਭਦੌੜ ਦੇ ਵਿਧਾਇਕ ਮੁਹੰਮਦ ਸਦੀਕ ਜਾਤੀ ਸਬੰਧੀ ਚੱਲ ਰਹੇ ਕੇਸ ਕਾਰਨ ਸੁਪਰੀਮ ਕੋਰਟ ਗਏ ਹੋਣ ਕਾਰਨ ਗੈਰ ਹਾਜ਼ਰ ਰਹੇ ।

* ਹਲਕਾ ਭਦੌੜ ਤੋਂ ਦੋ ਵਾਰ ਕਾਂਗਰਸ ਦੀ ਟਿਕਟ ਤੋਂ ਹਾਰ ਚੁੱਕੀ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਮੁਹੰਮਦ ਸਦੀਕ ਦੀ ਗੈਰ ਹਾਜ਼ਰੀ ਸਬੰਧੀ ਜਦੋਂ ਸਟੇਜ਼ ’ਤੇ ਕਿਹਾ ਕਿ ਭਦੌੜ ਦੇ ਕਾਂਗਰਸੀਆਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਅਤੇ ਉਹ ਅੱਜ ਕਿਉਂ ਨਹੀਂ ਆਏ ਤਾਂ ਸਦੀਕ ਦੇ ਬੇਟੇ ਸੂਰਜ ਭਾਰਦਵਾਜ਼ ਨੇ ਮਾਇਕ ਬੰਦ ਕਰ ਦਿੱਤਾ। ਜਦੋਂ ਸਟੇਜ਼ ’ਤੇ ਮਹੌਲ ਤਣਾਅਪੂਰਨ ਹੋ ਗਿਆ ਤਾਂ ਸ੍ਰ. ਬਾਜਵਾ ਨੇ ਕੋਲ ਬੁਲਾ ਕੇ ਬੀਬੀ ਬਾਲੀਆਂ ਦੀ ਖੂਬ ਖੁੰਬ ਠੱਪੀ।

* ਉਦੋਂ ਬੀਬੀ ਬਾਲੀਆਂ ਨੂੰ ਹਲਕਾ ਭਦੌੜ ਤੋਂ ਪੁੱਜੇ ਵਰਕਰਾਂ ਦੇ ਵੀ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਜਦੋਂ ਪੰਡਾਲ ’ਚੋਂ ਉਠ ਕੇ ਰੋਹ ਭਰੇ ਸ਼ਬਦਾਂ ’ਚ ਕਿਹਾ ਕਿ ‘ਬੀਬੀ ਜੀ ਅਸੀਂ ਵੋਟਾਂ ਪਾ ਕੇ ‘ਜਿਤਾਇਆ’ ਹੈ ਸਦੀਕ ਸਾਹਬ ਨੂੰ..।

* ਲੋਕ ਸਭਾ ਹਲਕਾ ਸੰਗਰੂਰ ਤੋਂ ਸਾਂਸਦ ਵਿਜੈਇੰਦਰ ਸਿੰਗਲਾ ਸਦੀਕ ਦੇ ਹਮਾਇਤੀਆਂ ਨੂੰ ਵਾਰ ਵਾਰ ਸ਼ਾਂਤ ਕਰਦੇ ਰਹੇ।

* ਸਦੀਕ ਦਾ ਸਪੱਸ਼ਟੀਕਰਨ ਦਿੰਦਿਆਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਫੋਨ ਆ ਗਿਆ ਸੀ।

*ਬੀਬੀ ਰਜਿੰਦਰ ਕੌਰ ਭੱਠਲ ਦੇ ਭਰਾ ਕੁਲਦੀਪ ਭੱਠਲ ਧਨੌਲਾ ਨੇ ਤਾਂ ਸਰ੍ਹੇਆਮ ਸਟੇਜ਼ ’ਤੇ ਕਿਹਾ ਕਿ ਉਨ੍ਹਾਂ ਸਮੇਤ ਕਿਸੇ ਵੀ ਕਾਂਗਰਸੀ ਨੂੰ ਵੀ ਇਸ ਮੀਟਿੰਗ ਦਾ ਕੋਈ ਸੁਨੇਹਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਪ੍ਰੋਗਰਾਮ ਬਾਰੇ ਰਾਇ ਲਈ ਗਈ ਹੈ।

* ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ’ਚ ਗੁੱਟਬਾਜੀ ਸਬੰਧੀ ਪੁੱਛੇ ਗਏ ਸੁਆਲ ਦੇ ਜੁਆਬ ’ਚ ਮਜਾਕੀਆ ਲਹਿਜੇ ’ਚ ਸ੍ਰੀ ਬਾਜਵਾ ਨੇ ਕਿਹਾ  ‘ਯਾਰ ਮੇਰੇ ਨਾਲ ਜਿਹੜੇ ਸੋਫ਼ੇ ’ਤੇ ਬੈਠੇ ਨੇ ਕਿਤੇ ਉਹ ਨਾ ਭਜਾ ਦਿਉ। ਉਸ ਵੇਲੇ ਉਨ੍ਹਾਂ ਨਾਲ ਕੇਵਲ ਸਿੰਘ ਢਿੱਲੋਂ,ਗੁਰਪ੍ਰੀਤ ਕਾਂਗੜ ਤੇ ਬੀਬੀ ਘਨੌਰੀ ਬੈਠੇ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>