ਐਸਜੀਪੀਸੀ ਵੱਲੋਂ ਵੀ ‘ਹਿੰਦੂਤਵ ਸੋਚ’ ਦੇ ਗੁਲਾਮ ਬਣ ਜਾਣ ਦੇ ਅਮਲ ਗਹਿਰੀ ਚਿੰਤਾ ਦਾ ਵਿਸ਼ਾ : ਮਾਨ

ਫਤਹਿਗੜ੍ਹ ਸਾਹਿਬ- “ਪੰਜਾਬ ਦੀ ਬਾਦਲ-ਬੀਜੇਪੀ ਸਰਕਾਰ ਦੇ ਮੁੱਖੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ, ਹਰਸਿਮਰਤ ਕੌਰ ਬਾਦਲ ਐਮ.ਪੀ, ਬਿਕਰਮ ਸਿੰਘ ਮਜੀਠੀਆ ਮਾਲ ਤੇ ਮੁੜ ਵਸਾਉ ਅਤੇ ਸੂਚਨਾ ਵਜ਼ੀਰ ਪੰਜਾਬ ਆਦਿ ਤਾਂ ਪਹਿਲੋ ਹੀ ਪੱਕੇ ਤੌਰ ਤੇ ਆਪਣੀਆਂ ਆਤਮਾਵਾਂ ਨੂੰ ਬੀਜੇਪੀ ਤੇ ਆਰ.ਐਸ.ਐਸ. ਦੇ ਗਹਿਣੇ ਪਾ ਕੇ ਗੁਲਾਮ ਬਣ ਚੁੱਕੇ ਹਨ ਅਤੇ ਉਹਨਾਂ ਦੇ ਅਦੇਸ਼ਾ ਅਨੁਸਾਰ ਸਿਆਸੀ ਤਾਕਤ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਸਮੁੱਚੇ ਮਾਹੌਲ ਤੇ ਫਿਜ਼ਾ ਨੂੰ ਹਿੰਦੂ ਪੱਖੀ ਬਣਾਉਣ ਵਿਚ ਲੱਗੇ ਹੋਏ ਹਨ । ਪਰ ਹੁਣ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 11 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਬਰ ਸਾਰੇ ਹੀ ਬਾਦਲ ਪਰਿਵਾਰ ਦੇ ਜੀ ਹਜੂਰੀਏ ਬਣਨ ਵੱਲ ਵੱਧ ਰਹੇ ਹਨ । ਬੀਤੇ ਕੁਝ ਸਮੇਂ ਤੋਂ ਸਿੱਖ ਕੌਮ ਦੀ ਵਿਲੱਖਣ ਅਤੇ ਅਣਖੀਲੀ ਧਾਰਮਿਕ ਦਿੱਖ ਨੂੰ ਨਿਰੰਤਰ ਖੋਰਾ ਲਗਾਉਦੇ ਹੋਏ ਹਿੰਦੂ ਰੂਪ ਦੇਣ ਵਿਚ ਮਸ਼ਰੂਫ ਹੋ ਚੁੱਕੇ ਹਨ । ਜੋ ਸਿੱਖ ਕੌਮ ਨਾਲ ਸੰਬੰਧਤ ਦਾਰਸਨਿਕਾਂ, ਪ੍ਰੋਫੈਸਰਾਂ, ਵਕੀਲਾਂ, ਡਾਕਟਰਾਂ ਤੇ ਵਿਦਵਾਨਾਂ ਲਈ ਅਤਿ ਗਹਿਰੀ ਚਿੰਤਾ ਦਾ ਵਿਸ਼ਾ ਹੈ । ਹਿੰਦੂਤਵ ਸੋਚ ਦੇ ਭਾਰੂ ਹੋ ਰਹੇ ਅਮਲਾਂ ਦੀ ਗੰਭੀਰ ਚੁਣੌਤੀ ਨੂੰ ਪ੍ਰਵਾਨ ਕਰਕੇ ਇਸ ਮਾਰੂ ਹਮਲੇ ਰਾਹੀ ਹੋਣ ਜਾ ਰਹੇ ਵੱਡੇ ਨੁਕਸਾਨ ਨੂੰ ਰੋਕਣ ਲਈ ਸਾਨੂੰ ਸਮੂਹਿਕ ਰੂਪ ਵਿਚ ਸੰਜ਼ੀਦਾਂ ਉੱਦਮ ਕਰਨੇ ਪੈਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਾਨਕਸਾਹੀ ਕੈਲੰਡਰ, ਇਤਿਹਾਸਿਕ ਯਾਦਗਰਾਂ ਨੂੰ ਖ਼ਤਮ ਕਰਨ, ਬਲਿਊ ਸਟਾਰ ਦੇ ਫੌਜੀ ਹਮਲੇ ਦੇ ਨੁਕਸਾਨ ਦੀ ਪੂਰਤੀ ਲਈ ਇਕ ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਸੰਬੰਧੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਤ ਥੜ੍ਹਾ ਸਾਹਿਬ ਨੂੰ ਖ਼ਤਮ ਕਰਨ ਦੇ ਮਨਸੂਬਿਆਂ ਅਤੇ ਪਾਕਿਸਤਾਨ ਜਾਣ ਵਾਲੇ ਸਿੱਖ ਸਰਧਾਲੂਆਂ ਦੇ ਜਥੇ ਵਿਚ ਆਈ.ਬੀ ਅਤੇ ਰਾਅ ਦੇ ਏਜੰਟਾਂ ਨੂੰ ਸਾਮਿਲ ਕਰਨ ਦੇ ਹੋ ਰਹੇ ਵਰਤਾਰੇ ਅਤੇ ਸਾਜਿ਼ਸਾਂ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਪਹਿਲਾ ਤਾ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ੍ਰੀ ਮੱਕੜ ਨੇ ਮੂਲ ਨਾਨਕਸਾਹੀ ਕੈਲੰਡਰ ਦੀ ਸਿੱਖੀ ਦਿਖ ਨੂੰ ਖ਼ਤਮ ਕਰਨ ਲਈ ਆਰ.ਐਸ.ਐਸ ਅਤੇ ਬੀਜੇਪੀ ਦੀ ਸੋਚ ਅਨੁਸਾਰ ਬਦਲ ਕੇ ਸਿੱਖ ਕੌਮ ਨਾਲ ਵੱਡੀ ਗਦਾਰੀ ਕੀਤੀ । ਫਿਰ ਵੱਖ-ਵੱਖ ਧਾਰਮਿਕ ਇਤਿਹਾਸਿਕ ਅਸਥਾਨਾਂ ਉਤੇ ਗੁਰੂ ਸਾਹਿਬਾਨ ਨਾਲ ਸੰਬੰਧਤ ਪੁਰਾਤਨ ਪਹਿਚਾਣ ਨੂੰ ਇਕ-ਇਕ ਕਰਕੇ ਸੰਗਮਰਮਰ ਲਗਾਉਦੇ ਹੋਏ ਯਾਦਗਰਾਂ ਦਾ ਮਲੀਆ ਮੇਟ ਕਰਨ ਦੇ ਅਮਲ ਕੀਤੇ । 1984 ਦੇ ਬਲਿਊ ਸਟਾਰ ਦੇ ਫੌਜੀ ਹਮਲੇ ਦੇ ਸਭ ਇਤਿਹਾਸ ਨੂੰ ਵਰਣਨ ਕਰਨ ਵਾਲੀਆਂ ਨਿਸ਼ਾਨੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਫੌਜੀ ਹਮਲੇ ਦੌਰਾਨ ਸਿੱਖ ਕੌਮ ਦੇ ਹੋਏ ਬੇਸਕੀਮਤੀ ਨੁਕਸਾਨ ਦੀ ਪੂਰਤੀ ਲਈ 1 ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦੇ ਕੇਸ ਪਾਉਣ ਦੀ ਗੱਲ ਕੇਵਲ ਅਖ਼ਬਾਰਾਂ ਤੱਕ ਸੀਮਤ ਹੈ । ਆਰ.ਐਸ.ਐਸ. ਅਤੇ ਬੀਜੇਪੀ ਦੇ ਡਰ ਤੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ । ਅੱਜ ਹੀ ਸ. ਬਾਦਲ ਦਾ ਬਿਆਨ ਆਇਆ ਹੈ ਕਿ ਉਹ ਬੀਜੇਪੀ ਜਾਂ ਐਨ.ਡੀ.ਏ. ਵੱਲੋਂ ਜਿਸ ਵੀ ਨਾਮ ਨੂੰ ਬਤੌਰ ਅਗਲੇ ਵਜ਼ੀਰ-ਏ-ਆਜ਼ਮ ਐਲਾਨਿਆ ਜਾਵੇਗਾ, ਉਹ ਸਾਨੂੰ ਪ੍ਰਵਾਨ ਹੋਵੇਗਾ । ਜਿਸ ਤੋ ਸਪੱਸਟ ਹੈ ਕਿ ਮੁਸਲਿਮ ਕੌਮ ਦੇ ਕਾਤਲ ਸ੍ਰੀ ਮੋਦੀ ਨੂੰ ਇਹ ਅੱਜ ਹੀ ਵਜ਼ੀਰ-ਏ-ਆਜਮ ਪ੍ਰਵਾਨ ਕਰ ਰਹੇ ਹਨ । ਇਹੀ ਕਾਰਨ ਹੈ ਕਿ ਪਾਕਿਸਤਾਨ ਸਰਕਾਰ ਨੇ ਇਸ ਵਾਰੀ ਸਿੱਖ ਕੌਮ ਦੇ ਵੀਜੇ ਲਗਾਉਣ ਵਿਚ ਕਾਫੀ ਸਖਤੀ ਤੇ ਕੰਜੂਸੀ ਕੀਤੀ ਹੈ । ਪਾਕਿਸਤਾਨ ਦੀ ਇਸਲਾਮਿਕ ਹਕੂਮਤ ਮੁਸਲਮਾਨਾਂ ਦੇ ਕਾਤਲਾਂ ਦਾ ਸਾਥ ਦੇਣ ਵਾਲਿਆਂ ਦੇ ਵੀਜੇ ਕਿਵੇ ਲਗਾ ਸਕਦੀ ਹੈ ? ਹੁਣ ਸਿੱਖ ਕੌਮ ਦੇ ਹੱਕ ਸੱਚ ਦੀ ਅਵਾਜ਼ ਨੂੰ ਪ੍ਰਗਟਾਉਣ ਵਾਲੀ ਪੰਜਾਬੀ ਫਿਲਮ ‘ਸਾਡਾ ਹੱਕ’ ਜਿਸ ਨੂੰ ਸ੍ਰੀ ਮੱਕੜ ਨੇ ਪਹਿਲੇ ਪਾਸ ਕਰਵਾਇਆ, ਹੁਣ ਸ੍ਰੀ ਮੱਕੜ ਅਤੇ ਸਮੁੱਚੇ ਐਸ.ਜੀ.ਪੀ.ਸੀ. ਮੈਬਰ ਉਪਰੋਕਤ ਅਜਿਹੇ ਗੰਭੀਰ ਮਸਲਿਆਂ ਉਤੇ ਕੰਨਾਂ ਵਿਚ ਰੂ ਪਾਕੇ ਅਤੇ ਅੱਖਾਂ ਉਤੇ ਪੱਟੀਆਂ ਬੰਨ੍ਹਕੇ ਕੁੰਭਕਰਨੀ ਨੀਂਦ ਵਿਚ ਘੂਕ ਸੁੱਤੇ ਪਏ ਹਨ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਬਾਦਲ ਦਲ ਦੇ ਸਮੁੱਚੇ ਵਜ਼ੀਰ, ਐਮ.ਐਲ.ਏ, ਐਮ.ਪੀ, ਸੰਤ ਸਮਾਜ, ਦਮਦਮੀ ਟਕਸਾਲ ਅਤੇ ਹੋਰ ਕਈ ਸਿੱਖ ਸੰਗਠਨ ਵੀ ਕੌਮੀ ਜਿੰਮੇਵਾਰੀਆਂ ਤੋ ਭੱਜ ਚੁੱਕੇ ਹਨ । ਜੋ ਇਹਨਾਂ ਦੇ ਗੁਲਾਮ ਹੋ ਜਾਣ ਦਾ ਸੰਕੇਤ ਦਿੰਦਾ ਹੈ ।

ਉਹਨਾਂ ਅਖੀਰ ਵਿਚ ਕਿਹਾ ਕਿ ਇਸ ਗੁਲਾਮੀ ਦੇ ਜੂਲੇ ਨੂੰ ਤੋੜਨ ਲਈ ਸਾਡਾ ਸਭ ਦਾ ਕੌਮੀ ਫਰਜ ਬਣਦਾ ਹੈ । ਇਸ ਲਈ ਸਿੱਖ ਨੌਜ਼ਵਾਨ, ਬੁੱਧੀਜੀਵੀ, ਚਿੰਤਕ ਸੱਜਣ, ਕੌਮੀ ਪ੍ਰਵਾਨਿਆਂ ਅਤੇ ਸ਼ਹੀਦ ਪਰਿਵਾਰਾਂ ਅਤੇ ਪੰਥ ਦਾ ਦਰਦ ਰੱਖਣ ਵਾਲੇ ਅਜਿਹੇ ਸਿੱਖ ਵਿਰੋਧੀ ਹੋ ਰਹੇ ਅਮਲਾਂ ਦਾ ਖ਼ਾਤਮਾ ਕਰਨ ਲਈ ਸੁੱਤੇ ਸ਼ੇਰ ਵਾਂਗੂ ਜਾਗਣ ਅਤੇ ਸਿੱਖੀ ਭੇਖ ਵਿਚ ਬੈਠੇ ਹਿੰਦੂਤਵ ਸੋਚ ਦੇ ਏਜੰਟਾਂ ਨੂੰ ਸਿਆਸੀ ਅਤੇ ਧਾਰਮਿਕ ਅਹੁਦਿਆ ਤੋ ਫਾਰਗ ਕਰਨ ਲਈ ਉੱਦਮ ਕਰਨ ਤਾ ਕਿ ਸਿੱਖ ਕੌਮ ਆਪਣੀ ਵੱਡੀਆਂ ਕੁਰਬਾਨੀਆਂ ਅਤੇ ਦੁੱਖ ਤਕਲੀਫਾਂ ਦਾ ਸਾਹਮਣਾ ਕਰਨ ਉਪਰੰਤ ਬਣਾਈ ਗਈ ਆਪਣੀ “ਵੱਖਰੀ ਤੇ ਅਣਖੀਲੀ ਪਹਿਚਾਣ” ਨੂੰ ਕਾਇਮ ਰੱਖ ਸਕੇ ਅਤੇ ਸਿੱਖ ਕੌਮ ਦੁਨੀਆਂ ਦੇ ਹਰ ਹਿੱਸੇ ਵਿਚ ਬਿਨ੍ਹਾ ਕਿਸੇ ਡਰ-ਭੈਅ ਆਦਿ ਤੋਂ ਆਣ-ਸ਼ਾਨ ਨਾਲ ਜੀ ਸਕੇ ਅਤੇ ਵੱਧ ਫੁੱਲ ਸਕੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>