ਪੀ ਏ ਯੂ ਵਿਖੇ 12 ਅਪ੍ਰੈਲ ਤੀਕ ਆਧਾਰ ਕਾਰਡ ਬਣਨਗੇ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਸੁਖਦੇਵ ਸਿੰਘ ਭਵਨ ਵਿਖੇ ਸਮੂਹ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਬਣਾਉਣ ਲਈ ਵਿਸੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਹ ਕੈਂਪ 12 ਅਪ੍ਰੈਲ ਤੀਕ ਜਾਰੀ ਰਹੇਗਾ। ਇਹ ਜਾਣਕਾਰੀ ਦਿੰਦਿਆਂ ਪੀ ਏ ਯੂ ਇੰਪਲਾਈਜ਼ ਯੂਨਾਈਟਿਡ ਫਰੰਟ ਦੇ ਚੇਅਰਮੈਨ ਸ: ਹਰਬੰਸ ਸਿੰਘ ਮੁੰਡੀ ਨੇ ਦੱਸਿਆ ਕਿ ਇਹ ਕੈਂਪ ਇਲਾਕੇ ਦੇ ਕੌਂਸਲਰ ਸ: ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਕੌਂਸਲਰ ਭਿੰਦਾ ਅਤੇ ਸ: ਮੁੰਡੀ ਨੇ ਸਾਂਝੇ ਤੌਰ ਤੇ ਪੀ ਏ ਯੂ ਦੇ ਸਮੂਹ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ 12 ਅਪ੍ਰੈਲ ਤੀਕ ਸੁਖਦੇਵ ਸਿੰਘ ਭਵਨ ਵਿਖੇ ਆਪਣਾ ਆਧਾਰ ਕਾਰਡ ਜ਼ਰੂਰ ਬਣਾਉਣ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਇਹ ਕਾਰਡ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬਣਨਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>