ਸੁਖਪਾਲ ਖਹਿਰਾ ਦਾ ਨਵੰਬਰ 84 ਦੇ ਕਤਲੇਆਮ ਦੇ ਮੁਖ ਸਰਹਨੇ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਕਹਿਣਾ ਸ਼ਰਮਨਾਕ ਹੈ: ਡਾ ਦਿਲਗੀਰ

ਬ੍ਰਿਮਿੰਘਮ (ਸਟਾਫ਼ ਰਿਪੋਰਟ): ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਭੁਲੱਥ ਦੇ ਸਾਬਕਾ ਐਮ.ਐਲ. ਏ. ਸੁਖਪਾਲ ਸਿੰਘ ਖਹਿਰਾ ਵੱਲੋਂ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਕਹਿਣ ਦੀ ਭਰਪੂਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਜਦ ਸਾਰੀਆਂ ਇਨਸਾਨੀ ਹਕੂਕ ਜਮਾਤਾਂ ਅਤੇ ਦਰਜਨਾਂ ਚਸ਼ਮਦੀਦ ਗਵਾਹ ‘ਖ਼ੂਨੀ ਨਵੰਬਰ 1984’ ਦੇ ਕਤਲੇਆਮ ਦੇ ਮੁਖ ਸਰਗਨੇ ਜਗਦੀਸ਼ ਟਾਈਟਲਰ ਨੂੰ ਮੁਖ ਦੋਸ਼ੀ ਗਰਦਾਨ ਰਹੇ ਹਨ ਤਾਂ ਸੁਖਪਾਲ ਖਹਿਰਾ ਵਰਗਾ ਇਕ ਸਦਤਾਰਧਾਰੀ ਬੰਦਾ ਕਾਂਗਰਸ ਪਾਰਟੀ ਤੋਂ ਟਿਕਟ ਅਤੇ ਅਹੁਦੇ ਹਾਸਿਲ ਕਰਨ ਵਾਸਤੇ ਏਨੇ ਨੀਵੇਂ ਪੱਧਰ ਤਕ ਉਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਕਾਂਗਰਸੀਆਂ ਵਿਚੋਂ ਜਗਮੀਤ ਸਿੰਘ ਬਰਾੜ ਨੇ ਇਸ ਦੇ ਰੋਲ ਕਾਰਨ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਸੁਖਪਾਲ ਖਹਿਰਾ ਨੇ ਤਾਂ ਆਪਣੇ ਖਾਲਿਸਤਾਨੀ ਬਾਪ ਦੀ ਪੱਗ ਨੂੰ ਵੀ ਦਾਗ਼ ਲਾ ਦਿੱਤਾ ਹੈ। ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ।

ਚੇਤੇ ਰਹੇ ਕਿ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ‘ਖ਼ੂਨੀ ਨਵੰਬਰ 1984’ ਦੇ ਕਤਲੇਆਮ ਸਬੰਧੀ ਸੀ.ਬੀ.ਅਈ. ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਲਟਰ ਨੂੰ ਕਲੀਨ ਚਿਟ ਦੇਣ ਦੀ ਕਾਰਵਾਈ ਨੂੰ ਰੱਦ ਕਰ ਦਿੱਤਾ ਸੀ। ਇਸ ਸਬੰਧੀ ਕਲ੍ਹ 10 ਅਪ੍ਰੈਲ 2013 ਦੇ ਦਿਨ ਐਨ.ਡੀ.ਟੀ.ਵੀ ਨੇ ਇਕ ਡਿਬੇਟ ਕਰਵਾਇਆ ਜਿਸ ਵਿਚ ‘ਅਮੂ’ ਫ਼ਿਲਮ ਬਣਾਉਣ ਵਾਲੀ ਬੀਬੀ ਸ਼ੋਨਾਲੀ ਬੋਸ, ਹਰਵਿੰਦਰ ਸਿੰਘ ਫੂਲਕਾ ਵਕੀਲ, ਜੋਗਿੰਦਰ ਸਿੰਘ (ਸਾਬਕਾ ਡਾਇਰੈਕਟਰ ਸੀ.ਬੀ.ਆਈ.), ਵੇਦ ਮਰਵਾਹਾ (ਇਨਕੁਆਇਰੀ ਕਮਿਸ਼ਨ), ਹਰਸਿਮਰਤ ਕੌਰ ਬਾਦਲ ਐਮ.ਪੀ. ਅਤੇ ਸਾਬਕਾ ਕਾਂਗਰਸੀ ਐਮ.ਐਲ.ਏ. ਸੁਖਪਾਲ ਖਹਿਰਾ ਨੇ ਹਿੱਸਾ ਲਿਆ।  ਇਸ ਲੰਮੇ ਡਿਬੇਟ ਵਿਚ ਸਭ ਤੋਂ ਕਮਾਲ ਦਾ ਰੋਲ ਸ਼ੋਨਾਲੀ ਬੋਸ ਨੇ ਅਦਾ ਕੀਤਾ।ਸ਼ੋਨਾਲੀ ਬੋਸ ਨੇ ਕਿਹਾ ਕਿ ‘ਖ਼ੂਨੀ ਨਵੰਬਰ 1984’ ਦਾ ਕਤਲੇਆਮ ਦੰਗੇ ਨਹੀਂ ਬਲਕਿ ਸਿੱਖਾਂ ਦੀ ਨਸਲਕੁਸ਼ੀ ਸੀ ਅਤੇ ਇਸ ਪਿੱਛੇ ਕਾਂਗਰਸ ਦੀ ਸਰਕਾਰ ਆਪ ਸੀ। ਉਸ ਨੇ ਕਿਹਾ ਕਿ ਸਰਕਾਰ ਉਦੋਂ ਤੋਂ ਹੀ ਟਾਈਟਲਰ, ਸੱਜਨ ਕੁਮਾਰ ਤੇ ਆਪਣੇ ਹੋਰ ਸਾਥੀਆਂ ਨੂੰ ਬਚਾਉਣ ਦੀ ਸਾਜ਼ਸ ਰਚਦੀ ਰਹੀ ਹੈ। ਜੋਗਿੰਦਰ ਸਿੰਘ (ਸਾਬਕਾ ਡਾਇਰੈਕਟਰ ਸੀ.ਬੀ.ਆਈ.) ਨੇ ਵੀ ਕਿਹਾ ਕਿ ਇਸ ਸਾਰੇ ਘਟਨਾ ਚੱਕਰ ਵਿਚ ਸਾਜ਼ਸ਼ ਸਾਫ਼ ਨਜ਼ਰ ਆਉਂਦੀ ਹੈ ਤੇ ਜਿਸ ਜਿਸ ਨੇ ਵੀ ਟਾਈਟਲਰ ਦੀ ਮਦਦ ਕੀਤੀ ਉਸ ਨੂੰ ਕਾਂਗਰਸ ਸਰਕਾਰ ਨੇ ਉਚੇ ਅਹੁਦਿਆਂ ਨਾਲ ਨਿਵਾਜਿਆ। ਵੇਦ ਮਰਵਾਹ ਨੇ ਵੀ ਕਿਹਾ ਕਿ ਟਾਈਟਲਰ ਨੂੰ ਬਚਾਉਣ ਪਿੱਛੇ ਸਾਜ਼ਿਸ਼ ਸੀ।ਹਰਵਿੰਦਰ ਸਿੰਘ ਫੂਲਕਾ ਨੇ ਸਾਰੀ ਸਾਜ਼ਸ਼ ਤੋਂ ਪਰਦਾ ਚੁਕਦਿਆਂ ਕਈ ਰਾਜ਼ ਫ਼ਾਸ਼ ਕੀਤੇ ਸਨ। ਇਸ ਸਾਰੇ ਡਿਬੇਟ ਵਿਚ ਇਕ ਸੁਖਪਾਲ ਖਹਿਰਾ ਹੀ ਸੀ ਜਿਸ ਨੇ ਇਨਸਾਨੀਅਤ ਨੂੰ ਛਿੱਕੇ ਟੰਗਦਿਆਂ ਇਕ ਕਾਤਲ ਦੀ ਪੁਸ਼ਤ ਪਨਾਹੀ ਕੀਤੀ ਗਈ। ਸੁਖਪਾਲ ਦੀ ਹਰਕਤ ਤੋਂ ਇਸ਼ਾਰਾ ਮਿਲਦਾ ਹੈ ਕਿ ਉਹ ਲਾਲਚ ਵਾਸਤੇ ਇਨਸਾਨੀਅਤ ਦੇ ਕਿਸੇ ਵੀ ਨੀਵੇਂ ਪੱਧਰ ‘ਤੇ ਉਤਰ ਸਕਦਾ ਹੈ। ਭੁੱਲਥ ਦੇ ਲੋਕਾਂ ਨੂੰ ਇਸ ਦੀ ਜਵਾਬ ਤਲਬੀ ਕਰਨੀ ਚਾਹੀਦੀ ਹੈ ਤੇ ਲਾਅਨਤਾਂ ਪਾਉਣੀਆਂ ਚਾਹੀਦੀਆਂ ਹਨ। ਡਾ ਦਿਲਗੀਰ ਨੇ ਸ਼ੋਨਾਲੀ ਬੋਸ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਸਿੱਖ ਉਸ ਦੀ ਇਸ ਇਨਸਾਨੀ ਹਮਦਰਦੀ ਨੂੰ ਕਦੇ ਨਹੀਂ ਭੁਲਾਉਣਗੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>