ਭਾਰਤੀ ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ‘ਚ ਬਾਲੀਵੁੱਡ ਸਟਾਰ ਵਿਨੋਦ ਖੰਨੇ ਨੇ ਸ਼ਿਰਕਤ ਕੀਤੀ

ਓਸਲੋ,(ਰੁਪਿੰਦਰ ਢਿੱਲੋ ਮੋਗਾ) -ਭਾਰਤੀ ਜਨਤਾ ਪਾਰਟੀ (ਬੀ ਜੇ ਪੀ ਨਾਰਵੇ ਇਕਾਈ)  ਦੇ ਪ੍ਰਧਾਨ ਮੋਹਨ ਸਿੰਘ ਵਰਮਾ, ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾਂ,ਅਸ਼ਵਨੀ  ਸ਼ਰਮਾਂ ਆਦਿ ਲੇਡੀਜ ਵਿੰਗ ਦੇ ਮਮਤਾ ਰਾਣੀ ਸ਼ਰਮਾ,ਪੂਨਮ ਮਹਿੰਦਰੂ, ਅਰੁਨਦੀਪ ਪਲਾਹਾ ਆਦਿ ਵੱਲੋ  ਵਿਸਾਖੀ ਦੇ ਅਵਸਰ ਤੇ ਇੱਕ ਰੰਗਾ ਰੰਗ  ਪ੍ਰੋਗਰਾਮ   ੳਸਲੋ ਇਲਾਕੇ ਦੇ ਰੋਮਨ ਸਕੂਲ ਦੇ  ਸ਼ਾਨਦਾਰ ਥੀਏਟਰ  ਚ  ਕਰਵਾਇਆ ਗਿਆ। ਜਿਸ ਵਿੱਚ ਬਾਲੀਵੂਡ ਦੇ ਸਿਤਾਰੇ ਸ੍ਰੀ ਵਿਨੋਦ ਖੰਨਾ  ਅਤੇ ਉਹਨਾ ਦੀ ਧਰਮ ਪਤਨੀ  ਸ੍ਰੀ ਕਵਿਤਾ ਖੰਨਾ ਨੇ ਸ਼ਿਰਕਤ  ਕੀਤੀ।ਪਾਰਟੀ ਇਕਾਈ   ਦੇ ਸਮੂਹ ਮੈਬਰਾਂ ਵੱਲੋ  ਪ੍ਰੌਗਰਾਮ  ਦੇ ਸ਼ੁਰੂਆਤ ਵਿੱਚ  ਆਏ ਹੋਏ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਭਾਰਤ ਦਾ ਰਾਸ਼ਟਰੀ ਗੀਤ ਗਾ ਪ੍ਰੋਗਾਰਮ ਦੀ ਸ਼ੁਰੂਆਤ ਕੀਤੀ ਗਈ।  ਸਟੇਜ ਸਕੈਟਰੀ ਨਜਮਾ ਜੀ ਵੱਲੋ  ਭਾਰਤੀਆ ਲਈ  ਵਿਸਾਖੀ ਦੀ ਮਹੱਤਵਤਾ  ਆਏ ਹੋਏ ਸਰੋਤਿਆ ਨਾਲ ਸਾਂਝੀ ਕਰ  ਰੰਗਾ ਰੰਗ ਸ਼ਾਮ ਦੀ ਸ਼ੁਰੂਆਤ ਕੀਤੀ । ਦਾਮਿਨੀ  ਗੁਰੱਪ  ਦੇ ਕਲਾਕਾਰਾ ਨੇ  ਕਾਥਕ ਅਤੇ ਫਿਲਮੀ ਗਾਣਿਆ ਤੇ  ਡਾਸ, ਭੰਗੜਾ,  ਛੋਟਿਆ ਬੱਚਿਆ ਵੱਲੋ  ਸਟਿੱਕ, ਮਨੋ ਐਕਟਿੰਗ ਤੇ ਡਾਸ  ਕਰ  ਸੱਭ ਦਾ ਮਨ ਮੋਹ ਲਿਆ।  ਅਨਿਲ ਸ਼ਰਮਾ  ਨੇ  ਬਹੁਤ ਹੀ ਸਹੋਣੀ ਆਵਾਜ ਚ ਰੋਮਾਟਿਕ ਗਾਣਾ  ਗਾਇਆ ਜਿਸ ਤੇ ਵਿਨੋਦ ਖੰਨਾ ਅਤੇ ਉਹਨਾ ਦੀ ਧਰਮ ਪਤਨੀ ਵੱਲੋ  ਸਟੇਜ ਤੇ ਆ  ਡਾਸ ਕੀਤਾ ਅਤੇ ਦੂਸਰੇ ਵਿਆਹੁਤਾ ਜੋੜਿਆ ਨੂੰ ਵੀ  ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦੋਰਾਨ ਦਿੱਲੀ ਤੋ ਟੈਲੀਫੋਨ ਤੇ   ਪਾਰਟੀ ਦੇ ਸੀਨੀਅਰ ਨੇਤਾ ਸ੍ਰੀ ਵਿਜੈ ਜੋਲੀ ਜੀ ਨੇ ਵਿਨੋਦ ਖੰਨਾ ਜੀ ਨੂੰ ਵੀ ਜੀ ਆਇਆ ਕਿਹਾ ਅਤੇ   ਹਾਲ ਵਿੱਚ ਹਾਜਿਰ ਦਰਸ਼ਕਾ ਨੂੰ ਸੰਬੋਧਨ ਕੀਤਾ।  ਪਾਰਟੀ ਪ੍ਰਧਾਨ ਸ੍ਰੀ ਮੋਹਨ ਵਰਮਾ, ਅਨਿਲ ਸ਼ਰਮਾ, ਸ੍ਰੀ ਅਸ਼ਵਨੀ ਸ਼ਰਮਾ  ਹੋਣਾ  ਨੇ ਵੀ  ਦਰਸ਼ਕਾ  ਨੂੰ ਸੰਬੋਧਨ ਕੀਤਾ। ਮੁੱਖ ਮਹਿਮਾਨ ਸ੍ਰੀ ਵਿਨੋਦ ਖੰਨਾ  ਵੱਲੋ ਦਰਸ਼ਕਾ ਨੂੰ ਸੰਬੌਧਨ ਕਰਦੇ ਹੋਏ ਕਿਹਾ ਕਿ ਉਹਨਾ ਨੂੰ ਅੱਜ ਇਸ ਪ੍ਰੋਗਰਾਮ ਚ ਬੇਹਦ ਖੁਸ਼ੀ ਹੋਈ ਹੈ ਕਿ  ਭਾਰਤੀਆ ਨੇ  ਦੁਨੀਆ ਦੇ ਹਰ ਕੋਨੇ ਚ ਆਪਣੀ ਤੱਰਕੀ ਦੇ ਝੰਡੇ ਗੰਡੇ ਹੋਏ ਹਨ । ਅੱਜ ਇਸ ਮੁੱਲਕ ਚ ਜੰਮੇ ਪੱਲੇ ਬੱਚਿਆ ਚ  ਆਪਣੀ ਬੋਲੀ ਧਰਮ ਵਿਰਸਾ ਨਾਲ ਜੁੜੇ ਤਿਉਹਾਰਾ ਨੂੰ ਮਨਾਉਦੇ ਵੇਖ ਬਹੁਤ ਖੁਸ਼ੀ  ਹੋਈ ਹੈ ਅਤੇ ਇਹ ਸਿਹਰਾ   ਮਾਪਿਆ ਅਤੇ  ਭਾਰਤ ਦੀਆ ਖੇਤਰੀ ਪਾਰਟੀ ਦੀਆ ਵਿਦੇਸ਼ੀ ਇਕਾਈਆ ਦੇ ਸਿਰ ਹਨ ਜੋ  ਆਪਣੀ ਸੰਸਕ੍ਰਿਤੀ ਨਾਲ ਜੁੜੇ ਤਿਉਹਾਰਾ ਨੂੰ ਮਨਾਉਣ ਚ ਕੋਈ ਕਸਰ ਨਹੀ ਛਡਦੇ।ਇਸ ਪ੍ਰੋਗਰਾਮ ਦਾ ਆਨੰਦ ਹੋਰਨਾ ਤੋ ਇਲਾਵਾ  ਨਾਰਵੇ ਚ ਬਾਲੀਵੂਡ ਫੈਸਟੀਵਲ ਕਰਵਾਉਣ ਵਾਲੇ   ਨਸਰੂਲਾ ਕੁਰੈਸ਼ੀ, ਅਕਾਲੀ ਦਲ(ਬ)  ਦੇ ਪ੍ਰਧਾਨ ਸ੍ਰ  ਗੁਰਦੇਵ ਸਿੰਘ ਕੋੜਾ,  ਐਸ ਸੀ ਐਫ ਦੇ ਪ੍ਰਧਾਨ ਸ੍ਰ ਮਲਕੀਅਤ ਸਿੰਘ,ਮਹਿੰਦਰ ਸਿੰਘ ,  ਬਿੰਦਰ ਮੱਲੀ ,ਰਸ਼ਪਿੰਦਰ ਸੰਧੂ , ਸੁਨੀਲ ਵਰਮਾ, ਸ੍ਰ ਪਲਾਹਾ,ਟੋਨੀ ਪਲਾਹਾ, ਬਾਬਾ ਅਜਮੇਰ ਸਿੰਘ ਆਦਿ ਬਹੁਤ ਹੀ ਜਾਣੀ ਮਾਣੀਆ ਹਸਤੀਆ ਨੇ ਮਾਣਿਆ। ਇਸ ਪ੍ਰੋਗਰਾਮ ਨੂੰ  ਸਫਲ  ਬਣਾਉਣ ਦਾ ਸਿਹਰਾ ਬੇ ਜੀ ਪੀ ਦੇ ਸਮੂਹ ਮੈਬਰਾਨ  ਪ੍ਰੋਗਰਾਮ    ਸੰਚਾਲਕ  ਅਸ਼ਵਨੀ ਸ਼ਰਮਾ, ਮਮਤਾ ਰਾਣੀ ਸ਼ਰਮਾ ਆਦਿ   ਨੂੰ ਜਾਦਾ ਹੈ। ਪ੍ਰੋਗਰਾਮ ਦੇ ਆਖਿਰ  ਚ   ਬੇ ਜੀ ਪੀ  ਨਾਰਵੇ ਇਕਾਈ  ਵੱਲੋ   ਮੁੱਖ ਮਹਿਮਾਨ ਅਤੇ ਸਭ ਆਏ ਹੋਏ ਦਰਸ਼ਕਾ ਦਾ ਧੰਨਵਾਦ ਕੀਤਾ ਗਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>