ਮੁਲਜ਼ਮ ਦੇ ਪੇਟੀ ਬੈੱਡ ’ਚੋਂ ਬਰਾਮਦ ਕੀਤੀ ਪੀੜਿਤ ਲੜਕੀ

ਬਰਨਾਲਾ,(ਜੀਵਨ ਸ਼ਰਮਾ)-ਜਿਲ੍ਹੇ ਦੇ ਪਿੰਡ ਜੰਗੀਆਣਾ ਦੇ ਇੱਕ ਨੌਜਵਾਨ ਵੱਲੋਂ ਇੱਕ 14 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੁਕਰਮ ਕਰਨ ਦੇ ਦੋਸ਼ ’ਚ ਭਦੌੜ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਭਦੌੜ ਪੁਲਿਸ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਿਤ ਲੜਕੀ ਦੇ ਮਾਪਿਆਂ ਅਮਰ ਚੰਦ ਪੁੱਤਰ ਮਿਲਖੀ ਚੰਦ ਵਾਸੀ ਜੰਗੀਆਣਾ ਜ਼ਿਲ੍ਹਾ ਬਰਨਾਲਾ ਦੁਆਰਾ ਦਰਜ ਕਰਾਈ ਸ਼ਿਕਾਇਤ ’ਚ ਉਨ੍ਹਾਂ ਦੀ ਨੌਵੀਂ ’ਚ ਪੜ੍ਹਦੀ ਨਾਬਾਲਿਗ ਲੜਕੀ ਬੀਤੀ 20 ਅਪ੍ਰੈਲ ਦੀ ਰਾਤ ਨੂੰ ਘਰੋਂ ਅਚਾਨਕ ਗਾਇਬ ਹੋ ਗਈ ਜੋ ਉਸੇ ਰਾਤ ਪਿੰਡ ਦੇ ਹੀ ਹਰਪ੍ਰੀਤ ਸਿੰਘ ਪੁੱਤਰ ਡੀਸੀ ਸਿੰਘ ਦੇ ਘਰੋਂ ਮਿਲੀ। ਉਨ੍ਹਾਂ ਦੱਸਿਆ ਕਿ ਪੀੜਿਤ ਲੜਕੀ ਨੂੂੰ ਮੁਲਜ਼ਮ ਅਤੇ ਉਸਦੇ ਪਰਿਵਾਰ ਵੱਲੋਂ ਆਪਣੇ ਪੇਟੀ ਬੈਡ ਵਿੱਚ ਛੁਪਾਇਆ ਹੋਇਆ ਸੀ ਜਿਸ ਨੂੰ ਮੁਲਜ਼ਮ ਲੜਕੇ ਹਰਪ੍ਰੀਤ ਸਿੰਘ ਹੈਪੀ (22) ਦੇ ਪਰਿਵਾਰ ਦੀ ਹਾਜ਼ਰੀ ’ਚ ਬਰਾਮਦ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਤੇ ਹੋਰ ਸਬਜਬਾਗ ਦਿਖਾ ਕੇ ਕਈ ਮਹੀਨਿਆਂ ਤੋਂ ਸਰੀਰਕ ਸ਼ੋਸ਼ਣ ਕਰਦਾ ਰਿਹਾ। ਥਾਣਾ ਭਦੌੜ ਦੀ ਪੁਲਿਸ ਨੇ ਪੀੜਿਤ ਲੜਕੀ ਦੇ ਮਾਪਿਆਂ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ (22) ਸਮੇਤ ਉਸਦੇ ਪਿਤਾ ਡੀਸੀ ਸਿੰਘ ਅਤੇ ਮਾਤਾ ਖਿਲਾਫ਼ ਆਈਪੀਸੀ ਦੀ ਧਾਰਾ 376, 120ਬੀ ਤਹਿਤ ਮੁਕੱਦਮਾ ਨੰ: 23 ਦਰਜ ਕਰ ਲਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>